You are here

ਲੁਧਿਆਣਾ

ਪਿੰਡ ਗਾਲਿਬ ਖੁਰਦ ਵਿੱਚ ਸਰਪੰਚ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਲੋੜਵੰਦ ਪਰਿਵਾਰਾਂ ਨੂੰ ਸਮਾਰਟ ਕਾਰਡ ਵੰਡੇ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਖੁਰਦ ਵਿਖੇ ਸਰਪੰਚ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਪਿੰਡ ਦੇ ਲੋੜਵੰਦ ਲਾਭਪਾਤਰੀਆਂ ਨੂੰ ਸਮਰਾਟ ਕਾਰਡ ਵੰਡੇ ।ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਾਂਗਰਸ ਸਰਕਾਰ ਦੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਪਾਰਦਰਸ਼ੀ ਢੰਗ ਤਰੀਕੇ ਨਾਲ 2 ਰੁਪਏ ਕਿੱਲੋ ਕਣਕ ਨੂੰ ਮਸ਼ੀਨਾਂ ਰਾਹੀਂ ਆਧਾਰ ਕਾਰਡ ਆਧਾਰਤ ਵਿਅਕਤੀ ਨੇ ਆਪਣੇ ਫਿੰਗਰ ਪ੍ਰਿੰਟ ਮਸ਼ੀਨ ਤੇ ਲਾ ਕੇ ਕਣਕ ਪ੍ਰਾਪਤ ਕਰ ਰਹੇ ਹਨ ਇਸ ਲੜੀ ਤਹਿਤ ਹੁਣ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਲਾਭਪਾਤਰੀ ਬਣਾਇਆ ਗਿਆ ਹੈ ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਗ਼ਰੀਬ ਪਰਿਵਾਰਾਂ ਦੇ ਸਿਹਤ ਸੁਰੱਖਿਆ ਲਈ ਸਰਕਾਰ ਨੇ ਪੰਜ ਲੱਖ ਰੁਪਏ ਦਾ ਹੈਲਥ ਕਾਰਡ ਬਣਾਇਆ ਗਿਆ ਹੈ ਜਿਸ ਦੀ ਸਹਾਇਤਾ ਨਾਲ ਪਰਿਵਾਰ ਲੋੜ ਪੈਣ ਤੇ ਆਪਣਾ ਇਲਾਜ ਮੁਫਤ ਕਰਵਾ ਸਕਦੇ ਹਨ ਇਸ ਸਮੇਂ ਸਰਪੰਚ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਵੱਲੋਂ ਹਰ ਵਰਗ ਬਣਦੀ ਹਰ ਵਰਗ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਦਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਤੇ ਬਾਗੋਬਾਗ ਹਨ  ਇਸ ਸਮੇਂ ਪੰਚ ਗੁਰਚਰਨ ਸਿੰਘ ਪੰਚ ਰਜਿੰਦਰ ਸਿੰਘ ਪੰਚ ਸੇਵਕ ਸਿੰਘ ਜੀਤਾ ਪੰਚ ਗੁਰਦੀਪ ਸਿੰਘ ਪੰਚ ਚਰਨਜੀਤ ਕੌਰ ਪੰਚ ਕੁਲਵਿੰਦਰ ਕੌਰ ਪੰਚ ਜਸਵਿੰਦਰ ਸਿੰਘ ਸੁਸਾਇਟੀ ਪ੍ਰਧਾਨ ਗੁਰਮੀਤ ਕੌਰ ਅਮਰਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ

2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੀ ਧੀ ਐਡਵੋਕੇਟ ਗੁਰਕੀਰਤ ਕੌਰ ਵੱਲੋਂ ਜਗਰਾਉਂ ਹਲਕੇ ਚ ਸਰਗਰਮੀਆਂ ਤੇਜ਼

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਵਿਧਾਨ ਸਭਾ ਹਲਕਾ ਜਗਰਾਉਂ ਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂਆਤ ਉਹ ਹੋ ਚੁੱਕੀਆਂ ਹਨ ।ਅੱਜ ਸਥਾਨਕ ਸਨੇਹ ਮੋਹਣ  ਹੋਟਲ ਵਿਖੇ ਕੇਂਦਰ ਦੇ ਸਾਬਕਾ ਮੰਤਰੀ ਬੂਟਾ ਸਿੰਘ ਦੀ ਧੀ  ਐਡਵੋਕੇਟ ਗੁਰਪ੍ਰੀਤ ਕੌਰ ਵੱਲੋਂ ਕਾਂਗਰਸੀ ਵਰਕਰਾਂ ਪੰਚਾਂ ਤੇ ਸਰਪੰਚਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰਕੇ ਸਹਿਯੋਗ ਦੀ ਮੰਗ ਕੀਤੀ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਡਵੋਕੇਟ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਗਾਂਧੀ ਪਰਿਵਾਰ ਦੇ ਕਹਿਣ ਤੇ ਪੰਜਾਬ ਹੈ ਆਏ ਹਨ ਗਾਂਧੀ ਪਰਿਵਾਰ ਵੱਲੋਂ ਮੈਨੂੰ ਚੋਣ ਲੜਨ ਬਾਰੇ ਆਖਿਆ ਤਾਂ ਮੈਨੂੰ ਪੰਜਾਬ ਨਾਲ ਬਹੁਤ ਪਿਆਰ ਹੋਣ ਕਰਕੇ ਮੈਂ ਪੰਜਾਬ ਵਾਸੀਆਂ ਦੀ ਸੇਵਾ ਲਈ ਸਿਆਸਤ ਚ ਆਈ ਹਾਂ। ਉਨ੍ਹਾਂ ਕਿਹਾ ਕਿ ਮੇਰਾ ਪਿਤਾ ਜੀ ਬੂਟਾ ਸਿੰਘ ਜਿਨ੍ਹਾਂ ਨੇ ਪੰਜਾਬ ਦੀ ਬਹੁਤ ਲੰਮਾ ਸੇਵਾ ਕੀਤੀ ਤੇ ਪੰਜਾਬ ਦੇ ਹਰ ਇਕ ਆਗੂ ਨੂੰ ਕੇਂਦਰ ਚ ਮਾਣ ਸਨਮਾਨ ਦਿੱਤਾ ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਜੀ ਨੇ ਛੇ ਮਾਝ ਦੀ ਸੇਵਾ ਕੀਤੀ ਉਹ ਉਸੇ ਤਰ੍ਹਾਂ ਮੈਂ ਵੀ ਸਮਾਜ ਦੀ ਸੇਵਾ ਕਰਨ ਲਈ ਆਈ ਹਾਂ ਐਡਵੋਕੇਟ ਗੁਰਕੀਰਤ ਕੌਰ ਨੇ ਕਿਹਾ ਕਿ ਸਾਡੇ ਪਰਿਵਾਰ ਦਾ ਜਗਰਾਉਂ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਅਸੀਂ ਛੋਟੇ ਹੁੰਦੇ ਕਈ ਵਾਰ ਜਗਰਾਉਂ ਚ ਆਏ ਹਾਂ ਉਨ੍ਹਾਂ ਜਗਰਾਉਂ ਵਾਸੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਆਖਿਆ ਕਿ ਮੇਰਾ ਮਕਸਦ  ਜਗਰਾਉਂ ਦੀ ਸੇਵਾ ਕਰਨਾ ਹੈ ਨਾ ਕਿ ਰਾਜਨੀਤੀ ਇਸ ਮੌਕੇ ਰਮਨ ਕੁਮਾਰ ਦਰਸ਼ਨ ਦੇਸ਼ਭਗਤ ਰਣਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ

ਅਕਾਲੀ ਸਰਪੰਚਾਂ ਤੇ ਪਰਚੇ ਕੈਪਟਨ ਸੰਧੂ ਨੇ ਨਹੀਂ ਸਗੋਂ ਪੰਚਾਇਤੀ ਰਿਕਾਰਡ ਤਹਿਤ ਪੰਚਾਇਤੀ ਐਕਟ ਦੀਆਂ ਧੱਜੀਆਂ ਉਡਾਈਆਂ ਕਾਰਨ ਪਰਚੇ ਹੋਏ ਹਨ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਪਿਛਲੇ ਦਿਨੀਂ ਪਿੰਡ ਢੋਲਣ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਝੂਠੇ ਪਰਚੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਕਾਂਗਰਸ ਵਰਕਰਾਂ ਉੱਪਰ ਹੋਏ ਸਨ  ਜਿਨ੍ਹਾਂ ਨੂੰ ਬਾਅਦ ਵਿਚ ਮਾਣਯੋਗ ਅਦਾਲਤ ਨੇ ਬਰੀ ਕਰ ਦਿੱਤਾ ਸੀ ।ਐਸਮ ਪਿੰਡ ਢੋਲਣ ਦੇ ਸਰਪੰਚ ਰਵਿੰਦਰ ਸਿੰਘ ਜੋਗਾ ਜਤਿੰਦਰ ਸਿੰਘ ਦਾਖਾ ਸਰਪੰਚ ਜਗਦੀਸ਼ ਚੰਦ ਅਤੇ ਦਲਜੀਤ ਸਿੰਘ ਹੈਪੀ ਜਾਂਗਪੁਰੀ ਆਦਿ ਨੇ ਕਿਹਾ ਕਿ ਜੇਕਰ ਮਨਪ੍ਰੀਤ ਇਯਾਲੀ ਨੂੰ ਲੱਗਦਾ ਕਿ ਮੁਕੱਦਮੇ  ਝੂਠੇ ਹਨ ਉਹ ਅਦਾਲਤ ਦਾ ਸਹਾਰਾ ਲੈ ਕੇ ਮੁਕੱਦਮਾ ਖਾਰਜ ਕਰਵਾ ਸਕਦੇ ਹਨ  ਇਨ੍ਹਾਂ ਸਾਰੇ ਆਗੂਆਂ ਨੇ ਕਿਹਾ ਹੈ ਕਿ ਜਿੱਥੇ ਤੱਕ ਪਿੰਡ ਢੋਲਣ ਦੀ ਮਹਿਲਾ ਸਰਪੰਚ ਤੇ ਪਰਚੇ ਦਾ ਮਾਮਲਾ ਹੈ ਕਿ ਉਸ ਵਿਚ ਵਿਧਾਇਕ ਇਯਾਲੀ ਨੂੰ ਅਸਲੀਅਤ ਜਾਣਕਾਰੀ ਨਹੀਂ ਜਦਕਿ ਸੱਚਾਈ ਇਹ ਹੈ ਕਿ ਸਾਬਕਾ ਪੰਚਾਇਤ ਢੋਲਣ ਤੇ  ਦਰਜ ਹੋਏ ਮੁਕੱਦਮੇ ਤੋਂ ਪਹਿਲਾਂ ਵਿਭਾਗ ਵੱਲੋਂ ਇੱਕ ਲੰਬੀ ਜਾਂਚ ਪੜਤਾਲ ਕੀਤੀ ਗਈ ਅਤੇ ਡੀ ਏ ਲੀਗਲ ਦੀ ਰਿਪੋਰਟ ਮੁਤਾਬਕ ਹੀ ਪਰਚਾ ਦਰਜ ਹੋਇਆ ਹੈ  ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਧਾਇਕ ਇਯਾਲੀ ਇੱਕ ਵਾਰ ਢੋਲਣ ਪਿੰਡ ਦੀ ਪੰਚਾਇਤ ਦਾ ਰਿਕਾਰਡ ਜ਼ਰੂਰ ਦੇਖ ਲੈਣ ਪਿੰਡ ਢੋਲਣ ਦੇ ਮੌਜੂਦ ਆ ਸਰਪੰਚ ਰਵਿੰਦਰ ਸਿੰਘ ਜੋਗਾ ਨੇ ਪੁਰਾਣੀ ਪੰਚਾਇਤ ਦਾ ਰਿਕਾਰਡ ਦਿਖਾਉਂਦਿਆਂ ਕਹਿ ਕੇ ਇਸ ਰਿਕਾਰਡ ਵਿੱਚ ਪੰਚਾਇਤੀ ਐਕਟ ਦੀਆਂ ਰੱਜ ਕੇ ਧੱਜੀਆਂ  ਉਡਾਈਆਂ ਗਈਆਂ ਹਨ ।ਇਸ ਸਮੇਂ ਸਾਧੂ ਸਿੰਘ ਸ਼ੇਖੂਪੁਰਾ ਅਮਰਜੀਤ ਸਿੰਘ ਜਾਗਪੁਰ ਗੁਰਜੀਤ ਸਿੰਘ ਇਸੇ ਵਾਲਾ ਸੁਖਵਿੰਦਰ ਸਿੰਘ ਪਮਾਲੀ ਸੁਰਿੰਦਰ ਸਿੰਘ ਢੱਟ (ਸਾਰੇ ਸਰਪੰਚ)ਹਰਮਨ ਕੁਲਾਰ ਸੁਖਪਾਲ ਸਿੰਘ ਸ਼ੈਂਪੀ ਰੁਲਦਾ ਸਿੰਘ ਪੰਡੋਰੀ ਕਮਲਜੀਤ ਸਿੰਘ ਈਸੇਵਾਲ ਤਰਲੋਕ ਸਿੰਘ ਸਬੰਧੀ ਬਲਵੀਰ ਸਿੰਘ ਗਿੱਲ ਰਾਜਨ ਪੰਚ ਪਮਾਲੀ ਬੀਬੀ ਸਰਬਜੀਤ ਕੌਰ ਬਰਾਡ਼ ਸਰਪੰਚ ਗੁਰਪ੍ਰੀਤ ਕੌਰ ਮੰਢਿਆਣੀ ਆਦਿ ਹਾਜ਼ਰ ਸਨ

Jagraon ਦੇ ਦੋ ਐਨ ਆਰ ਆਈ ਵੱਲੋਂ ਔਰਤ ਨਾਲ ਰੇਪ ਦਾ ਮਾਮਲਾ ਆਇਆ ਸਾਹਮਣੇ  

ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਔਰਤ ਨੂੰ ਪਟਿਆਲੇ ਤੋਂ ਸੱਦਿਆ ਜਗਰਾਉਂ  

ਫਿਰ ਕੀ ਹੋਇਆ ਇਹ ਸਭ ਜਾਣਨ ਲਈ ਆਓ ਦੇਖਦੇ ਹਾਂ ਪੱਤਰਕਾਰ ਰਾਣਾ ਸ਼ੇਖਦੌਲਤ ਅਤੇ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ  

ਬਿਲਡਿੰਗ ਠੇਕੇਦਾਰ ਰਜਿਸਟਰਡ 133 ਐਸੋਸੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ

ਐਸੋਸੀਏਸ਼ਨ ਨੇ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ  

ਜਗਰਾਉਂ, ਐਪ੍ਰਲ 2021 (ਅਮਿਤ ਖੰਨਾ /ਮਨਜਿੰਦਰ ਗਿੱਲ )-

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਹੋਈ  ਜਿਸ ਵਿੱਚ ਠੇਕੇਦਾਰਾਂ ਦੇ ਕੰਮਾਂ ਬਾਰੇ ਵਿਚਾਰ ਵਟਾਂਰਦਾ ਕੀਤੀਆਂ ਗਈਆਂ ਮੀਟਿੰਗ ਦੌਰਾਨ ਡਾ ਕਿਸ਼ਨ ਦੇ ਪਿਤਾ ਸਰਵਣ ਸਿੰਘ ਡਾ ਸੁਰਜਨ ਸਿੰਘ ਕਲਸੀ ਅਤੇ ਸਰਪੰਚ ਜਗਦੇਵ ਸਿੰਘ ਮਠਾੜੂ ਦੇ ਭਤੀਜੇ ਦੇ ਅਕਾਲ ਚਲਾਣੇ ਤੇ  ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਗੁਰਸੇਵਕ ਸਿੰਘ ਮੱਲਾ ਜਗਦੇਵ ਸਿੰਘ ਮਠਾੜੂ ਹਰਦਿਆਲ ਸਿੰਘ ਮੁੰਡੇ  ਬਲਵੀਰ ਸਿੰਘ ਸੀਬੀਆ ਰਜਿੰਦਰ ਸਿੰਘ ਰਿੰਕੂ ਤਰਲੋਚਨ ਸਿੰਘ ਪਨੇਸਰ ਰਾਜਵੰਤ ਸਿੰਘ ਸੱਗੂ   ਗੁਰਚਰਨ ਸਿੰਘ ਘਟੌੜੇ ਜਸਬੀਰ ਸਿੰਘ ਧਾਲੀਵਾਲ    ਪਰਮਜੀਤ ਸਿੰਘ ਮਠਾੜੂ ਬਲਵਿੰਦਰ ਸਿੰਘ ਪੱਪਾ  ਅਮਰਦੀਪ ਸਿੰਘ ਮੱਲ੍ਹਾ ਸੁਖਵਿੰਦਰ ਸਿੰਘ ਸੋਨੀ  ਜਿੰਦਰ   ਸਿੰਘ ਵਿਰਦੀ ਸੁਖਦੇਵ ਸਿੰਘ  ਤਰਲੋਚਨ ਸਿੰਘ ਸੀਰਾ ਭਵਨਜੀਤ ਸਿੰਘ ਉੱਭੀ  ਪਰਮਜੀਤ ਸਿੰਘ ਬੋਦਲਵਾਲਾ  ਹਰਵਿੰਦਰ ਸਿੰਘ ਬੋਦਲਵਾਲਾ  ਅਵਤਾਰ ਸਿੰਘ ਤੇ ਗੁਰਮੇਲ ਸਿੰਘ ਮਠਾੜੂ ਆਦਿ ਹਾਜ਼ਰ ਸਨ

ਦਲਿਤ ਪੀੜਤ ਮਹਿਲਾ ਤੇ ਹੋਏ ਜਾਨਲੇਵਾ ਹਮਲੇ ਦਾ ਮਾਮਲਾ

ਪੰਜਾਬ ਐਸਸੀ ਕਮਿਸ਼ਨ ਨੇ ਲਿਆਂ ਗੰਭੀਰ ਨੋਟਿਸ, 3 ਨੂੰ ਕਮਿਸ਼ਨ ਦਾ ਦੌਰਾ ਪਿੰਡ ਦਾਖਾ ‘ਚ

ਕਮਿਸ਼ਨ ਦੀ 3 ਮੈਂਬਰੀ ਟੀਮ ਕਰੇਗੀ ਪੀੜਤਾ ਦੀ ਸੁਣਵਾਈ

ਲੁਧਿਆਣਾ, ਅਪ੍ਰੈਲ 2021( ਜਗਰੂਪ ਸਿੰਘ ਸੁਧਾਰ  )

ਪੀੜਤ ਦਲਿਤ ਮਹਿਲਾ ਸ਼੍ਰੀਮਤੀ ਹਰਜਿੰਦਰ ਕੌਰ ਪਤਨੀ ਕਰਮ ਸਿੰਘ ਕਰਮਾ ਵਾਸੀ ਪੱਤੀ ਭੂਰਾ ਨੇੜੇ ਮਾਤਾ ਰਾਣੀ ਚੌਂਕ ਮੁਲਾਪੁਰ ਦਾਖਾ ਪੁਲੀਸ ਜ਼ਿਲ੍ਹਾ ਜਗਰਾਓ ਤੇ ਬੀਤੇ ਦਿਨੀਂ ਹੋਏ ਜਾਨ ਲੇਵਾ ਹਮਲੇ ਦਾ ਪੰਜਾਬ ਰਾਜ ਐਸਸੀ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ।

ਪਿੰਡ ਦਾਖਾ ਵਿਖੇ ਕਮਿਸ਼ਨ ਵੱਲੋਂ ਰੱਖੇ ਦੌਰੇ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਸਾਨੂੰ ਬੀਤੇ ਦਿਨ ਇੱਕ ਸ਼ਿਕਾਇਤ ਮਿਲੀ ਸੀ ਜਿਸ ‘ਚ ਕਰਮ ਸਿੰਘ ਵਾਸੀ ਦਾਖਾ ਨੇ ਦੱਸਿਆ ਕਿ ਹੈ ਕਿ ਉਸ ਦੀ ਪਤਨੀ ਨੂੰ ਜ਼ਿੰਮੀਦਾਰ ਘਰਾਣੇ ਦੇ ਵਿਅਕਤੀਆਂ ਨੇ ਕਹੀ ਨਾਲ ਜਾਨ ਲੇਵਾ ਹਮਲਾ ਕਰ ਦਿੱਤਾ, ਜਿਸ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਸੀ।ਸ਼ਿਕਾਇਤ ਕਰਤਾ ਧਿਰ ਦੇ ਅਨੁਸਾਰ ਉਸ ਦੀ ਨਾਂ ਹੀ ਸਥਾਨਕ ਪੁਲੀਸ ਥਾਣੇ ਨੇ ਸੁਣੀ ਨਾ ਹੀ ਜ਼ਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਇਸ ਹਮਲੇ ਨੂੰ ਗੰਭੀਰਤਾ ਨਾਲ ਹੀ ਲਿਆ ਹੈ।

ਉਨ੍ਹਾ ਨੇ ਦੱਸਿਆ ਕਿ ਪੀੜਤਾ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ।

ਉਨ੍ਹਾਂ ਦੱਸਿਆ ਕਿ ਦਲਿਤ ਪੀੜਤ ਔਰਤ ਦੀ ਸੁਣਵਾਈ ਕਰਨ ਲਈ ਪੰਜਾਬ ਰਾਜ ਐਸਸੀ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਹੇਠ 3 ਅਪ੍ਰੈਲ 2021 ਨੂੰ ਪੰਜਾਬ ਰਾਜ ਐਸਸੀ ਕਮਿਸ਼ਨ ਦੀ 3 ਮੈਂਬਰੀ ਟੀਮ (ਡਾ. ਤਰਸੇਮ ਸਿੰਘ ਸਿਆਲਕਾ, ਪ੍ਰਭ ਦਿਆਲ ਅਤੇ ਗਿਆਨ ਚੰਦ ਦੀਵਾਲੀ) ਪਿੰਡ ਦਾਖਾ ਦਾ ਜਾ ਕੇ ਮੌਕਾ ਮੁਆਇਨਾ ਕਰੇਗੀ ਅਤੇ ਜਿਥੇ ਪੀੜਤ ਮਹਿਲਾ ਜ਼ੇਰੇ ਇਲਾਜ ਦਾਖਲ ਕਰਵਾਈ ਗਈ ਹੈ ਉਥੇ ਪਹੁੰਚ ਕੇ ਕਮਿਸ਼ਨ ਦੀ ਟੀਮ ਪੀੜਤਾ ਦੀ ਸੁਣਵਾਈ ਕਰੇਗੀ ਅਤੇ ਜ਼ਿਲ੍ਹੇ ਦੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਮਾਮਲੇ ਸਬੰਧੀ ਵਿਭਾਗੀ ਕਾਰਵਾਈ ਕਰਨ ‘ਚ ਕੀਤੀ ਗਈ ਢਿੱਲ੍ਹ ਮੱਠ ਨੂੰ ਲੈ ਕੇ ਜਵਾਬ ਤਲਬੀ ਵੀ ਕਰੇਗੀ।

ਉਨਾਂ੍ਹ ਨੇ ਦੱਸਿਆ ਕਿ 3 ਅਪ੍ਰੈਲ 2021 ਨੂੰ ਕਮਿਸ਼ਨ ਦੀ ਟੀਮ 12 ਵਜੇ ਲੁਧਿਆਣਾ ਦੇ ਰੈਸਟ ਹਾਊਸ ਵਿਖੇ ਪਹੁੰਚੇਗੀ ਜਿਥੋਂ ਅਫਸਰ ਸਾਹਿਬਾਨਾ ਨੂੰ ਨਾਲ ਲੈ ਕੇ ਪਿੰਡ ਦਾਖਾ ਵਿਖੇ ਪਹੁੰਚੇਗੀ

ਵਾਰਡ ਨੰਬਰ 04 ਦੇ ਕੋਸਲਰ ਅਮਰਜੀਤ ਸਿੰਘ ਮਾਲਵਾ ਨੇ ਵਾਰਡ ਸਫਾਈ ਅਭਿਆਨ ਸ਼ੁਰੂ ਕੀਤਾ

ਜਗਰਾਉਂ ,ਅਪ੍ਰੈਲ 2021(ਕੁਲਦੀਪ ਸਿੰਘ ਕੋਮਲ / ਮੋਹਿਤ ਗੋਇਲ)
ਵਾਰਡ ਨੰਬਰ 04 ਦੇ ਕੋਸਲਰ ਅਮਰਜੀਤ ਸਿੰਘ ਮਾਲਵਾ ਵਲੋਂ ਆਪਣੇ ਵਾਰਡ ਅੰਦਰ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਅੱਜ ਕੁੱਕੜ ਮੋੜ ਤੋਂ ਸਫਾਈ ਸੇਵਕਾਂ ਦਾ ਇਕ ਵੱਡਾ ਦੱਲ ਲਗਾ ਕੇ ਇਕ ਪਾਸੇ ਤੋਂ ਸਫਾਈ ਸ਼ੂਰੁ ਕਰ ਦਿਤੀ ਹੈ ਉਨ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਚੋਣਾਂ ਵਿੱਚ ਵੋਟਰਾਂ ਨਾਲ ਆਪਣੇ ਵਾਅਦੇ ਅਨੁਸਾਰ ਵਾਰਡ ਨੰਬਰ 04 ਨੂੰ ਸਾਫ਼-ਸੁਥਰਾ ਰੱਖਣ, ਸਟਰੀਟ ਲਾਈਟਾਂ ਲਗਾਉਣਾ, ਅਤੇ ਨੀਲੇ ਕਾਰਡ ਬਣਾਉਣਾ ਉਨ੍ਹਾਂ ਅੱਗੇ ਕਿਹਾ ਕਿ ਉਹ ਵਾਰਡ ਅੰਦਰ 11ਮੈਂਬਰੀ ਵਿਕਾਸ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿਚ ਵਾਰਡ ਦੇ ਸਾਰੇ ਪਾਸੇਆ ਤੋਂ ਮੈਂਬਰ ਲੇ ਕੇ ਉਨ੍ਹਾਂ ਦੀਆਂ ਅਲੱਗ-ਅਲੱਗ ਸਮਸਿਆਵਾਂ ਨੂੰ ਦੂਰ ਕੀਤਾ ਜਾਵੇ ਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਨੂੰ ਵੱਧ ਤੋਂ ਵੱਧ ਸਮਾਂ ਦੇ ਕੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ  ਕੁਲਦੀਪ ਸਿੰਘ ਕੋਮਲ,ਨਿਤਨ ਨਾਗਪਾਲ, ਵਿੱਕੀ ਨਾਰੰਗ, ਗੁਰਮੀਤ ਸਿੰਘ ਜੱਸਲ, ਡਾ ਪਰਮਜੀਤ ਸਿੰਘ ਤਨੇਜਾ, ਜੋਗਿੰਦਰ ਸਿੰਘ ਮਨੀਲਾ ਆਦਿ ਹਾਜ਼ਰ ਸਨ।

ਦੋ ਮਹੀਨੇ ਪਹਿਲਾਂ ਵਿਆਹੇ ਕਿਸ਼ਨਪੁਰਾ ਕਲਾਂ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

ਸਿੱਧਵਾਂ ਬੇਟ   (ਜਸਮੇਲ ਗ਼ਾਲਿਬ  )-

ਕਿਸ਼ਨਪੁਰਾ ਕਲਾਂ ਦੇ ਇਕ ਗ਼ਰੀਬ ਪਰਿਵਾਰ ਦੇ 22 ਸਾਲ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਮਰਨ ਵਾਲੇ ਵਿਅਕਤੀ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਪਿੰਡ ਜਲਾਲਾਬਾਦ ਪੂਰਬੀ ਵਿਖੇ ਇੱਟਾਂ ਵਾਲੇ ਭੱਠੇ ’ਤੇ ਕੰਮ ਕਰ ਰਹੇ ਇਹ ਪਰਿਵਾਰ ਸਾਥੀਆਂ ਸਮੇਤ ਰਾਤ ਦੇ ਸਮੇਂ ਰੋਟੀ ਖਾਣ ਤੋਂ ਬਾਅਦ ਆਪੋ-ਆਪਣੇ ਕਮਰਿਆਂ ਵਿਚ ਸੌਂ ਰਹੇ ਸਨ ਕਿ ਰਾਤ ਨੂੰ ਤਕਰੀਬਨ ਨੌਂ ਕੁ ਵਜੇ ਪੱਖਿਆਂ ਦੀ ਬਿਜਲੀ ਵਾਲੀ ਤਾਰ ਸੜਨ ਕਾਰਣ ਜਦੋਂ ਸਾਰੇ ਆਪਣੇ ਕਮਰਿਆਂ ਵਿਚ ਉੱਠ ਕੇ ਵੇਖਣ ਲੱਗੇ ਤਾਂ ਪੰਜ ਵਿਅਕਤੀਆਂ ਨੂੰ ਬਿਜਲੀ ਦੇ ਕਰੰਟ ਨੇ ਆਪਣੀ ਪਕੜ ਵਿਚ ਲੈ ਲਿਆ ’ਤੇ ਰਾਤ ਸਮੇਂ ਚੀਕ ਚਿਹਾੜਾ ਪੈ ਗਿਆ।ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ

ਦੋ ਮਹੀਨੇ ਪਹਿਲਾਂ ਵਿਆਹੇ ਕਿਸ਼ਨਪੁਰਾ ਕਲਾਂ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

ਸਿੱਧਵਾਂ ਬੇਟ   (ਜਸਮੇਲ ਗ਼ਾਲਿਬ  )-

ਕਿਸ਼ਨਪੁਰਾ ਕਲਾਂ ਦੇ ਇਕ ਗ਼ਰੀਬ ਪਰਿਵਾਰ ਦੇ 22 ਸਾਲ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਮਰਨ ਵਾਲੇ ਵਿਅਕਤੀ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਪਿੰਡ ਜਲਾਲਾਬਾਦ ਪੂਰਬੀ ਵਿਖੇ ਇੱਟਾਂ ਵਾਲੇ ਭੱਠੇ ’ਤੇ ਕੰਮ ਕਰ ਰਹੇ ਇਹ ਪਰਿਵਾਰ ਸਾਥੀਆਂ ਸਮੇਤ ਰਾਤ ਦੇ ਸਮੇਂ ਰੋਟੀ ਖਾਣ ਤੋਂ ਬਾਅਦ ਆਪੋ-ਆਪਣੇ ਕਮਰਿਆਂ ਵਿਚ ਸੌਂ ਰਹੇ ਸਨ ਕਿ ਰਾਤ ਨੂੰ ਤਕਰੀਬਨ ਨੌਂ ਕੁ ਵਜੇ ਪੱਖਿਆਂ ਦੀ ਬਿਜਲੀ ਵਾਲੀ ਤਾਰ ਸੜਨ ਕਾਰਣ ਜਦੋਂ ਸਾਰੇ ਆਪਣੇ ਕਮਰਿਆਂ ਵਿਚ ਉੱਠ ਕੇ ਵੇਖਣ ਲੱਗੇ ਤਾਂ ਪੰਜ ਵਿਅਕਤੀਆਂ ਨੂੰ ਬਿਜਲੀ ਦੇ ਕਰੰਟ ਨੇ ਆਪਣੀ ਪਕੜ ਵਿਚ ਲੈ ਲਿਆ ’ਤੇ ਰਾਤ ਸਮੇਂ ਚੀਕ ਚਿਹਾੜਾ ਪੈ ਗਿਆ।ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ

ਸਰਕਾਰੀ ਪ੍ਰਾਇਮਰੀ ਸਕੂਲ ਅਖਾੜਾ ਦੇ ਬੱਚਿਆਂ ਦਾ ਸਾਲਾਨਾ ਨਤੀਜਾ ਘੋਸ਼ਿਤ  

ਜਗਰਾਉਂ, ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਸਰਕਾਰੀ ਪ੍ਰਾਇਮਰੀ ਸਕੂਲ ਅਖਾੜਾ ਦੇ ਸਮੂਹ ਸਟਾਫ ਵੱਲੋਂ ਬੱਚਿਆਂ ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਨਤੀਜਾ ਸੁਣਨ ਆਏ ਬੱਚਿਆਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪਾਸ ਹੋਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਵਾਤਾਵਰਣ ਪ੍ਰੇਮੀ ਮਾਸਟਰ ਹਰਨਰਾਇਣ ਸਿੰਘ ਮੱਲੇਆਣਾ ਨੇ ਦੱਸਿਆ ਕਿ ਬੱਚਿਆਂ ਨੂੰ ਰੁੱਖਾਂ ਪ੍ਰਤੀ ਪਿਆਰ ਪਾਉਣ ਲਈ ਉਨ੍ਹਾਂ ਨੂੰ ਹਰੇਕ ਸਾਲ ਇਸ ਤਰ੍ਹਾਂ ਜਾਗਰੂਕ ਕਰਨ ਲਈ ਬੂਟੇ ਵੰਡੇ ਜਾਂਦੇ ਹਨ । ਜੇਕਰ ਅਸੀਂ ਇਸ ਤਰ੍ਹਾਂ ਦੇ ਸਰੋਕਾਰ ਆਪਣੇ ਬੱਚਿਆਂ ਦੇ ਵਿੱਚ ਭਰਾਂਗੇ ਤਾਂ ਆਉਂਦੇ ਸਮੇਂ ਦੇ ਵਿੱਚ ਅਸੀਂ ਆਪਣਾ ਭਵਿੱਖ ਬਚਾ ਸਕਾਂਗੇ  । ਇਸ ਸਮੇਂ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸਨ  ।