You are here

ਲੁਧਿਆਣਾ

ਡੀ.ਸੀ. ਵੱਲੋਂ ਸਿਹਤ ਵਿਭਾਗ ਨੂੰ ਪਹਿਲੀ ਅਪ੍ਰੈਲ ਤੋਂ 200 ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾਉਣ ਦੇ ਨਿਰਦੇਸ਼

ਮਹਾਂਮਾਰੀ ਦੀ ਲੜੀ ਨੂੰ ਤੋੜਨ ਲਈ ਕੋਵਿਡ ਵਿਰੁੱਧ ਮੁਹਿੰਮ ਨੂੰ ਜਨਤਕ ਲਹਿਰ ਬਣਾਉਦ ਦੀ ਲੋੜ

ਏਵਨ ਸਾਈਕਲ ਵਿਖੇ ਟੀਕਾਕਰਨ ਕੈਂਪ ਦੀ ਸ਼ੁਰੂਆਤ

ਲੁਧਿਆਣਾ, ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) 

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਿਹਤ ਵਿਭਾਗ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ 1 ਅਪ੍ਰੈਲ, 2021 ਤੋਂ 200 ਟੀਕਾਕਰਣ ਕੈਂਪ ਲਗਾਏ ਜਾਣ।

ਡਿਪਟੀ ਕਮਿਸ਼ਨਰ ਵੱਲੋਂ ਟੀਕਾਕਰਨ ਕੈਂਪ ਦੇ ਉਦਘਾਟਨ ਤੋਂ ਬਾਅਦ, ਜੋ ਕਿ ਸ.ਓਂਕਾਰ ਸਿੰਘ ਪਾਹਵਾ ਵੱਲੋਂ ਅੱਜ ਏਵਨ ਸਾਈਕਲ ਵਿਖੇ ਲਗਾਇਆ ਗਿਆ ਹੈ, ਕਿਹਾ ਕਿ 1 ਅਪ੍ਰੈਲ, 2021 ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ, ਸਹਿ-ਰੋਗ ਹੋਣ ਤੋਂ ਬਿਨਾਂ, ਕੋਡਿਵ-19 ਟੀਕਾਕਰਣ ਲਈ ਯੋਗ ਹੋਣਗੇ। ਉਨ੍ਹਾ ਦੱਸਿਆ ਕਿ ਮੌਜੂਦਾ ਸਮੇਂ ਸਿਰਫ 60 ਸਾਲ ਤੋਂ ਉਪਰ ਦੇ ਨਾਗਰਿਕ ਅਤੇ ਸਹਿ-ਰੋਗਾਂ ਵਾਲੇ 45 ਸਾਲ ਤੋਂ ਵੱਧ ਦੇ ਨਾਗਰਿਕਾਂ ਤੋਂ ਇਲਾਵਾ ਸਿਹਤ ਅਤੇ ਫਰੰਟਲਾਈਨ ਕਰਮਚਾਰੀਂ ਹੀ ਵੈਕਸੀਨੇਸ਼ਨ ਦੇ ਯੋਗ ਹਨ।

ਉਨ੍ਹਾਂ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਗਿੱਲ ਨੂੰ ਉਦਯੋਗਿਕ ਇਕਾਈਆਂ ਵਿੱਚ ਨਿੱਜੀ ਹਸਪਤਾਲਾਂ, ਆਈ.ਐਮ.ਏ. ਅਤੇ ਹੋਰ ਸਿਹਤ ਅਧਿਕਾਰੀਆਂ ਨਾਲ ਰਾਬਤਾ ਕਰਨ ਲਈ ਕਿਹਾ ਤਾਂ ਜੋ ਕੋਵਿਡ ਕੈਂਪ ਲਈ ਲੋੜੀਂਦੀਆਂ ਰਸਮਾਂ ਅਤੇ ਟੀਕਾਕਰਨ ਦੀ ਸਿਖਲਾਈ ਵੀ ਦਿੱਤੀ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਸਾਰੇ ਭਾਗੀਦਾਰਾਂ ਨਾਲ ਵਿਸਤ੍ਰਿਤ ਯੋਜਨਾਬੰਦੀ ਰਾਹੀਂ 200 ਕੈਂਪਾਂ ਦੀ ਪੂਰੀ ਸਮਾਂ-ਸੂਚੀ ਭੇਜੀ ਜਾਵੇ ਤਾਂ ਜੋ ਇਨ੍ਹਾਂ ਕੈਂਪਾਂ ਰਾਹੀਂ ਵੱਧ ਤੋਂ ਵੱਧ ਯੋਗ ਵਿਅਕਤੀਆਂ ਦੀ ਜਲਦ ਵੈਕਸੀਨੇਸ਼ਨ ਕੀਤੀ ਜਾ ਸਕੇ।

ਸ੍ਰੀ ਸ਼ਰਮਾ ਨੇ ਕਿਹਾ 'ਵੈਕਸੀਨੇਸ਼ਨ ਐਟ ਡੋਰਸਟੈਪਸ' ਮੁਹਿੰਮ ਨੂੰ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈੈ, ਇਸ ਲਈ 1 ਅਪ੍ਰੈਲ, 2021 ਤੋਂ 200 ਕੈਂਪ ਲਗਾ ਕੇ ਵੈਕਸੀਨੇਸ਼ਨ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਾਭ ਮਿਲ ਸਕੇ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਵਿਰੁੱਧ ਸਾਨੂੰ ਇਸ ਮੁਹਿੰਮ ਨੂੰ ਜਨਤਕ ਲਹਿਰ ਬਣਾਉਣ ਦੀ ਲੋੜ ਹੈ, ਜਿਸ ਲਈ ਵੱਡੀ ਗਿਣਤੀ ਵਿਚ ਯੋਗ ਵਿਅਕਤੀਆਂ ਨੂੰ ਕੈਂਪਾਂ ਵਿੱਚ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਮਹਾਂਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਯੋਗ ਵਿਅਕਤੀ ਨੂੰ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦਿਆਂ ਵੈਕਸੀਨੇਸ਼ਨ ਕਰਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸੋਸ਼ਲ ਮੀਡੀਆਂ 'ਤੇ ਫੈਲੀਆਂ ਝੁੱਠੀਆਂ ਅਫਵਾਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਫ਼ਤੇ ਦੇ ਸਾਰੇ 7 ਦਿਨ ਸਰਕਾਰੀ ਸਿਹਤ ਹਸਪਤਾਲਾਂ ਤੇ ਸਿਹਤ ਕੇਂਦਰਾਂ 'ਤੇ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈੈ। ਨਿੱਜੀ ਹਸਪਤਾਲਾਂ ਲਈ ਸਰਕਾਰ ਨੇ ਟੀਕੇ ਦੀ ਹਰੇਕ ਖੁਰਾਕ ਲਈ ਵੱਧ ਤੋਂ ਵੱਧ 250 ਰੁਪਏ ਫੀਸ ਤੈਅ ਕੀਤੀ ਹੈ।

ਏਵਨ ਸਾਈਕਲਜ਼ ਵਿਖੇ ਕੈਂਪ ਦੌਰਾਨ, ਵੈਕਸੀਨੇਸ਼ਨ ਕਰਵਾਉਣ ਵਾਲੇ ਕਰਮਚਾਰੀਆਂ ਤੋਂ ਇਕ ਪ੍ਰਣ ਲਿਆ ਕਿ ਉਹ ਆਪਣੇ ਪਰਿਵਾਰ ਅਤੇ ਸੁਸਾਇਟੀ ਵਿਚ ਟੀਕੇ ਦੀ ਮਹੱਤਤਾ ਬਾਰੇ ਜਾਗਰਕੂ ਕਰਨਗੇ ਜੋ ਇਸ ਮਹਾਂਮਾਰੀ ਦੀ ਲਾਗ ਨੂੰ ਘਟਾਉਣ ਵਿਚ ਬਹੁਤ ਜ਼ਿਆਦਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।

ਮੋਗੇ ਜ਼ਿਲ੍ਹੇ ਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਲੜਕੀ ਅੰਜਲੀ ਦਾ ਤਖਾਣਬੱਧ ਪੰਚਾਇਤ ਬਨੀਓਂ ਵਿਸੇਸ਼ ਸਨਮਾਨ

ਤਖਾਣਬੱਧ ਦੀ ਧੀਅ ਅੰਜਲੀ ਨੇ ਰਚਿਆ ਇਤਿਹਾਸ  ਸਰਪੰਚ ਰਵੀ ਸ਼ਰਮਾ

 

ਅਜੀਤਵਾਲ ਬਲਬੀਰ ਸਿੰਘ ਬਾਠ

ਇਥੋਂ ਨਜ਼ਦੀਕ ਇਤਿਹਾਸਕ ਪਿੰਡ ਤਖਾਣਬੱਧ ਵਿਖੇ ਅੱਜ ਇਕ  ਸਰਕਾਰੀ ਕੰਨਿਆ ਹਾਈ ਸਕੂਲਤਖਾਣਵੱਧ ਦੇਸ਼ ਵਿਚ ਇਕ ਸਮਾਗਮ ਆਯੋਜਿਤ ਕੀਤਾ ਗਿਆ ਇਸ ਸਮਾਗਮ ਵਿੱਚ ਮੋਗੇ ਜ਼ਿਲ੍ਹੇ ਚੋਂ ਦਸਵੀਂ ਦੀ ਵਿਦਿਆਰਥਣ ਅੰਜਲੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ  ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਰਵੀ ਸ਼ਰਮਾ ਨੇ ਦੱਸਿਆ ਕਿ  ਕਿ ਅੱਜ ਲੜਕੀ ਅੰਜਲੀ  ਦਾ ਸਕੂਲ ਅਤੇ ਪਿੰਡ ਦੀ ਪੰਚਾਇਤ  ਵੱਲੋਂ ਪੰਜ ਹਜ਼ਾਰ ਰੁਪਏ ਅਤੇ ਇਕ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਇਸ ਸਮੇਂ ਸਰਪੰਚ ਰਵੀ ਸ਼ਰਮਾ ਨੇ ਸਕੂਲ ਦੇ ਸਾਰੇ ਸਟਾਫ ਨੂੰ ਵਧਾਈ ਦਿੰਦੇ ਹੋਏ  ਵਿਸ਼ੇਸ਼ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਸਕੂਲ ਅਧਿਆਪਕਾਂ ਦੀ ਬਦੌਲਤ ਹੀ ਬੱਚੇ ਵੱਡੀਆਂ ਉਪਲੱਬਧੀਆਂ ਪ੍ਰਾਪਤ ਕਰਦੇ ਹਨ  ਉਨ੍ਹਾਂ ਕਿਹਾ ਕਿ ਅੱਜ ਮਨ ਨੂੰ ਬਹੁਤ ਖੁਸ਼ੀ ਮਿਲੀ ਕਿ ਇਕ ਬੱਚੀ ਨੇ ਸਕੂਲ ਮਾਪਿਆਂ ਅਤੇ ਪਿੰਡ ਦਾ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਕੇ ਇਕ ਇਤਿਹਾਸ ਰਚਿਆ ਹੈ  ਇਸ ਸਮੇਂ ਮੁੱਖ ਮੁੱਖ ਅਧਿਆਪਕ ਰਿਸ਼ੀ  ਮਨਚੰਦਾ  ਅਧਿਆਪਕਾ ਜਸਵਿੰਦਰ ਕੌਰ ਸਰਦਾਰ ਗੁਰਮੇਲ ਸਿੰਘ  ਬੇਅੰਤ ਸਿੰਘ ਸ੍ਰੀਮਤੀ ਰਾਜਿੰਦਰ ਕੌਰ ਰਜਿੰਦਰ ਕੌਰ ਸ੍ਰੀਮਤੀ ਅਜੀਤ ਕੌਰ  ਅਤੇ ਜਗਰਾਜ ਸਿੰਘ  ਪੰਚਾਇਤ ਮੈਂਬਰ ਗੁਰਦਰਸ਼ਨ ਸਿੰਘ ਮੁਖਤਿਆਰ ਸਿੰਘ ਨੰਬਰਦਾਰ ਰੇਸ਼ਮ ਸਿੰਘ ਸੁਖਮੰਦਰ ਸਿੰਘ ਜਸਬੀਰ ਸਿੰਘ  ਤੋਂ ਇਲਾਵਾ ਸਮੂਹ ਪਰਿਵਾਰ ਸਮੂਹ ਪਰਿਵਾਰ ਅਤੇ ਨਗਰ ਨਿਵਾਸੀ ਹਾਜ਼ਰ ਸਨ

ਬਾਂਕੇ ਬਿਹਾਰੀ ਮੰਦਿਰ ’ਚ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

 ਜਗਰਾਉਂ, 30 ਮਾਰਚ 2021( ਅਮਿਤ ਖੰਨਾ )-

ਸ਼ਹਿਰ ਦੇ ਪ੍ਰਸਿੱਧ ਸ੍ਰੀ ਬਾਂਕੇ ਬਿਹਾਰੀ ਮੰਦਿਰ ’ਚ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਜਿੱਥੇ ਸਭ ਤੋਂ ਖਾਸ ਇਹ ਦੇਖਣ ਨੂੰ ਮਿਲਿਆ ਕਿ ਇੱਥੇ ਹੋਲੀ ਰੰਗਾਂ ਨਾਲ ਖੇਡਣ ਦੀ ਬਜਾਏ ਫੁੱਲਾਂ ਨਾਲ ਖੇਡੀ ਗਈ। ਇਸ ਮੌਕੇ ਮੰਦਿਰ ਬਾਂਕੇ ਬਿਹਾਰੀ ਕੀਰਤਨ ਮੰਡਲ ਦੇ ਸੰਚਾਲਕ ਅਸ਼ਵਨੀ ਕੁਮਾਰ ਬੱਲੂ ਦੀ ਟੀਮ ਵੱਲੋਂ ਭੇਂਟਾਂ ਦੁਆਰਾ ਸੰਗਤਾਂ ਨੂੰ ਜਿੱਥੇ ਪੂਰੀ ਤਰ੍ਹਾਂ ਨਿਹਾਲ ਕੀਤਾ, ਉਥੇ ਨੱਚਣ ’ਚ ਮਜ਼ਬੂਰ ਕਰ ਦਿੱਤਾ। ਇਸ ਮੌਕੇ ਪੰਡਿਤ ਅਸ਼ਵਨੀ ਕੁਮਾਰ ਬੱਲੂ ਨੇ ਦੱਸਿਆ ਕਿ ਮੰਦਿਰ ’ਚ ਹੋਲੀ ਦਾ ਤਿਉਹਾਰ ਅਤੇ ਭਗਵਨ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਹੋਲੀ ਰੰਗਾਂ ਨਾਲ ਖੇਡਣ ਦੀ ਬਜਾਏ ਫੁੱਲਾਂ ਨਾਲ ਖੇਡੀ ਗਈ। ਇਸ ਮੌਕੇ ਦੀਪਇੰਦਰ ਸਿੰਘ ਭੰਡਾਰੀ, ਕੌਂਸਲਰ ਹਿਮਾਂਸ਼ੂ ਮਲਿਕ, ਜੇ. ਈ. ਵਾਸ਼ੂ ਮੰਗਲਾ, ਵਿਪਨ ਅੱਗਰਵਾਲ, ਭੂਸ਼ਣ ਜੈਨ, ਅਸ਼ਵਨੀ ਮਲਹੋਤਰਾ, ਰਾਜੇਸ਼ ਖੰਨਾ, ਹਿਮਾਂਸ਼ਾ ਸ਼ਰਮਾ, ਕਮਲ ਕੁਮਾਰ ਤੇ ਅਨੂਪ ਤਾਂਗੜੀ ਆਦਿ ਤੋਂ ਇਲਾਵਾ ਵਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

ਸੀਨੀਅਰ ਕਾਂਗਰਸੀ ਆਗੂ ਸੋਹਣ ਸਿੰਘ ਬੁਰਜ ਹਰੀ ਸਿੰਘ ਵਲੋਂ ਖ਼ੁਦਕੁਸ਼ੀ

ਰਾਏਕੋਟ , 30 ਮਾਰਚ  2021( ਜਗਰੂਪ ਸਿੰਘ ਸੁਧਾਰ /ਗੁਰਸੇਵਕ ਸਿੰਘ ਸੋਹੀ )-

ਪਿੰਡ ਬੁਰਜ ਹਰੀ ਸਿੰਘ ਦੇ ਵਸਨੀਕ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਮੈਂਬਰ ਸੋਹਣ ਸਿੰਘ ਵਲੋਂ ਘਰ ਵਿਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਬੇਟੇ ਪਵਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਥਾਣਾ ਸਦਰ ਰਾਏਕੋਟ ਵਲੋਂ ਪਿੰਡ ਦੀ 1 ਔਰਤ ਸਮੇਤ 4 ਵਿਅਕਤੀਆਂ 'ਤੇ ਧਾਰਾ 306 ਅਧੀਨ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ । ਥਾਣਾ ਮੁਖੀ ਅਜੈਬ ਸਿੰਘ ਨੇ ਮ੍ਰਿਤਕ ਪਾਸੋਂ ਖ਼ੁਦਕੁਸ਼ੀ ਨੋਟ ਮਿਲਣ ਦੀ ਗੱਲ ਦੀ ਪੁਸ਼ਟੀ ਕੀਤੀ। 

ਫਸਟ ਰੋਇੰਗ ਇਨਡੋਰ ਪੰਜਾਬ ਸਟੇਟ ਚੈਂਪੀਅਨਸ਼ਿਪ ਢੁੱਡੀਕੇ ਵਿਖੇ ਖੱਟੀਆਂ ਮਿੱਠੀਆਂ ਅਮਿੱਟ ਯਾਦਾਂ ਛੱਡਦੀ ਸਮਾਪਤ ਪ੍ਰਧਾਨ ਜਸਬੀਰ ਸਿੰਘ ਗਿੱਲ

ਅਜੀਤਵਾਲ ਬਲਵੀਰ ਸਿੰਘ ਬਾਠ  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਫਾਸਟ ਗਰੋਇੰਗ ਇਨਡੋਰ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ  ਜਿਸ ਦਾ ਉਦਘਾਟਨ ਸੰਤ ਬਾਬਾ ਗੁਰਮੀਤ ਸਿੰਘ ਦੀ ਖੋਸੇ ਕੋਟਲੇ ਵਾਲਿਆਂ ਨੇ ਕੀਤਾ  ਇਸ ਟੂਰਨਾਮੈਂਟ ਚ ਜੂਨੀਅਰ ਤੇ ਸੀਨੀਅਰ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ  ਜੇਤੂ ਬੱਚਿਆਂ ਨੂੰ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ  ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਪੀ ਕੇ ਓਬਰਾਏ ਅਰਜੁਨਾ ਐਵਾਰਡੀ ਤੇ ਮਨਦੀਪ ਕੌਰ ਵਿਰਕ ਪ੍ਰਧਾਨ ਪੰਜਾਬ ਐਮਚਿਓਰ ਰੋਇੰਗ ਐਸੋਸੀਏਸ਼ਨ  ਮੈਂ ਇਸ ਟੂਰਨਾਮੈਂਟ ਚ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਵੀ ਦਿੱਤਾ  ਇਸ ਟੂਰਨਾਮੈਂਟ ਬਾਰੇ ਜਾਣ ਸਕਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ   ਰੋਇੰਗ ਇਨਡੋਰ ਟੂਰਨਾਮੈਂਟ ਕਰਵਾਉਣ ਦਾ ਮੇਨ ਮਕਸਦ ਬੱਚਿਆਂ ਨੂੰ ਚੰਗੀ ਸੇਧ ਦੇਣ ਦਾ ਅਤੇ ਕੁਰੀਤੀਆਂ ਤੋਂ ਬਚਣ ਲਈ ਬਹੁਤ ਵੱਡਾ ਉਪਰਾਲਾ  ਉਨ੍ਹਾਂ ਕਿਹਾ ਕਿ ਸਾਨੂੰ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਵੱਲੋਂ  ਹਰ ਤਰ੍ਹਾਂ ਦੀ ਮਾਲੀ ਮੱਦਦ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੀਆ ਟੂਰਨਾਮੈਂਟ ਕਰਵਾਏ ਜਾਣਗੇ  ਇਸ ਸਮੇਂ ਮੀਤ ਪ੍ਰਧਾਨ ਮਾਸਟਰ ਗੁਰਚਰਨ ਸਿੰਘ  ਅਤੇ ਗੁਰਮੇਲ ਸਿੰਘ ਇੰਡੀਆ ਨੇ ਸਟੇਜ ਦੀ ਕਾਰਵਾਈ ਖੂਬ ਨਿਭਾਈ  ਇਸ ਤੋਂ ਇਲਾਵਾ ਅੱਠ ਅਕੈਡਮੀਆਂ ਦੇ ਕੋਚਾਂ ਨੇ ਵੀ ਆਪਣੇ ਬੱਚਿਆਂ ਨਾਲ ਟੂਰਨਾਮੈਂਟ ਚ ਸ਼ਿਰਕਤ ਕੀਤੀ  ਬੱਚਿਆਂ ਨੂੰ ਹੱਲਾਸ਼ੇਰੀ ਦੇਣ ਚ ਗੁਰਮੀਤ ਸਿੰਘ ਹਾਂਸ ਨੇ ਵੀ ਅਹਿਮ ਰੋਲ ਅਦਾ ਕੀਤਾ  ਇਸ ਸਮੇਂ ਮੋ ਮੋਗਾ ਰੋਇੰਗ ਐਸੋਸੀਏਸ਼ਨ  ਇੰਦਰਪਾਲ ਸਿੰਘ ਢਿੱਲੋਂ ਰਾਜੂ ਗਿੱਲ ਤੋਂ ਇਲਾਵਾ  ਨਗਰ ਪੰਚਾਇਤ ਅਤੇ ਪੁਲਸ ਪ੍ਰਸ਼ਾਸਨ ਨੇ ਵੀ ਆਪਣੀ ਹਾਜ਼ਰੀ ਲਵਾਈ  ਇਹ ਚੈਂਪੀਅਨਸ਼ਿਪ ਅਮਿੱਟ ਯਾਦਾਂ ਛੱਡਦੀ ਸਮਾਪਤ

Kaisan Protest ਬੰਦ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਰਿਹਾ ਕਸਬਾ ਸਿੱਧਵਾਂ ਬੇਟ ਵਿਖੇ -VIDEO

Kaisan Protest ਬੰਦ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਰਿਹਾ ਕਸਬਾ ਸਿੱਧਵਾਂ ਬੇਟ ਵਿਖੇ 

ਆਓ ਦੇਖਦੇ ਹਾਂ ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ

ਡੀ.ਸੀ. ਵੱਲੋਂ ਐਸ.ਡੀ.ਐਮ. ਅਤੇ ਮਾਲ ਅਧਿਕਾਰੀਆਂ ਨੂੰ ਕੁਲੈਕਟਰ ਰੇਟਾਂ ਵਿੱਚ ਸੋਧ ਸਬੰਧੀ ਪ੍ਰਸਤਾਵ ਪੇਸ਼ ਕਰਨ ਲਈ ਕਿਹਾ

ਸੂਬਾ ਸਰਕਾਰ ਵੱਲੋਂ ਜਨਤਕ ਹਿੱਤ 'ਚ ਲਾਗੂ ਕੀਤੇ ਜਾਣਗੇ ਕੁਲੈਕਟਰ ਰੇਟ

ਲੁਧਿਆਣਾ, 27 ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) -

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਉਪ ਮੰਡਲ ਮੈਜਿਸਟ੍ਰੇਟਾਂ ਅਤੇ ਮਾਲ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਜ਼ਮੀਨੀ ਕੰਮਾਂ ਦੀ ਰਜਿਸਟਰੀ ਕਰਵਾਉਣ ਲਈ ਕੁਲੈਕਟਰ ਰੇਟਾਂ ਵਿੱਚ ਸੋਧ ਲਈ ਆਪਣੇ ਵਿਸਥਾਰ ਪ੍ਰਸਤਾਵ ਪੇਸ਼ ਕਰਨ ਲਈ ਕਿਹਾ।

ਐਸ.ਡੀ.ਐਮ. ਅਤੇ ਮਾਲ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਲੈਕਟਰ ਰੇਟਾਂ ਦੀ ਸਮੀਖਿਆ ਲੰਬੇ ਸਮੇਂ ਤੋਂ ਲਟਕ ਰਹੀ ਹੈ ਅਤੇ ਅਜਿਹਾ ਕੋਈ ਫੈਸਲਾ ਪੂਰੀ ਤਰ੍ਹਾਂ ਨਾਲ ਸੋਚ-ਵਿਚਾਰ ਤੋਂ ਬਾਅਦ ਲਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਸਾਰੇ ਭਾਗੀਦਾਰਾਂ ਤੋਂ ਢੁੱਕਵਾਂ ਫੀਡਬੈਕ ਲੈਣਾ ਚਾਹੀਦਾ ਹੈ ਅਤੇ ਇਸ ਹਫ਼ਤੇ ਤੱਕ ਆਪਣੀ ਰਿਪੋਰਟ ਉਨ੍ਹਾਂ ਨੂੰ ਸੌਂਪਣੀ ਚਾਹੀਦੀ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਕੁਲੈਕਟਰ ਰੇਟ ਦੀ ਸਮੀਖਿਆ ਲਈ ਮੁੱਢਲੇ ਨਿਯਮਾਂ ਨੂੰ ਹਰ ਕੀਮਤ 'ਤੇ ਆਮ ਲੋਕਾਂ ਦੇ ਹਿੱਤ ਵਿੱਚ ਰੱਖ ਕੇ ਲਾਗੂ ਕਰਨਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਾਰੇ ਐਸ.ਡੀ.ਐਮ. ਸਹਿਬਾਨ ਅਤੇ ਮਾਲ ਅਫਸਰਾਂ ਤੋਂ ਰਿਪੋਰਟ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਰਿਪੋਰਟ ਤਿਆਰ ਕਰੇਗਾ ਅਤੇ ਲੋੜੀਂਦੀ ਕਾਰਵਾਈ ਹਿੱਤ ਸੂਬਾ ਸਰਕਾਰ ਨੂੰ ਭੇਜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਮੁੱਢਲੀ ਮੀਟਿੰਗ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਰਿਪੋਰਟ ਨੂੰ ਕੰਪਾਈਲ ਕੀਤਾ ਜਾਵੇਗਾ।

ਸ਼ਰਮਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਲਾਜ਼ਮੀ ਤੌਰ 'ਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਅਗਲੀ ਲੋੜੀਂਦੀ ਕਾਰਵਾਈ ਲਈ ਰਿਪੋਰਟ ਨੂੰ ਸਮੇਂ ਸਿਰ ਪੇਸ਼ ਕੀਤਾ ਜਾਵੇ।

ਇਸ ਮੌਕੇ ਪ੍ਰਮੁੱਖ ਤੌਰ 'ਤੇ ਐਸ.ਡੀ.ਐਮ. ਸਹਿਬਾਨ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਡਾ ਬਲਜਿੰਦਰ ਸਿੰਘ ਢਿੱਲੋਂ, ਮਨਕੰਵਲ ਸਿੰਘ ਚਾਹਲ, ਗੀਤਿਕਾ ਸਿੰਘ, ਹਰਬੰਸ ਸਿੰਘ, ਡਾ ਹਿਮਾਂਸ਼ੂ ਗੁਪਤਾ, ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦੀ ਅਗਵਾਈ ਵਿੱਚ ਪਿੰਡ ਚੁੱਘੇ ਦੇ ਸਰਪੰਚ ਲਾਭਜੀਤ ਨੇ ਸਰਬਪੱਖੀ ਵਿਕਾਸ ਦੀਆਂ ਲਿਆਂਦੀਆਂ ਹਨ੍ਹੇਰੀਆਂ

ਧਰਮਕੋਟ (ਜਸਮੇਲ ਗ਼ਾਲਿਬ)

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ  ਇਸ ਲਈ ਦਿਹਾਤੀ ਵਿਕਾਸ ਵਿਭਾਗ ਪੰਚਾਇਤਾਂ  ਦੇ ਮਾਰਫਤ ਰਾਜ ਸਰਕਾਰ ਦੀਆਂ ਦਿਹਾਤੀ ਵਿਕਾਸ ਦੀਆਂ ਸਕੀਮਾਂ ਨੂੰ ਲਾਗੂ ਕਰ ਰਿਹਾ ਹੈ ਇਨ੍ਹਾਂ ਸਕੀਮਾਂ ਨੂੰ ਪ੍ਰਭਾਵੀ ਤਰੀਕੇ ਲਾਗੂ ਕਰਨ ਵਿਚ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਅਹਿਮ ਭੂਮਿਕਾ ਨਿਭਾ ਰਹੇ ਹਨ  ਇਸ ਸਮੇਂ ਚੁੱਘਾ ਪਿੰਡ ਦੇ ਸਰਪੰਚ ਲਾਭਜੀਤ ਸਿੰਘ ਨੇ ਦੱਸਿਆ ਹੈ ਕਿ  ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦੀ ਅਗਵਾਈ ਵਿਚ ਪਿੰਡਾਂ ਵਿਚ ਵੱਡੀ ਪੱਧਰ ਤੇ ਸਰਬ ਪੱਖੀ ਵਿਕਾਸ ਹੋ ਰਹੇ ਹਨ ਇਸ ਸਮੇਂ ਸਰਪੰਚ ਲਾਭ ਜਿਸਨੇ ਦੱਸਿਆ ਕਿ ਸਾਡੇ ਪਿੰਡ ਵਿਚ ਸੀਵਰੇਜ ਤੇ ਹੋਰ ਵੀ ਗਲੀਆਂ ਨਾਲੀਆਂ ਦੇ ਕੰਮ ਹੋ ਰਹੇ ਹਨ  ਇਸ ਸਮੇਂ ਸਰਪੰਚ ਲਵਜੀਤ ਸਿੰਘ ਨੇ ਕਿਹਾ ਕਿ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼ ਵੱਲੋਂ ਸਰਬਪੱਖੀ ਵਿਕਾਸ ਦੀਆਂ ਪਿੰਡਾਂ ਵਿੱਚ ਹਨ੍ਹੇਰੀਆਂ ਲਿਆ ਦਿੱਤੀਆਂ ਹਨ  ਇਸ ਸਮੇਂ ਸਰਪੰਚ ਚੁੱਘਾ ਦੇ ਲਾਭ ਜੀਤ ਸਿੰਘ ਨੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦਾ ਧੰਨਵਾਦ ਕਰਦਿਆਂ ਹਲਕੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਨੇ ਦੱਸਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ  ਨਾਲ ਪਿੰਡਾਂ ਚ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੱਤੀ ਜਾ ਰਹੀ ਹੈ ਇਸ ਸਮੇਂ ਸਰਪੰਚ   ਲਾਭਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਵੀ ਸਰਬ ਪੱਖੀ ਵਿਕਾਸ ਚੱਲ ਰਹੇ ਹਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੱਡੀ ਪੱਧਰ ਤੇ ਵਿਕਾਸ ਕਰਵਾਏ ਜਾਣਗੇ।

ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਸੱਦੇ ਤੇ ਅੱਜ ਖੰਡ ਮਿੱਲ ਜਗਰਾਓਂ ਵਿਖੇ ਵਿਸ਼ਾਲ ਇਕੱਠ ਅਤੇ ਧਰਨਾ

ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ 

5 ਅਪਰੈਲ ਨੂੰ ਐਫਸੀਆਈ ਦਫ਼ਤਰ ਦਾ ਘਿਰਾਓ- ਕਮਲਜੀਤ ਖੰਨਾ    

ਜਗਰਾਉਂ, 26 ਮਾਰਚ 2021 -( ਸਤਪਾਲ ਸਿੰਘ ਦੇਹਡ਼ਕਾ/ਜਸਮੇਲ ਗਾਲਿਬ/ ਮਨਜਿੰਦਰ ਗਿੱਲ)-  

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਖੇਤੀ ਸਬੰਧੀ ਕਾਲੇ ਕਨੂੰਨਾਂ ਖਿਲਾਫ ਦੇਸ਼ ਭਰ ਚ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਅੱਜ ਭਾਰਤ ਬੰਦ ਕੀਤਾ ਗਿਆ।  ਅੱਜ ਜਗਰਾਂਓ ਸ਼ਹਿਰ ਚ ਸਾਰੀਆਂ ਦੁਕਾਨਾਂ,ਕਾਰੋਬਾਰ ਪੂਰਨ ਤੋਰ ਤੇ ਬੰਦ ਰਿਹਾ। ਅੱਜ ਜੀ ਟੀ ਰੋਡ ਤੇ ਮੋਗਾ ਸਾਈਡ ਖੰਡ ਮਿੱਲ ਸਾਹਮਣੇ ਸਿਧਵਾਂਬੇਟ ਅਤੇ ਜਗਰਾਂਓ ਬਲਾਕਾਂ ਚੋਂ ਤਿੰਨ ਦਰਜਨ ਦੇ ਪਿੰਡਾਂ ਚੋਂ ਸੈਂਕੜੇ ਕਿਸਾਨ ਮਜ਼ਦੂਰ ਮਰਦ ਔਰਤਾਂ ਤੇ ਨੌਜਵਾਨ ਸ਼ਾਮਲ ਹੋਏ। ਇਸ ਟ੍ਰੈਫਿਕ ਜਾਮ ਧਰਨੇ ਚ ਪਿੰਡ ਬੱਸੂਵਾਲ, ਅਖਾੜਾ,ਭੰਮੀਪੁਰਾ ਕਲਾਂ ,ਖੁਰਦ ,ਰੂਮੀ ਪਿੰਡਾਂ ਦੇ ਲੋਕ ਸੈਂਕੜਿਆਂ ਦੀ ਗਿਣਤੀ ਚ 10 ਕਿਲੋਮੀਟਰ ਪੈਦਲ ਮਾਰਚ ਕਰ ਕੇ ਸ਼ਮੂਲੀਅਤ ਕੀਤੀ।ਇਸੇ ਤਰਾਂ ਪਿੰਡ ਸਿਧਵਾਂ ਕਲਾਂ ਤੋਂ 12 ਟਰਾਲੀਆਂ ਰਾਹੀਂ ਵੱਡੀ ਗਿਣਤੀ ਚ ਨੋਜਵਾਨ, ਕਿਸਾਨ, ਮਜਦੂਰ  ਸ਼ਾਮਿਲ ਹੋਏ। ਕਿਸਾਨਾਂ ਮਜਦੂਰਾਂ ਮਰਦ ਔਰਤਾਂ ਨੇ ਸਭ ਤੋਂ ਪਹਿਲਾਂ ਦੋ ਮਿੰਟ ਦਾ ਮੋਨ ਧਾਰ ਕੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਸਮੇਂ ਵਿਸੇਸ਼ ਤੋਰ ਤੇ ਪਿੰਡ ਲੋਧੀਵਾਲ ਤੋਂ ਸ਼ਹੀਦ ਬਲਕਰਨ ਸਿੰਘ ਦੇ ਵਾਰਸਾਂ ਦੇ ਪੰਹੁਚਣ ਤੇ ਉਨਾਂ ਦੇ ਪਿਤਾ ਜੀ ਪਵਿੱਤਰ ਸਿੰਘ ਹੋਰਾਂ ਅਤੇ ਤਿਹਾੜ ਜੇਲ ਚੋਂ ਰਿਹਾਅ ਹੋ ਕੇ ਆਏ  ਪਿੰਡ ਬੰਗਸੀਪੁਰਾ ਦੇ ਨੌਜਵਾਨ ਪ੍ਰਦੀਪ ਸਿੰਘ ਦਾ ਮੋਰਚੇ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਲੋਕ ਆਗੂ ਕੰਵਲਜੀਤ ਖੰਨਾ ਦੀ ਮੰਚ ਸੰਚਾਲਨਾ ਹੇਠ  ਬੁਲਾਰਿਆਂ ਨੇ ਕਾਲੇ ਕਨੂੰਨਾਂ ਖਿਲਾਫ ਸਫਲ ਭਾਰਤ ਬੰਦ ਲਈ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ।ਇਸ ਸਮੇਂ ਸਮਾਜ ਦੇ ਸਾਰੇ ਵਰਗਾਂ ਨੇ ਇਸ ਟ੍ਰੈਫਿਕ ਜਾਮ ਧਰਨੇ ਵਿਚ ਭਾਗ ਲਿਆ।ਬੁਲਾਰਿਆਂ ਨੇ ਕਿਹਾ ਕਿ ਚਾਰ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਅਤੇ ਛੇ ਮਹੀਨਿਆਂ ਪੰਜਾਬ ਭਰ ਦੇ ਸੰਘਰਸ਼ ਮੋਰਚਿਆਂ ਚ ਚੱਲ ਰਹੇ ਅੰਦੋਲਨ ਨੇ ਅਤੇ ਅਜ ਦੀਆਂ ਇਕੱਤਰਤਾਵਾਂ ਨੇ ਮੋਦੀ ਹਕੂਮਤ ਦਾ ਗਰੂਰ ਚਕਨਾਚੂਰ ਕਰ ਦਿੱਤਾ ਹੈ।ਉਨਾਂ ਪੂਰੇ ਸਬਰ ਤੇ ਦਲੇਰੀ ਨਾਲ ਅੰਤਮ ਜਿੱਤ ਤਕ ਸੰਘਰਸ਼ ਨੂੰ ਜਾਰੀ ਰੱਖਣ ਦਾ ਸੱਦਾ ਦਿੱਤਾ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ,ਗੁਰਪ੍ਰੀਤ ਸਿੰਘ ਸਿਧਵਾਂ,ਜਗਤਾਰ ਸਿੰਘ ਦੇਹੜਕਾ,ਨਿਰਮਲ ਸਿੰਘ ਭਮਾਲ, ਤਰਸੇਮ ਸਿੰਘ ਬੱਸੂਵਾਲ ,ਔਰਤ ਆਗੂਆਂ ਲਖਵੀਰ ਕੌਰ ਗਾਲਬ, ਮਨਪ੍ਰੀਤ ਕੋਰ ਸਿਧਵਾਂ,ਅਮਨਦੀਪ ਕੌਰ ਨੇ ਕਿਹਾ ਕਿ ਇਸ ਸੰਘਰਸ਼ ਨੇ ਚੇਤਨਾ ਦੇ ਜੋ ਮਿਆਰ ਸਿਰਜੇ ਹਨ ਉਹ ਇਸ ਲੋਕਦੋਖੀ ਪ੍ਰਬੰਧ ਦੇ ਤੁਖਮ ਉਡਾ ਦੇਣੇ ਹਨ।ਇਸ ਸਮੇਂ ਬਲਰਾਜ ਸਿੰਘ ਕੋਟੳਮਰਾ,ਮੁਖਤਿਆਰ ਸਿੰਘ ਖਾਲਸਾ,,ਹਰਬੰਸ ਸਿੰਘ ਅਖਾੜਾ,ਬਲਵਿੰਦਰ ਸਿੰਘ ਭੰਮੀਪੁਰਾ,ਜਗਦੇਵ ਸਿੰਘ ਜਾਚਕ,ਕੁਲਵੰਤ ਸਿੰਘ ਗੁਰੂਸਰ, ਬਲਦੇਵ ਸਿੰਘ ਛੱਜਾਵਾਲ, ਸੁਰਜੀਤ ਦੌਧਰ, ਰਜਿੰਦਰ ਸਿੰਘ ਫੌਜੀ ਕੋਠੇਜੀਵਾ,ਹਰੀ ਸਿੰਘ ਫਤਿਹਗੜ੍ਹ ਸਿਵੀਆਂ,ਰਣਜੀਤ ਗਾਲਬ, ਰਾਮਜੀਦਾਸ, ਅਵਤਾਰ ਸਿੰਘ ਗਿੱਲ,ਰਾਮਸ਼ਰਨ ਸਿੰਘ ਰਸੂਲਪੁਰ, ਪਰਵਾਰ ਸਿੰਘ ਗਾਲਬ ਆਦਿ ਨੇ ਸੰਬੋਧਨ ਕਰਦਿਆ ਮੋਰਚੇ ਦੇ ਸੱਦੇ ਤੇ 5 ਅਪ੍ਰੈਲ ਨੂੰ ਐਫ ਸੀ ਆਈ ਦਫਤਰਾਂ ਦੇ ਘਿਰਾਓ ਦਾ ਸੱਦਾ ਦਿੱਤਾ। ਇਸ ਸਮੇਂ ਤੇਲ ਡੀਜਲ ਦੀਆਂ ਕੀਮਤਾਂ ਅੱਧੀਆਂ ਕਰਨ,ਬੰਦ ਕੀਤੇ ਸਰਕਾਰੀ ਸਕੂਲ ਖੋਲ੍ਹਣ ਦੀ ਮੰਗ ਕਰਦੇ ਮਤੇ ਪਾਸ ਕੀਤੇ ਗਏ।

ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ ਬੰਦ ਦੇ ਸੱਦੇ ਦਾ ਜਗਰਾਉਂ ਨਿਵਾਸੀਆਂ ਵਲੋਂ ਭਰਪੂਰ ਸਮਰਥਨ

ਜਗਰਾਉਂ ਮਾਰਚ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਇਥੇ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਦਾ ਜਗਰਾਉਂ ਨਿਵਾਸੀਆਂ ਨੇ ਭਰਪੂਰ ਸਮਰਥਨ ਕਰਦੇ ਹੋਏ ਆਪਣੇ ਕਾਰੋਬਾਰ ਦੁਕਾਨਾ ਇਥੋਂ ਤੱਕ ਕਿ ਰੇਹੜੀ ਆਦਿ ਛੋਟੇ ਕਾਰੋਬਾਰ ਵੀ ਪੁਰੀ ਤਰ੍ਹਾਂ ਨਾਲ ਬੰਦ ਰਖ ਕੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਹਰ ਵਰਗ ਦੇ ਕਾਰੋਬਾਰੀ ਅਦਾਰਿਆਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ। ਸਾਡੀ ਜਨਸ਼ਕਤੀ ਦੀ ਪਤਰਕਾਰਾਂ ਦੀ ਟੀਮ ਨੇ ਪੂਰੇ ਜਗਰਾਉਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮ ਕੇ ਦੁਕਾਨ ਦਾਰ ਵੀਰ ਛੋਟੇ ਕਾਰੋਬਾਰੀਆਂ ਅਤੇ ਕੲਈ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਵਿਚ ਜ਼ਿਆਦਾਤਰ ਲੋਕਾਂ ਨੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਨੂੰ ਨਿੰਦਿਆ ਅਤੇ ਕਿਹਾ ਕਿ ਕੇਂਦਰ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਕਿਸਾਨਾਂ ਨੂੰ ਕਿਉਂ ਅਣਗੋਲਿਆਂ ਕੀਤਾ ਹੋਇਆ ਹੈ ਜਿਸ ਕਾਰਨ ਕਿਸਾਨ ਤਾਂ ਪ੍ਰੇਸ਼ਾਨ ਹੈ ਹੀ, ਵਪਾਰੀ ਵਰਗ, ਛੋਟੇ ਦੁਕਾਨਦਾਰ ਰਾਹਗੀਰ ਇਥੋਂ ਤੱਕ ਕਿ ਹਰ ਵਰਗ ਹੀ ਬੇਹੱਦ ਪ੍ਰਭਾਵਿਤ ਹੋਇਆ ਹੈ, ਅੱਜ ਜਗਰਾਉਂ ਦੇ ਪੂਰਨ ਤੌਰ ਤੇ ਬੰਦ ਵਿਚ ਇਥੇ ਬਸ ਅੱਡੇ ਤੋਂ ਲੇ ਕੇ ਤਹਿਸੀਲ ਰੋਡ ਝਾਂਸੀ ਚੋਂਕ,ਕਮਲ ਚੋਂਕ, ਅਨਾਰ ਕਲੀ ਬਜ਼ਾਰ ਮੇਨ ਬਾਜ਼ਾਰ ਪੂਰਾ ਰਾਏਕੋਟ ਰੋਡ ਬੰਦ ਰਹੇ। ਸਾਡੀ ਟੀਮ ਵੱਲੋਂ ਲਗਪਗ ਪੂਰੇ ਸ਼ਹਿਰ ਦਾ ਦੌਰਾ ਕੀਤਾ ਗਿਆ।ਹਰ ਵਰਗ ਕੇਂਦਰ ਸਰਕਾਰ ਤੇ ਬੇਹੱਦ ਖ਼ਫ਼ਾ ਨਜ਼ਰ ਆ ਰਿਹਾ ਸੀ।