You are here

ਲੁਧਿਆਣਾ

ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ ਗੁਰਪ੍ਰੀਤ ਸਿੰਘ ਭਜੀ

ਅਜੀਤਵਾਲ ਬਲਵੀਰ ਸਿੰਘ ਬਾਠ   ਅੱਗੇ ਹੋਰ ਵੀ ਜ਼ਰੂਰੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ  ਦੀ ਦੂਰ ਅੰਦੇਸ਼ੀ ਸੋਚ ਸਦਕਾ ਹਲਕਾ ਨਿਹਾਲ ਸਿੰਘ ਵਾਲਾ ਦੇ ਸਿਰਕੱਢ ਆਮ ਪਾਰਟੀ ਦੇ ਆਗੂ  ਗੁਰਪ੍ਰੀਤ ਸਿੰਘ ਪੁੱਜੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੋਗਾ ਦੇ ਸਪੋਰਟ ਵਿਗ ਦਾ ਜੁਆਇੰਟ ਸੈਕਟਰੀ ਬਣਾਉਣ ਤੇ ਤਹਿ ਦਿਲੋਂ ਧੰਨਵਾਦ   ਕਰਦਿਆਂ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਭੱਜੀ ਨੇ ਕਿਹਾ ਕਿ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ  ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਦਿਨ ਰਾਤ ਮਿਹਨਤ ਕਰਾਂਗਾ  ਅਤੇ ਪਾਰਟੀ ਦੀ ਚਡ਼੍ਹਦੀ ਕਲਾ ਅਤੇ ਤਰੱਕੀ ਲਈ ਤਨ ਮਨ ਧਨ ਨਾਲ ਸੇਵਾ ਕਰਦਾ ਰਹਾਂਗਾ  ਉਨ੍ਹਾਂ ਇੱਕ ਵਾਰ ਫੇਰ ਤੋਂ ਪਾਰਟੀ ਹਾਈ ਕਮਾਨ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ

ਕੈਪਟਨ ਦੀ ਕਾਂਗਰਸ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਖ਼ੁਸ਼ ਸਰਪੰਚ ਢਿਲੋਂ ਪ੍ਰਧਾਨ ਗੋਲਡੀ

ਅਜੀਤਵਾਲ ਬਲਵੀਰ ਸਿੰਘ ਬਾਠ  ਪੰਜਾਬ ਦੀ  ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕਾਂਗਰਸ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਖ਼ੁਸ਼ ਨਜ਼ਰ ਆ ਰਹੇ ਹਨ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜਸੇਵੀ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਅਤੇ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਨੇ ਜਨ ਸਕਤੀ ਨਿਊਜ਼ ਨਾਲ ਕੁਝ ਸਾਂਝੀਆਂ ਵਿਚਾਰਾਂ ਪ੍ਰਗਟ ਕਰਦੇ ਹੋਏ ਕੀਤਾ  ਦੋਵਾਂ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਸਰਕਾਰ ਵੇਲੇ ਜਿਨ੍ਹਾਂ ਪਿੰਡਾਂ ਦਾ ਸ਼ਹਿਰਾਂ ਵਰਗਾ ਵਿਕਾਸ ਹੋਇਆ  ਸਭ ਕਾਂਗਰਸ ਸਰਕਾਰ ਦੀ ਦੇਣ ਹੈ  ਕਿਉਂਕਿ ਸਰਕਾਰ ਵੱਲੋਂ ਅਨੇਕਾਂ ਹੀ ਸਮਾਜ ਅਤੇ ਵਿਕਾਸ ਭਲਾਈ ਕਾਰਜਾਂ ਦੀਆਂ ਸਕੀਮਾਂ ਨਿਰੰਤਰ ਜਾਰੀ ਕੀਤੀਆਂ ਗਈਆਂ ਹਨ  ਜਿਨ੍ਹਾਂ ਦਾ ਲੋਕ ਵੱਧ ਤੋਂ ਵੱਧ ਲਾਹਾ ਲੈ ਰਹੇ ਹਨ ਜਿਵੇਂ ਬੁਢਾਪਾ ਪੈਨਸ਼ਨ  ਵਿਧਵਾ ਪੈਨਸ਼ਨ ਤੋਂ ਇਲਾਵਾ ਸ਼ਗਨ ਸਕੀਮ  ਤੋਂ ਇਲਾਵਾ ਸਿਹਤ ਭਲਾਈ ਬੀਮਾ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋਡ਼ਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ  ਜਿਨ੍ਹਾਂ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜ ਵੱਡੀ ਪੱਧਰ ਤੇ ਚੱਲ ਰਹੇ ਹਨ  ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇ ਕੇ  ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਰਹੀ ਹੈ

ਪਿੰਡ ਬੜੈਚ ਵਿੱਚ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ 

 ਸੁਧਾਰ /ਲੁਧਿਆਣਾ,ਅਪ੍ਰੈਲ 2021 ( ਜਗਰੂਪ ਸਿੰਘ ਸੁਧਾਰ/ ਜਨ ਗਰੇਵਾਲ )-

ਅੱਜ ਪਿੰਡ ਬੜੈਚ ਵਿਖੇ ਉਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਜਿਹੜੇ ਨੀਲੇ ਕਾਰਡ ਧਾਰਕ ਹਨ ਪੰਜਾਬ ਸਰਕਾਰ ਦੁਆਰਾ ਭੇਜੀ ਗਈ ਕਣਕ ਵੰਡੀ ਗਈ ।ਹਰੇਕ ਕਾਰਡ ਹੋਲਡਰ ਪਰਿਵਾਰ ਨੂੰ 30 ਕਿਲੋ ਕਣਕ ਦਿੱਤੀ ਗਈ । ਇਹ ਸਭ ਸਰਦਾਰ ਜਸਪ੍ਰੀਤ ਸਿੰਘ ਨੰਬਰਦਾਰ ਭੱਠੇ ਵਾਲਿਆਂ ਦੀ ਅਗਵਾਈ ਵਿਚ ਹੋਇਆ ਉਸ ਸਮੇਂ ਪੰਡਿਤ ਰੂਪ ਲਾਲ ਜੀ, ਜਗਦੇਵ ਸਿੰਘ, ਹਰਵਿੰਦਰ ਸਿੰਘ ਬੱਗਾ,  ਬਲਵਿੰਦਰ ਸਿੰਘ ਬਿੰਦਾ, ਬਿੱਟੂ ਪੰਡਿਤ ਜੀ, ਗੁਰੀ, ਮਨਪ੍ਰੀਤ ਸਿੰਘ ਬੜੈਚ ਆਦਿ ਹਾਜ਼ਰ ਸਨ  ।

ਜਗਰਾਉਂ ਹਲਕਾ ਤੋਂ ਲੋਕ ਇਨਸਾਫ ਪਾਰਟੀ ਦੇ ਪ੍ਧਾਨ ਜਗਰੂਪ ਸਿੰਘ ਸੋਹੀਆ ਕੀਤੇ ਨਿਯੁਕਤ

ਜਗਰਾਉਂ(ਰਾਣਾ ਸ਼ੇਖਦੌਲਤ)ਜਿਵੇਂ ਹੀ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਉਸ ਤਰ੍ਹਾਂ ਪੰਜਾਬ ਦੀ ਸਿਆਸਤ ਗਰਮਾ ਰਹੀ ਹੈ ਹਰ ਪਾਰਟੀ ਆਪਣੇ ਆਪਣੇ ਵਰਕਰਾਂ ਨੂੰ ਥਾਪੜਾ ਦੇ ਰਹੀ ਹੈ ਇਸ ਤਰ੍ਹਾਂ ਹੀ ਲੋਕ ਇਨਸਾਫ ਪਾਰਟੀ ਦੇ ਪ੍ਧਾਨ ਸ.ਸਿਮਰਜੀਤ ਸਿੰਘ ਬੈਂਸ ਅਤੇ ਸ.ਬਲਵਿੰਦਰ ਸਿੰਘ ਬੈਂਸ ਜੀ ਵੱਲੋ ਜਿਲ੍ਹਾ ਲੁਧਿਆਣਾ ਦੀ ਤਹਿਸੀਲ ਹਲਕਾ ਜਗਰਾਉ ਵਿੱਚ ਨਵੀਆ ਨਿਯੁਕਤੀਅਆ ਕੀਤੀਆ ਗਈਆ ਹਨ ਜਿਸ ਵਿੱਚ ਜਗਰੂਪ ਸਿੰਘ ਸੋਹੀਆ (ਸੋਹੀ ) ਪ੍ਧਾਨ ਹਲਕਾ ਜਗਰਾਉ ਸਹਿਰੀ ,ਸ. ਗੁਰਸੇਵਕ ਸਿੰਘ ਸ਼ੇਰਪੁਰ ਕਲਾਂ ਵਾਇਸ ਪ੍ਧਾਨ ਹਲਕਾ ਜਗਰਾਉ ,ਨਿਰਮਲ ਸਿੰਘ ਪਿੰਡ ਬਜੁਰਗ ਪ੍ਧਾਨ ਧਾਰਮਿਕ ਵਿੰਗ.ਜੁਗਰਾਜ ਸਿੰਘ ਸੇਰਪੁਰ ਕਲਾ ਪ੍ਧਾਨ ਕਿਸਾਨ ਵਿੰਗ..ਲਸਮਣ ਸਿੰਘ ਮੀਤ ਪ੍ਧਾਨ ਧਾਰਮਿਕ ਵਿੰਗ.ਸੀ੍ਮਤੀ ਕੁਲਵਿੰਦਰ ਕੌਰ ਪਿੰਡ ਬਜਗਰ ਪ੍ਧਾਨ ਐਸ ਸੀ ਇਸਤਰੀ ਵਿੰਗ.ਸੀ੍ਮਤੀ ਪਰਮਜੀਤ ਕੌਰ ਪਿੰਡ ਕਾਕੜ ੜਿਹਾੜਾ ਮੀਤ ਪ੍ਧਾਨ ਐਸ ਸੀ ਇਸਤਰੀ ਵਿੰਗ. ਨਿਯੁਕਤ ਕੀਤੇ ਗਏ ਇਸ ਮੌਕੇ ਤੇ ਗਗਨਦੀਪ ਸਿੰਘ (ਸਨੀ ਕੈਂਥ) ਯੂਥ ਪ੍ਧਾਨ ਪੰਜਾਬ.ਪ੍ਧਾਨ ਸੀ੍ ਬਲਦੇਵ ਸਿੰਘ .ਪੀ੍ਤਮ ਸਿੰਘ ਜਿਲਾ ਪਧਾਨ .ਹਰਜਾਪ ਸਿੰਘ ਗਿੱਲ ਯੂਥ ਪਧਾਨ.ਜਗਜੋਤ ਸਿੰਘ ਪ੍ਧਾਨ ਧਾਰਮਿਕ ਵਿੰਗ ਪੰਜਾਬ .ਜਰਨੈਲ ਸਿੰਘ ਨੰਗਲ ਪ੍ਧਾਨ.ਜਸਮਿੰਦਰ ਸਿੰਘ ਖਾਲਸਾ ਤਲਵੰਡੀ ਪ੍ਧਾਨ ਧਾਰਮਿਕ ਵਿੰਗ ਹਲਕਾ ਦਾਖਾ.ਕਮਲ ਸਿੰਘ ਯੂਥ ਪ੍ਧਾਨ ਹਲਕਾ ਜਗਰਾਉ .ਸੁਖਦੇਵ ਸਿੰਘ ਡੱਲਾ ਪ੍ਧਾਨ ਜਗਰਾਉ. ਅਤੇ ਲੋਕ ਇਨਸਾਫ ਟੀਮ ਦੀ ਸਾਰੀ ਕੋਰ ਕਮੇਟੀ ਦੇ ਮੈਬਰ ਸਹਿਬਾਨਾ ਨੇ ਸਰਕਟ ਹਾਊਸ ਲੁਧਿਆਣਾ ਵਿਖੇ ਨਿਯੁਕਤੀ ਪੱਤਰ ਦਿੰਦੇ ਹੋਏ ਨਵੇ ਬਣੇ ਮੈਬਰਾ ਨੂੰ ਵਧਾਈ ਦਿੱਤੀ.

ਡੀ.ਸੀ. ਅਤੇ ਸੀ.ਪੀ. ਵੱਲੋਂ ਡਾਬਾ ਵਿਖੇ ਡਿੱਗੀ ਫੈਕਟਰੀ ਦੀ ਛੱਤ ਦਾ ਲਿਆ ਜਾਇਜ਼ਾ

-ਐਨ.ਡੀ.ਆਰ.ਐਫ-ਐਸ.ਡੀ.ਆਰ.ਐਫ ਟੀਮਾਂ ਵੱਲੋਂ 37 ਮਜ਼ਦੂਰਾਂ ਦਾ ਬਚਾਅ ਕੀਤਾ ਗਿਆ, ਬਾਕੀ 3 ਮਜ਼ਦੂਰਾਂ ਦੇ ਬਚਾਅ ਲਈ ਕੋਸ਼ਿਸਾਂ ਜਾਰੀ

-ਹਾਦਸੇ ਦੌਰਾਨ 3 ਮਜ਼ਦੂਰਾਂ ਦੀ ਹੋਈ ਮੌਤ, 7 ਦੇ ਲੱਗੀਆਂ ਸੱਟਾਂ

-ਦੁਰਘਟਨਾਂ ਲਈ ਮਾਲਕ ਤੇ ਠੇਕੇਦਾਰ ਖਿਲਾਫ਼ ਮਾਮਲਾ ਦਰਜ਼

ਲੁਧਿਆਣਾ, ਅਪ੍ਰੈਲ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਅੱਜ ਸਵੇਰੇ ਬਾਬਾ ਮੁਕੰਦ ਸਿੰਘ ਨਗਰ, ਡਾਬਾ ਰੋਡ ਵਿਖੇ ਇੱਕ ਡਿੱਗੀ ਫੈਕਟਰੀ ਦੀ ਛੱਤ ਦਾ ਜਾਇਜ਼ਾ ਲਿਆ।

ਘਟਨਾ ਸਥੱਲ ਦਾ ਮੁਆਇਨਾ ਕਰਦਿਆਂ ਉਨ੍ਹਾਂ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ), ਸਟੇਟ ਡਿਜਾਸਟਰ ਰਿਸਪਾਂਸ ਫੰਡ (ਐਸ.ਡੀ.ਆਰ.ਐਫ), ਫਾਇਰ ਬ੍ਰਿਗੇਡ, ਸਥਾਨਕ ਪੁਲਿਸ ਅਤੇ ਹੋਰ ਟੀਮਾਂ ਨੂੰ ਬਚਾਅ ਕਾਰਜਾਂ ਦਾ ਜਿੰਮਾ ਸੌਂਪਿਆ ਤਾਂ ਜੋ ਜਸਮੇਲ ਸਿੰਘ ਐਂਡ ਸੰਨਜ ਨਾਮੀ ਆਟੋ-ਪਾਰਟ ਨਿਰਮਾਤਾ ਕੰਪਨੀ ਵਿਚ ਬਾਕੀ ਫਸੇ ਵਿਅਕਤੀਆਂ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਸਵੇਰੇ 09:50 ਵਜੇ ਵਾਪਰੀ ਘਟਨਾ ਮੌਕੇ 40 ਮਜ਼ਦੂਰ ਫੈਕਟਰੀ ਵਿੱਚ ਕੰਮ ਕਰ ਰਹੇੇ ਸਨ ਅਤੇ ਟੀਮਾਂ ਵੱਲੋਂ 37 ਵਿਅਕਤੀਆਂ ਨੂੰ ਬਾਹਰ ਕੱਢ ਕੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ ।

ਉਨ੍ਹਾਂ ਦੱਸਿਆ ਕਿ ਇਕ ਮਜ਼ਦੂਰ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਹੈ, ਇਕ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਗਿਆ, ਜਦੋਂ ਕਿ ਮਲਬੇ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਸੱਤ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ।

ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਕਥਿਤ ਤੌਰ 'ਤੇ ਲੈਂਟਰ ਦੀ ਉਚਾਈ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਛੱਤ ਡਿੱਗ ਗਈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਦੀ ਵਿਸਥਾਰਤ ਜਾਂਚ ਬਾਅਦ ਵਿੱਚ ਕੀਤੀ ਜਾਵੇਗੀ, ਪਰ ਇਸ ਵੇਲੇ ਮਜ਼ਦੂਰਾਂ ਦੀ ਜਾਨ ਬਚਾਉਣੀ ਵੱਡੀ ਤਰਜ਼ੀਹ ਹੈ।

ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਨਿਰਮਾਣ ਕਾਰਜ ਦੀ ਆਗਿਆ ਨਹੀਂ ਲਈ ਗਈ ਸੀ।

ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮਾਲਕ ਅਤੇ ਠੇਕੇਦਾਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

DC AND CP TAKE STOCK OF FACTORY ROOF COLLAPSE IN DABA

NDRF-SDRF RESCUE 37 LABOURERS, TEAMS ON TASK TO RESCUE THREE REMAINING

THREE DIE, SEVEN OTHER SUSTAIN INJURIES

FIR REGISTERED AGAINST OWNER AND CONTRACTOR FOR MISHAP

Ludhiana, April 5- 2021 (Iqbql Singh Rasulpur)

The Deputy Commissioner Varinder Kumar Sharma and Commissioner of Police Rakesh Agrawal on Monday morning took stock of roof collapse of a factory in Baba Mukand Singh Nagar, Daba road.

Inspecting the site, they gave full charge of the rescue operation to the team of National Disaster Response Force (NDRF) along with State Disaster Response Fund (SDRF), Fire Brigade, local Police and others and asked them to save the remaining trapped persons from the auto-parts manufacturing unit namely Jasmail Singh and Sons.

They said at the time of incident around 9.50 am, 40 workers were engaged in the factory and teams have taken out 37 persons and sent to various hospitals.

They said that one of worker has been declared brought dead, one died during treatment at hospital and while a body was recovered from debris and seven have sustained injuries.

They said that the roof collapsed when the factory owner reportedly trying to lift the height of lanter.

Deputy Commissioner Varinder Kumar Sharma said a detailed probe would be carried out late but our foremost priority to save lives of workers.

He said the permission of construction work was not procured in this work.

Commissioner of Police Rakesh Agrawal said that a case has been registered against the owner and contractor.

ਵਿਕਾਸ ਕਮੇਟੀ ਵਾਰਡ ਨੰਬਰ 04 ਦੀ ਮੀਟਿੰਗ ਕੋਸਲਰ ਅਮਰਜੀਤ ਸਿੰਘ ਮਾਲਵਾ ਦੀ ਅਗਵਾਈ ਹੇਠ ਹੋਈ 

ਜਗਰਾਉਂ ,ਅਪ੍ਰੈਲ 2021 (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਇਥੇ ਵਾਰਡ ਨੰਬਰ 04 ਦੀ ਵਿਕਾਸ ਕਮੇਟੀ ਦਾ ਗਠਨ ਹੋਣ ਤੋਂ ਬਾਅਦ ਇਕ ਮੀਟਿੰਗ ਕੋਸਲਰ ਅਮਰਜੀਤ ਸਿੰਘ ਮਾਲਵਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਵਿਕਾਸ ਕਮੇਟੀ ਦੇ ਗਿਆਰਾਂ ਮੈਂਬਰਾਂ ਨੇ ਹਿੱਸਾ ਲਿਆ ਅਤੇ ਵਾਰਡ ਨੰਬਰ 04 ਦੇ ਵਿਕਾਸ ਲਈ ਗਲੀਆਂ ਨਾਲੀਆਂ ਦੀ ਸਫਾਈ ਲਈ, ਅਤੇ ਸਟਰੀਟ ਲਾਈਟਾਂ ਲਗਾਉਣਾ ਅਤੇ ਬਿਜਲੀ ਦੀਆਂ ਲਟਕਦੀਆਂ ਤਾਰਾਂ ਨੂੰ ਠੀਕ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ,ਕੋਸਲਰ ਅਮਰਜੀਤ ਸਿੰਘ ਮਾਲਵਾ ਨੇ ਵਾਰਡ ਨੂੰ ਵੱਧ ਤੋਂ ਵੱਧ ਬੇਹਤਰ ਬਣਾਉਣ ਲਈ ਗਿਆਰਾਂ ਮੈਂਬਰਾਂ ਦਾ ਪੂਰਨ ਸਹਿਯੋਗ ਮੰਗਿਦਿਆ ਕਿਹਾ ਕਿ ਉਹ ਇਸ ਵਾਰਡ ਨੂੰ ਪੂਰੇ ਜਗਰਾਉਂ ਸ਼ਹਿਰ ਦੇ ਸਭਤੋਂ ਬੇਹਤਰ ਬਣਾਉਣ ਲਈ ਹਰਸੰਭਵ ਕੋਸ਼ਿਸ਼ ਕਰਨਗੇ ਉਨ੍ਹਾਂ ਸਾਰੇ ਮੈਂਬਰ ਸਾਹਿਬਾਨ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਵਾਰਡ ਅੰਦਰ ਸਫਾਈ ਬਿਜਲੀ ਪਾਣੀ ਦੀਆਂ ਸਮਿਸੀਆਵਾ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਹਰ ਤਰ੍ਹਾਂ ਨਾਲ ਵਿਕਾਸ ਪੱਖੋਂ ਵਾਰਡ ਨੰਬਰ 04 ਨਮੂਨੇ ਦਾ ਵਾਰਡ ਬਣਾ ਸਕੀਏ। ਅੱਜ ਦੀ ਇਹ ਮੀਟਿੰਗ ਈਸ਼ਰ ਹਲਵਾਈ ਚੋਂਕ ਵਿੱਚ ਰੱਖੀ ਗਈ ਸੀ ਅਤੇ ਇਸ ਵਿੱਚ ਸਾਰੇ ਮੈਂਬਰ ਸਾਹਿਬਾਨ ਨੇ ਹਿੱਸਾ ਲਿਆ ਜਿਸ ਵਿਚ ਅਮਰਜੀਤ ਸਿੰਘ ਮਾਲਵਾ ਤੋਂ ਇਲਾਵਾ ਕੁਲਦੀਪ ਸਿੰਘ ਕੋਮਲ, ਡਾ ਪਰਮਜੀਤ ਸਿੰਘ ਤਨੇਜਾ, ਜੋਗਿੰਦਰ ਸਿੰਘ ਮਨੀਲਾ, ਅਮਰਜੀਤ ਸਿੰਘ ਬਿੱਲੂ, ਕੁਲਦੀਪ ਸਿੰਘ ਘਾਗੂ,ਨੀਤਿਨ ਨਾਗਪਾਲ,ਕਰਕਿਸ, ਵਿੱਕੀ ਨਾਰੰਗ, ਕੁਲਜੀਤ ਸਿੰਘ ਬਿੱਟੂ , ਸੁਰੇਸ਼ ਕੁਮਾਰ ਖੰਨਾ, ਆਦਿ ਹਾਜ਼ਰ ਸਨ।

ਯੂਥ ਅਕਾਲੀ ਦਲ ਦੀ ਰਾਏਕੋਟ ਰੈਲੀ ਵਿਰੋਧੀਆਂ ਨੂੰ ਪਾਏਗੀ ਭਾਜੜਾਂ-ਧਾਲੀਵਾਲ

ਰੈਲ਼ੀ ਸੰਬੰਧੀ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਜੋਰਾਂ ਤੇ  

ਰਾਏਕੋਟ 4 ਅਪ੍ਰੈਲ (ਗੁਰਕੀਰਤ ਸਿੰਘ/ਮਨਜਿੰਦਰ ਗਿੱਲ)-

ਕਾਂਗਰਸ ਦੀਆਂ ਵਾਅਦਾ ਖਿਲਾਫੀਆਂ ਦੇ ਰੋਸ ਵਜੋਂ ਯੂਥ ਅਕਾਲੀ ਦਲ ਵੱਲੋਂ ''ਪੰਜਾਬ ਮੰਗਦਾ ਜਵਾਬ'' ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਰੈਲੀਆਂ ਦੌਰਾਨ 6 ਅਪ੍ਰੈਲ ਨੂੰ ਰਾਏਕੋਟ ਦੇ ਬਲੈਸਿੰਗ ਪੈਲੇਸ ਵਿਖੇ ਹੋਣ ਵਾਲੀ ਰੈਲੀ ਬਾਰੇ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਰੈਲੀ ਸੰਬਧੀ ਸਾਰੀਆਂ ਤਿਆਰੀਆਂ ਬਹੁਤ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।ਜਿਸ ਸੰਬੰਧੀ ਹਲਕੇ ਦੇ ਸਾਰੇ ਹੀ ਵਾਰਡਾਂ ਅਤੇ ਪਿੰਡਾਂ ਵਿੱਚ ਜਾ ਕੇ ਵਰਕਰਾਂ ਨੂੰ ਲਾਮਬੱਧ ਕੀਤਾ ਜਾ ਰਿਹਾ ਹੈ ਤੇ ਸਾਰੇ ਹੀ ਯੂਥ ਵਿੱਚ ਬਹੁਤ ਉਤਸ਼ਾਹ ਵੀ ਹੈ।ਉਨਾਂ ਦੱਸਿਆ ਕਿ ਇਸ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦੀ ਸਮੂਹ ਲੀਡਰਸ਼ਿਪ ਉਚੇਚੇ ਤੌਰ ਤੇ ਸ਼ਿਰਕਤ ਕਰੇਗੀ।ਧਾਲੀਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਯੂਥ ਦਾ ਅਹਿਮ ਰੋਲ ਕਿਸੇ ਤੋਂ ਛੁਪਿਆ ਨਹੀਂ ਹੈ ਤੇ ਇਸ ਵਾਰ ਵੀ ਯੂਥ ਅਕਾਲੀ ਦਲ ਜਿੱਥੇ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾ ਕੇ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰੇਗਾ। ਉੱਥੇ ਹੀ ਕਾਂਗਰਸ ਦੇ ਝੂਠ ਨੂੰ ਬੇਨਕਾਬ ਵੀ ਕਰੇਗਾ।ਧਾਲੀਵਾਲ ਨੇ ਕਿਹਾ ਕਿ ਕਾਂਗਰਸ ਨੇ ਗੁੰਮਰਾਹ ਕੁੰਨ ਪ੍ਰਚਾਰ ਕਰਦਿਆਂ ਅਨੇਕਾਂ ਝੂਠੇ ਵਾਅਦੇ ਅਤੇ ਝੂਠੀਆਂ ਸੋਹਾਂ ਖਾ ਕੇ ਸੱਤਾ ਹਾਸਿਲ ਕੀਤੀ ਸੀ।ਜਿਸ ਉਪਰੰਤ ਉਨਾਂ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।ਜਿਸਦੇ ਚਲਦਿਆਂ ਪੰਜਾਬ ਦੇ ਲੋਕ ਹੁਣ ਪਛਤਾ ਰਹੇ ਹਨ ਤੇ ਸ.ਬਾਦਲ ਦੇ ਕਰਵਾਏ ਵਿਕਾਸ ਕਾਰਜਾਂ ਨੂੰ ਵੀ ਯਾਦ ਕਰਦੇ ਹਨ।ਉਨਾਂ ਕਿਹਾ ਕਿ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਹੋਏ ਲੋਕ ਅਕਾਲੀ ਦਲ ਦੇ ਨਾਲ ਜੁੜ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਕੇ ਅਕਾਲੀ ਦਲ ਦੀ ਸਰਕਾਰ ਜਰੂਰ ਬਣਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਗਗਨ ਛੰਨਾ,ਟਹਿਲਜੀਤ ਤਲਵੰਡੀ, ਜੋਤ ਹੇਰਾ, ਹਰਜੋਤ ਗਰੇਵਾਲ਼, ਬਲਰਾਜ ਸਿੰਘ, ਗੁਰਦੀਪ ਧਾਲੀਵਾਲ, ਗਗਨ ਰਾਏਕੋਟ, ਰਵੀ ਔਲ਼ਖ, ਸਨੀ ਗਰੇਵਾਲ਼, ਰਿਸਵ ਅਰੋੜਾ,  ਆਦਿ ਹਾਜਿਰ ਸਨ।

ਚੌਕੀ ਇੰਚਾਰਜ ਛਪਾਰ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ  

ਛਪਾਰ /ਲੁਧਿਆਣਾ, ਅਪ੍ਰੈਲ  2021  (ਜਗਰੂਪ ਸਿੰਘ / ਜੰਗ  ਗਰੇਵਾਲ ਸੁਧਾਰ )  

ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲੀਸ ਚੌਕੀ ਛਪਾਰ ਦੇ ਇੰਚਾਰਜ  ਏ ਐੱਸ ਆਈ ਸੁਰਿੰਦਰ ਸਿੰਘ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ  ਚੈਕਿੰਗ ਦੌਰਾਨ ਰੇਖਾ ਰਾਣੀ ਪਤਨੀ ਗੁਰਚਰਨ ਸਿੰਘ ਉਰਫ ਮਿੰਟੂ ਪੁੱਤਰ ਅਕਬਰ ਸਿੰਘ ਬਾਸੀ ਲਤਾਲਾ ਥਾਣਾ ਜੋਧਾਂ  ਨੂੰ ਗ੍ਰਿਫਤਾਰ ਕੀਤਾ  । ਇਹ ਸਭ ਵਾਕਿਆ ਦੀ ਜਾਣਕਾਰੀ ਦਿੰਦੇ ਹੋਏ ਏ ਐੱਸ ਆਈ ਸੁਰਿੰਦਰ ਸਿੰਘ ਨੇ ਦੱਸਿਆ  ਕਿ ਰੇਖਾ ।ਰਾਣੀ ਪਤਨੀ ਗੁਰਚਰਨ ਸਿੰਘ ਉਰਫ ਮਿੰਟੂ ਪੁੱਤਰ ਅਕਬਰ ਸਿੰਘ ਵਾਸੀ ਲਤਾਲਾ ਦੇ ਵਿਰੁੱਧ ਨਸ਼ੀਲੀਆਂ ਗੋਲੀਆਂ  ਬਰਾਮਦ ਹੋਣ ਤੇ ਪਰਚਾ ਦਰਜ ਕਰ ਲਿਆ ਗਿਆ ਹੈ  ।

Kisan Protest ; ਚੌਂਕੀਮਾਨ ਟੋਲ ਪਲਾਜ਼ੇ ਉਪਰ 186 ਵੇਂ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਧਰਨਾ ਨਿਰੰਤਰ ਜਾਰੀ 

ਮੁੱਲਾਂਪੁਰ/ ਲੁਧਿਆਣਾ, ਅਪ੍ਰੈਲ 2021 ( ਜਗਰੂਪ ਸਿੰਘ ਸੁਧਾਰ  )

ਰੋਜ਼ਾਨਾ ਦੀ ਤਰ੍ਹਾਂ ਅੱਜ ਫਿਰ ਚੌਕੀਮਾਨ ਟੋਲ ਪਲਾਜ਼ੇ ਉਪਰ 186 ਵੇਂ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅੱਜ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ  ਰਾਕੇਸ਼ ਡਕੈਤ ਉੱਪਰ ਭਾਜਪਾ ਆਗੂਆਂ ਵੱਲੋਂ ਕੀਤੇ ਗਏ ਹਮਲੇ ਦੀ ਪੁਰਜ਼ੋਰ ਨਿੰਦਾ ਕਰਦਿਆਂ ਹਮਲਾਵਰਾਂ ਨੂੰ  ਤੁਰੰਤ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ  ।ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਸਰਕਾਰ ਉਪਰ ਦੋਸ਼ ਲਗਾਇਆ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਿੱਚ ਦਹਿਸ਼ਤ ਪੈਦਾ ਕਰਨ ਨਾ ਚਾਹੁੰਦੀ ਹੈ ਜੋ ਅਸੰਭਵ ਨਹੀਂ ਸਰਕਾਰ ਜੋ ਮੀਡੀਆ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਗਾਲੀ ਗਲੋਚ ਕਰਦੀ ਹੈ ਉਸ ਤੋਂ ਸਰਕਾਰ ਨੂੰ ਬਾਜ਼ ਆਉਣਾ ਚਾਹੀਦਾ ਹੈ  ਅੱਜ ਦੇ ਬੁਲਾਰਿਆਂ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਦੇ ਸਤਨਾਮ ਸਿੰਘ ਮੋਰਕਰੀਮਾ, ਮਾਸਟਰ ਆਤਮਾ ਸਿੰਘ ਬੋਪਾਰਾਏ ,ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ,ਸੂਬੇਦਾਰ ਦਵਿੰਦਰ ਸਿੰਘ ,ਜਰਨੈਲ ਸਿੰਘ , ਅਧਿਆਪਕ ਆਗੂ ਅਜਮੇਰ ਸਿੰਘ , ਜਸਬੀਰ ਸਿੰਘ ਬੇਗੋਵਾਲ ,ਨਿਰਵੈਲ ਸਿੰਘ ਕੋਠੇ ਹਾਂਸ, ਮਾਸਟਰ ਗੁਰਵਿੰਦਰ ਸਿੰਘ ਸੇਖੋਂ ਅਤੇ ਬਲਵੰਤ ਸਿੰਘ ਤਲਵੰਡੀ ਆਦਿ ਨੇ ਸੰਬੋਧਨ ਕੀਤਾ  । ਇਸ ਸਮੇਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਟੋਲ ਪਲਾਜ਼ਾ ਕਮੇਟੀ ਨੇ ਮਜ਼ਦੂਰ ਕਿਸਾਨਾਂ ਦੇ ਕਵੀ ਸੰਤ ਰਾਮ  ਉਦਾਸੀ ਦੇ 82 ਵੇਂ ਜਨਮ ਦਿਨ ਤੇ ਵਿਸ਼ੇਸ਼ ਸਮਾਗਮ ਕਰਨ ਦਾ ਅੈਲਾਨ ਕੀਤਾ ਹੈ  ।