You are here

ਲੁਧਿਆਣਾ

ਗ੍ਰੰਥੀ ਨੂੰ ਫਾਹਾ ਲੈਣ ਲਈ ਮਜਬੂਰ ਕਰਨ ਵਾਲੀ ਕਮੇਟੀ ਤੇ ਹੋਵੇ ਕਾਰਵਾਈ : ਪ੍ਰਧਾਨ ਪਾਰਸ    

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਦੀਨਾ ਨਗਰ ਵਿਖੇ ਗੁਰਦੁਆਰਾ ਯਾਦਗਰ ਮਹਾਰਾਜਾ ਰਣਜੀਤ ਸਿੰਘ ਵਿਖੇ ਗ੍ਰੰਥੀ ਜਗੀਰ ਸਿੰਘ ਦੇ ਬੇਟੇ ਦਵਿੰਦਰ ਸਿੰਘ ਨੇ ਪ੍ਰਬੰਧਕਾ ਦੇ ਵਤੀਰੇ ਤੋ ਤੰਗ ਆ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਜੋ ਅਤੀ ਦੁਖਦਾਈ ਅਤੇ ਮੰਦਭਾਗੀ ਘਟਨਾ ਵਾਪਰੀ ਹੈ। ਜੇਕਰ ਪ੍ਰਬੰਦਕ ਕਮੇਟੀਆ ਗ੍ਰੰਥੀ ਸਿੰਘ ਦਾ ਇਸੇ ਤਰਾ ਸੋਸਣ ਕਰਦੀਆ ਰਹੀਆ ਤਾ ਆਉਣ ਵਾਲਾ ਸਮਾ ਘਾਤਕ ਹੋਵੈਗਾ।
ਇਹਨਾ ਵੀਚਾਰਾ ਦਾ ਪਰਗਟਾਵਾਂ ਗੁਰਮਤਿ,ਗ੍ਰੰਥੀ,ਰਾਗੀ,ਢਾਡੀ, ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕੀਤਾ।
ਭਾਈ ਪਾਰਸ ਨੇ ਸ੍ਰੀ ਅਕਾਲ ਸਾਹਿਬ ਦੇ ਜੰਥੇਦਾਰ ਗਿਆਨੀ ਹਰਪ੍ਰੀਤ ਸਿੰਘ  ਜੀ ਨੂੰ ਆਪੀਲ ਕੀਤੀ ਕਿ ਇਸ ਘਟਨਾ ਨੂੰ ਸਖਤੁ ਨਾਲ ਲਿਆ ਜਾਵੇ।ਅਤੇ ਜਥੇਬੰਦੀ ਨੇ ਸਰਕਾਰ ਤੋ ਮੰਗ ਕੀਤੀ ਕੇ ਦੋਸੀਆ ਨੂੰ ਸਖਤ ਤੋ ਸਖਤ ਸਜਾ ਸੁਣਾਈ ਜਾਵੇ। ਇਸ ਮੋਕੇ ਬਲਜਿੰਦਰ ਸਿੰਘ ਦੀਵਾਨਾ, ਜਸਵਿੰਦਰ ਸਿੰਘ ਖਾਲਸਾ, ਭੋਲਾ ਸਿੰਘ  ਮਨਦੀਪ ਸਿੰਘ ਗੁਰਚਰਨ ਸਿੰਘ ਦਲੇਰ ,ਗੁਰਮੇਲ ਸਿੰਘ ਉਕਾਰ ਸਿੰਘ ਦਲਜੀਤ ਸਿੰਘ ਮਿਸਾਲ। ਆਦ ਹਾਜਰ ਸਨ

ਕਿਰਸਾਨ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਉੱਪਰ  ਵੱਡੀ ਗਿਣਤੀ ਵਿੱਚ ਇਕੱਤਰ ਹੋਏ ਜਗਰਾਉਂ ਵਾਸੀਆਂ ਨੇ ਮਨਾਇਆ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਨ  

ਜਗਰਾਉਂ, ਮਾਰਚ 2021 -(ਸਤਪਾਲ ਸਿੰਘ ਦੇਹਡ਼ਕਾ/ ਗੁਰਕੀਰਤ ਜਗਰਾਉਂ  )-

23 ਮਾਰਚ ਦੇ ਸ਼ਹੀਦਾਂ ਨੇ ਆਪਣੀਆਂ ਜਵਾਨੀਆਂ ਸਾਮਰਾਜ ਵਿਰੱੁਧ ਸਿਰ ਧੜ ਦੀ ਬਾਜ਼ੀ ਲਾ ਕੇ ਕੁਰਬਾਨ ਕੀਤੀਆਂ ਸਨ ਤੇ ਅੱਜ ਮੌਜੂਦਾ ਲਹਿਰ ਦਾ ਚੋਟ ਨਿਸ਼ਾਨਾ ਵੀ ਸਾਮਰਾਜ ਹੈ । ਇਹ ਵਿਚਾਰ ਅੱਜ ਇੱਥੇ ਸਥਾਨਕ ਰੇਲ ਪਾਰਕ 'ਚ ਸੰਘਰਸ਼ ਮੋਰਚੇ ਦੇ 174ਵੇਂ ਦਿਨ ਮੌਕੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਸਮੇਂ ਆਗੂਆਂ ਨੇ ਪੇਸ਼ ਕੀਤੇ । ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲੋਕ ਕਵੀ ਸ਼ਹੀਦ ਪਾਸ਼ ਅਤੇ ਹੰਸਰਾਜ ਸਮੇਤ ਸ਼ਹੀਦ ਹੋਏ ਨੌਜਵਾਨ ਬਲਕਰਨ ਸਿੰਘ ਲੋਧੀਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਸਿੱਧਵਾਂ, ਰਜਿੰਦਰ ਸਿੰਘ ਫੌਜੀ, ਅਵਤਾਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਹਜ਼ਾਰਾਂ ਨੌਜਵਾਨ ਦਿੱਲੀ ਦੇ ਬਾਰਡਰਾਂ 'ਤੇ ਸਾਮਰਾਜ ਦੀ ਦਲਾਂਲ ਮੋਦੀ ਹਕੂਮਤ ਨੂੰ ਵੰਗਾਰ ਰਹੇ ਹਨ । ਸ਼ਰਧਾਂਜਲੀ ਸਮਾਗਮ 'ਚ ਸਮੂਹ ਲੋਕਾਂ ਨੇ ਇਕ ਮਿੰਟ ਲਈ ਮੋਨ ਘਾਰ ਕੇ ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਪ੍ਰਣ ਲਿਆ । ਸਮੂਹ ਹਾਜ਼ਰ ਲੋਕਾਂ ਨੇ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਫੁੱਲ ਪੱਤੀਆਂ ਭੇਟ ਕੀਤੀਆਂ । ਇਸ ਸਮੇਂ ਬੇਟੀ ਨਵਰੀਤ ਕੌਰ ਨੇ ਬੇਹੱਦ ਭਾਵਪੂਰਤ ਸ਼ਬਦਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਬੁਲਾਰਿਆਂ 'ਚ ਧਰਮ ਸਿੰਘ ਸੂਜਾਪੁਰ, ਹਰਬੰਸ ਸਿੰਘ ਅਖਾੜਾ, ਪਾ੍ਰੋ: ਸੁਖਚਰਨਪ੍ਰੀਤ ਸਿੰਘ, ਸੁਰਜੀਤ ਦੌਧਰ, ਜਗਤ ਸਿੰਘ ਲੀਲਾਂ ਨੇ ਸੱਦਾ ਦਿੱਤਾ ਕਿ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਦੇ ਪਿੰਡ ਸੜਕਾਂ 'ਤੇ ਆਉਣ । ਇਸ ਮੌਕੇ ਸ਼ਹਿਰ ਦੀਆਂ ਸੜਕਾਂ 'ਤੇ ਸ਼ਰਧਾਂਜਲੀ ਮਾਰਚ ਵੀ ਕੱਢਿਆ ਗਿਆ । ਇਸ ਮੌਕੇ ਸੁਖਦੇਵ ਸਿੰਘ, ਕਰਤਾਰ ਸਿੰਘ ਵੀਰਾਨ, ਬਲਦੇਵ ਸਿੰਘ ਛੱਜਾਵਾਲ, ਲਖਵੀਰ ਸਿੰਘ ਬੱਸੂਵਾਲ, ਹਰਚੰਦ ਸਿੰਘ ਢੋਲਣ, ਸੁਖਦੇਵ ਸਿੰਘ ਗਾਲਿਬ, ਮਾ: ਜਸਵੰਤ ਸਿੰਘ ਕਲੇਰ, ਮਨਜੀਤ ਕੌਰ, ਗੁਰਮੀਤ ਕੌਰ, ਕਰਨੈਲ ਸਿੰਘ ਭੋਲਾ, ਬਲਦੇਵ ਸਿੰਘ ਫੌਜੀ, ਮਦਨ ਸਿੰਘ, ਚਮਕੌਰ ਸਿੰਘ ਦੌਧਰ, ਜਗਦੀਸ਼ ਸਿੰਘ, ਡਾ: ਸਾਧੂ ਸਿੰਘ, ਦੇਵਰਾਜ ਆਦਿ ਹਾਜ਼ਰ ਸਨ ।

ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੇ ਇੰਚਾਰਜ ਇੰਚਾਰਜ ਸੰਜੀਵ ਕੋਛੜ ਦੀ ਅਗਵਾਈ ਵਿੱਚ ਬਾਘਾਪੁਰਾਣਾ ਰੈਲੀ ਚ ਵੱਡਾ ਕਾਫ਼ਲਾ ਲੈ ਕੇ ਹੋਏ ਸ਼ਾਮਲ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਬਾਘਾਪੁਰਾਣਾ ਵਿਖੇ ਹੋ ਰਹੀ ਆਮ ਆਦਮੀ ਪਾਰਟੀ ਦੇ ਮੁੱਖ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੀ ਅਗਵਾਈ ਵਿਚ ਕੀਤੀ ਜਾ ਰਹੀ ਕਿਸਾਨ ਮਹਾਂਪੰਚਾਇਤ ਸੰਬੰਧੀ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੀਵ ਕੋਛੜ ਵੱਲੋਂ ਪਿਛਲੇ ਕਈ ਦਿਨਾਂ ਤੋਂ ਰੈਲੀ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅੱਜ ਉਨ੍ਹਾਂ ਦੀ ਅਗਵਾਈ ਦੇ ਵਿੱਚ  ਧਰਮਕੋਟ ਹਲਕੇ ਤੋਂ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵੱਡਾ ਕਾਫਲਾ ਇਸ ਰੈਲੀ ਲਈ ਰਵਾਨਾ ਹੋਇਆ  ਇਸ ਸਮੇਂ ਧਰਮਕੋਟ ਹਲਕਾ ਦੇ ਇੰਚਾਰਜ ਸੰਜੀਵ ਕੋਛੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਬਾਘਾਪੁਰਾਣਾ ਦੀ ਆਮ ਆਦਮੀ ਪਾਰਟੀ ਦੀ ਰੈਲੀ 2022 ਦੀਆਂ ਚੋਣਾਂ ਦਾ ਮੁੱਢ ਬੰਨ੍ਹੇਗੀ ਤੇ ਆਉਣ ਵਾਲੀਆਂ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ।ਇਸ ਸਮੇਂ ਨਿਰਮਲ ਸਿੰਘ ਗੁਰਪ੍ਰੀਤ ਸਿੰਘ ਸਿੱਧੂ ਮਨਜਿੰਦਰ ਸਿੰਘ ਔਲਖ ਰਾਜਾ ਮਾਨ ਲਖਵਿੰਦਰ ਸਿੰਘ ਹਰਭਜਨ ਸਿੰਘ ਜਸਵਿੰਦਰ ਸਿੰਘ ਅੰਮ੍ਰਿਤ ਸਿੰਘ ਕਾਕਾ ਗਰੇਵਾਲ  ਗੁਰਮੁਖ ਸਿੰਘ ਰਵੀ ਅਜੈ ਸ਼ਰਮਾ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ  ।

ਸਕੀਆਂ ਭੈਣਾ ਦੇ ਕਾਤਲਾਂ ਨੂੰ ਫਾਂਸੀ ਦੀ ਸਜਾ ਹੋਵੇ :ਪ੍ਰਧਾਨ ਪਾਰਸ

 

ਸਿੱਧਵਾਂ ਬੇਟ (ਜਸਮੇਲ ਗ਼ਾਲਬ)ਗੁਰਮਤਿ, ਗ੍ਰੰਥੀ ਰਾਗੀ, ਢਾਡੀ ਪ੍ਰਚਾਰਕ ਸਭਾ ਦੀ ਮੀੰਟਗ ਸਭਾ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਦੀਵਾਨਾ ਦੇ ਘਰ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿੰਡ ਸੇਖਾ ਖੁਰਦ ਦੀਆਂ ਦੋ ਸਕੀਆਂ ਭੈਣਾ ਦੇ ਹੋਏ ਕਤਲ ਦਾ ਦੁਖ ਪਰਗਟ ਕੀਤਾ। ਭਾਈ ਪਾਰਸ ਨੇ ਕਿਹਾ ਕਿ ਸੱਤਾ ਦੇ ਨਸੇ ਵਿੱਚ ਸਿਰ ਫਿਰੇ ਫੁਕਰੇ ਸਰਪੰਚ ਦੇ ਮੁੰਡੇ ਨੇ ਸਰੇਆਮ ਦਿਨ ਦਿਹਾੜੇ ਗੁੰਡਾ ਗਰਦੀ ਕੀਤੀ। ਜੋ ਅਤੀ ਨਿੰਦਨ ਯੋਗ ਹੈ । ਜੰਥੇਬੰਦੀ ਨੇ ਸਰਕਾਰ ਤੋ ਮੰਗ ਕੀਤੀ ਕਿ ਕਾਤਲਾ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ।
ਇਸ ਮੋਕੇ ਸਭਾ ਦੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਖਾਲਸਾ ਖਜਾਨਚੀ ਗਿਆਨੀ ਭੋਲਾ ਸਿੰਘ, ਮੈਬਰ ਮਨਦੀਪ ਸਿੰਘ ਮੋੜੀ, ਮੈਬਰ ਦਲਜੀਤ ਸਿੰਘ ਮਿਸਾਲ, ਮੈਬਰ ਮਨਦੀਪ ਸਿੰਘ ਕਾਉਕੇ, ਗੁਰਪ੍ਰੀਤ ਸਿੰਘ ਲੀਲਾ।ਆਦਿ ਹਾਜਰ ਸਨ।

Ludhiana Police to carry out RT-PCR tests for people found moving out without wearing masks

Ludhiana, March 2021 ( Iqbal Singh Rasulpur)

 

Mobile teams formed by District Administration & Ludhiana Police to carry out RT-PCR tests for people found moving out without wearing masks.

 

Such persons can not be allowed to spread covid due to their gross negligence.

 

Joint teams have been formed with the help of health department.

SPORTS KITS TO SPECIALLY BENEFIT YOUTH FROM RURAL AREAS OF STATE- CHAIRMAN BINDRA

DISTRIBUTES SPORTS KITS TO WINNERS OF FOOTBALL TOURNAMENT AT VILLAGE PAMAL

 

Ludhiana, March 20-2021(Iqbal Singh Rasulpur)-

Punjab Youth Development Board chairman Sukhwinder Singh Bindra today informed that the sports kits being distributed by the board would mainly benefit a large number of youth residing in rural areas of the state. He said this while attending a football tournament as chief guest at village Pamal, near here today.

While speaking on the occasion, chairman Bindra said that Capt Amarinder Singh led Punjab government is committed for promoting sports amongst the youth and that is why several schemes have been started. On this occasion, sports kits were also distributed to the winners of this tournament.

He said that it is a matter of great pride that such tournaments are being organised in different parts of the state and in this particular tournament, teams from 32 villages participated. He also appreciated the efforts of Youth Services Club, village Pamal, for organising this event.

ਜਵੰਦਾ ਪਰਿਵਾਰ ਵੱਲੋਂ ਬੱਸੀਆਂ ਵਿਖੇ ਲਾਇਆ ਗਿਆ ਫ੍ਰੀ ਮੈਡੀਕਲ ਕੈਂਪ  -VIDEO

ਡਾ ਰਮੇਸ਼ ਨੇ ਦਵਾਈਆਂ ਸੇਵਾਵਾਂ ¦¦  ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀਆਂ ਅੱਖਾਂ ਚੈੱਕ ਕਰਵਾਈਆਂ ¦¦  ਫ੍ਰੀ ਆਪ੍ਰੇਸ਼ਨ ਹੋਣਗੇ  ¦¦

ਆਓ ਦੇਖਦੇ ਹਾਂ ਪੱਤਰਕਾਰ ਜਗਰੂਪ ਸਿੰਘ ਸੁਧਾਰ ਦੀ ਵਿਸ਼ੇਸ਼ ਰਿਪੋਰਟ  

ਕੈਪਟਨ ਵੱਲੋਂ ਕੀਤੇ ਵਾਅਦੇ ਲਗਾਤਾਰ ਕੀਤੇ ਜਾ ਰਹੇ ਹਨ ਪੂਰੇ: ਸਰਪੰਚ ਜਗਦੀਸ਼ ਚੰਦ ਗ਼ਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਬ ਰਣ ਸਿੰਘ ਦੇ ਸਰਪੰਚ ਅਤੇ ਜਰਨਲ ਸੈਕਟਰੀ ਕਾਂਗਰਸ ਲੁਧਿਆਣਾ ਦੇ ਜਗਦੀਸ਼ ਚੰਦ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ  ਉਨ੍ਹਾਂ ਕਿਹਾ ਕਿ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਸਨ ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ  ਕਿਉਂਕਿ ਪਿੰਡਾਂ ਨੂੰ ਵੱਡੀ ਪੱਧਰ ਤੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ  ਇਸ ਸਮੇਂ  ਜਗਦੀਸ਼ ਚੰਦ ਸ਼ਰਮਾ ਨੇ ਕਿਹਾ ਕਿ ਸਾਡੇ ਇਲਾਕੇ ਚ ਲੋੜਵੰਦ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾ ਰਹੇ ਹਨ  ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿੰਡ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਵਾਂਗਾ ਤੇ ਪਿੰਡ ਵਿਚ ਵਿਕਾਸ ਕਾਰਜ ਵੱਡੀ ਪੱਧਰ ਤੇ ਕਰਵਾਏ ਜਾਣਗੇ  ਇਸ ਮੌਕੇ ਉਨ੍ਹਾਂ ਹਾਈਕਮਾਨ ਦਾ ਧੰਨਵਾਦ ਵੀ ਕੀਤਾ ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਮੈਨੂੰ ਪਿੰਡ ਵਿਚ ਕੰਮ ਕਰਨ ਵਾਸਤੇ ਗਰਾਂਟਾਂ ਦਿੱਤੀਆਂ ਹਨ  

ਪਿੰਡ ਸੇਖਾਂ ਦੀਆਂ ਦੋ ਧੀਆਂ ਤੇ ਕਾਤਲਾਂ ਨੂੰ ਫਾਂਸੀ ਦਿੱਤੀ ਜਾਵੇ,ਮੁਲਜ਼ਮਾਂ ਦੀ ਜ਼ਮੀਨ ਕੁਰਕੀ ਕਰਕੇ ਇਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ: ਤਰਸੇਮ ਸਿੰਘ ਹਾਂਗਕਾਂਗ

ਸਿੱਧਵਾਂ ਬੇਟ( ਜਸਮੇਲ ਗ਼ਾਲਿਬ)

ਐਨ ਆਰ ਆਈ ਤਰਸੇਮ ਸਿੰਘ ਹਾਂਗਕਾਂਗ ਵੱਲੋਂ  ਪਿੰਡ ਸੇਖੇ ਦੀਅਾਂ ਦੋ ਧੀਅਾਂ ਨੂੰ ਹਾਫਿਜ਼ ਰਿਲੇਬਲ ਗੋਲੀਆਂ ਮਾਰ ਕੇ ਮਾਰ ਦੇਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ  ਕਾਤਲ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ  ਉਨ੍ਹਾਂ ਕਿਹਾ ਹੈ ਕਿ ਮੁਲਜ਼ਮ ਦੀ ਜ਼ਮੀਨ ਕੁਰਕੀ ਕਰਕੇ ਇਨ੍ਹਾਂ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ  ਇਸ ਸਮੇਂ ਤਰਸੇਮ ਸਿੰਘ ਹਾਂਗਕਾਂਗ ਵਾਲਿਆਂ ਨੇ ਕਿਹਾ ਕਿ ਕੀ ਇਹੋ ਜਾਂ ਕੰਮ ਕਰਨ ਵਾਲੇ ਹਵਸੀ ਦਰਿੰਦੇ ਨੂੰ  ਫਾਂਸੀ ਦੀ ਸਜ਼ਾ ਤੋਂ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹਾ ਕਦਮ ਚੁੱਕਣ ਦੀ ਹਿੰਮਤ ਨਾ ਕਰੇ  ਉਨ੍ਹਾਂ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਅਜਿਹੀਆਂ ਘਟਨਾਵਾਂ ਰੋਕਣ ਲਈ ਕੋਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਦੋਸ਼ੀ ਨੂੰ ਮੌਕੇ ਤੇ ਹੀ ਸਜ਼ਾ ਦਿੱਤੀ ਜਾਵੇ  ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਦੇ ਘਰ ਵਿੱਚੋਂ ਦੋ ਧੀਅਾਂ ਚਲੀਆਂ ਗਈਆਂ ਹੋਣ  ਉਨ੍ਹਾਂ ਤੇ ਕੀ ਬੀਤਦੀ ਹੋਵੇਗੀ  ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ।

ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਰਜਿ ਵਲੋਂ ਨਵੀਆਂ ਨਿਯੁਕਤੀਆਂ ਕੀਤੀਆਂ

ਜਗਰਾਉਂ ਮਾਰਚ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)-

ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਇਸ ਦੀ ਜਾਣਕਾਰੀ ਦਿੰਦੇ ਹੋਏ  ਚੈਰੀਟੇਬਲ ਟਰੱਸਟ ਦੇ ਕੋਮੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਡੂ ਅਤੇ ਕੋਮੀ ਚੈਅਰਮੈਨ ਭੀਮ ਸਿੰਘ ਮਹੇਸਵਾਲ ਹੁਣਾ ਵਲੋਂ ਇਕ ਸਾਂਝੇ ਬਿਆਨ ਦੋਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ, ਉਨ੍ਹਾਂ ਕਿਹਾ ਕਿ ਉਹ ਵਿਮੁਕਤ ਜਾਤੀਆਂ ਦੇ ਮਾਮਲੇ ਅਤੇ ਉਨ੍ਹਾਂ ਦੇ ਹੱਕ ਲਈ ਇਸ ਸੰਸਥਾ ਦੇ ਵਿਕਾਸ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ, ਇਸ ਲਈ ਉਹਨਾਂ ਸ੍ਰੀ ਮਾਨ ਗੋਪਾਲ ਕੇਸਾਵਤ ਸਾਬਕਾ ਚੇਅਰਮੈਨ ਡੀ ਐਨ ਟੀ ਬੋਰਡ, ਰਾਜਸਥਾਨ ਨੂੰ ਰਾਸ਼ਟਰੀ ਚੀਫ਼ ਪੈਟਰਨ ਨਿਯੁਕਤ ਕੀਤਾ ਗਿਆ ਹੈ, ਅਤੇ ਦੁਸਰੀ ਨਿਯੁਕਤੀ ਸ੍ਰੀ ਮਾਨ ਰਾਮਦਿਤਾ ਜੀ ਨੇਤਲਾ ਨੂੰ ਰਾਸ਼ਟਰੀ ਚੀਫ਼ ਸਲਾਹਕਾਰ  ਬਣਾਇਆ ਹੈ ਜੋ ਕਿ ਧਾਰਮਿਕ ਡੇਰਾ ਅਮਰਨਾਥ ਖੁੰਜਾ ਹਨੁਮਾਨ ਗੜ ਰਾਜਸਥਾਨ ਦੇ ਸਥਾਈ ਸਚਿਵ ਅਤੇ ਸਮਾਜਿਕ ਨੇਤਾ ਵੀ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਸਾ ਸਿੰਘ ਤਲਵੰਡੀ ਪੰਜਾਬ, ਸੁਭਾਸ਼ ਰਾਠੌਰ ਬੰਬੇ ਐਜੂਕੇਸ਼ਨ ਵਿਭਾਗ ਦੇ ਪਿ੍ਰੰਸੀਪਲ, ਅਤੇ ਰਵਿਰਾਜ ਨਟ ਪਟਨਾ ਬਿਹਾਰ, ਹਾਈਕੋਰਟ, ਰਾਜੇਸ਼ ਕਰਮਵਤ, ਪ੍ਰਦੇਸ਼ ਅਧਿਅਕਸ਼, ਮੁੱਖ ਮਹਾਂ ਸਚਿਵ ਚੇਨਾ ਰਾਮ ਜੀ ਨੇ ਆਪਣੀ ਸਹਿਮਤੀ ਪ੍ਰਗਟਾਈ।

1 ਫੋਟੋ ; ਸ੍ਰੀ ਮਾਨ ਰਾਮਦਿਤਾ ਜੀ ਨੇਤਲਾ

2 ਫੋਟੋ  ;ਸ੍ਰੀ ਮਾਨ ਗੋਪਾਲ ਕੇਸਾਵਤ