You are here

ਲੁਧਿਆਣਾ

ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ: ਵਿਧਾਇਕਾ ਸਰਬਜੀਤ ਕੌਰ ਮਾਣੂੰਕੇ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਉਣ ਲਈ ਨਿਜੀ ਤਾਪ- ਘਰਾਂ ਨਾਲ ਕੀਤੇ 25 ਸਾਲ ਦੇ ਸਮਝੌਤੇ ਤਹਿਤ ਕੈਪਟਨ ਸਰਕਾਰ ਵੱਲੋਂ 4 ਹਜ਼ਾਰ ਕਰੋੜ ਰੁਪਏ ਜਾਰੀ ਕਰਨ ਦੇ ਫ਼ੈਸਲੇ ਨੇ ਕਾਂਗਰਸ ਅਕਾਲੀਆਂ ਨਾਲ ਗੰਢ ਤੁੱਪ ਨੂੰ ਇੱਕ ਵਾਰ ਫੇਰ ਜੱਗ ਜ਼ਾਹਰ ਕਰ ਦਿੱਤਾ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੀ ਉਪ ਨੇਤਾ ਤੇ ਵਿਧਾਇਕਾਂ  ਸਰਬਜੀਤ ਕੌਰ ਮਾਣੂੰਕੇ ਨੇ ਪ੍ਰੈਸ ਬਿਆਨ ਰਾਹੀਂ ਕੀਤਾ ।ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਕੈਪਟਨ ਸਰਕਾਰ ਦੇ ਬਿਜਲੀ ਨਿਗਮ ਵੱਲੋਂ ਬਿਨਾਂ ਬਿਜਲੀ ਵਰਤ ਹੀ ਨਿੱਜੀ ਤਾਪ ਘਰਾਂ ਨੂੰ ਕਰੋੜਾਂ ਰੁਪਏ ਜਾਰੀ ਕਰ ਦਿੱਤੇ ਹਨ ।ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਦੂਜੇ ਸੂਬਿਆਂ ਦੇ ਮੁਕਾਬਲੇ ਲੋਕਾਂ ਨੂੰ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਅਤੇ ਹੁਣ ਬਿਜਲੀ ਦੇ ਰੇਟ ਹੋਰ ਵਧਾਏ ਜਾਣਗੇ ਵਿਧਾਇਕ ਮਾਣੂੰਕੇ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੂੰ ਹੁੱਕਾ ਦੇਰੀ ਅਤੇ ਅਕਾਲੀ ਅਤੇ ਕਾਂਗਰਸੀ ਰਲੇ ਹੋਏ ਹਨ  ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਇਕ ਪਾਸੇ ਰੱਜੇ ਪੁੱਜੇ ਧਨਾਢ ਲੋਕਾਂ ਨੂੰ ਪੰਜਾਬ ਦਾ ਕਰੋੜਾਂ ਰੁਪਏ ਦਾ ਖਜ਼ਾਨਾ ਲਾਟਰੀ ਅਤੇ ਦੂਜੇ ਪਾਸੇ ਆਮ ਲੋਕ ਅਤੇ ਰੋਟੀ ਨੂੰ ਤਰਸਦੇ ਗ਼ਰੀਬ ਲੋਕਾਂ ਦੇ ਬਿਜਲੀ ਬਿੱਲ ਚ ਬੇਲੋੜੇ ਬਕਾਏ ਠੋਕ ਕੇ  ਲੁੱਟ ਰਹੀ ਹੈ  ਉਪ ਨੇਤਾ ਬੀਬੀ ਮਾਣੂੰਕੇ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਮਹਿੰਗੀ ਡੀਲ ਦੇ ਮੁੱਦੇ ਉਪਰ ਪੰਜਾਬ ਸਰਕਾਰ ਵਿਰੁੱਧ ਮੁਹਿੰਮ ਵਿੱਢ ਦਿੱਤੀ ਗਈ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਲਾਮਬੰਦ ਹੋ ਕੇ ਆਪ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਅਤੇ ਪੰਜਾਬ ਸਰਕਾਰ ਦੀ ਸੰਘੀ ਨੱਪ ਕੇ ਅਕਾਲੀ ਭਾਜਪਾ  ਸਰਕਾਰ ਦੇ ਚਹੇਤਿਆਂ ਨਾਲ ਕੀਤੇ ਪੱਚੀ ਸਾਲ ਦੀ ਸਮਝੌਤੇ ਨੂੰ ਰੱਦ ਕਰਨ ਲਈ ਮਜਬੂਰ ਕਰ ਦੇਣ ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਾਰੇ ਸਮਝੌਤੇ ਰੱਦ ਕੀਤੇ ਜਾਣਗੇ ਅਤੇ ਲੋਕਾਂ ਨੂੰ   ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ।

ਪਿੰਡ ਬਡ਼ੂੰਦੀ ਦੇ  ਡੇਅਰੀ ਮਾਲਕ ਦਾ ਕਤਲ ਕਰਨ ਵਾਲੇ 5 ਜਣੇ ਗਿ੍ਫ਼ਤਾਰ

ਸੁਧਾਰ /ਜਗਰਾਉਂ  ,ਅਪ੍ਰੈਲ 2021 ( ਜਗਰੂਪ ਸਿੰਘ ਸੁਧਾਰ/ਰਾਜੂ ਗਰੇਵਾਲ  )-

23 ਮਾਰਚ ਨੂੰ ਰਾਏਕੋਟ ਦੇ ਪਿੰਡ ਬੜੂੰਦੀ 'ਚ ਡੇਅਰੀ ਮਾਲਕ ਦੀ ਅੱਖਾਂ 'ਚ ਮਿਰਚਾਂ ਪਾ ਕੇ ਉਸ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਪਿਓ-ਪੁੱਤਰਾਂ ਸਮੇਤ 5 ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਮਾਰਚ ਨੂੰ ਪਿੰਡ ਬੜੂੰਦੀ ਵਿਖੇ ਰਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਦਾ ਸਵੇਰੇ ਡੇਅਰੀ ਜਾਂਦਿਆਂ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਸੀ। ਇਸ ਮਾਮਲੇ ਦੇ ਖੁਲਾਸੇ ਲਈ ਐੱਸਪੀ ਰਾਜਵੀਰ ਸਿੰਘ ਦੀ ਨਿਗਰਾਨੀ ਹੇਠ ਡੀਐੱਸਪੀ ਰਾਏਕੋਟ ਸੁਖਨਾਜ ਸਿੰਘ, ਥਾਣਾ ਸਦਰ ਰਾਏਕੋਟ ਦੇ ਮੁਖੀ ਅਜੈਬ ਸਿੰਘ ਅਤੇ ਚੌਕੀ ਲੋਹਟਬੱਦੀ ਦੇ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕੀਤੀ। ਇਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਰਜਿੰਦਰ ਸਿੰਘ ਨੂੰ ਕਤਲ ਕਰਨ ਲਈ ਉਸ ਦੇ ਹੀ ਰਿਸ਼ਤੇਦਾਰਾਂ ਹਰਵਿੰਦਰ ਸਿੰਘ ਉਰਫ ਕੁੱਕੂ ਉਸ ਦੇ ਪੁੱਤਰਾਂ ਮਨਪ੍ਰਰੀਤ ਸਿੰਘ, ਅਮਨਦੀਪ ਸਿੰਘ ਅਤੇ ਦੋਸਤਾਂ ਗੁਰਸੇਵਕ ਸਿੰਘ ਉਰਫ ਗੁਰੀ ਉਰਫ਼ ਗੋਲੂ ਪੁੱਤਰ ਬਲਜੀਤ ਸਿੰਘ ਵਾਸੀ ਰਤਨਗੜ੍ਹ ਅਤੇ ਗੁਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਾਨਕਪੁਰਾ ਜਗੇੜਾ ਨੇ ਸਾਜ਼ਿਸ਼ ਰਚ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਉਕਤ ਵੱਲੋਂ ਡੇਅਰੀ ਮਾਲਕ ਦੇ ਕਤਲ ਪਿੱਛੇ ਉਸ ਵੱਲੋਂ ਮਨਪ੍ਰਰੀਤ ਸਿੰਘ ਦਾ ਰਿਸ਼ਤਾ ਨਾ ਹੋਵੇ ਲਈ ਭਾਣੀ ਮਾਰਨ ਅਤੇ ਛੋਟੇ ਲੜਕੇ ਅਮਨਦੀਪ ਸਿੰਘ 'ਤੇ ਜਾਦੂ-ਟੂਨੇ ਕਰਵਾਉਣਾ ਕਾਰਨ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਪੂਰੇ ਮਾਮਲੇ 'ਚ ਪੁਲਿਸ ਉਨ੍ਹਾਂ ਤਕ ਨਾ ਪਹੁੰਚੇ, ਲਈ ਪੰਜਾਂ ਨੇ ਸ਼ਾਤਰ ਦਿਮਾਗ ਰਾਹੀਂ ਸਾਜ਼ਿਸ਼ ਰਚੀ। ਜਿਸ 'ਚ ਮਨਪ੍ਰਰੀਤ ਅਤੇ ਉਸ ਦਾ ਪਿਤਾ ਹਰਵਿੰਦਰ ਪਿੰਡ 'ਚ ਦਰਬਾਰ ਸਾਹਿਬ ਜਾਣ ਦਾ ਕਹਿ ਕੇ ਚਲੇ ਗਏ ਤਾਂ ਕਿ ਉਨ੍ਹਾਂ ਦੀ ਟਾਵਰ ਲੋਕੇਸ਼ਨ ਤੋਂ ਪੁਲਿਸ ਨੂੰ ਸ਼ੱਕ ਨਾ ਹੋਵੇ, ਜਦ ਕਿ ਅਮਨਦੀਪ, ਗੁਰਸੇਵਕ ਅਤੇ ਗੁਰਵਿੰਦਰ ਨੇ ਕਤਲ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਤੈਅ ਤਕ ਪਹੁੰਚਦਿਆਂ ਸਾਰੇ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ।

ਕਣਕ ਦੇ ਟਿੱਬੇ ਲੱਗਣ ਮਗਰੋਂ ਅਨਾਜ ਮੰਡੀ ਜਗਰਾਉਂ ਵਿੱਚ ਖ਼ਰੀਦ ਸ਼ੁਰੂ

ਕੈਬਨਿਟ ਮੰਤਰੀ ਆਸ਼ੂ ਨੇ ਖ਼ਰੀਦ ਕਰਵਾਈ ਸ਼ੁਰੂ

ਜਗਰਾਉਂ ਅਪ੍ਰੈਲ 2021 -(ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ)   

ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਵਿਖੇ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਉਨ੍ਹਾਂ ਮੰਡੀ ਦੇ ਦੌਰੇ ਦੌਰਾਨ ਜਿੱਥੇ ਕਈ ਖਾਮੀਆਂ 'ਤੇ ਅਫਸਰਸ਼ਾਹੀ ਦੀ ਕਲਾਸ ਲਗਾਈ, ਉੱਥੇ ਮਾਰਕੀਟ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟਾਈ। ਮੰਗਲਵਾਰ ਨੂੰ ਜਗਰਾਓਂ ਮੰਡੀ ਪੁੱਜੇ ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਤੋਂ ਇਲਾਵਾ ਅਫਸਰਸ਼ਾਹੀ ਨਾਲ ਪਹੁੰਚ ਕੇ ਕਣਕ ਦੀ ਪਹਿਲੀ ਢੇਰੀ ਦੀ ਬੋਲੀ ਖ਼ਰੀਦ ਏਜੰਸੀ ਮਾਰਕਫੈੱਡ ਵੱਲੋਂ ਲਗਵਾਈ। ਉਨ੍ਹਾਂ ਇਸ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕਣਕ ਦੇ ਪੂਰੇ ਸੀਜ਼ਨ 'ਚ ਕਿਸੇ ਨੂੰ ਵੀ ਕੋਈ ਅੌਂਕੜ ਨਹੀਂ ਆਉਣ ਦਿੱਤੀ ਜਾਵੇਗੀ। ਸਮੇਂ ਸਿਰ ਖਰੀਦ, ਅਦਾਇਗੀ, ਭਰਾਈ, ਲਿਫਟਿੰਗ ਤੋਂ ਲੈ ਕੇ ਟਰਾਂਸਪੋਰਟ ਤਕ ਦੇ ਸੁਚੱਜੇ ਪ੍ਰਬੰਧ ਪੂਰੇ ਪੰਜਾਬ ਵਾਂਗ ਹੀ ਜਗਰਾਓਂ ਮੰਡੀ 'ਚ ਕੀਤੇ ਗਏ ਹਨ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਸੁਰਜੀਤ ਕਲੇਰ ਅਤੇ ਸੈਕਟਰੀ ਜਗਜੀਤ ਸਿੰਘ ਸਮੇਤ ਆੜ੍ਹਤੀਆਂ ਨੇ ਮੰਤਰੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ, ਸਕੱਤਰ ਜਸ਼ਨਦੀਪ ਸਿੰਘ, ਕਾਂਗਰਸੀ ਆਗੂ ਮਨੀ ਗਰਗ, ਸੁਪਰਡੈਂਟ ਅਵਤਾਰ ਸਿੰਘ, ਆਡ਼੍ਹਤੀਆ ਬਲਰਾਜ ਸਿੰਘ ਖਹਿਰਾ  , ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਗੋਪਾਲ ਸ਼ਰਮਾ, ਸਰਪੰਚ ਗੁਰਸਿਮਰਨ ਸਿੰਘ, ਰਵਿੰਦਰ ਨੀਟਾ ਸਭਰਵਾਲ, ਸ਼ੈਲਰ ਐਸੋਸੀਏਸ਼ਨ ਦੇ ਹਰੀ ਓਮ, ਕੌਂਸਲਰ ਜਤਿੰਦਰਪਾਲ ਰਾਣਾ, ਕੌਂਸਲਰ ਰਵਿੰਦਰਪਾਲ ਰਾਜੂ, ਵਰਿੰਦਰ ਸਿੰਘ, ਅਮਨ ਕਪੂਰ ਬੌਬੀ, ਰਾਜੂ ਠੁਕਰਾਲ, ਕੁਲਦੀਪ ਸਿੰਘ ਕੈਲੇ, ਅੰਮਿ੍ਤਲਾਲ ਮਿੱਤਲ ਆਦਿ ਹਾਜ਼ਰ ਸਨ

ਚੌਕੀਮਾਨ ਟੋਲ ਪਲਾਜ਼ਾ ਅਤੇ ਜਗਰਾਉਂ ਰੇਲਵੇ ਸਟੇਸ਼ਨ ਉੱਪਰ ਕਿਸਾਨਾਂ ਵੱਲੋਂ ਧੂਮਧਾਮ ਨਾਲ ਮਨਾਈ ਗਈ ਵਿਸਾਖੀ 

  ਸੁਧਾਰ /ਜਗਰਾਉਂ  ,ਅਪ੍ਰੈਲ 2021 ( ਜਗਰੂਪ ਸਿੰਘ ਸੁਧਾਰ/ਮਨਜਿੰਦਰ ਗਿੱਲ   )-

ਇਥੇ ਰੇਲਵੇ ਪਾਰਕ ਅਤੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਚੌਕੀਮਾਨ ਟੌਲ ਪਲਾਜ਼ਾ ਉਪਰ ਕਿਸਾਨਾਂ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ। ਧਰਨਾਕਾਰੀ ਕਿਸਾਨਾਂ ਨੇ ਨਾਅਰਿਆਂ ਦੀ ਗੂੰਜ ’ਚ ਕਿਸਾਨ ਮਜ਼ਦੂਰ ਸੰਘਰਸ਼ ਹੋਰ ਤੇਜ਼ ਕਰਨ ਦਾ ਅਹਿਦ ਲਿਆ। ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਬਰਸੀ ਵੀ ਮਨਾਈ ਤੇ ਰੇਲਵੇ ਪਾਰਕ ’ਚ ਮੋਰਚੇ ਦੇ 195ਵੇਂ ਦਿਨ ਦੋ ਮਿੰਟ ਦਾ ਮੌਨ ਧਾਰ ਕੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬੀਕੇਯੂ ਏਕਤਾ (ਡਕੌਂਦਾ) ਆਗੂ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗਾਲਿਬ ਦੀ ਪ੍ਰਧਾਨਗੀ ਹੇਠ ਮੰਚ ਸੰਚਾਲਨ ਧਰਮ ਸਿੰਘ ਸੂਜਾਪੁਰ ਨੇ ਕੀਤਾ। ਕਿਸਾਨ ਆਗੂ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਦੋਨਾਂ ਮਹਾਨ ਘਟਨਾਵਾਂ ਤੋਂ ਪ੍ਰੇਰਨਾ ਲੈਂਦਿਆਂ ਅੱਜ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਹੋਵੇਗਾ। ਪੰਜਾਬ ’ਵਰਸਟੀ ਦੀ ਵਿਦਿਆਰਥੀ ਆਗੂ ਅਮਨ ਨੇ ਜੱਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੱਜ ਦੇ ਓਡਵਾਇਰਾਂ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਤਰਕਸ਼ੀਲ ਆਗੂ ਸੁਰਜੀਤ ਦੌਧਰ ਨੇ ਖਾਲਸੇ ਦੀ ਸਾਜਨਾ ਦੀ ਇਤਿਹਾਸਕ ਘਟਨਾ ਨੂੰ ਸੰਸਾਰ ਦੇ ਸਮੂਹ ਲੋਕਾਂ ਲਈ ਠੋਸ ਮਾਰਗ ਸੇਧ ਕਰਾਰ ਦਿੱਤਾ। ਇਸੇ ਤਰ੍ਹਾਂ ਫ਼ਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ ’ਤੇ ਚੌਕੀਮਾਨ ਟੌਲ ਪਲਾਜ਼ਾ ’ਤੇ ਵੀ ਇਹ ਤਿਉਹਾਰ ਮਨਾਇਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮਨਾਏ ਗਏ ਇਸ ਦਿਵਸ ਮੌਕੇ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਹੋਰ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। 

ਦਾਖਾ ਨੇ ਫੋਕਲ ਪੁਆਇੰਟ ਲੋਧੀਵਾਲ ਮੰਡੀ 'ਚ ਸ਼ੁਰੂ ਕਰਵਾਈ ਕਣਕ ਦੀ ਖ਼ਰੀਦ

ਸਿੱਧਵਾਂ ਬੇਟ/ਲੁਧਿਆਣਾ,ਅਪ੍ਰੈਲ 2021- (ਜਸਮੇਲ ਗਾਲਿਬ / ਮਨਜਿੰਦਰ ਗਿੱਲ)-

ਮਾਰਕੀਟ ਕਮੇਟੀ ਸਿੱਧਵਾਂ ਬੇਟ ਅਧੀਨ ਪੈਂਦੇ ਫੋਕਲ ਪੁਆਇੰਟ ਲੋਧੀਵਾਲ ਮੰਡੀ ਵਿਖੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ ਵੱਲੋਂ ਕਣਕ ਦੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਆਖਿਆਂ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਖਰੀਦ ਏਜੰਸੀਆਂ ਨੂੰ ਆਖਿਆ ਕਿ ਮੰਡੀ ਵਿੱਚ ਕਣਕ ਦੀ ਫਸਲ ਲਿਆਉਣ ਵਾਲੇ ਕਿਸਾਨਾਂ ਨੂੰ ਬੇਵਜਾ ਪਰੇਸ਼ਾਨ ਨਾ ਕੀਤਾ ਜਾਵੇ। ਇਸ ਮੌਕੇ ਐੱਸਐੱਚਓ ਬਿਕਰਮਜੀਤ ਸਿੰਘ, ਚੌਕੀ ਇੰਚਾਰਜ ਕਰਮਜੀਤ ਸਿੰਘ, ਬਲਾਕ ਸੰਮਤੀ ਮੈਂਬਰ ਜਗਜੀਤ ਸਿੰਘ ਤਿਹਾੜਾ, ਯੂਥ ਆਗੂ ਮਨੀ ਗਰਗ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਰਪੰਚ ਜਤਿੰਦਰ ਸਿੰਘ, ਸਰਪੰਚ ਜੋਗਿੰਦਰ ਸਿੰਘ, ਨੰਬਰਦਾਰ ਮਲਕੀਤ ਸਿੰਘ ਪੋਲਾ, ਨੰਬਰਦਾਰ ਜਗਤਾਰ ਸਿੰਘ, ਮੇਜਰ ਸਿੰਘ, ਕਾਮਰੇਡ ਨਛੱਤਰ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਫੌਜੀ ਤਿਹਾੜਾ ਆਦਿ ਹਾਜ਼ਰ ਸਨ।

ਵਿਸਾਖੀ ਦੇ ਦਿਹਾੜੇ ਤ ਗੁਰਦੁਆਰਾ ਸੰਗਤਸਰ ਸਾਹਿਬ ੇ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ

ਜਗਰਾਓਂ, 14 ਅਪ੍ਰੈਲ (ਅਮਿਤ ਖੰਨਾ,)

ਜਗਰਾਉਂ ਵਿਖੇ ਵਿਸਾਖੀ ਦੇ ਦਿਹਾੜੇ ਤੇ ਗੁਰਦੁਆਰਾ ਸੰਗਤਸਰ ਸਾਹਿਬ ਸ਼ੇਰਪੁਰਾ ਰੋਡ ਜੀਟੀ ਰੋਡ ਜਗਰਾਉਂ ਕਮੇਟੀ ਵੱਲੋਂ ਅਤੇ ਸਮੂਹ ਸਾਧ ਸੰਗਤ ਵੱਲੋਂ ਸਮਾਗਮ ਕਰਵਾਇਆ ਗਿਆ ਜਿਸ ਵਿਚ ਅੱਜ  ਖੰਡਾ ਸਾਹਿਬ ਦੀ ਸੇਵਾ ਐੱਸਪੀ ਸਿੰਘ ਢਿੱਲੋਂ ਪਰਿਵਾਰ ਵੱਲੋਂ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਠੇਕੇਦਾਰ ਜਗਦੇਵ  ਸਿੰਘ ਮਠਾੜੂ ਕਾਲਬ ਸਟੋਰ ਵਾਲਿਆਂ ਵੱਲੋਂ ਕਰਵਾਈ ਗਈ  ਇਸ ਮੌਕੇ ਠੇਕੇਦਾਰ ਜਗਦੇਵ ਸਿੰਘ ਮਠਾੜੂ ਨੇ ਕਿਹਾ ਕਿ  ਇਸ  ਚੱਲ ਰਹੀ ਭਿਅੰਕਰ ਕੋਰੋਨਾ ਮਹਾਂਮਾਰੀ ਤੋਂ ਛੇਤੀ ਤੋਂ ਛੇਤੀ ਖ਼ਤਮ ਹੋ ਕੇ   ਦੇਸ਼ ਨੂੰ ਨਿਜਾਤ ਮਿਲੇ  ਤੇ ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਉਸ ਤੋਂ ਬਾਅਦ ਗੁਰਦੁਆਰੇ ਦੀ ਕਮੇਟੀ ਵੱਲੋਂ ਜਗਦੇਵ ਸਿੰਘ ਮਠਾੜੂ ਅਤੇ ਉਨ•ਾਂ ਦੀ ਧਰਮ ਪਤਨੀ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ ਗਿਆ  ਇਸ ਮੌਕੇ ਕਮੇਟੀ ਮੈਂਬਰ ਅਤੇ ਸਮੂਹ ਸੰਗਤ  ਪ੍ਰਧਾਨ ਐੱਸ ਪੀ ਸਿੰਘ ਢਿੱਲੋ,ਂ ਖ਼ਜ਼ਾਨਚੀ ਮਹਿੰਦਰ ਸਿੰਘ ,ਸਰਦਾਰ ਮਨਜੀਤ ਸਿੰਘ ਢਿੱਲੋਂ ,ਸਰਦਾਰ ਰਜਿੰਦਰ ਸਿੰਘ ਢਿੱਲੋਂ, ਸਰਪੰਚ ਪਰਮਿੰਦਰ ਸਿੰਘ,  ਸਰਦਾਰ ਗੁਰਮੁਖ ਸਿੰਘ, ਸਰਦਾਰ ਗੁਰਨਾਮ ਸਿੰਘ ਗਿੱਲ, ਗਿਆਨੀ ਜਸਵੀਰ ਸਿੰਘ ਤਲਵੰਡੀ ਮੋਟਰ ਗੈਰਜ ਵਾਲੇ, ਠੇਕੇਦਾਰ ਜਗਦੇਵ ਸਿੰਘ ਮਠਾਡ਼ੂ, ਸਰਦਾਰ ਦਰਸ਼ਨ ਸਿੰਘ ਉੱਭੀ, ਸਰਦਾਰ ਹਰਜਿੰਦਰ ਸਿੰਘ ਭਾਰਤ ਆਟੋ ਵਾਲੇ,  ਠੇਕੇਦਾਰ ਰਜਿੰਦਰ ਸਿੰਘ ਰਿੰਕੂ, ਸ੍ਰੀ ਦਵਿੰਦਰ ਕੁਮਾਰ ਗੋਇਲ ,ਅਤੇ ਸਮੂਹ ਮੁਹੱਲਾ ਨਿਵਾਸੀ ਹਾਜ਼ਰ ਸਨ

ਫੌਰਚਿਊਨ ਇੰਸਟੀਚਿਊਟ ਨੇ ਗੈਪ ਕੇਸ’” ਚ ਲਗਵਾਇਆ ਕੈਨੇਡਾ ਦਾ ਵੀਜ਼ਾ  

ਜਗਰਾਓਂ, 13 ਅਪ੍ਰੈਲ (ਅਮਿਤ ਖੰਨਾ,)

ਆਈਲਟਸ ਕੋਚਿੰਗ ਸੰਸਥਾ ਫੌਰਚਿਊਨ ਆਇਲਟਸ ਐਂਡ ਇਮੀਗ੍ਰੇਸ਼ਨ ਸਰਵਿਸਜ ਰਾਏਕੋਟ ਅਤੇ ਜਗਰਾਉਂ ਕੈਨੇਡਾ ਜਾ ਕੇ ਪੜ•ਾਈ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋ ਰਹੀ ਹੈ  ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਬਲਵੰਤ ਸਿੰਘ ਨੇ ਦੱਸਿਆ ਕਿ ਇੰਸਟੀਚਿਊਟ ਵੱਲੋਂ ਇਕ 4 ਸਾਲ ਦੇ  ਗੈਪ ਵਾਲੇ ਕੇਸ ਹਰਪਰੀਤ ਕੌਰ ਪਿੰਡ ਕਲਸਨ ਤਹਿਸੀਲ ਰਾਏਕੋਟ  ਦਾ ਵੀਜ਼ਾ ਸਿਰਫ ਪੰਜ ਦਿਨਾਂ ਚ ਲਗਵਾਇਆ ਹੈ  ਡਾਇਰੈਕਟਰ ਬਲਵੰਤ ਸਿੰਘ ਵੱਲੋਂ ਕੈਨੇਡਾ ਦਾ ਵੀਜ਼ਾ ਲੱਗਾ ਪਾਸਪੋਰਟ ਹਰਪ੍ਰੀਤ ਕੌਰ  ਨੂੰ ਸੌਂਪਿਆ ਗਿਆ ਡਾਇਰੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਇੰਸਟੀਚਿਊਟ ਵੱਲੋਂ  ਇਸ ਤੋਂ ਪਹਿਲਾਂ ਵੀ ਕਈ ਵਿਦਿਆਰਥੀਆਂ ਦੇ ਵੱਖ ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਵਿਦੇਸ਼ਾਂ ਚ ਆਪਣਾ ਭਵਿੱਖ ਸਵਾਰ  ਰਹੇ ਹਨ

ਵਾਰਡ ਨੰਬਰ 13 ਦੇ ਕੌਂਸਲਰ ਅਨੀਤਾ ਸੱਭਰਵਾਲ ਦੀ ਅਗਵਾਈ ਹੇਠ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ  

ਜਗਰਾਓਂ, 13 ਅਪ੍ਰੈਲ (ਅਮਿਤ ਖੰਨਾ,)  ਅੱਜ ਇੱਥੇ ਵਾਰਡ ਨੰਬਰ 13 ਦੇ ਮਹਾਵੀਰ ਮੰਦਰ ਵਿਖੇ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਫੀਨਾ  ਅਤੇ ਉਨ•ਾਂ ਦੀ ਧਰਮ ਪਤਨੀ ਕੌਂਸਲਰ ਅਨੀਤਾ ਸੱਭਰਵਾਲ ਨੇ ਕਿਹਾ ਕਿ  ਇਹ ਕੈਂਪ ਵਾਰਡ ਵਾਸੀਆਂ ਦੀ ਸਿਹਤ ਨੂੰ ਠੀਕ ਰੱਖਣ ਵਾਸਤੇ ਅਤੇ ਕਰੂਨਾ ਮਹਾਂਮਾਰੀ ਤੋਂ ਬਚਾਉਣ ਲਈ ਵਾਰਡ ਵਾਸੀਆਂ ਨੂੰ ਵੈਕਸੀਨ ਲਗਵਾਈ ਗਈ  ਉਨ•ਾਂ ਦੱਸਿਆ ਕਿ ਇਸ ਮਹਾਂਮਾਰੀ ਤੋਂ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਸਿਰਫ ਬਚਾਅ ਹੀ ਰੱਖਿਆ ਜਾਵੇ ਅਤੇ ਸਮੇਂ ਸਿਰ ਵੈਕਸੀਨ ਲਗਾਈ ਜਾਵੇ  ਇਸ ਮੌਕੇ ਸਿਵਲ ਹਸਪਤਾਲ ਦੀ ਟੀਮ ਸਿਵਲ ਹੋਸਪੀਟਲ ਵਰਕਰ ਨੀਕੀ,ਵੀਰਪਾਲ,ਮਨਦੀਪ,ਕਮਲਜੀਤ ਨੇ ਲੋਕਾਂ ਦੀ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਇਸ ਮੌਕੇ ਰਵਿੰਦਰ ਕੁਮਾਰ ਸੱਭਰਵਾਲ ਫੀਨਾ ਨੇ ਕਿਹਾ ਕਿ ਅਸੀਂ  ਵਾਰਡ ਦੇ ਕੰਮਾਂ ਲਈ ਹਮੇਸ਼ਾ ਹੀ ਤੱਤਪਰ ਰਹਾਂਗੇ 172 ਲੋਕਾਂ ਵੱਲੋਂ ਇਸ ਕੋਰੋਨਾ ਵੈਕਸਿੰਗ ਦਾ ਪਹਿਲਾ ਟੀਕਾ ਲਗਾਇਆ ਗਿਆ  ਇਸ ਮੌਕੇ ਰਵਿੰਦਰ ਕੁਮਾਰ ਸੱਭਰਵਾਲ ਪ੍ਰਪਾਣ ਬਲਾਕ ਕਾਂਗਰਸ ਕਮੇਟੀ ਜਗਰਾਉਂ ਸ਼ਹਿਰੀ, ਅਨੀਤਾ ਸੱਭਰਵਾਲ ਕੋਸ਼ਲਰ,ਬੱਬਲੀ ਸੱਭਰਵਾਲ ਸਾਬਕਾ ਕੋਸ਼ਲਰ,ਰਾਜੇਸ ਕਤਿਆਲ ਸਤਿਅਮ ਜਿਊਲਰ ਵਾਲੇ, ਬੀਟੂ ਸੱਭਰਵਾਲ, ਕਮਲ ਵਰਮਾ,ਸੰਨੀ ਸੱਭਰਵਾਲ,ਡਾਂ ਪਰਦੀਪ ਜਿੰਦਲ, ਡਾਂ ਰਾਕੇਸ ਭਾਰਦਵਾਜ, ਬੱਬਲੂ ਵਰਮਾ, ਅੰਕੁਸ਼ ਅਰੋੜਾ, ਭੋਲਾ ਜੈਨ, ਵਿਜੈ ਸੱਭਰਵਾਲ, ਬੱਬਲੂ ਛੱਤੀ ਗਲੀ,ਹੈਪੀ ਜੈਨ, ਸੰਜੀਵ ਲੂੰਭਾ,ਵਿਵੇਕ ਜਿੰਦਲ, ਅੰਤਰਜਾਮੀ, ਟੀਟੂ ਬਜਾਜ, ਪ੍ਰਿੰਸ ਮਲਿਕ, ਆਦਿ ਹਾਜ਼ਰ ਸਨ

ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਤੇ ਸਬਜ਼ੀ ਮੰਡੀ 'ਚ ਸਾਢੇ 7 ਕਰੋੜੀ ਫੜ੍ਹਾਂ ਦਾ ਕੈਪਟਨ ਤੇ ਦਾਖਾ ਵੱਲੋਂ ਉਦਘਾਟਨ

ਜਗਰਾਓਂ,ਅਪ੍ਰੈਲ 2021-(ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  

ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਤੇ ਸਬਜ਼ੀ ਮੰਡੀ 'ਚ ਸਾਢੇ 7 ਕਰੋੜ ਦੀ ਲਾਗਤ ਨਾਲ ਬਣਾਏ ਗਏ ਨਵੇਂ ਸ਼ੈੱਡ, ਫੜ੍ਹਾਂ ਤੇ ਕੀਤੇ ਗਏ ਨਵੀਨੀਕਰਨ ਦਾ ਅੱਜ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈ. ਸੰਦੀਪ ਸੰਧੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਤੇ ਮਾਰਕੀਟ ਕਮੇਟੀ ਜਗਰਾਓਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਸਾਂਝੇ ਤੌਰ 'ਤੇ ਉਦਘਾਟਨ ਕੀਤਾ ਗਿਆ। ਮਾਰਕੀਟ ਕਮੇਟੀ ਜਗਰਾਓਂ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਚੇਅਰਮੈਨ ਮਲਕੀਤ ਸਿੰਘ ਦਾਖਾ ਦੀ ਅਗਵਾਈ ਵਿਚ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਦੀ ਕੋਸ਼ਿਸ਼ਾਂ ਸਦਕਾ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਨੰਬਰ ਵੰਨ ਦੀ ਮੰਡੀ ਬਣ ਗਈ ਹੈ, ਜਿੱਥੇ ਕਿਸਾਨਾਂ ਦੇ ਨਾਲ-ਨਾਲ ਮੰਡੀ ਸਿਸਟਮ ਨਾਲ ਜੁੜੇ ਹਰ ਇਕ ਵਰਗ ਦੀ ਸਹੂਲਤ ਲਈ ਹਰ ਸੁੱਖ, ਸੁਵਿਧਾ ਉਪਲਬਧ ਹੈ। ਇਨ੍ਹਾਂ ਸਾਰੀਆਂ ਸੁਵਿਧਾਵਾਂ ਦਾ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਚੇਅਰਮੈਨ ਕਾਕਾ ਗਰੇਵਾਲ ਨੇ ਅੱਜ ਦੇ ਸਮਾਗਮ ਵਿਚ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੰਡੀ ਸੀਜ਼ਨ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਕਰਨ ਵੜਿੰਗ, ਚੇਅਰਮੈਨ ਸੁਰਿੰਦਰ ਸਿੰਘ ਟੀਟੂ ਸਿੱਧਵਾਂ ਬੇਟ, ਚੇਅਰਮੈਨ ਤਰਲੋਚਨ ਸਿੰਘ ਹਠੂਰ, ਚੇਅਰਮੈਨ ਮਨਜੀਤ ਸਿੰਘ ਭਰੋਵਾਲ ਮੁੱਲਾਂਪੁਰ, ਉਪ ਚੇਅਰਮੈਨ ਸਿਕੰਦਰ ਸਿੰਘ, ਕਾਂਗਰਸੀ ਆਗੂ ਸੁਰੇਸ਼ ਗਰਗ, ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਪ੍ਰਧਾਨ ਰਵਿੰਦਰ ਸਭਰਵਾਲ, ਗੋਪਾਲ ਸ਼ਰਮਾ, ਸਰਪੰਚ ਹਰਿੰਦਰ ਸਿੰਘ ਗਗੜਾ, ਕਾ. ਰਵਿੰਦਰਪਾਲ ਰਾਜੂ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਕਲੇਰ, ਸਾਜਨ ਮਲਹੋਤਰਾ, ਮਨੀ ਗਰਗ, ਡਿਪਟੀ ਡੀਐੱਮਓ ਗੁਰਮਤਿਪਾਲ ਸਿੰਘ, ਸਕੱਤਰ ਜਸ਼ਨਦੀਪ ਸਿੰਘ, ਸੁਪਰਡੈਂਟ ਅਵਤਾਰ ਸਿੰਘ ਆਦਿ ਹਾਜ਼ਰ ਸਨ।

ਵਾਰਡ ਨੰਬਰ 04 ਦੇ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਵਿਖੇ ਕਰੋਨਾ ਵੈਕਸਿੰਗ 150 ਲੋਕਾਂ ਨੇ ਲਗਵਾਈ

ਜਗਰਾਉਂ ਅਪ੍ਰੈਲ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਵਾਰਡ ਨੰਬਰ 04 ਦੇ ਕੋਸਲਰ ਅਮਰਜੀਤ ਸਿੰਘ ਮਾਲਵਾ ਦੀ ਅਗਵਾਈ ਹੇਠ ਕਰੋਨਾ ਵੈਕਸਿੰਗ ਕਰਾਉਣ ਲਈ 150 ਲੋਕਾਂ ਵਲੋ ਇਸ ਵੈਕਸਿੰਗ ਦਾ ਪਹਿਲਾ ਟੀਕਾ ਲਗਵਾਇਆ ਗਿਆ। ਅੱਜ ਇਥੇ ਵਾਰਡ ਨੰਬਰ 04 ਦੇ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਵਿਖੇ ਕਰੋਨਾ ਵੈਕਸਿੰਗ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਜਗਰਾਉਂ ਦੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਨੇ ਕੀਤਾ ਅਤੇ ਇਸ ਕੈਂਪ ਦੀ ਸਫਲਤਾ ਇਹ ਰਹੀ ਕਿ ਵਾਰਡ ਨੰਬਰ 04 ਦੇ ਕੋਸਲਰ ਅਮਰਜੀਤ ਸਿੰਘ ਮਾਲਵਾ ਅਤੇ ਵਾਰਡ ਦੀ ਵਿਕਾਸ ਕਮੇਟੀ ਵਲੋਂ ਵਾਰਡ ਵਾਸੀਆਂ ਦੀ   ਸਿਹਤ ਨੂੰ ਠੀਕ ਰੱਖਣ ਵਾਸਤੇ ਅਤੇ ਕਰੋਨਾ ਮਹਾਂਮਾਰੀ ਤੋਂ ਬਚਾਓ ਲਈ ਵਾਰਡ ਵਾਸੀਆਂ ਨੂੰ ਵੈਕਸਿੰਗ ਲਗਵਾਈ ਗਈ, ਇਸ ਮੌਕੇ ਤੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮਹਾਂਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ ਸਿਰਫ਼ ਬਚਾ ਹੀ ਰਖਿਆ ਜਾਵੇ ਅਤੇ ਸਮੇਂ ਸਿਰ ਵੈਕਸਿੰਗ ਲਗਵਾਈ ਜਾਵੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਅਤੇ ਜਗਰਾਉਂ ਦੇ ਕੋਸਲਰ ਸਤੀਸ਼ ਕੁਮਾਰ ਪੱਪੂ,ਹਿੰਮਾਸੂ ਮਲਿਕ, ਦਵਿੰਦਰ ਜੀਤ ਸਿੰਘ ਸਿੱਧੂ ਵੀ ਪਹੂੰਚੇ, ਵਾਰਡ ਵਿਕਾਸ ਕਮੇਟੀ ਦੇ ਮੈਂਬਰ ਐਡਵੋਕੇਟ ਕੁਲਦੀਪ ਸਿੰਘ ਘਾਗੂ, ਕੁਲਦੀਪ ਸਿੰਘ ਕੋਮਲ, ਅਮਰਜੀਤ ਸਿੰਘ ਬਿੱਲੂ, ਡਾ ਪਰਮਜੀਤ ਸਿੰਘ ਤਨੇਜਾ,ਕਰਕਿਸ ਕੁਮਾਰ, ਵਿੱਕੀ ਨਾਰੰਗ, ਕੁਲਜੀਤ ਸਿੰਘ ਬਿੱਟੂ, ਐਨ ਕੇ ਖੰਨਾ ਵਲੋਂ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ,ਕਿਰਨ ਓਬਰਾਏ, ਅਤੇ ਸਿਵਲ ਹਸਪਤਾਲ ਜਗਰਾਉਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਕੋਸਲਰ ਅਮਰਜੀਤ ਸਿੰਘ ਮਾਲਵਾ ਨੇ ਕਿਹਾ ਕਿ ਉਹ ਆਪਣੇ ਵਾਰਡ ਅੰਦਰ ਹੋਰ ਵੀ ਕਈ ਵਿਕਾਸ ਦੇ ਕੰਮਾਂ ਨੂੰ ਵਿਸ਼ੇਸ਼ ਧਿਆਨ ਦਿੰਦੇ ਰਹਿਣਗੇ।