You are here

ਲੁਧਿਆਣਾ

ਅੱਖਰਕਾਰੀ ਮੁਹਿੰਮ ਸੁੰਦਰ ਲਿਖਾਈ ਦੇ ਖੇਤਰ ਵਿੱਚ ਮੈਡਮ  ਭੁਪਿੰਦਰ ਕੌਰ  ਨੂੰ ਮਿਲਿਆ ਪ੍ਰਸ਼ੰਸਾ ਪੱਤਰ 

ਜਗਰਾਓਂ, 2 ਮਈ (ਅਮਿਤ ਖੰਨਾ )

ਜਗਰਾਉਂ ਦੇ ਬੇਸਿਕ ਸਕੂਲ ਵਿੱਚ ਭੁਪਿੰਦਰ ਕੌਰ ਮੈਡਮ ਈਟੀਟੀ  ਅਧਿਆਪਕ ਹਨ  ਜਿਨ•ਾਂ ਨੂੰ ਪਹਿਲਾਂ ਵੀ ਕਈ ਵਾਰ ਅੱਖਰਕਾਰੀ ਮੁਹਿੰਮ ਦੇ ਵਿੱਚ ਸੁੰਦਰ ਲਿਖਾਈ ਦੇ  ਵਿੱਚ ਬਤੌਰ ਆਪਣੀਆਂ ਪ੍ਰਸੰਸਕ ਸੇਵਾਵਾਂ ਦੇਣ ਤੇ ਸਨਮਾਨ ਕੀਤਾ ਜਾ ਚੁੱਕਾ ਹੈ  ਇਸ ਵਾਰ ਵੀ ਕ੍ਰਿਸ਼ਨ ਕੁਮਾਰ ਆਈ ਏ ਐਸ ਸਕੱਤਰ ਸਕੂਲ ਸਿੱਖਿਆ ਵਿਭਾਗ ਵੱਲੋਂ ਮੈਡਮ ਭੁਪਿੰਦਰ ਕੌਰ ਜੀ ਨੂੰ ਸੁੰਦਰ ਲਿਖਾਈ ਦੇ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਪ੍ਰਸੰਸਾ ਪੱਤਰ ਦਿੱਤਾ ਗਿਆ  ਕ੍ਰਿਸ਼ਨ ਕੁਮਾਰ ਜੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਤੁਸੀਂ ਭਵਿੱਖ ਦੇ ਵਿਚ ਸੁੰਦਰ ਲਿਖਾਈ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦਿੰਦੇ ਹੋਏ ਵਡਮੁੱਲਾ ਯੋਗਦਾਨ ਪਾਉਂਦੇ ਰਹੋਗੇ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਲਈ ਆਪਣੀ ਕੁਰਬਾਨੀ ਦਿੱਤੀ ਉੱਥੇ ਮਾਨਵਤਾ ਨੂੰ ਦਲੇਰੀ ਤੇ ਨਿਡਰਤਾ ਨਾਲ ਹਕੂਮਤ ਅਤੇ ਜਬਰ ਜ਼ੁਲਮ ਖ਼ਿਲਾਫ਼ ਲੜਨ ਲਈ ਪ੍ਰੇਰਿਆ ਪ੍ਰਧਾਨ :ਸਰਤਾਜ ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਜਿੱਥੇ ਪੰਜਾਬ ਚ ਦੇਸ਼ ਵਿਦੇਸ਼ਾਂ ਚ ਵਸਦੇ ਪੰਜਾਬੀਆਂ ਨੂੰ ਨੇ ਬੜੀ ਸ਼ਰਧਾ ਅਤੇ ਪਿਆਰ ਨਾਲ  ਮਨਾਇਆ ਗਿਆ।ਇਸ ਸਮੇਂ ਪਿੰਡ ਗਾਲਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ ਨੇ ਕਿਹਾ ਹੈ ਕਿ  ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸਾਏ ਰਾਹ ਉੱਤੇ ਚੱਲਣ  ਦੀ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਕਿਹਾ ਕਿ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਜੀਵਨ ਅਤੇ ਉਨ੍ਹਾਂ ਦੇ ਬਾਣੀ ਤੋਂ ਸੇਧ ਲੈਣ ਦੀ ਅੱਜ ਲੋੜ ਹੈ ਉਨ੍ਹਾਂ ਕਿਹਾ ਕਿ ਸ੍ਰੀ ਤੇਗ ਬਹਾਦਰ ਜੀ ਦੀ ਕੁਰਬਾਨੀ ਬੇਮਿਸਾਲ ਹੈ  ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਿਆਗ ਤੇ ਭਗਤੀ ਸ਼ਕਤੀ ਮਸ਼ਾਲ ਮਨੁੱਖ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ ਉਨ੍ਹਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਮਨੁੱਖਤਾ ਦੀ ਸਾਂਝੀਵਾਲਤਾ ਨੂੰ ਸਮਰਪਿਤ ਰਿਹਾ ਹੈ  ਜੋ ਕਿ ਧਰਮ ਜਾਤ ਨਸਲ ਆਦਿ ਤੋਂ ਦੂਰ ਸੀ ਤੇ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਆਉਣ ਵਾਲੀ ਪੀੜ੍ਹੀ ਲਈ ਮਾਰਗ ਦਰਸ਼ਨ ਰਹੇਗੀ ਉਨ੍ਹਾਂ ਕਿਹਾ ਕਿ ਸੰਗਤਾਂ ਗੁਰੂ ਸਾਹਿਬ ਜੀ ਦੇ ਮਾਰਗ ਤੋਂ ਸੇਧ ਲੈਣ ਅਤੇ ਉਨ੍ਹਾਂ ਦੇ ਦਰਸਾਏ ਸੱਚ ਦੇ ਮਾਰਗ ਤੇ ਚੱਲਣ ਦਾ  ਅਹਿਦ  ਕਰਨ।

ਬਾਬੇ ਦੇ ਖ਼ਿਲਾਫ਼ ਬੋਲੇ ਸ਼ਬਦਾਂ ਦੀ ਮੈਂ ਮੁਆਫ਼ੀ ਮੰਗਦਾ ਹਾਂ : ਹੰਸਰਾਜ

ਸਿੱਧਵਾਂ ਬੇਟ( ਜਸਮੇਲ ਗ਼ਾਲਿਬ )

ਗੁਰਦੁਆਰਾ ਚਰਨਘਾਟ ਅਖਾੜਾ ਵਿੱਚ ਇੱਕ ਜੋਤ ਵਾਲੇ ਬਕਸੇ ਨੂੰ ਮਟੀ ਦੱਸ ਕੇ ਸਤਿਕਾਰ ਕਮੇਟੀ ਦੀ ਮੀਟਿੰਗ ਵਿੱਚ ਹੰਸ ਰਾਜ ਵੱਲੋਂ  ਬਾਬੇ ਦੇ ਖਿਲਾਫ ਬੋਲੇ ਸ਼ਬਦਾਂ ਦੀ ਮਾਫੀ ਮੰਗਦਾ ਹਾਂ।ਉਨ੍ਹਾਂ ਕਿਹਾ ਕਿ ਮੈਂ ਗੁਰਦੁਆਰਾ ਭਜਨਗੜ੍ਹ ਸਤਿਕਾਰ ਕਮੇਟੀ ਦੀ ਮੀਟਿੰਗ ਵਿਚ ਬਿਨਾਂ ਦੇਖਿਆਂ ਬਾਬਾ ਬਲਜਿੰਦਰ ਸਿੰਘ ਬਾਰੇ ਕੁਝ ਭੜਕਾਊ ਸ਼ਬਦ ਬੋਲੇ ਜੋ ਮੈਂ ਬਿਨਾਂ ਸੋਚੇ ਸਮਝੇ ਅਤੇ ਬਿਨਾਂ ਮੌਕੇ ਦੇਖਿਆ ਬੋਲੇ ਪਰ ਮੈਂ ਜਦੋਂ ਸਾਰਾ   ਮੌਕਾ ਦੇਖਿਆ ਤਾਂ ਇੱਥੇ ਕੋਈ ਮਟੀ ਦਾ  ਨਾਮੋ ਨਿਸ਼ਾਨ ਨਹੀਂ ਸੀ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਪਰਚਾ ਦਰਜ ਕਰਨ ਤੋਂ ਪਹਿਲਾਂ ਇੱਥੇ ਆ ਕੇ ਮੌਕਾ ਦਾ ਦੇਖ ਲੈਣਾ  ਚਾਹੀਦਾ ਸੀ ਉਨ੍ਹਾਂ ਅੱਗੇ ਕਿਹਾ ਕਿ ਮੈਂ ਅੱਗੇ ਤੋਂ ਬਿਨਾਂ ਦੇਖੇ  ਕਦੇ ਵੀ ਕਿਸੇ ਦੇ ਕਹਿਣ ਤੇ ਬਿਆਨ ਨਹੀਂ ਦੇਵਾਂਗੇ ਇਸ ਮੌਕੇ ਬਾਬਾ ਬਲਜਿੰਦਰ ਸਿੰਘ ਗੁਰਦੁਆਰਾ ਚਰਨਘਾਟ ਪ੍ਰਧਾਨ ਇੰਟਰਨੈਸ਼ਨਲ ਪ੍ਰਿਤਪਾਲ ਸਿੰਘ ਪਾਰਸ ਗੁਰਚਰਨ ਸਿੰਘ ਦਲੇਰ ਸੁਖਦੇਵ ਸਿੰਘ ਲੋਪੋ ਬਲਜਿੰਦਰ ਸਿੰਘ ਬੱਲ ਅਮਨਦੀਪ ਸਿੰਘ ਡਾਗੀਆਂ ਦਲਜੀਤ ਸਿੰਘ ਬਲੌਰ ਸਿੰਘ ਭੰਮੀਪੁਰਾ ਬਲਜਿੰਦਰ ਸਿੰਘ  ਹਰਪ੍ਰੀਤ ਸਿੰਘ ਲੱਕੀ ਦਲਜੀਤ ਸਿੰਘ ਆਦਿ ਹਾਜ਼ਰ ਸਨ।

ਪਿੰਡ ਗਾਲਿਬ ਕਲਾਂ ਦਾ ਕਿਸਾਨੀ ਜੋਧਾ ਗੁਰਮੇਲ ਸਿੰਘ ਗੇਲਾ ਕਿਸਾਨੀ ਹੱਕਾਂ ਲਈ ਹੋਇਆ ਸ਼ਹੀਦ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਕਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੀਤ ਪ੍ਰਧਾਨ  ਤੇ ਸੁਸਾਇਟੀ ਮੈਂਬਰ ਗੁਰਮੇਲ ਸਿੰਘ ਗੇਲਾ ਪੁੱਤਰ ਮਹਿੰਦਰ ਸਿੰਘ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ । ਪਿਛਲੇ ਕਾਫੀ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਵਾਲਾ ਯੋਧਾ  ਗੁਰਮੇਲ ਸਿੰਘ ਗੇਲਾ ਨੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਲਈ ਸੇਵਾ ਕਰ ਰਹੇ ਹਨ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੇ ਪਿੰਡ ਦੀ ਭਲਾਈ ਲਈ ਕੀਤੇ ਕਾਰਜਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅੱਜ ਸਵਰਗੀ ਗੁਰਮੇਲ ਸਿੰਘ ਗੇਲਾ ਦਾ ਮਿ੍ਤਕ ਦੇਹ ਦਾ ਅੱਜ ਪਿੰਡ ਦੀ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ਜਿਸ ਵਿਚ ਕਿਸਾਨ ਯੂਨੀਅਨ ਦੇ ਆਗੂਆਂ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ ਇਸ ਦੁੱਖ ਦੀ ਘੜੀ ਵਿੱਚ  ਸਰਪੰਚ ਸਿਕੰਦਰ ਸਿੰਘ ਪੈਚ ਜਥੇਦਾਰਹਰਦੀਪ ਸਿੰਘ ਗਾਲਿਬ   ਪ੍ਰਿਤਪਾਲ ਸਿੰਘ ਗਾਲਬ ਮਨਦੀਪ ਸਿੰਘ ਬਿੱਟੂ ਗਾਲਿਬ ਸਾਬਕਾ ਸਰਪੰਚ ਮਨਜੀਤ ਸਿੰਘ  ਦਰਸ਼ਨ ਸਿੰਘ ਗਾਲਬ ਮੀਤ ਪ੍ਰਧਾਨ ਸਿੰਘ ਠੇਕੇਦਾਰ ਪਰਿਵਾਰ ਸਿੰਘ ਗਾਲਬ ਸਰਤਾਜ ਸਿੰਘ ਪ੍ਰਧਾਨ ਗੁਰਦੁਆਰਾ ਗਾਲਬ ਰਣ ਸਿੰਘ  ਸਰਪੰਚ ਜਗਦੀਸ਼ ਚੰਦ ਸ਼ਰਮਾ ਗਾਲਬ ਰਣ ਸਿੰਘ ਕੁਲਵਿੰਦਰ ਸਿੰਘ ਸ਼ਿੰਦਾ ਸੁਰਿੰਦਰਪਾਲ ਸਿੰਘ ਫੌਜੀ ਹਿੰਮਤ ਸਿੰਘ  ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ  ਕਿਸਾਨੀ ਯੋਧੇ ਨੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਲਗਾਤਾਰ ਆਪਣੀ ਸੇਵਾ ਨਿਭਾਈ ਹੈ  ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਕਰਨਜੀਤ ਸਿੰਘ ਸੋਨੀ ਗਾਲਿਬ  ਸਾਬਕਾ ਵਿਧਾਇਕ ਐਸਆਰ ਕਲੇਰ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਕਮਲਜੀਤ ਸਿੰਘ ਖੰਨਾ ਹਰਦੀਪ ਸਿੰਘ ਗਾਲਿਬ ਸੰਮਤੀ ਮੈਂਬਰ  ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ

DR KIRAN AHLUWALIA GILL TAKES CHARGE AS LUDHIANA CIVIL SURGEON

EXHORTS PEOPLE TO STRICTLY ADHERE TO COVID PROTOCOLS TO WIN WAR AGAINST PANDEMIC

Ludhiana, May 1-2021 (Iqbal Singh Rasulpur/Manjinder Gill)-

Dr Kiran Ahluwalia Gill on Saturday took charge of new Civil Surgeon of Ludhiana.

She replaced Dr Sukhjeevan Kakkar who attained superannuation on April 30, 2021.

Dr Gill was earlier Covid-19 Nodal Officer of Ludhiana and was working tirelessly since the pandemic surfaced.

Soliciting the support of people, She asked the people to adhere to Covid appropriate behaviour strictly to contain the escalated Covid-19 cases.

Dr Gill also appealed the all entitled people to get the Covid jab at the earliest to break transmission chain of virus.

 

ਕਰਫਿਊ ਉਲੰਘਣਾ ਕਰਨ ਤੇ ਦੋ ਦੁਕਾਨ ਦਾਰ ਤੇ ਮੁਕਦਮਾ ਦਰਜ

ਜਗਰਾਉਂ ਮਈ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਇਥੇ ਵੀਕ ਐਂਡ ਲਾਕ ਡਾਊਣ ਦੋਰਾਨ ਆਪਣੀ ਆ ਦੁਕਾਨਾਂ ਖੋਲ੍ਹੀ ਬੈਠੇ ਅਤੇ ਆਪਸ ਵਿਚ ਝਗੜਾ ਕਰਦੇ ਦੋ ਦੁਕਾਨ ਦਾਰਾ ਨੂੰ ਉਸ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜਦੋਂ ਉਪਰੋ ਹੀ ਪੁਲਿਸ ਪਾਰਟੀ ਗਸ਼ਤ ਦੌਰਾਨ asi ਗੁਰਚਰਨ ਸਿੰਘ ਦੀ ਅਗਵਾਈ ਹੇਠ ਉਥੇ ਆ ਪਹੁੰਚੀ।ਇਹ ਵਾਕਿਆ ਜਗਰਾਉਂ ਦੇ ਲਿੰਕ ਰੋਡ ਨੇੜੇ ਰੇਲਵੇ ਸਟੇਸ਼ਨ ਦਾ ਹੈ। ਪੁਲਿਸ ਵੱਲੋਂ ਇਹ ਦੋਨੋਂ ਦੁਕਾਨਦਾਰ ਚਵਲਾ ਬੈਰਿੰਗ ਅਤੇ ਦਿਨੇਸ਼ ਹਾਰਡਵੈਅਰ ਤੇ ਕਾਰਵਾਈ ਕਰਦਿਆਂ ਕਿਹਾ ਕਿ ਇਹ ਦੋਵੇਂ ਦੁਕਾਨਦਾਰ ਪੰਜਾਬ ਸਰਕਾਰ ਵਲੋਂ ਕੋਵਿਡ 19ਦੀਆ ਜਾਰੀ ਕੀਤੀਆਂ ਹਦਾਇਤਾਂ ਦੇ ਬਾਵਜੂਦ ਵੀ ਨਿਰਧਾਰਤ ਸਮੇਂ ਦੇ ਬਾਅਦ ਵੀ ਦੁਕਾਨਾਂ ਖੋਲ੍ਹੀਆਂ ਹੋਈਆਂ ਸਨ ਅਤੇ ਆਪਸ ਵਿੱਚ ਝਗੜਾ ਕਰ ਰਹੇ ਸਨ। ਜਿਸ ਤੇ ਮੁਕਦਮਾ ਦਰਜ ਕੀਤਾ ਗਿਆ ਅਤੇ ਬਾਅਦ ਵਿੱਚ ਦੋਸ਼ੀਆਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਸਾਬਕਾ ਸਰਪੰਚ ਲਾਡੀ ਮਹਿਲ ਕਲਾਂ ਸੋਡੇ ਨੂੰ ਸਦਮਾ ਦਾਦੀ ਜੀ ਦਾ ਦੇਹਾਂਤ।   

ਮਹਿਲ ਕਲਾਂ/ਬਰਨਾਲਾ-ਅਪ੍ਰੈਲ-(ਗੁਰਸੇਵਕ ਸਿੰਘ ਸੋਹ)-

ਮਹਿਲ ਕਲਾਂ ਸੋਡੇ ਦੇ ਸਾਬਕਾ ਸਰਪੰਚ ਤੇ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰਜੀਤ ਸਿੰਘ ਲਾਡੀ ਦੀ ਦਾਦੀ ਅਤੇ ਸਰਪੰਚ ਰਾਜਵਿੰਦਰ ਕੌਰ ਧਾਲੀਵਾਲ ਦੀ ਸੱਸ  ਮਹਿੰਦਰ ਕੌਰ ਪਤਨੀ ਸਵ. ਗੁਰਨਾਮ ਸਿੰਘ ਬਿਲਾਸਪੁਰੀਆ ਜੋ ਅੱਜ ਅਕਾਲ ਚਲਾਣਾ ਕਰ ਗਏ ਸਨ ।ਉਨ੍ਹਾਂ ਦਾ ਸਸਕਾਰ ਮਹਿਲ ਕਲਾਂ ਸੋਢੇ ਦੇ ਸ਼ਮਸ਼ਾਨਘਾਟ ਵਿਖੇ ਕੋਵਿਡ 19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ।ਮਾਤਾ ਮਹਿੰਦਰ ਕੌਰ ਦੀ ਚਿਖਾ ਨੂੰ ਅਗਨੀ ਦੀ ਰਸਮ ਉਨ੍ਹਾਂ ਦੇ ਪੋਤਰੇ ਹਰਭੁਪਿੰਦਰਜੀਤ ਸਿੰਘ ਲਾਡੀ ਤੇ ਦਵਿੰਦਰ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ ।ਇਸ ਮੌਕੇ ਅੰਤਮ ਸੰਸਕਾਰ ਤੋਂ ਪਹਿਲਾਂ ਅਰਦਾਸ ਦੀ ਰਸਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਹੈੱਡ ਗ੍ਰੰਥੀ ਭਾਈ ਜਗਸੀਰ ਸਿੰਘ ਦੇ ਵੱਲੋਂ ਕੀਤੀ ਗਈ। ਉਨ੍ਹਾਂ ਦੇ ਸਸਕਾਰ ਮੌਕੇ ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ, ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਾਬਕਾ ਸਰਪੰਚ ਪਰਗਟ ਸਿੰਘ ਠੀਕਰੀਵਾਲ, ਨਰਿੰਦਰ ਸਿੰਘ ਰੂਬੀ ਸਾਬਕਾ ਸੀਨੀਅਰ ਪੁਲੀਸ ਅਧਿਕਾਰੀ,ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ,ਕਾਂਗਰਸੀ ਆਗੂ ਨਿਰਭੈ ਸਿੰਘ ਛੀਨੀਵਾਲ, ਗੋਰਖਾ ਸਿੰਘ ਸੋਹੀ, ਕਰਮ ਸਿੰਘ      
,ਸੁਰਿੰਦਰ ਸਿੰਘ ਛਿੰਦਾ ਵਜੀਦਕੇ, ਮੰਗਤ ਸਿੰਘ ਸਿੱਧੂ ,ਪੰਚ ਗੁਰਦੀਪ ਸਿੰਘ ਸੋਢਾ, ਡਾ-ਕੇਸਰ ਖਾਨ ,ਡਾ ਦਿਲਬਾਗ ਸਿੰਘ, ਫੌਜੀ ਸਰਬਜੀਤ ਸਿੰਘ.,ਡਿਪਟੀ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ, ਗੁਰਜੰਟ ਸਿੰਘ 
ਸੁਸਾਇਟੀ ਪ੍ਰਧਾਨ ਕਮਲਪ੍ਰੀਤ ਸਿੰਘ ਕਮਲ ,ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਸਮੇਤ ਇਲਾਕੇ ਦੇ ਪੰਚ- ਸਰਪੰਚ ਹਾਜ਼ਰ ਸਨ ।

ਕੋਵਿਡ-19 ਹਦਾਇਤਾਂ ਦੀਆਂ ਸ਼ਰ੍ਹੇਆਮ ਉਡਾਈਆਂ ਧੱਜੀਆਂ 20 ਦੀ ਬਜਾਏ ਸੈਂਕਡ਼ਿਆਂ ਦਾ ਇਕੱਠ  

ਮਹਿਲ ਕਲਾਂ/ਬਰਨਾਲਾ- ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)-

ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਚ ਲੈ ਚੁੱਕਾ ਹੈ ਇਸ ਵਾਇਰਸ ਦੇ ਨਾਲ ਜਿੱਥੇ ਹਰ ਰੋਜ਼ ਕੀਮਤੀ ਜਾਨਾਂ ਮੌਤ ਦੇ ਮੂੰਹ ਚ ਜਾ ਰਹੀਆਂ ਹਨ। ਜਿਸ ਕਰ ਕੇ ਦੇਸ਼ਾਂ ਪ੍ਰਦੇਸ਼ਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਇਸ ਵਾਇਰਸ ਤੋਂ ਬਚਣ ਦੇ ਲਈ     ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਵੱਖ-ਵੱਖ ਬਣੀਆਂ ਐੱਨਜੀਓ ਵੱਲੋਂ ਖਾਣ ਪੀਣ ਦੀਆਂ ਵਸਤਾਂ ਘਰਾਂ ਵਿਚ ਦਿੱਤੀਆਂ ਗਈਆਂ। ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਇਹ ਪਿੰਡਾਂ ਵਿਚ ਆ ਕੇ ਸਾਵਧਾਨੀਆਂ ਵਰਤਣ ਲਈ ਮਾਸਕ, ਸੈਣੀ ਟੇਜ਼ਰ,ਆਪਸੀ ਦੂਰੀ ਸਮੇਤ ਖ਼ੁਸ਼ੀ ਗ਼ਮੀ ਦੇ ਸਮਾਗਮਾਂ, ਜਨਤਕ ਇਕੱਠਾਂ ਤੇ ਚੋਣ ਰੈਲੀਆਂ ਆਦਿ ਵਿੱਚ ਸੀਮਤ ਇਕੱਠ ਰੱਖਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਵੇਂ ਕਿ  ਭੋਗਾ ਉੱਪਰ 20 ਜਣਿਆਂ ਤੋਂ ਵੱਧ ਦੇ ਇਕੱਠ ਤੇ ਪਾਬੰਦੀ ਲਾਈ ਹੋਈ ਹੈ। ਜਿਸ ਦੀ ਉਲੰਘਣਾ ਕਰਨ ਤੇ ਜਿਥੇ ਆਮ ਲੋਕਾਂ ਨੂੰ ਭਾਰੀ ਜੁਰਮਾਨੇ ਤੇ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਰਾਜਸੀ ਰਸੂਖ ਰੱਖਣ ਵਾਲੇ ਲੋਕ ਇਨ੍ਹਾਂ ਹੁਕਮਾਂ ਦੀਆਂ ਸ਼ਰ੍ਹੇਆਮ ਉਲੰਘਣਾ ਕਰ ਰਹੇ ਹਨ। ਅਜਿਹਾ  ਹੀ ਇਕ ਮਾਮਲਾ ਬਲਾਕ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਹੋਏ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਦੇ ਸ਼ਰਧਾਂਜਲੀ ਸਮਾਗਮ ਤੋਂ ਸਾਹਮਣੇ ਆਇਆ ਹੈ। ਜਿੱਥੇ ਅੰਤਮ ਅਰਦਾਸ ਵਿੱਚ ਸਮੁੱਚੇ ਪੰਜਾਬ ਚੋਂ ਸੈਂਕਡ਼ਿਆਂ ਦਾ ਇਕੱਠ ਹੋਇਆ, ਉੱਥੇ ਬਹੁਤ ਘੱਟ ਲੋਕਾਂ ਵੱਲੋਂ ਮਾਸਕ ਆਦਿ ਲਗਾ ਕੇ ਸ਼ਮੂਲੀਅਤ ਕੀਤੀ ਗਈ ਹੈ`, ਕਿਉਂਕਿ ਅਖ਼ਬਾਰਾਂ ਵਿੱਚ ਲੱਗੇ ਭੋਗ ਦੇ ਇਸਤਿਹਾਰਾ ਉਪਰ "ਕੋਵਿਡ-19 ਦੀਆਂ ਹਦਾਇਤਾਂ ਦਾ ਧਿਆਨ ਰੱਖਿਆ ਜਾਵੇ" ਲਿਖਿਆ ਹੋਇਆ ਸੀ। ਪਰ ਸਮਾਗਮ ਵਿੱਚ ਕੋਵਿਡ-19 ਦੀ ਸ਼ਰ੍ਹੇਆਮ ਉਲੰਘਣਾ ਕੀਤੀ ਗਈ ਹੈ, ਕੀ ਇਹੋ ਜਿਹੇ ਇਕੱਠਾਂ ਚ ਕੋਰੋਨਾ ਨਹੀਂ ਫੈਲਦਾ । ਦੂਜੇ ਪਾਸੇ ਸ਼ਾਮ 5 ਵਜੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ, ਪਰ ਜੇ ਕੋਈ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਫੇਰ ਇਹੋ ਜਿਹੇ ਇਕੱਠਾ ਤੇ ਰੋਕ ਕਿਉਂ ਨਹੀਂ ਲਾਈ ਜਾ ਸਕਦੀ। / ਕੀ ਪ੍ਰਸ਼ਾਸਨ ਇਹੋ ਜਿਹੇ ਮਾਮਲਿਆਂ ਵਿਚ ਧਿਆਨ ਦੇਵੇਗਾ ।

ਸਰਕਾਰੀ ਸਮਾਰਟ ਸਕੂਲ ਦੱਧਾਹੂਰ ਵੱਲੋਂ ਚੇਤਨਾਂ ਰੈਲੀ ਦਾ ਆਯੋਜਨ 

ਦੱਧਾਹੂਰ/ਰਾਏਕੋਟ-ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)-

ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੀ ਯੋਗ ਅਗਵਾਈ ,ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ੍ਹ ਸਿੱਖਿਆ ਅਫਸਰ ਸ ਲਖਵੀਰ ਸਿੰਘ ਸਮਰਾ ਅਤੇ ਉਪ ਜਿਲਾ੍ਹ ਸਿੱਖਿਆ ਅਫਸਰ ਡਾ ਚਰਨਜੀਤ ਸਿੰਘ ਜੀ ਦੀ ਸੁਯੋਗ ਅਗਵਾਈ ਸਦਕਾ ਨੋਡਲ ਅਫਸਰ ਮੈਡਮ ਵਿਸ਼ਵਕੀਰਤ ਕਾਹਲੋਂ ਅਤੇ ਬੀ ਐਮ ਸਰਬਜੀਤ ਸਿੰਘ ਦੇ ਸਹਿਯੋਗ ਨਾਲ ਦੋ ਜਿਿਲਆਂ ਦੀ ਹੱਦ ਤੇ ਬਣੇ ਸਰਕਾਰੀ ਸਮਾਰਟ ਸਕੂਲ ਦੱਧਾਹੂਰ ਤੋਂ ਸਕੂਲ ਪ੍ਰਿੰਸੀਪਲ ਸ ਸੰਤੋਖ ਸਿੰਘ ਗਿਲ ਅਤੇ ਸਮੱਚੇ ਸਟਾਫ ਵੱਲੋਂ ਦੱਧਾਹੂਰ ਸਕੂਲ ਵਿੱਚ ਦਾਖਲਿਆਂ ਸਬੰਧੀ ਚੇਤਨਾਂ ਰੈਲੀ ਦੀ ਸ਼ੁਰੂਆਤ ਕੀਤੀ ਗਈ ਇਸ ਰੈਲੀ ਦਾ ਮੁੱਖ ਉਦੇਸ਼ ਦੱਧਾਹੂਰ ਸਕੂਲ ਵੱਲੋਂ ਦਿਤੀਆਂ ਜਾ ਰਹੀਆਂ ਵਿੱਦਿਅਕ ਸਹੂਲਤਾਂ ਬਾਰੇ ਸਮਾਜ ਦੇ ਹਰ ਵਰਗ ਨੂੰ ਚੇਤਨ ਕਰਨਾ ਅਤੇ ਸਕੂਲ ਵਿੱਚ ਵਿਿਦਆਰਥੀਆਂ ਦਾ ਦਾਖਲਾ ਵਧਾਉਣਾ ਹੈ ਦੱਧਾਹੂਰ ਸਕੂਲ ਸਰਹੱਦੀ ਸਕੂਲ ਹੋਣ ਕਾਰਣ ਬਰਨਾਲਾ ਜਿਲੇ ਦੇ ਫੀਡਰ ਪਿੰਡਾਂ ਤੋਂ ਵੀ ਵਿਿਦਆਰਥੀ ਪੜਨ ਆਉਂਦੇ ਹਨ ਇਸ ਲਈ ਚੇਤਨਾਂ ਰੈਲੀ ਬਸ ਵਿੱਚ ਸਵਾਰ ਸਕੂਲ ਸਟਾਫ ਵੱਲੋਂ ਦੱਧਾਹੂਰ ਪਿੰਡ ਤੋਂ ਬਾਅਦ ਬਰਨਾਲਾ ਜਿਲੇ ਦੇ ਪਿੰਡਾਂ ਬਾਹਮਣੀਆ,ਕੁਤਬਾ ਨਿਹਾਲੂਵਾਲ,ਗੰਗੋਹਰ,ਪੰਡੋਰੀ,ਕ੍ਰਿਪਾਲ ਸਿੰਘ ਵਾਲਾ, ਕਲਾਲ ਮਾਜਰਾ ਆਦਿ ਪਿੰਡਾਂ ਵਿੱਚ ਜਾ ਕੇ ਸਕੂਲ ਵੱਲੋਂ ਮੁਹਇਆ ਕਰਵਾਈਆਂ ਜਾ ਰਰੀਆਂ ਸਹੂਲਤਾਂ ਅਤੇ ਚਲ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਇਸ ਚੇਤਨਾਂ ਰੈਲੀ ਵਿੱਚ ਸ ਭਵਨਦੀਪ ਸਿੰਘ,ਸ਼੍ਰੀ ਰਵਿੰਦਰ ਕੁਮਾਰ, ਸ਼੍ਰੀਮਤੀ ਸੁਰਿਂਦਰ ਕੌਰ, ਸ਼੍ਰੀਮਤੀ ਮਨਜੀਤ ਕੌਰ,  ਸ਼੍ਰੀਮਤੀ ਦਲਜੀਤ ਕੌਰ,ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀਮਤੀ ਕਿਰਨਪ੍ਰੀਤ ਕੌਰ,ਸ ਸੁਖਦੀਪ ਸਿੰਘ ਹਾਜਰ ਸਨ

ਪਿੰਡ ਹਠੂਰ ਤੋਂ 30 ਵਾਂ ਜਥਾ ਦਿੱਲੀ ਦੀਆ ਬਰੂਹਾਂ ਲਈ ਰਵਾਨਾ ਹੋਇਆ ।  

ਸ਼ਹੀਦਾਂ ਦੇ ਖੂਨ ਦੀ ਬੂੰਦ ਮੋਦੀ ਦੇ ਸਿਰ ਚੜ੍ਹ ਕੇ ਬੋਲੇਗੀ......    

ਹਠੂਰ/ਲੁਧਿਆਣਾ -ਅਪ੍ਰੈਲ-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ 3 ਆਰਡੀਨੈਂਸ ਪਾਸ ਕੀਤੇ ਹਨ। ਉਸ ਦੇ ਵਿਰੋਧ ਵਿੱਚ ਅਤੇ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਜਥੇਦਾਰ ਸਰਪੰਚ ਮਲਕੀਤ ਸਿੰਘ ਹਠੂਰ ਦੀ ਅਗਵਾਈ 'ਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ 30 ਵਾਂ ਜਥਾ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਸਰਪੰਚ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਗੱਡੀ ਭਰ ਕੇ ਜਥਾ ਦਿੱਲੀ ਵਿਖੇ ਰਵਾਨਾ ਹੋਇਆ ਮੋਦੀ ਸਰਕਾਰ ਵੱਲੋਂ ਇੰਡੀਆ ਦੇ ਵਿੱਚ 24 ਰੈਲੀਆਂ ਕੀਤੀਆਂ ਗਈਆਂ ਜੋ ਵੀ ਰੈਲੀਆਂ ਵਿੱਚ ਬੰਦੇ ਜਾਂਦੇ ਉਹ ਸਾਰੇ ਯੂ ਪੀ ਦੇ ਹੀ ਸਨ। ਰੈਲੀਆਂ ਅਤੇ ਕੁੰਭ ਦੇ ਮੇਲੇ ਕਾਰਨ ਹੀ ਕੋਰੋਨਾ ਜ਼ਿਆਦਾ ਫੈਲਿਆ ਹੈ। ਇਸ ਸਮੇਂ ਉਨ੍ਹਾਂ ਨਾਲ ਮੁਖਤਿਆਰ ਸਿੰਘ ਖਾਲਸਾ, ਜੋਗਿੰਦਰ ਸਿੰਘ ਵਾਸੀ, ਸੁਖਵਿੰਦਰ ਸਿੰਘ ਕਾਕਾ, ਜਸਵੰਤ ਸਿੰਘ ਗੋਲੀ, ਇੰਦਰਜੀਤ ਸਿੰਘ ਸਾਬਕਾ ਮੈਂਬਰ, ਕਾਲਾ ਵਾਸੀ, ਬੰਤ ਸਿੰਘ, ਸੰਤ ਸਿੰਘ, ਸੁਖਦੇਵ ਸਿੰਘ, ਬਾਜਾ ਵਾਸੀ, ਆਦਿ ਹਾਜ਼ਰ ਸਨ ।