You are here

ਲੁਧਿਆਣਾ

ਜਗਰਾਉਂ ਪੁਲੀਸ ਨੇ 8 ਕਿਲੋ ਅਫ਼ੀਮ ਅਤੇ 1 ਲੱਖ 52 ਹਜ਼ਾਰ ਰੁਪਏ ਟਰੱਕ ਸਮੇਤ ਫੜੇ

ਜਗਰਾਓਂ , ਅਪ੍ਰੈਲ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) 

ਜਗਰਾਓਂ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਿਸ ਨੇ ਲੁਧਿਆਣਾ ਜ਼ਿਲ੍ਹੇ ਸਮੇਤ ਕਈ ਜ਼ਿਲਿ੍ਹਆਂ ਵਿਚ ਵੱਡੀ ਮਾਤਰਾ 'ਚ ਅਫੀਮ ਸਪਲਾਈ ਕਰਨ ਵਾਲੇ ਹੋਲਸੇਲਰਾਂ ਨੂੰ 8 ਕਿਲੋ ਅਫੀਮ ਅਤੇ ਇਕ ਲੱਖ 52 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਇਹ ਦੋਵੇਂ ਵੱਖ-ਵੱਖ ਸੂਬਿਆਂ ਤੋਂ ਟਰੱਕ 'ਤੇ ਅਫੀਮ ਲਿਆ ਕੇ ਸਪਲਾਈ ਕਰਦੇ ਸਨ। ਪੁਲਿਸ ਨੇ ਦੋਵਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੇ ਰਮਨਪ੍ਰਰੀਤ ਸਿੰਘ ਨੂੰ ਸੂਚਨਾ ਮਿਲੀ ਕਿ ਇਕ ਟਰੱਕ 'ਤੇ ਸਵਾਰ ਚਾਲਕ ਅਤੇ ਉਸ ਦਾ ਸਾਥੀ ਸੂਬੇ ਵਿਚ ਗਾਹਕਾਂ ਦੀ ਡਿਮਾਂਡ ਅਨੁਸਾਰ ਵੱਡੇ ਪੱਧਰ 'ਤੇ ਅਫੀਮ ਤਸਕਰੀ ਦਾ ਧੰਦਾ ਕਰਦਾ ਹੈ। ਅੱਜ ਵੀ ਉਹ ਅਫੀਮ ਸਪਲਾਈ ਕਰਦਾ ਹੋਇਆ ਇਲਾਕੇ 'ਚੋਂ ਟਰੱਕ 'ਤੇ ਲੰਘ ਰਿਹਾ ਹੈ, ਜਿਸ 'ਤੇ ਇੰਚਾਰਜ ਰਮਨਪ੍ਰਰੀਤ ਸਿੰਘ ਨੇ ਪੁਲਿਸ ਪਾਰਟੀ ਦੀ ਅਗਵਾਈ ਵਿਚ ਪੱਖੋਵਾਲ-ਲੁਧਿਆਣਾ ਰੋਡ ਜੋਧਾਂ ਵਿਖੇ ਨਾਕਾਬੰਦੀ ਕੀਤੀ। ਇਸ ਦੌਰਾਨ ਸਾਹਮਣੇ ਆ ਰਹੇ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ 'ਚੋਂ 8 ਕਿਲੋ ਅਫੀਮ, 1 ਲੱਖ 52 ਹਜ਼ਾਰ ਡਰੱਗ ਮਨੀ ਬਰਾਮਦ ਹੋਈ। ਟਰੱਕ ਦੇ ਮਾਲਕ ਲਖਵੀਰ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮਕਸਦੂੜਾਂ ਤੇ ਜੱਜ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਸਲੇਮਪੁਰ ਨੂੰ ਗਿ੍ਫਤਾਰ ਕਰ ਲਿਆ। ਇੰਚਾਰਜ ਰਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਦੀ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਅਫੀਮ ਦੇ ਇਸ ਵੱਡੇ ਕਾਰੋਬਾਰ ਵਿਚ ਹੋਰ ਕੌਣ-ਕੌਣ ਸ਼ਾਮਲ ਹਨ, ਅਫੀਮ ਕਿਥੋਂ ਲਿਆਂਦੀ ਅਤੇ ਕਿੱਥੇ ਸਪਲਾਈ ਕੀਤੀ ਗਈ।

ਬਾਬਾ ਬਲਜਿੰਦਰ ਸਿੰਘ ਤੇ ਹੋਏ ਪਰਚੇ ਤੇ ਪ੍ਰਸਾਸਨ ਕਰੇ ਪੜਤਾਲ : ਪ੍ਰਧਾਨ ਪਾਰਸ,ਜਰਨੈਲ ਸਿੰਘ

ਸਿੱਧਵਾਂ ਬੇਟ  (ਜਸਮੇਲ ਗ਼ਾਲਿਬ) ਪਿਛਲੇ ਦਿਨੀ ਗੁਰਦੁਆਰਾ ਠਾਠ ਚਰਨਘਾਟ ਅਖਾੜਾ ਵਿਖੇ ਇਕ ਥੜੇ ਤੇ ਰੱਖੇ ਲੱਕੜ ਦੈ ਬਖਸੇ ਨੂੰ ਮਟੀ ਸਮਝ ਕੇ ਸਤਕਾਰ ਕਮੇਟੀ ਨੇ ਉਥੇ ਦੇ ਮੁਖ ਸੇਵਾਦਾਰ ਬਾਬਾ ਬਲਜਿੰਦਰ ਸਿੰਘ ਤੇ ਪ੍ਰਸਾਸਨ ਨੂੰ ਜੋਰ ਪਾ ਕੇ ਪਰਚਾ ਦਰਜ ਕਰਵਾਇਆ ਜੋ ਬਿਨਾ ਪੜਚੋਲ ਕੀਤੀਆ ਕੀਤੀ ਕਾਰਵਾਈ ਦੀ ਇੰਨਕੁਆਰੀ ਕੀਤੀ ਜਾਵੇ । ਇਹਨਾ ਵੀਚਾਰਾ ਦਾ ਪ੍ਰਗਟਾਵਾ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕੀਤਾ ਅਤੇ ਬਾਬਾ ਜਰਨੈਲ ਸਿੰਘ ਅਖਾੜਾ ਨੇ ਕਿਹਾ ਕੇ ਸਾਨੂੰ ਸਿੱਖ ਪੰਥ ਦੇ ਮਸਲੇ ਬਹਿ ਕੇ ਆਪ ਵੀਚਾਰ ਲੈਣੈ ਚਾਹੀਦੇ ਹਨ। ਨਾ ਕੇ ਗਲਤ ਪ੍ਰਚਾਰ ਕਰ ਕੇ ਸਿੱਖੀ ਨੂੰ ਭੰਡਣਾ ਨਹੀ ਚਾਹੀਦਾ । ਵੱਖ ਵੱਖ ਬੁਲਾਰਿਆ ਨੇ ਅਤੇ ਬਹੁਤ ਸਾਰੀਆ ਜੱਥੇਬੰਦੀਆ ਨੇ ਆ ਕੇ ਮੋਕਾ ਦੇਖਿਆ ਜਿਨਾ ਵਿੱਚ ਕੋਈ ਵੀ ਮੱਟੀ ਦਾ ਨਾਮੋ ਨਿਸਾਨ ਨਹੀ ਮਿਲਿਆ। ਜਿਸ ਨਾਲ ਸੰਗਤਾ ਨੂੰ ਕੋਈ ਠੇਸ ਪਹੁੰਚੀ ਹੋਵੇ ਪਰ ਸੰਗਤਾ ਨੂੰ ਗੁਮਰਾਹ ਕਰਨਾ ਬਹੁਤ ਮੰਦਭਾਗੀ ਗੱਲ ਹੈ ਜੋ ਵੀਡੳ ਵਹਿਰਲ ਕਰਨ ਤੋ ਪਹਿਲਾ ਚੰਗੀ ਤਰਾ ਘੋਖ ਕਰ ਲੈਣੀ ਚਾਹੀਦੀ ਸੀ।ਇਸ ਮੋਕੇ ਭਾਈ ਬਲਜਿੰਦਰ ਸਿੰਘ ਦੀਵਾਨਾ ਗੁਰਚਰਨ ਸਿਘ ਦਲੇਰ ਸੁਖਦੇਵ ਸਿੰਘ ਲੋਪੋ ਬਾਬਾ ਗੁਲਾਬ ਸਿਘ ਚੰਮਕੌਰ ਸਾਹਿਬ ਬਾਬਾ ਗੁਰਮੀਤ ਸਿੰਘ ਹੰਸਾਲੀ ਰਾਜਜੀਵਨ ਸਿੰਘ ਵੀਹਲਾ ਭੋਲਾ ਸਿੰਘ ਸਤਾਨਮ ਸਿੰਘ ਲੋਪੋ ਬਲਜਿੰਦਰ ਸਿੰਘ ਬੱਲ ਅਮਨ ਦੀਪ ਸਿੰਘ ਡਾਗੀਆਂ ਸੰਤੋਖ ਸਿੰਘ ਮਨਦੀਪ ਸਿੰਘ ਮੋੜੀ ਪ੍ਰਦੀਪ ਸਿੰਘ ਕੇਵਲ ਸਿੰਘ ਗਗਨਦੀਪ ਸਿੰਘ ਜਗਸੀਰ ਸਿੰਘ ਸਤ ਨਾਮ ਸਿੰਘ ਰਣਜੀਤ ਸਿੰਘ  ਪਾਲਾ ਸਿੰਘ ਦਲਜੀਤ ਸਿੰਘ ਮਿਸਾਲ ਬਲਵਿੰਦਰ ਸਿੰਘ ਆਦਿ ਹਾਜਰ ਸਨ।

BOARD ORGANISES 2 COVID19 VACCINATION CAMPS IN LUDHIANA TODAY

PUNJAB YOUTH DEVELOPMENT BOARD SUCCESSFULLY ORGANISES 24 VACCINATION CAMPS: CHAIRMAN SUKHWINDER SINGH BINDRA

CHAIRMAN SUKHWINDER SINGH BINDRA INAUGURATES 2 CAMPS TODAY

Ludhiana, April 24-2021 (Iqbal Singh Rasulpur)-

Punjab Youth Development Board (PYDB) chairman Sukhwinder Singh Bindra today informed that in a bid to provide best healthcare to the residents, the PYDB has successfully organised 24 vaccination camps till now. He informed that he is personally motivating all PYDB members and youth clubs across the state for organising such camps in their respective areas so that we can weed out Covid19 from our society.

Working shoulder to shoulder with the state government in the war against Covid-19 pandemic by intensifying vaccination drive, PYDB under the chairmanship of Sukhwinder Singh Bindra has so far organised a total of 24 Covid19 vaccination camps in the district till date.

Today, Bindra inaugurated 2 such camps at Shaheed Baba Deep Singh Gurdwara Sahib and Mundian area of Sahnewal.

Sukhwinder Singh Bindra said that from May 1, 2021, onwards, the government has allowed vaccination for people above 18 years of age. He said that from May 1 onwards, all youth of the state would be motivated to get themselves vaccinated. He said that the PYDB is making concerted efforts to administer the dose of the Covid19 vaccine to all eligible people and PYDB would leave no stone unturned to ensure speedy coverage of those eligible at the earliest.

The Chairman said that only accelerated vaccination drive can help to build herd immunity resulting in breaking the transmission chain of the infectious disease.

He also thanked industrialists for always supporting the PYDB and Capt Amarinder Singh led Punjab government in several welfare schemes.

2022ਚ ਬਣੇਗੀ ਨਿਰੋਲ ਕਾਂਗਰਸ ਦੀ ਸਰਕਾਰ ਵਿਰੋਧੀ ਸੁੱਕੇ ਪੱਤਿਆਂ ਵਾਂਗ ਉੱਡ ਜਾਣਗੇ ਸਰਪੰਚ ਢਿੱਲੋਂ

ਅਜੀਤਵਾਲ ਬਲਵੀਰ ਸਿੰਘ ਬਾਠ  ਪੰਜਾਬ ਅੰਦਰ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਚ ਬਣੇਗੀ ਨਿਰੋਲ ਕਾਂਗਰਸ ਦੀ ਸਰਕਾਰ  ਵਿਰੋਧੀ ਸੁੱਕੇ ਪੱਤਿਆਂ ਵਾਂਗ ਉੱਡ ਜਾਣਗੇ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਤਕ ਪੇਡ ਨਿਊਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਸਮਾਜ ਸੇਵੀ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਕੁਝ ਵਿਚਾਰ ਸਾਂਝੇ ਕਰਦੇ ਹੋਏ ਕੀਤਾ  ਉਨ੍ਹਾਂ ਕਿਹਾ ਕਿ ਸ਼ਹਿਰਾਂ ਵਰਗੀਆਂ ਸਹੂਲਤਾਂ ਪਿੰਡਾਂ ਨੂੰ ਮੁਹੱਈਆ ਕਰਵਾਉਣ ਲਈ ਕਾਂਗਰਸ ਸਰਕਾਰ  ਵੱਡੇ ਯਤਨ ਕਰ ਰਹੀ ਹੈ ਇਸ ਤੋਂ ਇਲਾਵਾ ਹਰੇਕ ਪਿੰਡ ਦੇ ਵਿਕਾਸ ਕਾਰਜ ਅੱਜ ਵੱਡੀ ਪੱਧਰ ਤੇ ਚੱਲ ਰਹੇ ਹਨ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਰੇ ਪਿੰਡਾਂ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ  ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਯੋਗ ਅਗਵਾਈ ਹੇਠ ਵੱਡੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ   2022  ਨਿਆਂ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ਤੇ ਲੜੀਆਂ ਜਾਣਗੀਆਂ  ਅਤੇ ਪੰਜਾਬ ਚ ਨਿਰੋਲ ਬਣੂੰਗੀ ਕਾਂਗਰਸ ਦੀ ਸਰਕਾਰ  ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੱਲੋਂ ਅਨੇਕਾਂ ਹੀ ਸਮਾਜ ਅਤੇ ਵਿਕਾਸ ਭਲਾਈ ਦੀਆਂ ਸਕੀਮਾਂ ਨਿਰੰਤਰ ਜਾਰੀ ਕੀਤੀਆਂ ਗਈਆਂ ਹਨ

ਕਿਸਾਨੀ ਅੰਦੋਲਨ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਸੁੱਖਾ ਦਿਉਲ ਯੂ ਐਸ ਏ

ਅਜੀਤਵਾਲ ਬਲਵੀਰ ਸਿੰਘ ਬਾਠ  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਚੌਹਾਂ ਵਾਡਰਾ ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਵਪਾਰੀਆਂ ਵੱਲੋਂ  ਸ਼ਾਂਤਮਈ ਢੰਗ ਨਾਲ ਚੱਲ ਰਹੀ ਹੈ ਕਿਸਾਨੀ ਅੰਦੋਲਨ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁੱਖਾ ਦਿਉਲ ਯੂਐਸਏ ਨੇ ਜਨ ਸਕਤੀ  ਨਿਊਜ਼ ਨਾਲ ਫੋਨ ਤੇ ਗੱਲਬਾਤ ਕਰਦਿਆਂ ਪ੍ਰਗਟਾਵਾ ਕੀਤਾ  ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਕਿਸਾਨੀ ਅੰਦੋਲਨ ਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੀ ਇਨ੍ਹਾਂ ਰਾਹੀਂ ਭਰਾ ਵੀ ਕਿਸਾਨੀ ਅੰਦੋਲਨ  ਨੌੰ ਸਫ਼ਲ ਬਣਾਉਣ ਲਈ ਹਰ ਸਮੇਂ ਤਿਆਰ ਬੈਠੇ ਹਨ  ੳੁਨ੍ਹਾਂ ਬੇਨਤੀ ਕਰਦੇ ਹੋਏ ਕਿਹਾ ਕਿ ਦੁਬਾਰਾ ਫੇਰ ਤੋਂ ਸਾਰੇ ਵਰਗਾਂ ਦੇ ਲੋਕ ਸਾਂਝੇ ਤੌਰ ਤੇ ਕਿਸਾਨੀ ਅੰਦੋਲਨ ਦੀ ਹਮਾਇਤ ਲਈ ਅੱਗੇ ਆਉਣ  ਤਾਂ ਹੀ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ

ਸੈਂਟਰ ਦੀ ਮੋਦੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਅਵਾਜ਼ ਨੂੰ ਦਬਾ ਨਹੀਂ ਸਕਦੀ । ਮੁਖਤਿਆਰ ਬੀਹਲਾ   

ਕਰੋਨਾ ਕਿਸਾਨੀ ਆਦੋਲਨ ਵਿੱਚ ਹੀ ਕਿਉਂ ਵੜਦਾ ਰੈਲੀਆਂ ਵਿੱਚ 

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)- ਕਿਸਾਨਾਂ ਅਤੇ ਮਜਦੂਰਾਂ ਪ੍ਰਤੀ ਸੈਂਟਰ ਸਰਕਾਰ ਵੱਲੋਂ 3 ਕਾਲੇ ਕਨੂੰਨ ਪਾਸ ਕਰਕੇ ਹਰ ਵਰਗ ਨਾਲ ਧੋਖਾ ਕੀਤਾ। 30 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ 1ਅਕਤੂਬਰ 2020 ਤੋਂ ਲੱਗਿਆ ਧਰਨਾ ਲਗਾਤਾਰ ਚੱਲ ਰਿਹਾ ਹੈ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਬੀਕੇਯੂ (ਰਾਜੇਵਾਲ) ਦੇ ਜਿਲਾ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੀਹਲਾ ਨੇ ਕਿਹਾ ਕਿ 7 ਮਹੀਨੇ ਹੋ ਗਏ ਹਨ ਸੈਂਟਰ ਸਰਕਾਰ ਦੇ ਖਿਲਾਫ ਸਘੰਰਸ਼ ਵਿੱਢੇ ਨੂੰ ਪਰ ਧਰਨਾਕਾਰੀਆਂ ਦੇ ਇਰਾਦੇ ਹੋਰ ਦ੍ਰਿੜ ਹੋਏ ਹਨ, ਵਿਚਾਰਾਂ ਵਿੱਚ ਵਧੇਰੇ ਪ੍ਰਪੱਕਤਾ ਆਈ ਹੈ ਅਤੇ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਸਮਝ ਵਧੇਰੇ ਸਪਸ਼ਟ ਹੋਈ ਹੈ। ਹਰ ਅੰਦੋਲਨਕਾਰੀ ਦੀ ਜੁਬਾਨ ਤੇ ਬਸ ਇਕੋ ਗੱਲ ਹੈ, ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਾ। 3 ਕਾਲੇ ਕਾਨੂੰਨਾਂ ਦਾ ਵਿਰੋਧ ਪੰਜਾਬ ਅਤੇ ਰਾਜਸਥਾਨ ਹੋਰ ਸਟੇਟਾਂ ਦੇ ਵਿਚ ਸਾਰੀਆਂ ਬੈਂਕ, ਮੁਲਾਜ਼ਮ, ਮਜਦੂਰ, ਵਪਾਰੀ ਤੇ ਹੋਰ ਤਬਕਿਆਂ ਨਾਲ ਸਬੰਧਤ ਜਥੇਬੰਦੀਆਂ ਰੋਸ ਮਾਰਚ ਕਰਦੇ ਆ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅੰਦੋਲਨ ਮੁਲਕ ਭਰ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲ ਚੁੱਕਾ ਹੈ। ਬੰਗਾਲ ਵਿੱਚ ਬੀਜੇਪੀ ਵਿਰੁੱਧ ਪ੍ਰਚਾਰ ਕਰਨ ਅਤੇ ਖੇਤੀ ਕਾਨੂੰਨਾਂ ਦੇ ਸਮੁੱਚੇ ਮੁਲਕ ਦੇ ਕਿਸਾਨਾਂ ਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾ ਰਹੀ ਹੈ। ਉਥੇ ਲੋਕਾਂ ਨੂੰ ਕਾਲੇ ਕਾਨੂੰਨਾਂ ਦੀਆਂ ਬਾਰੀਕੀਆਂ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸਮਝਾਈਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਗਏ ਕਿਸਾਨ ਆਗੂਆ ਨੂੰ ਵੀ ਭਰਪੂਰ ਸਮਰਥਨ ਮਿਲਿਆ ਸੀ। ਬਰਤਾਨੀਆ ਦੀ ਸੰਸਦ ਵਿਚ ਭਾਰਤੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਹੋਈ ਬਹਿਸ ਨੇ ਕਿਸਾਨ ਅੰਦੋਲਨ ਨੂੰ ਦੁਨੀਆਂ ਪੱਧਰ ਦਾ ਬਿਰਤਾਂਤ ਬਣਾ ਦਿੱਤਾ ਹੈ।ਕਾਰਪੋਰੇਟਾਂ ਤੇ ਸਾਮਰਾਜੀ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੂੰ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭ ਰਿਹਾ। ਪਰ ਲੋਕਾਂ ਦੀ ਤਾਕਤ ਦੇ ਮੂਹਰੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਧਰਨੇ ਦੇ ਦਿਨਾਂ ਦੀ ਗਿਣਤੀ ਕਿਸਾਨਾਂ,ਮਜ਼ਦੂਰਾਂ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀ। ਅਖੀਰ ਦੇ ਵਿਚ ਮੁਖਤਿਆਰ ਸਿੰਘ ਬੀਹਲਾ ਨੇ ਕਿਹਾ ਕਿ ਬੀਬੀਆਂ ਦਾ ਇਸ ਕਿਸਾਨੀ ਸੰਘਰਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਹੈ ਸਾਡੇ ਕਿਸਾਨ, ਮਜ਼ਦੂਰਾਂ ਦਾ ਕਹਿਣਾ ਹੈ ਕਿ ਚਾਹੇ ਜਿੰਨਾ ਮਰਜੀ ਸਮਾਂ ਲੱਗੇ,ਅਸੀਂ ਮੰਗਾਂ ਮੰਨਵਾ ਕੇ ਹੀ ਰਹਾਂਗੇ। 

ਅਨਾਜ ਮੰਡੀ ਮੁਲਾਂਪੁਰ ਵਿਖੇ ਕਿਸਾਨ ਵੀਰਾਂ ਦੀਆਂ ਮੁਸ਼ਕਲਾਂ ਸੁੱਣਨ ਅਤੇ ਫਸਲ ਦੀ ਲਿਫਟਿੰਗ ਸੰਬਧੀ ਆ ਰਹੀਆਂ  ਪ੍ਰੇਸ਼ਾਨੀਆਂ ਦਾ ਜਾਇਜਾ ਲੈਣ ਪਹੁੰਚੇ ਸਾਬਕਾ ੳੁਪ ਮੁੱਖ ਮੰਤਰੀ ਸ. ਸੁੱਖਬੀਰ ਬਾਦਲ

ਮੁਲਾਂਪੁਰ 22 ਅਪੈ੍ਲ 2021-(ਜਗਰੂਪ ਸਿੰਘ ਸੁਧਾਰ /ਗੁਰਕੀਰਤ ਸਿੰਘ/ਮਨਜਿੰਦਰ ਗਿੱਲ)

ਅੱਜ ਅਨਾਜ ਮੰਡੀ ਮੁਲਾਂਪੁਰ ਵਿਖੇ ਕਿਸਾਨ ਵੀਰਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਫਸਲ ਦੀ ਲਿਫਟਿੰਗ ਸੰਬਧੀ ਆ ਰਹੀਆਂ  ਪ੍ਰੇਸ਼ਾਨੀਆਂ ਦਾ ਜਾਇਜਾ ਲੈਣ ਪਹੁੰਚੇ ਸਾਬਕਾ ਡਿਪਟੀ ਮੁੱਖਮੰਤਰੀ ਸ. ਸੁੱਖਬੀਰ ਬਾਦਲ  ਅਤੇ ਉਹਨਾਂ ਨਾਲ ਮੁਲਾਂਪੁਰ ਦੇ ਵਿਧਾਇਕ ਸ.ਮਨਪ੍ਰੀਤ ਸਿੰਘ ਇਆਲੀ ਜਗਰਾਉਂ ਦੇ ਸਾਬਕਾ ਵਿਧਾਇਕ ਸ਼੍ਰੀ ਐਸ.ਆਰ ਕਲੇਰ ਸ਼੍ਰੋਮਣੀ ਕਮੇਟੀ ਮੈਂਬਰ  ਭਾਈ ਗੁਰਚਰਨ ਸਿੰਘ ਗਰੇਵਾਲ ਯੂਥ ਅਕਾਲੀ ਦੱਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸ ਪ੍ਰਭਜੋਤ ਸਿੰਘ ਧਾਲੀਵਾਲ ਨਾਲ ਹੋਰ ਵੀ ਅਕਾਲੀ ਆਗੂ ਅਤੇ ਕਿਸਾਨ ਵੀਰ ਹਾਜਰ ਸਨ।

ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਨੂੰ ਕੌਮ ਬਣਦਾ ਸਤਕਾਰ ਦੇਵੇ:ਪ੍ਰਧਾਨ ਪਾਰਸ

ਸਿੱਧਵਾਂ ਬੇਟ( ਜਸਮੇਲ ਗ਼ਾਲਿਬ) ਗੁਰਮਤਿ, ਗ੍ਰੰਥੀ, ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀਟੰਗ ਗੁਰਦੁਆਰਾ ਗੋਬਿੰਦ ਪੁਰਾ ਮਾਈ ਦਾ ਜਗਰਾਂਊ ਵਿਖੇ ਭਾਈ ਪ੍ਰਿਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਹੁਤ ਸਾਰੇ ਵਿਦਵਾਨਾ ਨੇ ਭਾਗ ਲਿਆ। ਵੱਖ ਵੱਖ ਬੁਲਾਰਿਆਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਗੁਰਮਤਿ ਵੀਚਾਰ ਧਾਰਾ ਸੁਧ ਗੁਰਬਾਣੀ ਵੀਚਾਰ ਲਈ ਪ੍ਰੇਰਤ ਕੀਤਾ।ਇਸ ਮੌਕੇ ਜੱਥੇਬੰਧੀ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕਿਹਾ ਕੇ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਕੌਮ ਦੀ ਰੀੜ ਦੀ ਹੱਡੀ ਹੁੰਦੇ ਹਨ। ਉਹਨਾ ਕਿਹ ਕਿ ਗੁਰੂ ਸਹਿਬਾਨ ਹਮੇਸਾ ਵਿਦਵਾਨਾ ਦਾ ਸਤਕਾਰ ਕਰਿਆ ਕਰਦੇ ਸਨ। ਜੱਥੇਬੰਦੀ ਦੇ ਵੱਖ ਵੱਖ ਬੁਲਾਰਿਆ ਅਤੇ ਪ੍ਰਧਾਨ ਨੇ ਕਿਹਾ ਕੇ ਅੱਜ ਦੇ ਮਹਿਗਾਈ ਭਰੇ ਜਵਾਨੇ ਦੇ ਹਿਸਾਬ ਨਾਲ ਗ੍ਰੰਥੀ ਰਾਗੀ ਸੇਵਾਦਾਰਾ ਦੀਆ ਤਨਖਾਹਾ ਭੇਟਾ ਤੇ ਵੀਚਾਰ ਕਰਨੀ ਬਹੁਤ ਜਰੂਰੀ ਹੈ ਜੇਕਰ ਬਣਦਾ ਸਤਕਾਰ ਅਤੇ ਭੇਟਾ ਪੱਖੋ ਏਸੇ ਤਰਾ ਹੀ ਕਮੀ ਰਹੀ ਤਾ ਆਉਣ ਵਾਲੇ ਸਮੇ ਵਿੱਚ ਕੋਈ ਵੀ ਧਾਰਮਿਕ ਸੇਵਾਵਾਂ ਵੱਲ ਕੋਈ ਪਾਹਿਲ ਨਹੀ ਦੇਵੇਗਾ।ਇਸ ਮੋਕੇ ਭਾਈ ਬਲਜਿੰਦਰ ਸਿੰਘ ਦੀਵਾਨਾ ਗਿਆਨੀ ਭੋਲਾ ਸਿੰਘ ਜੀ ਜਸਵਿੰਦਰ ਸਿੰਘ ਖਾਲਸਾ ਗੁਰਚਰਨ ਸਿਘ ਦਲੇਰ ਸੁਖਦੇਵ ਸਿਘ ਲੋਪੋ ਗਿਆਨੀ ਰਣਜੀਤ ਸਿੰਘ ਖਾਲਸਾ ਮੱਦੋਕੇ ਭਾਈ ਸੁਰਿੰਦਰ ਸਿੰਘ ਸਿੱਧਵਾ ਬੇਟ ਸਤਨਾਮ ਸਿੰਘ ਸਿੰਘ ਸਭਾ  ਇੰਦਰ ਜੀਤ ਸਿੰਘ ਸਾਤ ਬਲਜਿੰਦਰ ਸਿੰਘ ਬੱਲ  ਅਮਨਦੀਪ ਸਿੰਘ ਡਾਗੀਆਂ ਜਸਵੰਤ ਸਿੰਘ ਪੱਖੋਵਾਲ ਸੁਖਪਾਲ ਸਿੰਘ ਸਤਨਾਮ ਸਿੰਘ ਸਫਰੀ ਬਲਜਿੰਦਰ ਸਿੰਘ ਅਲੀਗੜ ਹੀਰਾ ਸਿੰਘ ਨੀਮਾਣਾ  ਮਨਦੀਪ ਸਿੰਘ ਮੋੜੀ ਗਿਆਨੀ ਪਾਲਾ ਸਿੰਘ ਸਤਨਾਮ ਸਿੰਘ ਲੋਪੋ ਦਲਜੀਤ ਸਿੰਘ ਮਿਸਾਲ  ਅਵਤਾਰ ਸਿੰਘ ਰਾਜੂ ਮੰਗਾ ਸਿੰਘ ਗੁਰਦਿਆਲ ਸਿੰਘ ਕੇਵਲ ਸਿੰਘ ਸਰਬਜੀਤ ਸਿੰਘ ਸਤਨਾਮ ਸਿੰਘ ਸੱਤੀ ਆਦਿ ਬਹੁਤ ਸਾਰੇ ਸਿੰਘ ਹਾਜਰ ਸਨ।

ਲੁਧਿਆਣਾ ਸ਼ਹਿਰ ਵਿਚ 2 ਮਹੀਨੇ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

ਲੁਧਿਆਣਾ, ਅਪ੍ਰੈਲ 2021( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )  - 

ਲੁਧਿਆਣਾ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਅਮਿਤ ਨੇ ਦੱਸਿਆ ਕਿ ਅੱਜ ਸਵੇਰੇ ਸਿਵਲ ਹਸਪਤਾਲ ਲੁਧਿਆਣਾ ਤੋਂ ਰੈਫਰ ਕਰਕੇ 2 ਮਹੀਨੇ ਦੇ ਇੱਕ ਬੱਚੇ ਨੂੰ ਇਲਾਜ ਲਈ ਹਸਪਤਾਲ ਵਿਚ ਭੇਜਿਆ ਗਿਆ ਸੀ ਅਤੇ ਹਸਪਤਾਲ ਦੇ ਡਾਕਟਰਾਂ ਨੂੰ ਜਦੋਂ ਬੱਚੇ ਵਿਚ ਕੋਰੋਨਾ ਦੇ ਲੱਛਣ ਮਹਿਸੂਸ ਹੋਏ ਤਾਂ ਉਸ ਦੀ ਲੈਬ ਜਾਂਚ ਕਰਵਾਈ ਗਈ, ਜਿਸ ਦੌਰਾਨ ਬੱਚਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ । ਉਕਤ ਡਾਕਟਰ-ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦਾ ਇਲਾਜ ਕਰ ਰਹੀ ਡਾ. ਮੋਨਿਕਾ ਸ਼ਰਮਾ ਨੇ ਬੱਚੇ ਦੀ ਬਿਮਾਰੀ ਲੱਭਣ ਲਈ ਜਦੋਂ ਉਸ ਦੇ ਪਿਸ਼ਾਬ ਨਾਲ ਸਬੰਧਿਤ ਯੂ. ਟੀ .ਆਈ. ਟੈਸਟ ਕਰਵਾਇਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਬੱਚਾ ਕੋਰੋਨਾ ਤੋਂ ਪ੍ਰਭਾਵਿਤ ਜਾਪਦਾ ਹੈ ਅਤੇ ਇਸ ਪਿੱਛੋਂ ਉਸ ਦੀ ਕੋਰੋਨਾ ਲੈਬ ਜਾਂਚ ਕੀਤੀ ਗਈ, ਤਾਂ ਉਹ ਪਾਜ਼ੀਟਿਵ ਪਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਬੱਚੇ ਉਪਰ ਡਾਕਟਰੀ ਟੀਮ ਵਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਅਤੇ ਬੱਚੇ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ।

ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਸਾਜਨਦੀਪ ਸਿੰਘ ਕੋਠੇ ਸ਼ੇਰਜੰਗ ਨੂੰ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )ਇੱਥੋਂ ਥੋੜ੍ਹੀ ਦੂਰ ਅੱਜ ਜਗਰਾਉਂ ਵਿੱਚ ਪਾਲ ਸਿੰਘ ਦੀ ਹਾਜ਼ਰੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠ ਹੋਇਆ ।ਐੱਸਐੱਮ ਕਾਂਗਰਸ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵਿਸ਼ੇਸ਼ ਤੌਰ ਤੇ ਪਹੁੰਚੇ ।ਇਸ ਸਮੇਂ ਮਲਕੀਤ ਸਿੰਘ ਦਾਖਾ ਨੇ ਸਾਜਨਦੀਪ ਸਿੰਘ ਬਰਾਡ਼ ਕੋਠੇ ਸ਼ੇਰਜੰਗ ਨੂੰ ਕਾਂਗਰਸ ਪਾਰਟੀ  ਪੀ .ਪੀ .ਯੂ .ਡਬਲਿਊ.ਸੀ ਵੱਲੋਂ ਜਗਰਾਉਂ ਤਹਿਸੀਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ।ਇਸ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਹੈ ਕਿ ਨੌਜਵਾਨ ਯੂਥ ਆਉਣ ਵਾਲੀਆਂ 2022 ਚੋਣਾਂ ਵਿਚ ਅਹਿਮ ਰੋਲ ਅਦਾ ਕਰੇਗਾ।ਇਸ ਸਮੇਂ ਪਾਲ ਸਿੰਘ ਨੇ ਸਾਜਨਦੀਪ ਸਿੰਘ ਨੂੰ ਕਾਂਗਰਸ ਦਾ ਪ੍ਰਧਾਨ ਬਣਨ ਤੇ ਪਾਲ ਸਿੰਘ ਨੇ ਸਾਬਕਾ ਮੰਤਰੀ  ਮਲਕੀਤ ਸਿੰਘ ਦਾ ਧੰਨਵਾਦ ਵੀ ਕੀਤਾ। ਇਸ ਸਮੇਂ ਹਰਵਿੰਦਰ ਸਿੰਘ ਗੋਲਡੀ ,ਕੁਲਦੀਪ ਸਿੰਘ ਤੂਰ ਸਰਪੰਚ,ਸੇਵਨ ਦੀਪ   ਸਿੰਘ ,ਮਨੂ ਆਦਿ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ ।