You are here

ਲੁਧਿਆਣਾ

ਸੈਂਟਰ ਸਰਕਾਰਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਸਰਪੰਚ ਰਣਧੀਰ ਦੀਵਾਨਾ     

ਸ਼ਹੀਦ ਹੋਏ ਕਿਸਾਨ,ਮਜ਼ਦੂਰਾਂ ਦੀ ਜ਼ਿੰਮੇਵਾਰ ਸੈਂਟਰ ਸਰਕਾਰ.......                                                                                                                           

ਬਰਨਾਲਾ/ਮਹਿਲ ਕਲਾਂ-ਅਪ੍ਰੈਲ -(ਗੁਰਸੇਵਕ ਸਿੰਘ ਸੋਹੀ)-

ਸਰਕਾਰ ਵੱਲੋਂ ਕਿਸਾਨ ਅਤੇ ਮਜ਼ਦੂਰਾਂ ਵਿਰੋਧੀ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 7 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਬਾਵਜੂਦ ਅਤੇ ਹੁਣ ਅੱਤ ਦੀ ਗਰਮੀ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਤੇ ਸ਼ਹੀਦੀਆਂ ਪਾ ਰਹੇ ਹਨ। ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਕਿਹਾ ਹੈ ਕਿ ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਕਿਸਾਨਾਂ ਪ੍ਰਤੀ 3 ਬਿੱਲ ਵਾਪਸ ਲੈਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ 3 ਕਾਲੇ ਕਾਨੂੰਨਾਂ ਨੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ। ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ, ਕਿਸਾਨ,ਮਜ਼ਦੂਰ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਫਿਰ ਵੀ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ ਰਹੀ ਹੈ ਅਤੇ ਗੁੰਡਿਆਂ ਵੱਲੋਂ ਗੁੰਡਾਗਰਦੀ ਦਾ ਨਾਚ ਕਰਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ।ਕਿਸਾਨ,ਮਜ਼ਦੂਰਾਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਆਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ।ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਕਿਹਾ ਕੀ ਹੁਣ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ। ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਘਾਤਕ ਇਨ੍ਹਾਂ 3 ਕਾਲੇ ਕਾਨੂੰਨਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

ਸੈਂਟਰ ਸਰਕਾਰਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਸਰਪੰਚ ਰਣਧੀਰ ਦੀਵਾਨਾ     

ਸ਼ਹੀਦ ਹੋਏ ਕਿਸਾਨ,ਮਜ਼ਦੂਰਾਂ ਦੀ ਜ਼ਿੰਮੇਵਾਰ ਸੈਂਟਰ ਸਰਕਾਰ.......                                                                                                                           

ਬਰਨਾਲਾ/ਮਹਿਲ ਕਲਾਂ-ਅਪ੍ਰੈਲ -(ਗੁਰਸੇਵਕ ਸਿੰਘ ਸੋਹੀ)-

ਸਰਕਾਰ ਵੱਲੋਂ ਕਿਸਾਨ ਅਤੇ ਮਜ਼ਦੂਰਾਂ ਵਿਰੋਧੀ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 7 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਬਾਵਜੂਦ ਅਤੇ ਹੁਣ ਅੱਤ ਦੀ ਗਰਮੀ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਤੇ ਸ਼ਹੀਦੀਆਂ ਪਾ ਰਹੇ ਹਨ। ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਕਿਹਾ ਹੈ ਕਿ ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਕਿਸਾਨਾਂ ਪ੍ਰਤੀ 3 ਬਿੱਲ ਵਾਪਸ ਲੈਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ 3 ਕਾਲੇ ਕਾਨੂੰਨਾਂ ਨੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ। ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ, ਕਿਸਾਨ,ਮਜ਼ਦੂਰ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਫਿਰ ਵੀ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ ਰਹੀ ਹੈ ਅਤੇ ਗੁੰਡਿਆਂ ਵੱਲੋਂ ਗੁੰਡਾਗਰਦੀ ਦਾ ਨਾਚ ਕਰਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ।ਕਿਸਾਨ,ਮਜ਼ਦੂਰਾਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਆਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ।ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਕਿਹਾ ਕੀ ਹੁਣ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ। ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਘਾਤਕ ਇਨ੍ਹਾਂ 3 ਕਾਲੇ ਕਾਨੂੰਨਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਮੰਗ ਪੱਤਰ

ਜਗਰਾਉਂ ਅਪ੍ਰੈਲ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇਥੇ ਦੀ ਰੈਵਨਿਊ ਯੂਨੀਅਨ ਪੰਜਾਬ ਦੇ ਆਦੇਸ਼ ਅਨੁਸਾਰ ਤਹਿਸੀਲ। ਪ੍ਰਧਾਨ ਸ੍ਰੀ ਆਨਿਤ ਜੀ ਦੀ ਅਗਵਾਈ ਹੇਠ ਇਥੋਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਪਰ ਮੰਗ ਪੱਤਰ ਦਿੱਤਾ ਗਿਆ।
  ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਜੀ ਨੇ ਭਰੋਸਾ ਦਿੱਤਾ ਕਿ ਉਹ ਪਟਵਾਰ ਯੂਨੀਅਨ ਦੇ ਮੰਗ ਪੱਤਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜਣਗੇ ਅਤੇ ਪਟਵਾਰ ਯੂਨੀਅਨ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਜਾਨਚੀ ਅਭਿਸ਼ੇਕ ਚੋਪੜਾ ਕਾਨੂੰਗੋ ਜਗਤਾਰ ਸਿੰਘ, ਕਾਨੂੰਗੋ ਗੁਰਦੇਵ ਸਿੰਘ, ਸੁਖਵੰਤ ਸਿੰਘ ਅਤੇ ਹੋਰ ਪਟਵਾਰੀ ਜਸ਼ਨਦੀਪ ਸਿੰਘ, ਹਰਮੇਸ਼ ਸਿੰਘ, ਨਰੇਸ਼ ਕੁਮਾਰ ਉਰਸਵਿੰਦਰ ਸਿੰਘ,ਜਸਪ੍ਰੀਤ ਸਿੰਘ, ਕਪਿਲ,ਮਨੋਰਮਾ ਸੇਤੀਆ, ਅਤੇ ਰਮਨੀਤ ਕੌਰ ਆਦਿ ਹਾਜ਼ਰ ਸਨ

ਪੁਲਸ ਦੀ ਕੀ ਮਜਬੂਰੀ ਚਹੇਤਿਆਂ ਨੂੰ ਛੱਡਣਾ ਵਧਾ ਰਹੀ ਹੈ ਕੋਰੋਨਾ

ਜਗਰਾਓਂ, 30 ਅਪ੍ਰੈਲ (ਅਮਿਤ ਖੰਨਾ, )  

ਝਾਂਸੀ ਰਾਣੀ ਚੌਕ ਦੇ ਨੇੜੇ ਮਸ਼ਹੂਰ ਕਰਿਆਨੇ ਦੀ ਦੁਕਾਨ ਤੇ  ਸ਼ਰ•ੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ  ਮੌਕੇ ਤੇ ਪਹੁੰਚੇ ਥਾਣਾ ਸਿਟੀ ਜਗਰਾਉਂ ਦੇ ਮੁੱਖ ਇੰਚਾਰਜ ਗਗਨਪ੍ਰੀਤ ਸਿੰਘ  ਜਿੱਥੇ ਭੀੜ ਬਹੁਤ ਜ਼ਿਆਦਾ ਸੀ ਨੇ ਮੌਕੇ ਤੇ ਆ ਕੇ ਦੇਖਿਆ ਕਿ ਦੁਕਾਨ ਤੇ ਭੀੜ ਬਹੁਤ ਜ਼ਿਆਦਾ ਸੀ  ਪੁਲੀਸ ਨੂੰ ਦੇਖ ਕੇ ਦੁਕਾਨ ਦਾ ਮਾਲਕ ਬਾਹਰ ਆ ਕੇ ਕਿਸੇ ਲੀਡਰ ਨਾਲ ਗੱਲ ਕਰਕੇ ਪੁਲਸ ਨੂੰ ਫੋਨ ਕਰਵਾ  ਪੁਲਿਸ ਨੇ ਕਿਹਾ ਪਹਿਲਾਂ ਮਾਲਕ ਨੂੰ ਵੀ ਸਾਡੀ ਗੱਡੀ ਦੇ ਵਿਚ ਬੈਠ  ਕਿੱਥੇ ਛੱਡ ਕੇ ਚਲੀ ਗਈ ਪਰ ਪੁਲੀਸ ਫੋਨ ਸੁਣ ਕੇ ਉਸ ਨੂੰ ਉਸੇ ਤਰ•ਾਂ ਹੀ ਛੱਡ ਕੇ ਚਲੀ ਗਈ  ਪਰ ਦੁਕਾਨਦਾਰ ਦੇ ਵੀ ਮਾਸਕ ਨਹੀਂ ਲੱਗਿਆ ਸੀ ਉਹ ਵੀ ਸ਼ਰ•ੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਸੀ ਪਰ ਦੁਕਾਨਦਾਰ ਨੇ ਕਿਹਾ ਕਿ ਮੇਰੀ ਦੁਕਾਨ ਦੇ ਉੱਪਰ ਕੋਈ ਵੀ ਰਸ਼ ਨਹੀਂ ਹੈਗਾ

ਜਤਿੰਦਰ ਪਾਲ ਰਾਣਾ ਨਗਰ ਕੌਂਸਲ ਪ੍ਰਧਾਨ ਬਣੇ

ਜਗਰਾਉਂ ਅਪ੍ਰੈਲ2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਨਗਰ ਕੌਂਸਲ ਜਗਰਾਉਂ ਦੇ ਟਾਊਨ ਹਾਲ ਵਿਖੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ, ਤਹਿਸੀਲ ਦਾਰ ਮਨਮੋਹਨ ਕੋਸ਼ਿਕ ਅਤੇ ਕਾਰਜ ਸਾਧਕ ਅਫ਼ਸਰ ਸੰਜੇ ਬਾਂਸਲ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਜਤਿੰਦਰ ਪਾਲ ਰਾਣਾ ਨੂੰ ਨਗਰ ਕੌਂਸਲ ਪ੍ਰਧਾਨ ਚੁਣ ਲਿਆ ਗਿਆ। ਜਾਣਕਾਰੀ ਅਨੁਸਾਰ ਨਗਰ ਕੌਂਸਲ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਪੂਰਨ ਬਹੁਮਤ ਹਾਸਲ ਕਰਦਿਆਂ  ਜਗਰਾਉਂ ਨਗਰ ਕੌਂਸਲ ਦੇ 23ਵਾਰਡ ਵਿੱਚੋਂ 17 ਵਾਰਡਾਂ ਵਿਚ ਆਪਣੀ ਜਿੱਤ ਦਾ ਝੰਡਾ ਬੁਲੰਦ ਕੀਤਾ ਸੀ ਜਿਸ ਵਿਚ ਅਕਾਲੀ ਦਲ ਸਿਰਫ ਇੱਕ ਸੀਟ ਤੇ ਹੀ ਆਪਣੀ ਜਿੱਤ ਨੂੰ ਦਰਜ ਕੀਤਾ ਗਿਆ ਸੀ, ਅਤੇ ਪੰਜ ਅਜ਼ਾਦ ਉਮੀਦਵਾਰ ਜੇਤੂ ਰਹੇ ਸਨ ਪਿਛਲੇ ਕਰੀਬ ਦੋ ਮਹੀਨੇ ਤੋਂ ਵੀ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਅਜ ਨਗਰ ਕੌਂਸਲ ਪ੍ਰਧਾਨ ਚੁਣ ਲਈ ਚਲ ਰਹੀਆਂ ਸਾਰੀਆਂ ਕਿਆਸਅਰਾਈਆਂ ਅਜ ਖਤਮ ਹੋ ਗੲਈਆ। ਅੱਜ ਕੋਸਲਰ ਗੁਰਪ੍ਰੀਤ ਕੌਰ ਤੱਤਲਾ ਵਲੋਂ ਪ੍ਰਧਾਨਗੀ ਪਦ ਲੲਈ ਕੋਸਲਰ ਜਤਿੰਦਰ ਪਾਲ ਰਾਣਾ ਦਾ ਨਾਮ ਅਨਾਉਸ ਕੀਤਾ ਗਿਆ, ਜਿਸ ਨੂੰ ਕੋਸਲਰ ਜਗਜੀਤ ਸਿੰਘ ਜੱਗੀ ਨੇ ਸਹਿਮਤੀ ਦਿੱਤੀ ਤਾਂ ਕੋਸਲਰ ਜਤਿੰਦਰ ਪਾਲ ਰਾਣਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਕੋਸਲਰ ਅਨੀਤਾ ਸਭਰਵਾਲ ਦਾ ਨਾਮ ਕੋਸਲਰ ਅਮਨ ਕਪੂਰ ਬੋਬੀ ਵਲੋਂ ਅਨਾਉਸ ਕੀਤਾ ਗਿਆ ਅਤੇ ਕੋਸਲਰ ਜਗਜੀਤ ਸਿੰਘ ਜੱਗੀ ਨੇ ਸਹਿਮਤੀ ਦਿੱਤੀ ਅਤੇ ਵਾਇਸ ਪ੍ਰਧਾਨ ਲਈ ਕੋਸਲਰ ਗੁਰਪ੍ਰੀਤ ਕੌਰ ਤੱਤਲਾ ਦਾ ਨਾਮ ਕੋਸਲਰ ਰਵਿੰਦਰ ਪਾਲ ਸਿੰਘ ਰਾਜੂ ਨੇ ਅਨਾਉਸ ਕੀਤਾ ਤੇ ਕੋਸਲਰ ਜਰਨੈਲ ਸਿੰਘ ਲੋਹਟ ਨੇ ਸਹਿਮਤੀ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਸਾਰੇ ਕੋਂਸਲਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਟਾਊਨ ਹਾਲ ਚੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਨਵੇਂ ਚੁਣੇ ਪ੍ਰਧਾਨ ਜਤਿੰਦਰ ਪਾਲ ਰਾਣਾ ਦਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੈਅਰਮੈਨ ਕਰਨ ਵੜਿੰਗ, ਚੈਅਰਮੈਨ ਸਤਿੰਦਰ ਪਾਲ ਸਿੰਘ ਗਰੇਵਾਲ, ਅਤੇ ਹੋਰਨਾਂ ਆਗੂਆਂ ਵੱਲੋਂ ਹਾਰ ਪਾ ਕੇ ਨਵੇਂ ਚੁਣੇ ਪ੍ਰਧਾਨ ਦਾ ਸਵਾਗਤ ਕੀਤਾ।ਇਸ ਮੀਟਿੰਗ ਵਿੱਚ ਸਥਾਨਕ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਲਿਖਤੀ ਏਜੰਡਾ ਭੇਜ ਦਿੱਤਾ ਗਿਆ ਸੀ ਉਹ ਖੁਦ ਨਹੀਂ ਪਹੁੰਚੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਰੇ ਕੋਸਲਰ ਹਾਜ਼ਰ ਸਨ । ਅੱਜ ਪੁਲਿਸ ਵੱਲੋਂ ਇਸ ਪੂਰੇ ਨਗਰ ਕੌਂਸਲ ਦਫ਼ਤਰ ਨੂੰ ਛਾਉਣੀ ਵਿਚ ਤਬਦੀਲ ਕੀਤਾ ਗਿਆ ਸੀ, ਇਸ ਮੌਕੇ ਡੀ ਐਸ ਪੀ ਜਤਿੰਦਰ ਜੀਤ ਸਿੰਘ ਅਤੇ ਐਸ ਐਚ ਓ ਸਿਟੀ ਗਗਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਖਤਾ ਪ੍ਰਬੰਧ ਕੀਤੇ ਗਏ।

ਪਿੰਡ ਗਹਿਲ ਦੇ ਨੋਜਵਾਨ ਦੀ ਕਾਰ ਹਾਦਸਾ ਵਾਪਰਨ ਨਾਲ ਹੋਈ ਮੌਤ।  

 

ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਵਿਖੇ ਅੱਜ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕਿ ਪਿੰਡ ਦੇ ਸਰਦਾਰ ਹਰਚੰਦ ਸਿੰਘ ਦਰਜੀ ਦਾ ਪੋਤਰਾ ਅਤੇ ਸਤਵੰਤ ਸਿੰਘ ਦਾ ਬੇਟਾ cਗੁਰਪ੍ਰੀਤ ਗੋਪੀ ਅਤੇ ਉਸ ਦੇ ਤਿੰਨ ਦੋਸਤ ਬਰਨਾਲੇ ਤੋਂ ਆਉਂਦੇ ਹੋਇਆਂ ਦਾ ਕਾਰ ਹਾਦਸਾ ਵਾਪਰ ਗਿਆ। ਜਿਸ ਵਿੱਚ ਗੁਰਪ੍ਰੀਤ ਗੋਪੀ ਦੀ ਮੌਕੇ ਤੇ ਹੀ ਮੌਤ ਹੋ ਗਈ ।ਬਹੁਤ ਹੀ ਛੋਟੀ ਉਮਰ ਜਿਸ ਦਾ ਜਨਮ 18/11/94 ਨੂੰ ਹੋਇਆ ਸੀ ਸਾਨੂੰ ਰਿਸ਼ਤੇਦਾਰਾਂ ਅਤੇ ਭੈਣ ਭਰਾ ਮਾਂ ਤੇ ਪਿੰਡ ਵਾਸੀ ਨੂੰ ਛੱਡ ਕੇ ਓਸ ਥਾਂ ਚਲਿਆ ਗਿਆ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਗੁਰਪ੍ਰੀਤ ਬੜੇ ਹੀ ਮਿਲਾਪੜੇ ਸੁਭਾਅ ਦਾ ਮੁੰਡਾ ਸੀ ,ਹਰ ਇੱਕ ਨੂੰ ਸਤਿਕਾਰ ਨਾਲ ਬਲਾਉਣਾ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਮੋਢੀ ਬਣ ਕੇ ਨਿੱਤਰਣਾ ਗਰੀਬਾਂ ਦੀ ਮਦਦ ਕਰਨਾ ਓਸਦੀ ਫਿਤਰਤ ਸੀ ।ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਗੁਰਸੇਵਕ ਸਿੰਘ ਗਹਿਲ ਮਿਲਨ ਸਟੂਡੀਓ ਨੇ ਕਿਹਾ ਕਿ ਮੈਨੂੰ ਪਤਾ ਪਿਛਲੇ ਸਾਲ ਜਦੋਂ ਕਰੋਨਾ ਚੱਲਿਆ ਤਾਂ ਐਨ,ਆਰ,ਆਈ ਵੀਰਾਂ ਤੋਂ ਮਦਦ ਲੈ ਕੇ ਘਰ-ਘਰ ਜਾਕੇ ਰਾਸ਼ਨ ਵੰਡਿਆ, ਗੋਪੀ ਮੇਰਾ ਵੀ ਬਹੁਤ ਗੂੜ੍ਹਾ ਮਿੱਤਰ ਸੀ, ਮੈਂ ਉਸ ਨੂੰ ਕਹਿਣਾ ਹੁਣ ਤੇਰੀ ਭੈਣ ਨੇ ਕਨੇਡਾ ਵਿੱਚ ਪੱਕੇ ਹੋ ਜਾਣਾ ਕੋਈ ਵੱਟੇ ਸੱਟੇ ਵਾਲਾ ਪਰਿਵਾਰ ਲੱਭ ਕੇ ਤੂੰ ਵੀ ਕਨੇਡਾ ਵਾਲੀ ਕੁੜੀ ਨਾਲ ਵਿਆਹ ਕਰਵਾ ਲੈ ਮੈਨੂੰ ਕਹਿੰਦਾ ਆਪਣੀ ਤਾਂ ਇਥੇ ਹੀ ਕਨੇਡਾ ਬਾਈ ਇਧਰਲੀ ਕੁੜੀ ਲੱਭ ਦੇ ਬਾਈ, ਹੁਣ ਉਹਦੇ ਰਿਸ਼ਤੇ ਦੀ ਗੱਲ ਨੇੜੇ ਲਗ ਹੀ ਰਹੀ ਸੀ, ਪਰ ਵਾਹਿਗੁਰੂ ਨੂੰ ਕੁਸ ਹੋਰ ਹੀ ਮਨਜ਼ੂਰ ਸੀ ਜਦੋਂ ਅੱਜ ਮੈਂ ਗੋਪੀ ਦੇ ਘਰ ਗਿਆ ਤਾਂ ਉਸ ਦਾ ਕਾਰੋਬਾਰ ਅਤੇ ਉਸ ਦੀ ਮੰਮੀ ਨੂੰ ਵੇਖ ਮੇਰਾ ਦਿਲ ਵਲੂੰਧਰਿਆ ਗਿਆ ,ਐਡੇ ਵੱਡੇ ਘਰ ਵਿਚ ਅੱਜ ਉਹਦੀ ਕੱਲੀ ਮਾਂ ਰਹਿ ਗਈ ਹੋਵੇ । ਹੇ ਵਾਹਿਗੁਰੂ ਐਡਾ ਵੱਡਾ ਪੁੱਤ ਦਾ ਵਿਛੋੜਾ ਕਿਸੇ ਮਾਂ ਨੂੰ ਨਾ ਦੇਵੀਂ .ਹੁਣ ਤਕ ਨੂੰਹ ਦਾ ਮੂੰਹ ਵੇਖਣ ਨੂੰ ਤਰਸਦੀ ਰਹੀ ਹੁਣ ਪੁੱਤ ਦਾ ਮੂੰਹ ਦੇਖਣ ਤੌ ਵੀ ਗਈ ਭੈਣ ਨੂੰ ਭਰਾ ਦੇ ਸਿਰ ਤੇ ਸ਼ੇਹਰਾ ਬੰਨਣਾ ਨਸੀਬ ਨਾ ਹੋਇਆ।ਵਾਹਿਗੁਰੂ ਮੇਰੇ ਯਾਰ ਗੁਰਪ੍ਰੀਤ ਗੋਪੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ.ਮਾਂ ,ਭੈਣ ਅਤੇ ਰਿਸ਼ਤੇਦਾਰਾਂ ਨੂੰ  ਨੂੰ ਪ੍ਰਮਾਤਮਾ ਦੇ ਭਾਣੇ ਵਿੱਚ ਰਹਿਣ ਦੀ ਸਮਰੱਥਾ ਬਖਸ਼ਣੀ ।

ਦਲਿਤ ਔਰਤ ਨਾਲ ਅੱਤਿਆਚਾਰ ਔਰਤ ਬਣੀ ਸ਼ਾਹੂਕਾਰ ਦੀ ਹਵਸ ਦਾ ਸ਼ਿਕਾਰ। ਡੀਐੱਸਪੀ ਕੁਲਦੀਪ ਸਿੰਘ  

ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਮੂੰਮ ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਇੱਕ ਦਲਿਤ ਔਰਤ ਨੂੰ ਉਸਦੇ ਪਿੰਡ ਦੇ ਹੀ ਇੱਕ ਜ਼ਿਮੀਂਦਾਰ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਆਪਣੀ ਲਾਜ ਸ਼ਰਮ ਦੀ ਮਾਰੀ ਪੀਡ਼ਤ ਔਰਤ ਕੁਝ ਦਿਨ ਤਾਂ ਘਰ ਅੰਦਰ ਝੂਰਦੀ ਰਹੀ ਪ੍ਰੰਤੂ ਅੱਜ ਉਹ ਆਪਣੇ ਪਤੀ ਨੂੰ ਸਾਰੀ ਘਟਨਾ ਦੱਸ ਕੇ ਥਾਣਾ ਮਹਿਲ ਕਲਾਂ ਵਿਖੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਦੇ ਲਈ ਪੁਲਸ ਕੋਲ ਪਹੁੰਚ ਗਈ ।ਪੁਲਸ ਨੇ ਪੀੜਤਾ ਦੇ ਬਿਆਨ ਦੇ ਆਧਾਰ ਤੇ ਦੋ ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਬਲਾਤਕਾਰ ਤੇ ਬਲਾਤਕਾਰ ਦੀ ਸਾਜ਼ਿਸ਼ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਔਰਤ ਨੇ ਦੱਸਿਆ ਕਿ ਉਸ ਦੀ ਗੁਆਂਢਣ ਜੀਵਨ ਕੌਰ ਉਸ ਦੇ ਘਰ ਆਈ ਤੇ ਕਹਿਣ ਲੱਗੀ ਕਿ ਉਸ ਦੇ ਵਿਹੜੇ ਵਿੱਚ ਬਾਹਰ ਪਈ ਕਣਕ ਅੰਦਰ ਕਮਰੇ ਵਿੱਚ ਰੱਖ ਕੇ ਆ, ਜਦੋਂ ਮੈਂ ਕਣਕ ਰੱਖਣ ਅੰਦਰ ਪਹੁੰਚੀ ਅੰਦਰ ਵੜੀ ਤਾਂ ਘਰ ਅੰਦਰ ਸਾਡੇ ਪਿੰਡ ਦਾ ਹੀ ਜ਼ਿੰਮੀਦਾਰ ਜਗਸੀਰ ਸਿੰਘ ਪਹਿਲਾਂ ਹੀ ਉਥੇ ਮੌਜੂਦ ਸੀ ।ਜਦੋਂ ਮੈਂ ਕਣਕ ਰੱਖਣ ਜੀਵਨ ਕੌਰ ਦੇ ਕਮਰੇ ਵੱਲ ਅੱਗੇ ਵਧੀ ਤਾਂ ਜਗਸੀਰ ਸਿੰਘ ਨੇ ਜੀਵਨ ਕੌਰ ਦੇ ਘਰ ਦੇ ਮੇਨ ਗੇਟ ਦੀ ਕੁੰਡੀ ਅੰਦਰੋਂ ਬੰਦ ਕਰ ਲਈ ਤੇ ਮੇਰੀ ਬਾਂਹ ਫੜ ਕੇ ਜੀਵਨ ਕੌਰ ਦੇ ਮਕਾਨ ਚ ਧੱਕੇ ਨਾਲ ਲੈ ਕੇ ਵੜ ਗਿਆ ।ਜਿਸ ਨੇ ਕਮਰੇ ਵਿੱਚ ਲਿਜਾ ਕੇ ਮੇਰੇ ਨਾਲ  ਜ਼ਬਰਦਸਤੀ ਸਰੀਰਕ ਸਬੰਧ ਬਣਾ ਬਣਾਏ ।ਪ੍ਰੰਤੂ ਮੈਂ ਅੱਜ ਤਕ ਸ਼ਰਮ ਦੀ ਮਾਰੀ ਨੇ ਕਿਸੇ ਕੋਲ ਗੱਲ ਨਹੀਂ ਕੀਤੀ ਬਲਾਤਕਾਰ ਦੀ ਘਟਨਾ ਤੋਂ ਬਾਅਦ ਵੀ ਸੀਰਖ ਅਤੇ ਜੀਵਨ ਕੌਰ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ ਜਿਨ੍ਹਾਂ ਤੋਂ ਤੰਗ ਆ ਕੇ ਮੈਂ ਅੱਜ ਸਾਰੀ ਗੱਲ ਆਪਣੇ ਘਰਵਾਲੇ ਨੂੰ ਦੱਸ ਕੇ ਪੁਲਸ ਕੋਲ ਇਤਲਾਹ ਦਿੱਤੀ ।   
ਇਸ ਸੰਬੰਧੀ ਗੱਲਬਾਤ ਕਰਨ ਤੇ ਡੀਐੱਸਪੀ ਮਹਿਲ ਕਲਾਂ ਕੁਲਦੀਪ ਸਿੰਘ ਨੇ ਦੱਸਿਆ ਕਿ ਪੀਡ਼ਤ ਦੇ ਬਿਆਨ ਜਸਵਿੰਦਰ ਕੌਰ ਇੰਚਾਰਜ ਵੂਮੈਨ ਸੈੱਲ ਬਰਨਾਲਾ ਨੇ ਕਲਮਬੰਦ ਕੀਤੇ ।ਜਿਨ੍ਹਾਂ ਦੇ ਆਧਾਰ ਤੇ ਬਲਾਤਕਾਰ ਦੇ ਦੋਸ਼ੀ ਜਗਸੀਰ ਸਿੰਘ ਸੀਰਾ ਅਤੇ ਸਾਜ਼ਿਸ਼ ਵਿੱਚ ਸ਼ਾਮਲ ਜੀਵਨ ਕੌਰ ਦੇ ਖਿਲਾਫ ਅਧੀਨ ਜੁਰਮ 376/120B  IPC ਦੇ ਤਹਿਤ ਕੇਸ ਦਰਜ ਕੇ ਦੋਵਾਂ ਦੋਸ਼ੀਆਂ ਤਲਾਸ਼ ਸ਼ੁਰੂ ਕਰ ਦਿੱਤੀ ਹੈ ।ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀ ਪੁਲਸ ਗ੍ਰਿਫਤ ਚ ਹੋਣਗੇ।

ਦੁਕਾਨ ਦਾਰਾ ਦੀ ਪੁਕਾਰ

ਪੰਜ ਵਜੇ ਬੰਦ ਕਾਰੋਬਾਰ
ਜਗਰਾਉਂ, ਅਪ੍ਰੈਲ2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਕਰੋਨਾ ਮਹਾਂਮਾਰੀ ਤੋਂ ਪੂਰੀ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਅੱਜ ਸਾਡਾ ਦੇਸ਼ ਵੀ ਇਸ ਮਹਾਂਮਾਰੀ ਦੀ ਲਪੇਟ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਤੇ ਇਸ ਬਿਮਾਰੀ ਤੋਂ ਬਚਾਅ ਲਈ ਹਰ ਰੋਜ ਸਰਕਾਰੀ ਹਿਦਾਇਤਾਂ ਜਾਰੀ ਕੀਤੀ ਆ ਜਾ ਰਹੀ ਆ ਹਨ ਅਤੇ ਆਮ ਲੋਕ ਵੀ ਇਸ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਇਹਨਾਂ ਹਦਾਇਤਾਂ ਅਨੁਸਾਰ ਆਪਣੇ ਕਾਰੋਬਾਰ ਦੁਕਾਨਾ ਬੰਦ ਕਰ ਕੇ ਸਰਕਾਰੀ ਹਦਾਇਤਾਂ ਦਾ ਪਾਲਣ ਕਰ ਰਹੇ ਹਨ , ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਕਾਨਾਂ ਸ਼ਾਮ 05 ਵਜੇ ਤੱਕ ਹੀ ਖੋਲ੍ਹਣ ਦੇ ਆਦੇਸ਼ ਦਿੱਤੇ ਹਨ। ਅਤੇ ਜਗਰਾਉਂ ਦੇ ਸਾਰੇ ਦੁਕਾਨ ਦਾਰ ਇਨ੍ਹਾਂ ਆਦੇਸ਼ਾਂ ਅਨੁਸਾਰ ਹੀ ਚਲ ਰਹੇ ਹਨ। ਤਾਂ ਜੋ ਸਾਰੇ ਰਲਮਿਲ ਕੇ ਇਸ ਭਿਅੰਕਰ ਦੋਰ ਵਿੱਚ ਇਸ ਸਮੇਂ ਨੂੰ ਕੱਟਿਆ ਜਾਵੇ। ਅੱਜ ਜਗਰਾਉਂ ਦੇ ਅਨਾਰਕਲੀ ਬਾਜ਼ਾਰ ਦੇ ਦੁਕਾਨਦਾਰ ਵਰਿੰਦਰ ਪਾਲ, ਸ਼ਾਮ ਲਾਲ, ਪ੍ਰਕਾਸ਼ ਚੰਦ,ਓਮ ਪ੍ਰਕਾਸ਼, ਪ੍ਰੇਮ ਲਾਲ, ਸਭ ਨੇ ਮਿਲ ਕੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਔਖੇ ਸਮੇਂ ਸਰਕਾਰ ਦੇ ਨਾਲ ਹਨ ਪਰ ਪੰਜ ਵਜੇ ਦੁਕਾਨਾਂ ਬੰਦ ਕਰਵਾ ਕੇ ਸਾਡੇ ਕਾਰੋਬਾਰ ਚੋਪਟ ਹੋ ਰਹੇ ਹਨ। ਅਸੀਂ ਸਾਰੇ ਬਿਲਕੁਲ ਇਹਨਾਂ ਹਦਾਇਤਾਂ ਨਾਲ ਹਾਂ ਪਰ ਪੰਜ ਵਜੇ ਸ਼ਾਮ ਵਾਲੇ ਫੈਸਲੇ ਦਾ ਫਿਰ ਤੋਂ ਵਿਚਾਰਿਆ ਜਾਵੇ ਤਾਂ ਜੋ ਛੋਟੇ ਦੁਕਾਨਦਾਰ  ਜ਼ਰੂਰੀ ਵਸਤਾਂ ਦਾ ਪ੍ਰਬੰਧ ਕਰਕੇ ਹੀ ਘਰਾਂ ਨੂੰ ਜਾਇਆ ਜਾਵੇ। ਅਜੇ ਸ਼ਾਮ ਵੇਲੇ ਹੌਰ ਸਮੇਂ ਤੱਕ ਬਜ਼ਾਰ ਨੂੰ ਛੋਟ ਦਿੱਤੀ ਜਾਵੇ। ਕਰੋਨਾ ਤੋਂ ਬਚਾਓ ਲਈ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

ਬੇਅਦਬੀ ਦਾ ਨਿਰਾਦਰ ਕਰਨ ਵਾਲੇ ਸਾਧ ਬਲਜਿੰਦਰ ਸਿੰਘ ਚਰਨਘਾਟ ਤੇ ਉਸ ਦੇ ਸਾਥੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ:ਸਿੱਖ ਜਥੇਬੰਦੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਅਖਾੜਾ ਨਹਿਰ ਤੇ ਸਥਿਤ ਡੇਰਾ ਚਰਨਘਾਟ ਦੇ ਮੁਖੀ ਇੱਕ ਡੇਰਾ ਦਾਰ ਬਲਜਿੰਦਰ ਸਿੰਘ ਤੇ  ਇਸ ਦੇ ਪੰਜ ਹੋਰ ਸਹਿਯੋਗੀਆਂ ਵੱਲੋਂ ਇਕ ਮਟੀ ਦੇ ਪੱਥਰ  ਥੜ੍ਹੇ ਉੱਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾਂ ਸਮੇਤ ਪੰਜ ਪਿਆਰਿਆਂ ਦੀ ਬਾਣੇ ਵਿੱਚ ਕੁਝ ਵਿਅਕਤੀਆਂ ਵੱਲੋਂ ਕਰਵਾਏ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਨਰਾਦਰੀ   ਕੀਤੀ ਗਈ   ਅਗਵਾਈ  ਉੱਥੇ ਪੰਜ ਪਿਆਰਿਆਂ ਦੇ ਬਾਣੇ ਵਿਚ ਕੁਝ ਵਿਅਕਤੀਆਂ ਵੱਲੋਂ ਪੰਥ ਦੀ ਘੋਰ ਨਿਰਾਦਰੀ ਕੀਤੀ ਗਈ ਸੀ ਜਿਸ ਸਬੰਧੀ ਸਮੂਹ ਸਿੱਖ ਜਥੇਬੰਦੀਆਂ ਵਲੋਂ ਦਿੱਤੀ ਗਈ ਦਰਖਾਸਤ ਉਪਰ ਕਾਰਵਾਈ ਕਰਦਿਆਂ ਪ੍ਰਸ਼ਾਸਨ ਵੱਲੋਂ ਬੇਅਦਬੀ ਦਾ ਪਰਚਾ ਦਰਜ ਕੀਤਾ ਗਿਆ  ਅੱਜ ਪੰਥਕ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਲੁਧਿਆਣਾ ਦੇ ਪ੍ਰਧਾਨ ਜਥੇਦਾਰ ਮੋਹਣ ਸਿੰਘ ਬੰਸੀਪੁਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਜਥੇਦਾਰ ਲਖਵੀਰ ਸਿੰਘ ਮਾਹਲ ਨੇ ਸਮੂਹ ਸਿੱਖ ਸੰਗਤਾਂ ਵੱਲੋਂ ਡੇਰਾ ਬਲਜਿੰਦਰ ਸਿੰਘ ਦੇ ਇਹਦੇ ਪੰਜ ਹੋਰ ਸਹਿਯੋਗੀ ਆਹ ਉੱਪਰ ਬੇਅਦਬੀ ਦਾ ਪਰਚਾ ਦਰਜ ਕਰਨ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਉਥੇ ਕਿਹਾ ਹੈ ਕਿ ਉਕਤ ਡੇਰਾ ਦਾਰ ਬਲਜਿੰਦਰ ਸਿੰਘ ਤੇ ਉਹਦੇ ਪੰਜ ਹੋਰ ਸਹਿਯੋਗੀਆਂ ਵੱਲੋਂ ਕੀਤੀ ਬਜਰ ਗਲਤੀ ਲਈ ਸਿੱਖ ਕੌਮ ਤੋਂ ਮੁਆਫੀ ਮੰਗਣ ਦੀ ਬਜਾਏ ਸਮਾਜਿਕ ਫਿਰਕਾਪ੍ਰਸਤੀ ਤੇ ਭੜਕਾਹਟ ਦਾ ਮਾਹੌਲ ਸਿਰਜਿਆ ਅਸਹਿਜ ਰਿਹਾ ਹੈ ਉੱਥੇ ਅਕਾਲ ਸੈਕਸ ਦਾ ਹੁਕਮ ਨੂੰ ਚੈਲੇਂਜ ਕਰ ਰਿਹਾ ਹੈ ।ਇਸ ਸਮੇਂ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਦੋਸ਼ੀ ਉਕਤ ਸਾਧ ਬਲਜਿੰਦਰ ਸਿੰਘ ਤੇ ਉਸਦੇ ਸਾਥੀਆਂ ਨੂੰ ਜਲਦੀ ਨਾ ਗ੍ਰਿਫਤਾਰ ਕੀਤਾ ਗਿਆ ਤਾਂ ਪੰਜਾਬ ਭਰ ਦੇ ਸਮੂਹ ਸਿੱਖ ਜਥੇਬੰਦੀਆਂ ਨੂੰ ਆਉਂਦੇ ਦਿਨਾਂ ਵਿੱਚ ਤਿੱਖਾ ਸ਼ੰਘਰਸ਼ ਆਰੰਭ  ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਸੁਚੇਤ ਹੋਣ ਦੀ ਇਸ ਤਰ੍ਹਾਂ ਦੀ ਬਾਣੀ ਤੇ ਬਾਣੀ ਦੀ ਬੇਅਦਬੀ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਇਸ ਸਮੇਂ ਭਾਈ   ਜਸਪ੍ਰੀਤ ਸਿੰਘ ਢੋਲਣ ਭਾਈ ਗੁਰਮੀਤ ਸਿੰਘ ਬਰਸਾਲ ਭਾਈ ਅਵਤਾਰ ਸਿੰਘ ਘੋਲੀਆ ਭਾਈ ਰਜਿੰਦਰ ਸਿੰਘ ਜਲੰਧਰ ਭਾਈ ਬਲਜਿੰਦਰ ਸਿੰਘ ਨਕੋਦਰ ਭਾਈ ਮਹਿੰਦਰ ਸਿੰਘ ਭਾਈ ਬਲਵਿੰਦਰ ਸਿੰਘ ਡੱਲਾ ਭਾਈ ਰਣਜੀਤ ਸਿੰਘ ਢੋਲਣ ਭਾਈ ਜਸਵਿੰਦਰ ਸ਼ੌਂਕ ਘੋੜੀਆਂ ਆਦਿ ਹਾਜ਼ਰ ਸਨ ।

ਜੇ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣਾਉਣੀ ਅਤੇ ਕੇਜਰੀਵਾਲ ਮੁੱਖ ਮੰਤਰੀ ਦਾ ਚਿਹਰੇ ਦਾ ਨਾਮ ਨਸ਼ਰ ਕਰੇ :ਜਗਜੀਵਨ ਸਿੰਘ ਫਤਿਹਗੜ੍ਹ ਸਿਵੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਬ)ਇਥੋਂ ਥੋੜ੍ਹੀ ਦੂਰ ਪਿੰਡ ਫਤਿਹਗੜ੍ਹ ਸਿਵੀਆਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਵਨ ਸਿੰਘ   ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਜੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਉਣੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਕੇਜਰੀਵਾਲ ਨਸ਼ਰ ਕਰਨ ।ਇਸ ਸਮੇਂ ਉਨ੍ਹਾਂ ਕਿਹਾ ਕਿ ਮੈਂ ਤਕਰੀਬਨ ਸੱਤ -ਅੱਠ ਸਾਲ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹਾਂ  ਉਨ੍ਹਾਂ ਕਿਹਾ ਕਿ ਮੈਨੂੰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਬਹੁਤ ਵਧੀਆ ਲੱਗਦੀਆਂ ਹਨ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ  ਅਕਾਲੀ ਅਤੇ ਕਾਂਗਰਸੀਆਂ ਤੋਂ ਹਰ ਵਰਗ ਬਹੁਤ ਦੁਖੀ ਹੈ  ਇਹ ਦੋਵੇਂ ਇੱਕੋ ਥਾਲੀ ਦੇ ਚੱਟੇ ਵੱਟੇ ਹਨ ਕਦੇ ਕਾਂਗਰਸ ਆ ਜਾਂਦੀ ਤੇ ਕਦੇ ਅਕਾਲੀ ਆ ਜਾਂਦੇ ਹਨ ਪਰ ਸਾਨੂੰ ਲੋੜ ਹੈ ਆਪਣੇ ਦੇਸ਼ ਦਾ ਸਿਸਟਮ ਬਦਲਣ ਦੀ।ਇਸ ਸਮੇਂ ਉਨ੍ਹਾਂ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਦੇਸ਼ ਦੇ ਹਰ ਸੂਬੇ ਚ ਹੋ ਰਹੀਆਂ ਮੌਤਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚ ਸੂਬਾ ਰਾਜਨੀਤਕ ਪਾਰਟੀਆਂ ਦੇ ਲੀਡਰ ਵੋਟਾਂ ਤੇ ਧਰਮ ਦੀ ਰਾਜਨੀਤੀ ਵਿੱਚ ਰੁੱਝੇ ਹੋਏ ਹਨ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ