You are here

ਲੁਧਿਆਣਾ

ਜਗਰਾਉਂ ’ਚ ਸਵੇਰੇ 7 ਵਜੇ ਹੀ ਦੁਕਾਨਾਂ ਖੁੱਲ•ਣੀਆਂ ਸ਼ੁਰੂ, 12 ਵਜੇ ਤੋਂ ਬਾਅਦ ਹੋਵੇਗਾ ਪਰਚਾ- ਡੀ ਐੱਸ ਪੀ ਜਤਿੰਦਰਜੀਤ ਸਿੰਘ

ਜਗਰਾਓਂ, 10 ਮਈ (ਅਮਿਤ ਖੰਨਾ ) ਜਗਰਾਉਂ ਦੇ ਮੁੱਖ ਬਾਜ਼ਾਰਾਂ ’ਚ ਸੋਮਵਾਰ ਸਵੇਰੇ 7 ਵਜੇ ਤੋਂ ਹੀ ਦੁਕਾਨਾਂ ਖੁੱਲ•ਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਬਾਜ਼ਾਰਾਂ ’ਚ ਗਾਹਕਾਂ ਦੇ ਨਾ ਆਉਣ ਨਾਲ ਵਪਾਰੀਆਂ ’ਚ ਮਾਯੂੂਸੀ ਹੈ। । ਉੱਥੇ ਹੀ ਅੱਜ ਬਾਜ਼ਾਰਾਂ ਦੇ ਵਿੱਚ ਵੀ ਪੂਰਾ ਰਸ਼ ਦੇਖਣ ਨੂੰ ਮਿਲਿਆ  ਨਹਿਰੂ ਮਾਰਕੀਟ ਪੁਰਾਣੀ ਦਾਣਾ ਮੰਡੀ ਤਹਿਸੀਲ ਰੋਡ ਲੰਿਕ ਰੋਡ ਰੇਲਵੇ ਰੋਡ  ਪੁਰਾਣੀ ਸਬਜ਼ੀ ਮੰਡੀ ਰੋਡ  ਤੇ ਅੱਜ ਸਵੇਰੇ ਸੱਤ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਪੂਰਾ ਟ੍ਰੈਫਿਕ ਦਾ ਜਾਮ ਲੱਗਿਆ । ਦੱਸਣਯੋਗ ਹੈ ਕਿ ਸ਼ਹਿਰ ’ਚ ਕੋਰੋਨਾ ਇਨਫੈਕਸ਼ਨ ਪੂਰਾ ਖ਼ਤਰਾ ਹੈ  ਇਸ ਨੂੰ ਲੈ ਕੇ ਪਾਬੰਦੀਆਂ ਤੇ ਸਖ਼ਤੀ ਵਧਾਈ ਜਾ ਰਹੀ ਹੈ। ਹੁਣ ਜ਼ਿਲ•ਾਂ ਪ੍ਰਸ਼ਾਸਨ ਨੇ ਸੋਮਵਾਰ ਸਵੇਰੇ ਪੰਜ ਵਜੇ ਤੋਂ ਦੁਪਹਿਰ 12 ਵਜੇ ਤਕ ਦੁਕਾਨਾਂ ਖੋਲ•ਣ ਦੀ ਮੋਹਲਤ ਤਾਂ ਦੇ ਦਿੱਤੀ ਪਰ ਨਾਲ ਹੀ ਡੀ ਐੱਸ ਪੀ ਜਤਿੰਦਰਜੀਤ ਸਿੰਘ ਨੇ ਸਪੱਸ਼ਟ ਕਰਨ ਦਿੱਤਾ ਕਿ 12 ਵਜੇ ਤੋਂ ਬਾਅਦ ਜੋ ਵੀ ਦੁਕਾਨਦਾਰ, ਗਾਹਕ ਜਾਂ ਆਮ ਆਦਮੀ ਸੜਕ ’ਤੇ ਦਿਖਾਈ ਦਿੱਤਾ ਤਾਂ ਉਸ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ। ਜਿਨ•ਾਂ ਦੁਕਾਨਦਾਰਾਂ ਦਾ ਘਰ ਦੂਰ ਹੈ ਉਹ ਜਲਦ ਦੁਕਾਨ ਬੰਦ ਕਰ ਕੇ ਆਪਣੇ ਘਰ ਚੱਲੇ ਜਾਣਗੇ। ਤੈਅ ਸਮੇਂ ਤੋਂ ਬਾਅਦ ਕਿਸੇ ਨੂੰ ਵੀ ਬਾਹਰ ਰਹਿਣ ਦੀ ਆਗਿਆ ਨਹੀਂ ਹੋਵੇਗੀ।

ਲਾਕਡਾਊਨ ਚ ਜਗਰਾਉਂ ਦੀਆਂ ਸੜਕਾਂ ਤੇ ਆਇਆ ਦੁਕਾਨਾਂ ਖੁਲ੍ਹਵਾਉਣ ਲਈ ਕਿਸਾਨਾਂ ਦਾ ਹੜ੍ਹ  -Video

ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਕੀਤਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ 

 ਜਗਰਾਓਂ (ਪੱਪੂ ਜਗਰਾਉਂ ਅਤੇ ਮਨਜਿੰਦਰ ਗਿੱਲ )

ਜਗਰਾਓਂ ਵਿਖੇ ਅੱਜ ਕੋਰੋਨਾ ਮਹਾਮਾਰੀ ਸਬੰਧੀ ਪਾਬੰਦੀਆਂ ਦੇ ਬਾਵਜੂਦ ਮਿੰਨੀ ਲਾਕਡਾਊਨ ਖਿਲਾਫ ਵੱਡਾ ਇਕੱਠ ਸੜਕਾਂ 'ਤੇ ਉਤਰਿਆ। ਇਸ ਇਕੱਠ ਵਿਚ ਸ਼ਾਮਲ ਹਰ ਇਕ ਵਰਗ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਲਾਕਡਾਊਨ ਦੇ ਵਿਰੋਧ ਵਿਚ ਸ਼ਹਿਰ ਭਰ ਵਿਚ ਰੋਸ ਮੁਜ਼ਾਹਰਾ ਕੀਤਾ। ਅੱਜ ਦੇ ਰੋਸ ਮੁਜ਼ਾਹਰੇ ਨੂੰ ਲੈ ਕੇ ਜਿੱਥੇ ਜਗਰਾਓਂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਉਥੇ ਅੱਜ ਦੇ ਰੋਸ ਮੁਜ਼ਾਹਰੇ ਵਿਚ ਵੱਡੀ ਗਿਣਤੀ 'ਚ ਅੌਰਤਾਂ ਨੇ ਵੀ ਸ਼ਮੂਲੀਅਤ ਕੀਤੀ।ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਲੋੜ ਪਾਬੰਦੀਆਂ ਮੜਣ ਦੀ ਨਹੀਂ ਸਗੋਂ ਕੋਰੋਨਾ ਤੋਂ ਬਚਾਅ ਲਈ ਜੰਗੀ ਪੱਧਰ 'ਤੇ ਵੈਕਸੀਨੇਸ਼ਨ ਕਰਨ, ਲੋਕਾਂ ਨੂੰ ਘਰੋਂ-ਘਰੀ ਜਾ ਕੇ ਜਾਗਰੂਕ ਕਰਨ, ਨਿੱਜੀ ਹਸਪਤਾਲਾਂ ਦੀ ਲੱੁਟ ਬੰਦ ਕਰ ਕੇ ਸਰਕਾਰੀ ਹਸਪਤਾਲਾਂ ਵਾਂਗ ਮੁੁਫਤ ਇਲਾਜ ਕਰਨ, ਬੈੱਡਾਂ ਤੇ ਵੈਂਟੀਲੇਟਰਾਂ ਦਾ, ਆਕਸੀਜਨ ਦਾ ਯੋਗ ਪ੍ਰਬੰਧ ਕਰਨ, ਦਵਾਈਆਂ ਦੀ ਕਾਲਾ-ਬਾਜ਼ਾਰੀ ਖਤਮ ਕਰਨ, ਕੋਰੋਨਾ ਮਿ੍ਤਕ ਪਰਿਵਾਰਾਂ ਦੀ ਮਦਦ ਕਰਨ, ਬੇਲਗਾਮ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਲੋੜ ਹੈ। ਇਸ ਸਮੇਂ ਕੰਵਲਜੀਤ ਖੰਨਾ ,ਜਗਤਾਰ ਸਿੰਘ ਦੇਹੜਕਾ, ਗੁੁਰਪ੍ਰਰੀਤ ਸਿੰਘ ਸਿੱਧਵਾਂ, ਇੰਦਰਜੀਤ ਸਿੰਘ ਧਾਲੀਵਾਲ, ਧਰਮ ਸਿੰਘ ਸੂਜਾਪੁੁਰ, ਹਰਦੇਵ ਸਿੰਘ ਸੰਧੂ, ਬਲਵਿੰਦਰ ਸਿੰਘ ਕੋਠੇ ਪੋਨਾ, ਕਰਨੈਲ ਸਿੰਘ ਭੋਲਾ, ਮਦਨ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।

ਪੋਲਟਰੀ ਫਾਰਮ 'ਚ ਇੰਫੈਕਟਿਡ ਮੁਰਗੇ-ਮੁਰਗੀਆਂ ਨੂੰ ਮਾਰਨ ਲਈ ਕਮੇਟੀ ਗਠਿਤ-Video

ਕਿਲ੍ਹਾ ਰਾਏਪੁਰ /ਲੁਧਿਆਣਾ -ਮਈ 2021 ( ਜਗਰੂਪ ਸਿੰਘ ਸੁਧਾਰ  )

ਨਜ਼ਦੀਕੀ ਪਿੰਡ ਕਿਲ੍ਹਾ ਰਾਏਪੁਰ ਸਥਿਤ ਪੋਲਟਰੀ ਫਾਰਮ ਵਿਚ ਜਾਨਵਰਾਂ (ਮੁਰਗੇ-ਮੁਰਗੀਆਂ) ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਹਾਈ-ਸਕਿਓਰਟੀ ਐਨੀਮਲ ਡਿਸੀਜ਼ ਭੋਪਾਲ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਸੂਬਾ ਸਿੰਘ ਪੋਲਟਰੀ ਫਾਰਮ ਦੇ ਮੁਰਗੇ-ਮੁਰਗੀਆਂ ਦੇ ਨਮੂਨਿਆਂ ਵਿਚ ਏਵੀਅਨ ਫਲੂ ਹੋਣ ਦੀ ਪੁਸ਼ਟੀ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਪੋਲਟਰੀ ਦੇ ਮੁਰਗੇ-ਮੁਰਗੀਆਂ ਨੂੰ ਮਾਰਨ ਤੇ ਬਿਮਾਰੀ ਦੀ ਰੋਕਥਾਮ ਤੇ ਨਿਗਰਾਨੀ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ।

ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਸਕੱਤਰ ਸਿੰਘ ਬੱਲ ਜਾਂਚ ਕਮੇਟੀ ਦੇ ਚੇਅਰਮੈਨ ਹੋਣਗੇ ਤੇ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ, ਏਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬੀਡੀਪੀਓ ਡੇਹਲੋਂ, ਮੰਡਲ ਜੰਗਲਾਤ ਅਧਿਕਾਰੀ, ਐੱਸਐੱਮਓ ਡੇਹਲੋਂ ਡਾ. ਸਵਿਤਾ ਸ਼ੁਕਲਾ, ਨਾਇਬ ਤਹਿਸੀਲਦਾਰ ਡੇਹਲੋਂ ਅਨੂਦੀਪ ਸ਼ਰਮਾ ਤੇ ਕਾਰਜਕਾਰੀ ਇੰਜੀਨੀਅਰ ਪੀਡਬਲਯੂਡੀ ਆਦੇਸ਼ ਗੁਪਤਾ ਇਸ ਕੰਮ ਨੂੰ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣਗੇ।

ਉਨ੍ਹਾਂ ਕਿਹਾ ਕਿ ਪੋਲਟਰੀ ਫਾਰਮ ਵਿਚ ਬਿਮਾਰੀ ਦਾ ਕੇਂਦਰ 0-10 ਕਿਲੋਮੀਟਰ ਦਾ ਏਰੀਆ ਲਾਗ ਵਾਲੇ ਜ਼ੋਨ ਵਜੋਂ ਐਲਾਨਿਆ ਹੈ ਤੇ ਪੋਲਟਰੀ ਫਾਰਮ ਦੇ ਆਲੇ ਦੁਆਲੇ 0-10 ਕਿਲੋਮੀਟਰ ਰਕਬੇ ਨੂੰ ਨਿਗਰਾਨੀ ਜ਼ੋਨ ਵਜੋਂ ਮੰਨਿਆ ਗਿਆ ਹੈ। ਇਸ ਮੌਕੇ ਏਡੀਸੀ ਖੰਨਾ ਸਕੱਤਰ ਸਿੰਘ ਬੱਲ ਦੀ ਅਗਵਾਈ ਵਾਲੀ ਕਮੇਟੀ ਨੇ ਪੋਲਟਰੀ ਫਾਰਮ ਦੇ ਬਾਹਰਲੇ ਹਾਲਾਤ ਦਾ ਜਾਇਜ਼ਾ ਲਿਆ ਤੇ ਕਮੇਟੀ ਮੈਂਬਰਾਂ ਨੂੰ ਆਉਂਦੇ ਦਿਨਾਂ ਵਿਚ ਪੰਛੀਆਂ ਦੇ ਖ਼ਾਤਮੇ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਵਾਹ ਨੀ ਸਰਕਾਰੇ ਸਰਕਾਰੀ ਅਦਾਰੇ ਖੁੱਲ•ੇ/ ਅਤੇ ਕੋਚਿੰਗ ਸੈਂਟਰ ਬੰਦ  

ਕੋਰੋਨਾ ਦੀ ਆੜ ਚ ਸਰਕਾਰ ਕੋਚਿੰਗ ਸੈਂਟਰਾਂ ਨਾਲ ਕਰ ਰਹੀ ਹੈ ਵਿਤਕਰਾ
ਜਗਰਾਓਂ,  ਮਈ (ਅਮਿਤ ਖੰਨਾ ) ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿਚ  ਸਿੱਖਿਆ ਨੂੰ ਦਰਕਨਾਰ  ਕਰਦੇ ਹੋਏ ਸਰਕਾਰੀ ਅਦਾਰੇ ਅਤੇ ਸ਼ਰਾਬ ਦੇ ਠੇਕਿਆਂ ਨੂੰ  ਖੋਲ•ਣ ਦੀ ਪਹਿਲ ਦਿੱਤੀ ਜਾ ਰਹੀ ਹੈ  ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਸਰਾਸਰ ਖਿਲਵਾੜ ਕੀਤਾ ਜਾ ਰਿਹਾ ਹ ੈਇਸ ਸੰਬੰਧੀ ਫੌਰਚਿਊਨ ਆਇਲਟਸ ਐਂਡ ਇਮੀਗ੍ਰੇਸ਼ਨ ਸਰਵਿਸਜ ਦੇ ਡਾਇਰੈਕਟਰ ਬਲਵੰਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਹਦਾਇਤਾ ਕੋਰੋਨਾ ਮਹਾਂਮਾਰੀ ਦੇ ਬਚਾਓ ਲਈ ਕੀਤੀਆਂ ਸਨ  ਦੀ ਕੋਚਿੰਗ ਸੈਂਟਰ ਵਿੱਚ ਜਿਵੇਂ ਕਿ ਮਾਸਕ ਪਾਉਣਾ ਸਮਾਜਿਕ ਦੂਰੀ ਰੱਖੋ ਹੱਥਾਂ ਨੂੰ ਵਾਰ ਵਾਰ ਸੈਨੀਟਾਈਜ਼ਰ ਕਰਨਾ ਆਦਿ ਦੀ ਪੂਰੀ ਤਰ•ਾਂ ਪਾਲਣਾ ਕੀਤੀ ਜਾਂਦੀ ਸੀ  ਅਤੇ ਹੁਣ ਵੀ ਸਰਕਾਰ ਨੂੰ ਕਿਸੇ ਤਰ•ਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਅਤੇ ਇਨ•ਾਂ ਹਦਾਇਤਾਂ ਦੀ ਪਾਲਣਾ ਉਸ ਤਰ•ਾਂ ਹੀ ਕੀਤੀ ਜਾਵੇਗੀ  ਉਨ•ਾਂ ਦੱਸਿਆ ਕਿ ਸਰਕਾਰੀ ਅਦਾਰੇ ਅਤੇ ਸ਼ਰਾਬ ਦੇ ਠੇਕੇ ਜੇਕਰ ਸਰਕਾਰ ਨੂੰ ਜ਼ਿਆਦਾ ਆਮਦਨ ਜਿੱਥੋਂ ਹੁੰਦੀ ਹੈ ਤਾਂ ਕੋਚਿੰਗ ਸੈਂਟਰ ਵੀ ਸਰਕਾਰ ਨੂੰ ਟੈਕਸ ਵੱਡੀ ਗਿਣਤੀ ਚ ਜਮ•ਾ ਕਰਵਾਉਂਦੇ ਹਨ  ਪਰ ਫਿਰ ਵੀ ਸਰਕਾਰ ਵੱਲੋ ਨੂੰ ਸੈਂਟਰਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ  ਉਨ•ਾਂ ਕਿਹਾ ਕਿ ਸੂਬੇ ਚ ਸਰਕਾਰ ਦੇ ਇਸ ਫ਼ੈਸਲੇ ਦਾ ਵੱਖ ਵੱਖ ਥਾਵਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਵਿਰੋਧ ਆਉਣ ਵਾਲੇ ਦਿਨਾਂ ਚ ਵੱਧਣ ਦੀ ਹੋਰ ਵੀ ਸੰਭਾਵਨਾ ਹੈ  ਉਨ•ਾਂ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਈ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਰਾਹ ਵੀ ਅਪਣਾਇਆ ਜਾ ਰਿਹਾ ਹੈ ਪ੍ਰੰਤੂ ਕੋਚਿੰਗ ਸੈਂਟਰਾਂ ਵੱਲੋਂ ਇਸ ਤਰ•ਾਂ ਦੀ ਕੋਈ ਅਖਤਿਆਰ ਅਪਨਾਉਣ ਦਾ ਐਲਾਨ ਨਹੀਂ ਕੀਤਾ ਗਿਆ ਉਨ•ਾਂ ਦੱਸਿਆ ਕਿ ਪਿਛਲੇ ਸਾਲ ਵੀ ਕੋਰੋਨਾ ਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਸੈਂਟਰਾਂ ਨੂੰ ਸਭ ਤੋਂ ਪਹਿਲਾਂ ਬੰਦ ਕਰਵਾਉਣ ਦੀ ਆਗਿਆ ਦਿੱਤੀ ਸੀ  ਅਤੇ ਇਸ ਵਾਰ ਵੀ  ਸਰਕਾਰ ਨੇ ਆਪਣਾ ਰਵੱਈਆ ਉਸ ਤਰ•ਾਂ ਹੀ ਬਰਕਰਾਰ ਰੱਖਿਆ ਉਨ•ਾਂ ਕਿਹਾ ਕਿ ਜਿਸ   ਸੈਂਟਰ ਚ ਕੋਚਿੰਗ ਸੈਂਟਰ ਹੁੰਦੇ ਹਨ   ਉਨ•ਾਂ ਦਾ ਵੀ ਕਰਾਇਆ ਹੁੰਦਾ ਹੈ ਅਤੇ ਸੈਂਟਰ ਚ ਸਟਾਫ ਵੀ ਕੰਮ ਵੀ ਕਰਦਾ ਹੈ ਜਿਨ•ਾਂ ਦੀ ਤਨਖਾਹ ਕਈ ਵਾਰ ਉਨ•ਾਂ ਨੂੰ ਆਪਣੀ ਜੇਬ ਚੋਂ ਦੇਣੀ ਪੈਂਦੀ ਹੈ  ਉਨ•ਾਂ ਸਰਕਾਰ ਪਾਸੋਂ ਅਪੀਲ ਕੀਤੀ ਕਿ ਕੋਚਿੰਗ ਸੈਂਟਰਾਂ ਨੂੰ ਮਿਆਂਮ ਦੁਕਾਨਾਂ ਵਾਂਗ ਖੋਲ•ਣ ਦੀ ਆਗਿਆ ਦਿੱਤੀ ਜਾਵੇ

ਕਰੋਨਾ ਮਹਾਂਮਾਰੀ ਕਾਰਨ ਲੱਗੇ ਮਿੰਨੀ ਲੌਕਡਾਊਨ ਤੋਂ ਵਪਾਰੀ ਵਰਗ ਹੋਇਆ ਪ੍ਰੇਸ਼ਾਨ

ਸਾਬਕਾ ਵਿਧਾਇਕ ਕਲੇਰ ਦੀ ਅਗਵਾਈ ’ਚ ਵਪਾਰੀ ਵਰਗ ਐਸ.ਡੀ.ਐਮ. ਤੇ ਤਹਿਸੀਲਦਾਰ ਨੂੰ ਮਿਲਿਆ
ਜਗਰਾਉਂ, ਮਈ (ਅਮਿਤ ਖੰਨਾ  )-ਕਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਏ ਮਿੰਨੀ ਲੌਕਡਾਊਨ ਕਾਰਨ ਕੱਪੜਾ, ਮਨਿਆਰੀ ਤੇ ਬੂਟਾ ਵਾਲਾ ਵਪਾਰੀ ਪੂਰੀ ਤਰ੍ਹਾਂ ਪੇ੍ਰਸ਼ਾਨ ਹੈ। ਪਿੱਛਲੇ ਸਾਲ ਵੀ ਲੌਕਡਾਊਨ ਲੱਗਣ ਕਾਰਨ ਕੰਮਾਂ-ਕਾਜਾਂ ਦਾ ਬੁਰਾ ਹਾਲ ਹੈ, ਉਪਰੋਂ ਸਰਕਾਰ ਵੱਲੋਂ ਜ਼ਰੂਰੀ ਵਸਤੂਆਂ ਦੀਆਂ ਚੀਜ਼ਾਂ ਦੇ ਰੇਟ ਅਸਮਾਨੀ ਚੜ੍ਹਾ ਕੇ ਗਰੀਬਾਂ ਤੋਂ ਰੋਟੀ ਖੋਹੀ ਜਾ ਰਹੀ ਹੈ। ਅੱਜ ਪ੍ਰੇਸ਼ਾਨ ਵਪਾਰੀ ਵਰਗ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਸਾਬਕਾ ਵਿਧਾਇਕ ਐਸ. ਆਰ. ਕਲੇਰ ਵੱਲੋਂ ਯਤਨ ਕੀਤੇ ਗਏ। ਸਾਬਕਾ ਵਿਧਾਇਕ ਐਸ. ਆਰ. ਕਲੇਰ ਦੀ ਅਗਵਾਈ ’ਚ ਵਪਾਰੀ ਵਰਗ ਐਸ. ਡੀ. ਐਮ. ਨਰਿੰਦਰ ਸਿੰਘ ਧਾਲੀਵਾਲ ਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੂੰ ਮਿਲਿਆ, ਜਿੱਥੇ ਵਪਾਰੀਆਂ ਨੇ ਮੰਗ ਪੱਤਰ ਸੌਪ ਕੇ ਦੁਕਾਨਾਂ ਖੁੱਲ੍ਹਵਾਉਣ ਦੀ ਮੰਗ ਕੀਤੀ। ਇਸ ਮੌਕੇ ਐਸ. ਡੀ. ਐਮ. ਤੇ ਤਹਿਸੀਲਦਾਰ ਨੇ ਕਿਹਾ ਕਿ ਡੀ. ਸੀ. ਸਾਹਿਬ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਦੁਕਾਨਾਂ ਨਾ ਖੋਲ੍ਹਣ ਦਿੱਤੀਆਂ ਜਾਣ ਪ੍ਰੰਤੂ ਇਸ ਦੇ ਬਾਵਜੂਦ ਵੀ ਅਸੀ ਤੁਹਾਡੀ ਗੱਲ ਡੀ. ਸੀ. ਸਾਹਿਬ ਨਾਲ ਕਰਾਂਗੇ ਤੇ ਦੁਕਾਨਾਂ ਖੁੱਲ੍ਹਵਾਉਣ ਸਬੰਧੀ ਇਜਾਜਤ ਮੰਗੀ ਜਾਵੇਗੀ। ਇਸ ਮੌਕੇ ਸਾਬਕਾ ਵਿਧਾਇਕ ਐਸ. ਆਰ. ਕਲੇਰ ਨੇ ਕਿਹਾ ਕਿ ਕਰੋਨਾ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ, ਜਿਸ ਤੋਂ ਸਾਨੂੰ ਬਚਾਅ ਰੱਖਣ ਦੀ ਲੋੜ ਹੈ ਪ੍ਰੰਤੂ ਦੂਜੇ ਪਾਸੇ ਸਰਕਾਰ ਨੇ ਲੌਕਡਾਊਨ ਲਗਾਕੇ ਵਪਾਰੀਆਂ ਦਾ ਕੰਮ-ਕਾਜ ਠੱਪ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਲਗਾਉਣ ਵੀ ਜ਼ਰੂਰੀ ਹੈ ਪਰ ਸਰਕਾਰ ਨੂੰ ਗਰੀਬਾਂ ਤੇ ਵਪਾਰੀਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਦੇਸ਼ ਦੀ ਜਨਤਾ ਨੂੰ ਬਚਾਉਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਨ। ਇਸ ਮੌਕੇ ਕਲਾਸ ਮਾਰਚੈਡ ਐਸੋਸੀਏਸ਼ਨ ਤੋਂ ਦੀਪਇੰਦਰ ਸਿੰਘ ਭੰਡਾਰੀ ਤੇ ਹਰਦੇਵ ਸਿੰਘ ਬੌਬੀ, ਰੇਡੀਮੇਟ ਐਸੋਸੀਏਸ਼ਨ ਤੋਂ ਪ੍ਰਧਾਨ ਰੋਹਿਤ ਗੋਇਲ, ਗੁਰਸ਼ਰਨ ਸਿੰਘ ਮਿਗਲਾਨੀ, ਅਮਰੀਕ ਸਿੰਘ ਚਾਲਵਾ ਤੇ ਗਗਨਦੀਪ ਸਿੰਘ ਸਰਨਾ ਤੋਂ ਇਲਾਵਾ ਬੂਟਾ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਹਾਜ਼ਰ ਸਨ।

ਕਿਸਾਨੀ ਅੰਦੋਲਨ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਸਰਪੰਚ ਜੱਗਾ

ਅਜੀਤਵਾਲ ਬਲਵੀਰ ਸਿੰਘ ਬਾਠ  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜ ਸੇਵੀ ਸਾਬਕਾ ਸਰਪੰਚ ਜੱਗਾ ਮੱਦੋਕੇ ਨੇ ਜਨ ਸ਼ਕਤੀ ਨਿਊਜ਼ ਨਾਲ  ਗੱਲਬਾਤ ਦੌਰਾਨ ਕੀਤਾ ਸਰਪੰਚ ਜੱਗਾ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਕ ਵਾਰ ਫਿਰ ਤੋਂ ਹੰਭਲਾ ਮਾਰਨ ਜ਼ਰੂਰਤ ਹੈ ਤਾਂ ਹੀ ਅਸੀਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਬਿਲਾਂ ਨੂੰ ਰਦ ਕਰਵਾਉਣ ਵਿੱਚ ਕਾਮਯਾਬ ਹੋਵਾਂਗੇ  ਉਨ੍ਹਾਂ ਕਿਸਾਨ ਤੇ ਮਜ਼ਦੂਰ ਭਰਾਵਾਂ ਨੂੰ ਬੇਨਤੀ ਕੀਤੀ ਕਿ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ  ਅਤੇ ਸੈਂਟਰ ਸਰਕਾਰ ਤੋਂ ਕਾਲੇ ਬਿਲਾਂ ਨੂੰ ਰੱਦ ਕਰਵਾ ਕੇ ਵਾਪਸ ਘਰਾਂ ਨੂੰ ਮੁੜੀਏ

ਢੁੱਡੀਕੇ ਪਿੰਡ ਦੇ ਸਭ ਤੋਂ ਵੱਧ ਉਮਰ 96 ਸਾਲਾ ਬਜ਼ੁਰਗ ਨਰੰਜਣ ਸਿੰਘ ਨੇ ਕੋਰੋਨਾ ਵੈਕਸੀਨ ਲਵਾਈ

ਅਜੀਤਵਾਲ ਬਲਵੀਰ ਸਿੰਘ ਬਾਠ  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਅਤੇ ਸਭ ਤੋਂ ਵੱਧ ਉਮਰ ਦੇ 96 ਸਾਲਾ ਬਜ਼ੁਰਗ ਨਰੰਜਣ ਸਿੰਘ ਨੇ ਕੋਰੋਨਾ ਵੈਕਸੀਨ ਦਿ ਪਹਿਲੀ ਡੋਜ਼ ਲਵਾਈ  ਜਨ ਸਕਤੀ ਨਿਊਜ਼ ਨਾਲ ਸਟੇਟਐਵਾਰਡ ਮਾਸਟਰ ਗੁਰਚਰਨ ਸਿੰਘ  ਨੇਂ  ਕੋਰੋਨਾ ਦੀ ਮਹਾਂਮਾਰੀ ਤੋਂ ਬਚਣ ਲਈ ਸੰਦੇਸ਼ ਦਿੰਦੇ ਹੋਏ ਕੋਰੋਨਾ ਵੈਕਸੀਨ ਲਵਾਉਣ ਲਈ ਬੇਨਤੀ ਕੀਤੀ  ਗੱਲਬਾਤ ਕਰਦਿਆਂ ਏਸ਼ੀਅਨ ਰੋਇੰਗ ਗੋਲਡ ਮੈਡਲਿਟਸ ਜਸਬੀਰ ਸਿੰਘ ਦੇ ਪਿਤਾ ਨਿਰੰਜਣ ਸਿੰਘ ਜਿਸ ਨੂੰ ਅਕਾਲੀ ਦੇ    ਨਾਮ ਨਾਲ ਜਾਣਿਆ ਜਾਂਦਾ ਹੈ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਵਾਈਉਨ੍ਹਾਂ ਸੋਸ਼ਲ ਮੀਡੀਆ ਤੇ ਗੁੰਮਰਾਹ ਪ੍ਰਚਾਰ ਕਰਨ ਅਤੇ ਵੈਕਸੀਨ ਨਾ ਲਗਾਉਣ ਕਾਰਨ ਹੋ ਰਹੀਆਂ ਮੌਤਾਂ ਤੇ ਰੋਸ ਪ੍ਰਗਟ  ਗੀਤਾ ਅਤੇ ਸਾਰੇ ਪਿੰਡ ਵਾਸੀਆਂ ਨੂੰ ਵਿਕਸਤ ਦੇਸ਼ ਵਿੱਚ ਕੋਰੋਨਾ ਵੈਕਸੀਨ ਲਵਾਉਣ ਲਈ  ਅਤੇ ਮਹਾਂਮਾਰੀ ਤੋਂ ਬਚਣ ਦੀ ਸਲਾਹ ਦਿੱਤੀ

ਜਨਮ ਜਨਮ ਦਿਨ ਮੁਬਾਰਕ

ਅਨਮੋਲਪ੍ਰੀਤ ਸਿੰਘ ਗਿੱਲ

ਪਿਤਾ:ਪੱਤਰਕਾਰ ਜਸਮੇਲ ਸਿੰਘ  ਗ਼ਾਲਿਬ

ਮਾਤਾ:ਰਾਜ ਕੌਰ ਗਿੱਲ

ਵਾਸੀ :ਗਾਲਿਬ ਰਣ ਸਿੰਘ ਜਗਰਾਉਂ (ਲੁਧਿਆਣਾ)

ਪਿੰਡ ਪੌਨਾ ਵਾਸੀਆਂ ਨੇ ਸਾੜੇ ਬਿਜਲੀ ਬਿੱਲ   

ਜਗਰਾਉਂ , ਮਈ 2021( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )  

ਪੰਜਾਬ ਅੰਦਰ ਵਧਦੇ ਬਿੱਲਾਂ ਨੂੰ ਲੈ ਕੇ ਦੁਖੀ ਹੋਏ ਲੋਕਾਂ ਵਿਚ ਸਰਕਾਰ ਪ੍ਰਤੀ ਵੱਡੀ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕੇ ਥਾਂ ਥਾਂ ਤੋਂ ਬਿਜਲੀ ਦੇ ਬਿਲ ਸਾੜਨ ਦੀਆਂ ਖ਼ਬਰਾਂ ਆ ਰਹੀਆਂ ਹਨ ਇਸੇ ਤਰ੍ਹਾਂ  ਜਗਰਾਓਂ ਲਾਗਲੇ ਪਿੰਡ ਪੋਨਾ ਵਿਖੇ ਵੀ ਦੱਸ ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਬਿੱਲ ਵਧ ਜਾਣ ਕਾਰਨ  ਮੋਹਤਬਰ ਵਿਅਕਤੀਆਂ ਵੱਲੋਂ ਬਿਜਲੀ ਦੇ ਬਿੱਲ ਸਾੜ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਕੁਲਵੰਤ ਸਿੰਘ ਨੇ ਦੱਸਿਆ  ਕੇ ਜਿਹੜੀ ਬਿਜਲੀ ਸਰਕਾਰ ਨੂੰ ਦੋ ਰੁਪਏ ਯੂਨਿਟ ਵੇਚ ਕੇ ਵੀਹ ਮੁਨਾਫ਼ਾ ਹੋਣਾ ਚਾਹੀਦਾ ਹੈ ਉਹ ਸਾਨੂੰ ਪੰਜਾਬ ਵਾਸੀਆਂ ਨੂੰ ਬਿਜਲੀ ਦੱਸ ਰੁਪਏ ਯੂਨਿਟ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ ਇਹ ਇੱਕ ਪੰਜਾਬ ਵਾਸੀਆਂ ਦੇ ਨਾਲ ਇੱਕ ਬਹੁਤ ਵੱਡਾ ਘੋਰ ਅਨਿਆਏ ਅਤੇ ਧੱਕਾ ਹੈ  ਅਸੀਂ ਸਰਕਾਰ ਨੂੰ ਇਹ ਦੱਸਣ ਲਈ ਕਿ ਇਨ੍ਹਾਂ ਬਿੱਲਾਂ ਵਿੱਚ ਜੋ ਵਾਧਾ ਕੀਤਾ ਗਿਆ ਹੈ ਉਸ ਨੂੰ ਵਾਪਸ ਲਵੇ  ਇਸ ਲਈ ਅੱਜ ਬਿਜਲੀ ਦੇ ਬਿੱਲ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ ਹੈ  ।   

ਲੋਕ ਇਨਸਾਫ਼ ਪਾਰਟੀ ਵੱਲੋਂ ਜਗਰਾਉਂ ਵਿਚ ਨਵੀਂਆਂ ਨਿਯੁਕਤੀਆਂ  

ਪ੍ਰਧਾਨ ਪ੍ਰੀਤਮ ਸਿੰਘ ਰਟੌਲ, ਜਗਰੂਪ ਸਿੰਘ ਪ੍ਰਧਾਨ ਲੋਕ ਇਨਸਾਫ ਪਾਰਟੀ ਨਿਯੁਕਤੀਆਂ ਪੱਤਰ ਦਿੰਦੇ ਹੋਏ  

 ਜਗਰਾਉਂ ,ਮਈ 2021 ( ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ) 

ਲੋਕ ਇਨਸਾਫ਼ ਪਾਰਟੀ ਵੱਲੋਂ ਆਪਣੀ ਤਾਕਤ ਨੂੰ ਮਜ਼ਬੂਤ ਕਰਦੇ ਹੋਏ ਜਗਰਾਓਂ ਇਲਾਕੇ ਵਿਚ ਅੱਜ ਕੁਝ ਅਹਿਮ ਵਿਅਕਤੀਆਂ ਨੂੰ  ਪਾਰਟੀ ਦੇ ਅਹਿਮ ਅਹੁਦਿਆਂ ਤੇ ਨਿਯੁਕਤੀ ਪੱਤਰ ਦਿੱਤੇ  । ਜਿਨ੍ਹਾਂ ਵਿੱਚ ਸ.ਦਵਿੰਦਰਪਾਲ ਸਿੰਘ ਤੂਰ ਪਿੰਡ ਕੋਠੇ ਸੇਰ ਜੰਗ ਨੂੰ ਪ੍ਧਾਨ ਟਰਾਸਪੋਰਟ ਵਿੰਗ ਜਗਰਾੳ । ਰਾਜਵਿੰਦਰ ਸਿੰਘ ਨੂੰ ਇੰਚਾਰਜ ਵਾਰਡ ਨੰਬਰ ਇੱਕ ਜਗਰਾਉਂ ਨਿਯੁਕਤ ਕੀਤਾ ਗਿਆ  । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਪ੍ਰੀਤਮ ਸਿੰਘ ਰਟੌਲ  , ਜਗਰਾਉਂ ਦੇ ਪ੍ਰਧਾਨ ਜਗਰੂਪ ਸਿੰਘ ,ਸੁਖਦੇਵ ਸਿੰਘ ਡੱਲਾ ਪ੍ਧਾਨ ਹਲਕਾ ਜਗਰਾਉਂ ,ਨਿਰਮਲ ਸਿੰਘ ਬਜੁਰਗ ਪ੍ਧਾਨ ਧਾਰਮਿਕ ਵਿੰਗ.ਕਮਲਜੀਤ ਸਿੰਘ ਯੂਥ ਪ੍ਧਾਨ ਜਗਰਾੳ, ਗੁਰਸੇਵਕ ਸਿੰਘ ਕਲੇਰ ਵਾੲਿਸ ਪ੍ਧਾਨ , ਜਗਰਾਜ ਸਿੰਘ ਪ੍ਧਾਨ ਕਿਸਾਨ ਵਿੰਗ  ਹਾਜਰ ਸਨ।