You are here

ਲੁਧਿਆਣਾ

ਪੰਜਾਬ ਚ ਆਪ ਦੀ ਸਰਕਾਰ ਆਉਣ ਤੇ ਮਹਿੰਗਾਈ ਨੂੰ ਨੱਥ ਪਾਈ ਜਾਵੇਗੀ :ਜਗਜੀਵਨ ਸਿੰਘ ਫਤਿਹਗੜ੍ਹ ਸਿਵੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਪੰਜਾਬ ਦੇ ਸੂਝਵਾਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਦੀ ਨੁਹਾਰ ਬਦਲਣ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਅੱਗੇ ਆਉਣ  ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਨ੍ਹਾਂ ਸਮਰਾਏਦਾਰ ਰਵਾਇਤੀ ਪਾਰਟੀਆਂ ਨੇ ਪੰਜਾਬ ਦੇਲੋਕਾਂ ਨਾਲ ਝੂਠੇ ਵਾਅਦੇ ਕਰਕੇ ਆਪਣੀਆਂ ਤਿਜੌਰੀਆਂ ਭਰਨ ਵੱਲ ਧਿਆਨ ਦਿੱਤਾ ਇਸ ਕਾਰਨ ਇਨ੍ਹਾਂ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਗ਼ਰੀਬ ਹੋਰ ਗ਼ਰੀਬ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਅਜੇ ਤਕ ਸਜ਼ਾਵਾਂ ਨਹੀਂ ਮਿਲ ਸਕੀਆਂ ਅੱਜ ਵੀ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਇਨ੍ਹਾਂ   ਵਿਚਾਰਾਂ ਦਾ ਪ੍ਰਗਟਾਵਾ ਆਦਮੀ ਆਮ ਆਦਮੀ ਪਾਰਟੀ ਦੇ ਵਰਕਰ ਜਗਜੀਵਨ ਸਿੰਘ ਫਤਿਹਗੜ੍ਹ ਸਿਵੀਆਂ  ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤਾ ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਿਆਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇਗਾ ਅਤੇ ਮਹਿੰਗਾਈ ਨੂੰ ਨੱਥ ਪਾਈ ਜਾਵੇਗੀ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ ।ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ  ਪੰਜਾਬ ਵਿੱਚ 2o22 ਵਿੱਚ ਸਾਰਿਆਂ ਨੂੰ ਰਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ।

ਗਾਇਕ ਮੀਤ ਗੁਰਨਾਮ ਅਤੇ ਰੂਬੀ ਗਰੇਵਾਲ ਦਾ ਨਵਾਂ ਸਿੰਗਲ ਟਰੈਕ "ਸਫੈਦਾ" 12 ਨੂੰ ਰਿਲੀਜ਼

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਜੋਬਨ ਕਿਊਨ ਰਿਕਾਰਡਿੰਗ ਅਤੇ ਬਲਵਿੰਦਰ ਸਿੰਘ ਉੱਪਲ ਦੀ ਪੇਸ਼ਕਸ਼  ਸਿੰਗਲ ਟਰੈਕ "ਸਫੈਦਾ" ਗਾਇਕਾ ਮੀਤ ਗੁਰਨਾਮ ਅਤੇ ਰੂਬੀ ਗਰੇਵਾਲ ਦੀ ਆਵਾਜ਼ ਵਿੱਚ 12 ਮਈ   ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ  ਇਸ ਗੀਤ ਨੂੰ  ਮਿਊਜ਼ਿਕ ਗੋਬਿੰਦ ਸਮਾਲਸਰ ਨੇ ਦਿੱਤਾ ਹੈ। ਇਸ ਗੀਤ ਨੂੰ ਲਿਖਿਆ ਮੀਤ ਗਰਨਾਮ ਨੇ   ਆਪਣੀ ਸੋਹਣੀ  ਕਲਮਬੱਧ ਨਾਲ ਤਿਆਰ ਕੀਤਾ ਹੈ । ਇਸ ਗੀਤ ਵਿੱਚ ਵਿਸ਼ੇਸ਼ ਧੰਨਵਾਦ ਕੁਲਦੀਪ ਸਿੰਘ ਭੱਟੀ,ਰੂਪ ਸਿੰਘ ਦਾ ਹੈ ।ਇਹ   ਸਿੰਗਲ ਟਰੈਕ ਸਫੈਦਾ ਜਲਦੀ ਹੀ ਯੂ ਟਿਊਬ ਤੇ ਦਿਖਾਈ ਦੇਵੇਗਾ ।

ਢੁੱਡੀਕੇ ਪਿੰਡ ਵਾਸੀਆਂ ਵਲੋਂ ਸ਼ਰਾਬ ਦਾ ਠੇਕਾ ਪਿੰਡ ਤੋਂ ਬਾਹਰ ਕਰਨ ਦੀ ਮੰਗ ਨੇ ਫੜਿਆ ਜ਼ੋਰ

ਅਜੀਤਵਾਲ ਬਲਵੀਰ ਸਿੰਘ ਬਾਠ

ਢੁੱਡੀਕੇ ਪਿੰਡ ਵਾਸੀਆਂ ਵਲੋਂ ਸ਼ਰਾਬ ਦੇ ਠੇਕਾ ਪਿੰਡ ਤੋਂ ਬਾਹਰ ਕਰਨ ਦੀ ਮੰਗ ਢੁੱਡੀਕੇ ਪਿੰਡ ਵਿਖੇ ਗ੍ਰਾਮ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਰਾਬ ਦਾ ਠੇਕਾ ਜੋ ਘਰਾਂ ਦੇ ਬਿਲਕੁਲ ਨਾਲ ਹੈ, ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ, ਤੇ ਸਰਕਾਰ ਸੀਨੀਅਰ ਸੈਕੰਡਰੀ ਸਕੂਲ  ਦੇ ਨੇੜੇ ਹੈ। ਬੈਂਕ ਵਿੱਚ ਆਉਣ ਵਾਲੀਆਂ ਔਰਤਾਂ ਤੇ ਸਕੂਲ ਆਉਣ ਜਾਣ ਵਾਲੀਆਂ ਕੁੜੀਆਂ ਨੂੰ ਬਹੁਤ ਔਖਾ ਹੁੰਦਾ । ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ , ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਵਲੋਂ ਸ਼ਰਾਬ ਦੇ ਠੇਕੇ ਦੇ ਸਾਹਮਣੇ ਧਰਨਾ ਦਿੱਤਾ ਗਿਆ । ਪਹਿਲਾਂ ਵੀ ਇਸ ਵਾਰੇ ਕਿਹਾ ਗਿਆ ਸੀ, ਪਰ ਧਿਆਨ ਨਹੀਂ ਦਿੱਤਾ ਗਿਆ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ,ਗੁਰਮੀਤ ਸਿੰਘ, ਸਤਨਾਮ ਬਾਬਾ, ਦਵਿੰਦਰ ਮਧੋਲਾ,  ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ,ਇਕਬਾਲ ਸਿੰਘ ਨੰਬਰਦਾਰ,  ਸ਼ਮਸ਼ੇਰ ਜੋਤੀ, ਚਮਕੌਰ ਸਿੰਘ ਚੰਨੀ, ਹਰਵਿੰਦਰ ਗੋਲੂ,  ਕਰਤਾਰ ਸਿੰਘ ਮਾਸਟਰ, ਰਾਜਾ, ਸੰਜੂ, ਬੇਅੰਤ,  ਮਨਦੀਪ,ਮੁਕੰਦ, ਮੈਂਬਰ ਪੰਚਾਇਤ ਸੋਨੀ, ਰਣਜੀਤ ਸਿੰਘ, ਗਿਆਨੀ ਡਰਾਈਵਰ ਤੇ ਹੋਰ ਸ਼ਾਮਲ ਸਨ

ਜਨਰਲ ਸਕੱਤਰ ਬਿੰਦਰ ਮਨੀਲਾ ਦਾ ਨੌਜਵਾਨਾਂ ਵੱਲੋਂ ਸਨਮਾਨ

ਅਜੀਤਵਾਲ ਬਲਵੀਰ ਸਿੰਘ ਬਾਠ  

ਪਿਛਲੇ ਲੰਮੇ ਅਰਸੇ ਤੋਂ ਸਮਾਜ ਸੇਵੀ ਅਤੇ ਲੋਕ ਭਲਾਈ ਕਾਰਜਾਂ ਦੇ ਆਗੂ  ਵਜੋਂ ਜਾਣੇ ਜਾਂਦੇ ਨੌਜਵਾਨਾ   ਦਿਲਾਂ ਦੀ ਧੜਕਣ ਹਲਕਾ ਜਗਰਾਉਂ ਦਾ ਮਾਨ ਗੁਰਵਿੰਦਰ ਸਿੰਘ ਬਿੰਦਰ ਮਨੀਲਾ ਦੇ ਦਿਲਾਂ ਦੀ ਧੜਕਣ ਜਗਰਾਉਂ ਇਲਾਕੇ ਚ ਉਭਰਦਾ ਨਾਮ ਗੁਰਬਿੰਦਰ ਸਿੰਘ ਬਿੰਦਰ ਮਨੀਲਾ  ਨੂੰ  ਸ਼੍ਰੋਮਣੀ ਅਕਾਲੀ ਦਲ ਵੱਲੋਂ ਟਰਾਂਸਪੋਰਟ ਵਿੰਗ ਦਾ ਜਨਰਲ ਸਕੱਤਰ  ਨੋ ਸ਼੍ਰੋਮਣੀ ਅਦੇ ਦਿਲਾਂ ਦੀ ਧੜਕਣ ਹਲਕਾ ਜਗਰਾਉਂ ਦੇ ਸਿਰਕੱਢ ਆਗੂ ਗੁਰਬਿੰਦਰ ਸਿੰਘ ਬਿੰਦਰ ਮਨੀਲਾ ਨੂੰ  ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਮਾਣ ਦਿੰਦੇ ਹੋਏ ਜਨਰਲ ਸਕੱਤਰ ਟਰਾਂਸਪੋਰਟ ਨੂੰਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਮਾਣ ਦਿੰਦੇ ਹੋਏ   ਸ਼੍ਰੋਮਣੀ ਅਕਾਲੀ ਦਲ ਵੱਲੋਂ ਟਰਾਂਸਪੋਰਟ ਵਿੰਗ ਦਾ ਜਨਰਲ ਸਕੱਤਰ ਬਣਾਉਣ ਤੇ ਨੌਜਵਾਨਾਂ ਵੱਲੋਂ ਵਿਸੇਸ਼ ਤੌਰ ਤੇ ਸਨਮਾਨਤ ਕੀਤਾ ਗਿਆ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਰਾਜਾ ਢੁੱਡੀਕੇ ਨੇ ਦੱਸਿਆ ਕਿ  ਪਿਛਲੇ ਲੰਮੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਚੜ੍ਹਦੀ ਕਲਾ ਵਿੱਚ ਕੰਮ ਕਰਨ ਵਾਲੇ ਨੌਜਵਾਨ ਆਗੂ ਬਿੰਦਰ ਸਿੰਘ ਮਨੀਲਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਮਾਣ ਦੇ ਕੇ ਨਿਵਾਜਿਆ ਗਿਆ ਰਾਜਾ ਢੁੱਡੀਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ ਅਤੇ ਜੁਝਾਰੂ ਵਰਕਰਾਂ ਦੀ ਕਦਰ ਕੀਤੀ ਹੈ  ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡਾ ਭਰਾ ਹਮੇਸ਼ਾ ਵੱਡੀਆਂ ਪ੍ਰਾਪਤੀਆਂ ਕਰੇ ਅਤੇ ਬੁਲੰਦੀਆਂ ਛੂਹੇ  ਅੱਜ ਨੌਜਵਾਨਾਂ ਦੀ ਹਾਜ਼ਰੀ ਵਿੱਚ ਮੂੰਹ ਮਿੱਠਾ ਕਰਵਾ ਕੇ ਵਿਸ਼ੇਸ਼ ਤੌਰ ਤੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ  ਇਸ ਸਮੇਂ

ਪੰਜਾਬ ਸਰਕਾਰ ਬਿਜਲੀ ਸਮਝੌਤੇ ਰੱਦ ਕਰੇ- ਵਿਧਾਇਕ ਬਿਲਾਸਪੁਰ 

ਨਿਹਾਲ ਸਿੰਘ ਵਾਲਾ, 1 ਮਈ

ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਿਕ ਅਕਾਲੀ ਭਾਜਪਾ ਸਰਕਾਰ ਸਮੇਂ ਹੋਏ ਬਿਜਲੀ ਸਮਝੌਤੇ ਤੁਰੰਤ ਰੱਦ ਕਰੇ। ਕਿਉਂ ਕਿ ਇਨ੍ਹਾਂ ਸਮਝੌਤਿਆਂ ਦੇ ਕਾਰਨ ਹੀ ਬਿਜਲੀ ਪੈਦਾ ਕਰਨ ਵਾਲੇ ਸੂਬੇ ਪੰਜਾਬ ਵਿਚ ਹੀ ਬੇ ਅਥਾਹ ਮਹਿੰਗੀ ਬਿਜਲੀ ਮਿਲਦੀ ਹੈ। ਜਿਸ ਕਰਕੇ ਬਿਜਲੀ ਦੇ ਬਿੱਲ ਭਰਨੇ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੋ ਚੁੱਕੀ ਹੈ। ਉੱਕਤ ਪ੍ਰਗਟਾਵਾ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਾਰਟੀ ਵੱਲੋਂ ਚਲਾਏ ਜਾ ਰਹੇ ਬਿਜਲੀ ਅੰਦੋਲਨ ਤਹਿਤ ਪਿੰਡ ਨਵਾਂ ਮਾਛੀਕੇ ਵਿਖੇ ਬਿਜਲੀ ਦੇ  ਬਿੱਲ ਸਾੜਦਿਆਂ ਕੀਤਾ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਬੇਹੱਦ ਗੁਰਬਤ ਦੀ ਜਿੰਦਗੀ ਬਸਰ ਕਰਨ ਵਾਲੇ ਲੋਕਾਂ ਨੂੰ ਹਜਾਰਾਂ ਰੁਪਏ ਦੇ ਬਿੱਲ ਆ ਰਹੇ ਹਨ, ਜੋ ਕਿ ਸਰਕਾਰ ਦੀ ਗਰੀਬ ਲੋਕਾਂ ਪ੍ਤੀ ਲਾਪ੍ਰਵਾਹੀ ਦਾ ਨਤੀਜਾ ਹੈ। ਇਸ ਮੌਕੇ ਸਰਕਲ ਇੰਚਾਰਜ ਸੁਖਦੀਪ ਸਿੰਘ ਸਾਧ ਭਾਗੀਕੇ, ਡਾਕਟਰ ਗੋਰਾ ਸਿੰਘ ਮਾਛੀਕੇ, ਡਾਕਟਰ ਬੱਬੂ ਮਾਛੀਕੇ, ਜਗਮੋਹਨ ਸਿੰਘ ਸਰਕਲ ਇਨਚਾਰਜ, ਮਾਸਟਰ ਗੁਰਬਖਸ਼ ਸਿੰਘ ਮਾਛੀਕੇ, ਕੇਵਲ ਸਿੰਘ ਮਾਛੀਕੇ, ਮੈਂਗਲ ਸਿੰਘ, ਗੀਤਾ ਸਿੰਘ  ਨਵੇਂ ਮਾਛੀਕੇ, ਪੀਲਾ ਸਿੰਘ ਨਵੇਂ ਮਾਛੀਕੇ, ਕੁਲਵਿੰਦਰ ਸਿੰਘ, ਸੁੱਖਾ ਸਿੰਘ ਡਾਕਟਰ  ਲਖਵੀਰ ਸਿੰਘ, ਮਾਸਟਰ ਬੇਅੰਤ ਸਿੰਘ, ਬਿੱਟੂ ਆੜ੍ਹਤੀਆ ਆਦਿ ਹਾਜ਼ਰ ਸਨ। 
ਕੈਪਸ਼ਨ - ਪਿੰਡ ਨਵਾਂ ਮਾਛੀਕੇ ਵਿਖੇ ਬਿਜਲੀ ਦੇ ਬਿੱਲ ਸਾੜਦੇ ਹੋਏ ਵਿਧਾਇਕ ਬਿਲਾਸਪੁਰ ਅਤੇ ਪਾਰਟੀ ਆਗੂ। 
ਤਸਵੀਰ-

ਸੁਧਾਰ ਅਤੇ ਨਵੀਂ ਅਬਾਦੀ ਅਕਾਲਗੜ ਦੇ ਦੁਕਾਨਦਾਰਾਂ ਨੇ ਐਸਡੀਐਮ ਨੂੰ ਦਿੱਤਾ ਮੰਗ ਪੱਤਰ, ਦੁਕਾਨਾਂ ਖੋਲਣ ਦੀ ਕੀਤੀ ਮੰਗ

ਸੁਧਾਰ 05 ਮਈ ( ਜਗਰੂਪ ਸਿੰਘ ਸੁਧਾਰ  ) 

ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ 15 ਮਈ ਤੱਕ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ, ਜਿਸ ਦੇ ਚੱਲਦਿਆਂ ਕੁੱਝ ਦੁਕਾਨਾਂ ਜਿਵੇਂ ਮੈਡੀਕਲ, ਕਰਿਆਨਾ, ਮੋਬਾਇਲ ਰਿਪੇਅਰ, ਠੇਕੇ, ਖੇਤੀਬਾੜੀ ਨਾਲ ਸਬੰਧਿਤ ਦੁਕਾਨਾਂ ਨੂੰ ਖੋਲਣ ਦੀ ਇਜਾਜਤ ਦਿੱਤੀ ਗਈ ਹੈ। ਪਰ ਦੂਸਰੇ ਪਾਸੇ ਸਰਕਾਰ ਵੱਲੋਂ ਜਿਹੜੀਆਂ ਦੁਕਾਨਾਂ ਨੂੰ ਬੰਦ ਰੱਖਣ ਦੀਆਂ ਹਦਾਇਤਾਂ ਹਨ, ਉਨਾਂ ਨੂੰ ਦੁਕਾਨਾਂ ਨੂੰ ਪ੍ਰਸ਼ਾਸ਼ਨ ਵੱਲੋਂ ਨਾ ਖੋਲਣ ਦੇਣ ਦੇ ਕਾਰਨ ਦੁਕਾਨਦਾਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੁਕਾਨਾਂ ਖੋਲਣ ਦੀ ਮੰਗ ਨੂੰ ਲੈ ਕੇ ਅੱਜ ਸੁਧਾਰ ਬਜਾਰ ਤੇ ਨਵੀਂ ਅਬਾਦੀ ਅਕਾਲਗੜ ਦੇ ਦੁਕਾਨਦਾਰਾਂ ਵੱਲੋਂ ਐਸ.ਡੀ.ਐਮ. ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੂੰ ਮੰਗ ਪੱਤਰ ਦਿੱਤਾ ਗਿਆ। 
                ਇਸ ਮੌਕੇ ਸੁਧਾਰ ਬਾਜ਼ਾਰ ਦੇ ਪ੍ਰਧਾਨ ਸੰਜੀਵ ਕੁਮਾਰ, ਪ੍ਰਧਾਨ ਬਾਲ ਕਿ੍ਰਸ਼ਨ ਗਰਗ, ਮੀਤ ਪ੍ਰਧਾਨ ਸੰਦੀਪ ਸਿੰਘ ਆਦਿ ਦੁਕਾਨਦਾਰਾਂ ਨੇ ਕਿਹਾ ਕਿ ਪੇਂਡੂ ਖੇਤਰ ਦੇ ਦੁਕਾਨਦਾਰ ਹੀ ਲੋਕਾਂ ਦੀਆਂ ਰੋਜਾਨਾ ਦੀਆਂ ਜਰੂਰਤ ਵਾਲੀਆਂ ਵਸਤਾਂ ਦਾ ਕਾਰੋਬਾਰ ਕਰਦੇ ਹਨ ਅਤੇ ਜਿਆਦਾਤਰ ਦੁਕਾਨਦਾਰ ਕਿਰਾਏ ਤੇ ਦੁਕਾਨਾਂ ਲੈ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਦੁਕਾਨਾਂ ਬੰਦ ਕਰਨ ਦੀਆਂ ਦਿੱਤੀਆਂ ਹਦਾਇਤਾਂ ਕਾਰਨ ਜਿੱਥੇ ਉਹ ਆਪਣੇ ਪਰਿਵਾਰਾਂ ਦਾ ਖਰਚਾ ਚੁੱਕਣ ਤੋਂ ਅਸਮਰੱਥ ਹਨ, ਉੱਥੇ ਉਹ ਦੁਕਾਨਾਂ ਦਾ ਕਿਰਾਇਆ ਦੇਣ ਤੋਂ ਵੀ ਅਸਮਰੱਥ ਹਨ। ਉਨਾਂ ਕਿਹਾ ਕਿ ਪਿਛਲੇ ਸਾਲ ਵੀ ਕਈ ਮਹੀਨੇ ਦੁਕਾਨਾਂ ਬੰਦ ਰਹੀਆਂ, ਜਿਸ ਕਾਰਨ ਹੁਣ ਮਸਾਂ ਉਨਾਂ ਦੇ ਕੰਮਾਂ ਦੀ ਗੱਡੀ ਲੀਹ ਤੇ ਆਈ ਸੀ, ਦੁਬਾਰਾ ਤੋਂ ਲਾਕਡਾਊਨ ਹੋਣ ਕਰਕੇ ਉਨਾਂ ਦੇ ਘਰਾਂ ਦਾ ਬੱਜਟ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ। ਉਕਤ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਉਨਾਂ ਨੂੰ ਸਵੇਰੇ 9 ਤੋਂ ਦੁਪਿਹਰ 2 ਵਜੇ ਤੱਕ ਦੁਕਾਨਾਂ ਖੋਲਣ ਦੀ ਇਜਾਜਤ ਦਿੱਤੀ ਜਾਵੇ। ਉਹ ਵਿਸ਼ਵਾਸ ਦਿਵਾਉਂਦੇ ਹਨ, ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾਂ ਕਰਨਗੇ ਅਤੇ ਆਪਣੇ ਗ੍ਰਾਹਕਾਂ ਤੋਂ ਵੀ ਕੋਰੋਨਾ ਤੋਂ ਬਚਾਅ ਲਈ ਵੀ ਹਦਾਇਤਾਂ ਦੀ ਪਾਲਣਾ ਕਰਵਾਉਣਗੇ। ਇਸ ਸਬੰਧੀ ਜਦੋਂ ਐਸਡੀਐਮ ਹਿਮਾਂਸ਼ੂ ਗੁਪਤਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸੁਧਾਰ ਦੇ ਦੁਕਾਨਦਾਰਾਂ ਵੱਲੋਂ ਜੋ ਮੰਗ ਪੱਤਰ ਸੌਂਪਿਆ ਗਿਆ ਹੈ, ਉਹ ਉਨਾਂ ਵੱਲੋਂ ਡਿਪਟੀ ਕਮਿਸ਼ਨਰ ਲੁਧਿਅਾਣਾ ਨੂੰ ਭੇਜ ਦਿੱਤਾ ਹੈ, ਉਨਾਂ ਵੱਲੋਂ ਜੋ ਵੀ ਆਦੇਸ਼ ਆਉਣਗੇ, ਉਸ ਅਨੁਸਾਰ ਦੁਕਾਨਦਾਰਾਂ ਨੂੰ ਦੱਸ ਦਿੱਤਾ ਜਾਵੇਗਾ।
           ਇਸ ਮੌਕੇ ਜਸਵੰਤ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਪਰਦੀਪ ਸਿੰਘ, ਹਰਦੀਪ ਸਿੰਘ, ਮਾਨ ਸਿੰਘ, ਤਲਵਿੰਦਰ ਸਿੰਘ, ਤੇਜਿੰਦਰ ਸਿੰਘ, ਵਸੀਮ, ਕਰਮਜੀਤ ਸਿੰਘ, ਜੱਗੀ ਸੰਘੇੜਾ, ਡਿੰਪਲ ਕੁਮਾਰ, ਰਾਕੇਸ਼ ਕੁਮਾਰ, ਗੁਲਸ਼ਨ ਕੁਮਾਰ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਪੰਜਾਬੀ ਫ਼ਿਲਮ ਅਦਾਕਾਰਾ ਸੁਖਜਿੰਦਰ ਸਿੰਘ ਸ਼ੇਰਾਂ ਦਾ ਦੇਹਾਂਤ ਫਿਲਮ ਜਗਤ ਚ ਸੋਗ ਦਾ ਮਾਹੌਲ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇਥੋਂ ਥੋੜ੍ਹੀ ਦੂਰ ਪਿੰਡ ਮਲਕ ਦੇ  ਜਗਰਾਉਂ ਸ਼ਹਿਰ ਦੇ ਮਸ਼ਹੂਰ ਪੰਜਾਬੀ ਫਿਲਮ ਅਦਾਕਾਰਾ ਸੁਖਜਿੰਦਰ ਸਿੰਘ ਸ਼ੇਰਾ ਦਾ ਦੇਹਾਂਤ ਹੋ ਗਿਆ  ਕੁਝ ਦਿਨ ਪਹਿਲਾਂ ਉਹ ਯੂਗਾਂਡਾ ਗਏ ਹੋਏ ਸਨ ਜਿੱਥੇ ਇਕ ਸੰਖੇਪ ਬੀਮਾਰੀ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ  ਸੁਖਜਿੰਦਰ ਸ਼ੇਰਾ ਦੀ ਅਚਨਚੇਤ ਮੌਤ ਨਾਲ ਫ਼ਿਲਮ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ  ਸੁਖਜਿੰਦਰ ਸ਼ੇਰਾ ਨੇ ਕਾਫ਼ੀ ਪੰਜਾਬੀ ਫ਼ਿਲਮਾਂ ਕੀਤੀਆਂ  ਜਿਨ੍ਹਾਂ ਦੀਆਂ ਪੰਜਾਬੀ ਫ਼ਿਲਮਾਂ ਕਾਫੀ ਹਿੱਟ ਵੀ ਹੋਈਆਂ ਇਸ ਸਮੇਂ ਹਲਕੇ ਫ਼ਿਲਮ ਸਿਤਾਰਿਆਂ ਨੇ ਕਿਹਾ ਕਿ ਸੁਖਜਿੰਦਰ ਸਿੰਘ ਸ਼ੇਰਾ  ਦਾ ਚਲੇ ਜਾਣ ਨਾਲ  ਫ਼ਿਲਮੀ ਜਗਤ ਵਿੱਚ ਕਾਫੀ ਵੱਡਾ ਘਾਟਾ ਪਿਆ ਹੈ ।

ਐੱਸ ਐੱਚ ਓ ਸਿਮਰਜੀਤ ਸਿੰਘ ਨੇ ਅਹੁਦਾ ਸੰਭਾਲਿਆ 

ਜਗਰਾਉਂ (ਅਮਿਤ ਖੰਨਾ )ਥਾਣਾ ਸਿਟੀ ਜਗਰਾਉਂ ਦੇ ਐੱਸਐੱਚਓ ਸਿਮਰਜੀਤ ਸਿੰਘ ਨੇ  ਅੱਜ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ  ਥਾਣਾ ਸਿਟੀ ਜਗਰਾਉਂ ਵਿਖੇ ਆਪਣਾ ਅਹੁਦਾ ਸੰਭਾਲਦੇ ਹੋਏ ਐੱਸ ਐੱਚ ਓ ਸਿਮਰਜੀਤ ਸਿੰਘ ਨੇ ਕਿਹਾ ਕਿ ਕ੍ਰਾਈਮ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਵਾਪਰ ਰਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਯੋਜਨਾਬੱਧ ਤਰੀਕੇ  ਨਾਲ ਕੰਮ ਕੀਤਾ ਜਾਵੇਗਾ  ਉਨ੍ਹਾਂ ਕਿਹਾ ਕਿ ਸਿਟੀ ਦੇ ਵਿਚ ਨਸ਼ਿਆਂ ਨੂੰ ਨੱਥ ਪਾਈ ਜਾਵੇਗੀ ਜੇਕਰ ਕੋਈ ਵੀ ਵਿਅਕਤੀ ਫੜਿਆ ਜਾਂਦਾ ਹੈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਔਰਤਾਂ ਨੇ ਹੰਕਾਰੀ ਮੋਦੀ ਹਕੂਮਤ ਦਾ ਪਿੱਟ-ਸਿਆਪਾ ਕਰਕੇ ਕੀਤੀ ਸਟੇਜ ਦੀ ਸ਼ੁਰੂਆਤ

ਨਵੀਂ ਦਿੱਲੀ 3 ਅਪ੍ਰੈਲ ( ਗੁਰਸੇਵਕ ਸਿੰਘ ਸੋਹੀ )

ਦਿੱਲੀ ਦੇ ਟਿਕਰੀ ਬਾਰਡਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਵੱਲੋ ਹੰਕਾਰੀ ਮੋਦੀ ਹਕੂਮਤ ਦਾ ਪਿੱਟ-ਸਿਆਪਾ ਕਰਕੇ ਕੀਤੀ ਗਈ।ਵੱਡੀ ਗਿਣਤੀ 'ਚ ਔਰਤਾਂ,ਕਿਸਾਨਾਂ, ਮਜ਼ਦੂਰਾਂ ਅਤੇ ਨੌਜਞਾਨਾ ਨੇ ਪੰਡਾਲ ਵਿੱਚ ਸ਼ਮੂਲੀਅਤ ਕੀਤੀ।ਔਰਤ ਵਿੰਗ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਉਂਦਿਆ ਕਿਹਾ ਕਿ ਕੇਂਦਰ ਸਰਕਾਰ ਲੋਕ ਵਿਰੋਧੀ ਹੈ। ਕੱਲ੍ਹ ਕੁੱਝ ਸੂਬਿਆ ਦੇ ਚੋਣ ਨਤੀਜਿਆ ਤੋ ਬਾਅਦ ਪੱਛਮੀ ਬੰਗਾਲ ਵਿੱਚ ਹੋਈ  ਮੋਦੀ ਸਰਕਾਰ ਦੀ ਹਾਰ ਨੂੰ ਮੋਦੀ ਨੇ ਹਾਰ ਨਹੀਂ ਮੰਨਿਆ ਸਗੋ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਜਿੱਤਾ ਹਾਰਾਂ ਤਾ ਹਾਕਮ ਜਮਾਤਾ ਦੀਆ ਖੇਡਾਂ ਹੁੰਦੀਆਂ ਹਨ।ਹਾਰ ਤਾ ਹਮੇਸ਼ਾ ਕਿਰਤੀ ਲੋਕਾਂ ਦੀ ਹੀ ਹੁੰਦੀ ਹੈ ਕਿਉਂਕਿ ਸਰਕਾਰ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਬਣਜੇ ਫੈਸਲੇ ਲੋਕ ਵਿਰੋਧੀ ਹੀ ਕਰਦੀਆ ਹਨ।ਉਦਾਹਰਨ ਦੇ ਤੌਰ ਤੇ ਕਿਵੇ ਕਰੋਨਾ ਦੀ ਆੜ ਹੇਠ ਡੰਡੇ ਦੇ ਜੋਰ ਤੇ ਲੋਕਾਂ ਨੂੰ ਘਰਾਂ ਅੰਦਰ ਹੀ ਬੰਦ ਕੀਤਾ ਜਾ ਰਿਹਾ ਹੈ।ਕਰੋਨਾ ਦੀ ਬਿਮਾਰੀ ਤੋਂ ਬਚਾਅ ਲਈ ਕੋਈ ਪ੍ਰਬੰਧ ਨਹੀ ਕੀਤਾ ਗਿਆ ਸਗੋਂ ਸਾਮਰਾਜੀ ਕੰਪਨੀਆਂ ਦੇ ਮੁਨਾਫੇ ਵਧਾਉਣ ਲਈ ਧੱਕੇ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ।ਆਕਸੀਜਨ ਅਤੇ ਵੈਕਸੀਨ ਦੀ ਵੱਡੇ ਪੱਧਰ ਤੇ ਬਲੈਕ ਹੋ ਰਹੀ ਹੈ ਅਤੇ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ।ਬੀਬੀ ਬਲਜੀਤ ਕੌਰ ਮਹਿਣਾ (ਮੋਗਾ) ਨੇ ਕਿਹਾ ਕਿ ਸਾਡੀ ਲੜਾਈ ਦਿੱਲੀ ਸ਼ਹਿਰ ਨਾਲ ਨਹੀ ਦਿੱਲੀ ਤੇ ਰਾਜ ਕਰਦੀ ਹੰਕਾਰੀ ਮੋਦੀ ਹਕੂਮਤ ਨਾਲ ਹੈ।ਦਿੱਲੀ ਦੇ ਲੋਕ ਨਹੀਂ ਮਾੜੇ,ਮਾੜੀ ਕੇਂਦਰ ਦੀ ਸਰਕਾਰ ਹੈ।ਪਰਮਜੀਤ ਕੌਰ ਕੌਟੜਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਨੇ ਸੰਬੋਧਨ ਹੁੰਦਿਆ ਕਿਹਾ ਕਿ ਪਿਛਲੇ 70 ਸਾਲਾ ਤੋਂ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਦੀਆ ਗਲਤ ਨੀਤੀਆਂ ਕਰਕੇ ਸਾਡੇ ਕਿਸਾਨਾਂ ਸਿਰ ਕਰਜਾ ਚੜਿਆ ਅਤੇ ਕਿਸਾਨ ਗਲਾ ਵਿੱਚ ਰੱਸੇ ਪਾ ਕੇ ਖੁਦਕੁਸ਼ੀਆਂ ਕਰਨ ਲੱਗੇ।ਸਾਮਰਾਜੀ ਕੰਪਨੀਆਂ ਨੇ ਸਾਡੀ ਦੂਜੀ ਮਾਂ (ਜਮੀਨ),ਅਨਾਜ ਨੂੰ ਜਹਿਰੀਲਾ ਕੀਤਾ,ਸਾਡੀ ਲੁੱਟ ਕਰਨ ਲਈ ਹਰ ਰੋਜ ਫ਼ਸਲੀ ਲਾਗਤ ਖਰਚੇ ਵਧਾਏ ਜਾ ਰਹੇ ਹਨ ਅਤੇ ਸਾਡੀਆਂ ਫਸਲਾ ਨੂੰ ਰੋਲਿਆ ਜਾ ਰਿਹਾ ਹੈ। ਸਟੇਜ ਤੋਂ ਬਲਵਿੰਦਰ ਕੌਰ ਮਹਿਣਾ (ਮੋਗਾ),ਹਰਮਨਦੀਪ ਸਿੰਘ ਟੱਲੇਵਾਲ ਜ਼ਿਲ੍ਹਾ ਬਰਨਾਲਾ ਅਤੇ ਹਰਜੀਤ ਸਿੰਘ ਮਹਿਲਾਂ ਚੌਕ ਜ਼ਿਲ੍ਹਾ ਸੰਗਰੂਰ ਨੇ ਵੀ ਸੰਬੋਧਨ ਕੀਤਾ।

ਜਾਰੀ ਕਰਤਾ : - ਸ਼ਿਗਾਰਾ ਸਿੰਘ ਮਾਨ ਸੂਬਾ ਸਕੱਤਰ

ਮੌਬਾਇਲ ਨੰਬਰ 94170-39714

ਐੱਸ ਐੱਚ ਓ ਸਿਮਰਜੀਤ ਸਿੰਘ ਨੇ ਅਹੁਦਾ ਸੰਭਾਲਿਆ      

 ਜਗਰਾਉਂ (ਅਮਿਤ ਖੰਨਾ )ਥਾਣਾ ਸਿਟੀ ਜਗਰਾਉਂ ਦੇ ਐੱਸਐੱਚਓ ਸਿਮਰਜੀਤ ਸਿੰਘ ਨੇ  ਅੱਜ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ  ਥਾਣਾ ਸਿਟੀ ਜਗਰਾਉਂ ਵਿਖੇ ਆਪਣਾ ਅਹੁਦਾ ਸੰਭਾਲਦੇ ਹੋਏ ਐੱਸ ਐੱਚ ਓ ਸਿਮਰਜੀਤ ਸਿੰਘ ਨੇ ਕਿਹਾ ਕਿ ਕ੍ਰਾਈਮ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਵਾਪਰ ਰਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਯੋਜਨਾਬੱਧ ਤਰੀਕੇ  ਨਾਲ ਕੰਮ ਕੀਤਾ ਜਾਵੇਗਾ  ਉਨ੍ਹਾਂ ਕਿਹਾ ਕਿ ਸਿਟੀ ਦੇ ਵਿਚ ਨਸ਼ਿਆਂ ਨੂੰ ਨੱਥ ਪਾਈ ਜਾਵੇਗੀ ਜੇਕਰ ਕੋਈ ਵੀ ਵਿਅਕਤੀ ਫੜਿਆ ਜਾਂਦਾ ਹੈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ