You are here

ਲੁਧਿਆਣਾ

ਜਨਸ਼ਕਤੀ ਨਿਊਜ਼ ਦੀ ਖਬਰ ਦਾ ਅਸਰ, ਪਿੰਡ ਜੱਸੋਵਾਲ ਦੇ ਸਾਬਕਾ ਪ੍ਰਧਾਨ ਤੇ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਮੁਕੱਦਮਾ ਦਰਜ

ਸਿੱਧਵਾਂ ਬੇਟ( ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਜੱਸੋਵਾਲ ਵਿਖੇ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਜੁਗਰਾਜ ਸਿੰਘ ਤੇ ਗੁਰੂ ਘਰ ਦੇ ਅੰਦਰ ਇਕ ਨਾਬਾਲਗ ਲੜਕੀ ਨਾਲ ਅਸ਼ਲੀਲ  ਹਰਕਤਾਂ ਦੀ ਵੀਡੀਓ ਵਾਇਰਲ ਹੋਈ ਸੀ। ਪ੍ਰਧਾਨ ਜੁਗਰਾਜ ਸਿੰਘ ਪੁੱਤਰ ਨੰਦ ਸਿੰਘ ਵੱਲੋ ਗੁਰਦਆਰਾ ਸਾਹਿਬ ਬੱਚਿਆਂ ਨੂੰ ਸੰਥਿਆ  ਦੇਣ ਵਾਲ਼ੇ  ਗੁਰਸਿੱਖ ਵਲੋਂ ਇਕ 17 ਸਾਲਾ ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿਚ ਥਾਣਾ ਸੁਧਾਰ ਦੀ ਪੁਲਸ ਨੇ ਅੱਜ ਮੁਕੱਦਮਾ ਦਰਜ ਕਰ ਲਿਆ ਹੈ ਉਕਤ ਪਿੰਡ ਦੇ ਗੁਰਦੁਆਰਾ ਸਾਹਿਬ ਚ ਬੱਚਿਆਂ ਨੂੰ ਸੰਥਿਆ ਦੇਣ ਵਾਲਾ ਯੁਵਰਾਜ ਸਿੰਘ ਪੁੱਤਰ ਨਾਥ ਸਿੰਘ ਵਾਸੀ ਜੱਸੋਵਾਲ ਦੀ ਹੈ ਪਿਛਲੇ ਦਿਨੀਂ ਇਕ ਵੀਡੀਓ ਵਾਇਰਲ  ਹੋਈ ਸੀ ਜਿਸ ਵਿੱਚ  ਨਾਬਾਲਗ  ਲੜਕੀ ਨਾਲ  ਅਸ਼ਲੀਲ ਹਰਕਤਾਂ   ਕਰ ਰਿਹਾ ਸੀ ਜਿਸ ਵਿੱਚ ਸਾਬਕਾ ਪ੍ਰਧਾਨ ਜੁਗਰਾਜ ਸਿੰਘ ਲੋਕਾਂ ਦੇ ਰੋਹ ਤੋਂ ਬਚਣ ਲਈ ਪਿੰਡ ਵਿੱਚੋਂ ਫ਼ਰਾਰ ਹੋ ਗਿਆ ਸੀ ਇਸ ਮਾਮਲੇ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਜੀਤ ਸਿੰਘ ਦੇ ਬਿਆਨਾਂ ਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਯੁਵਰਾਜ ਸਿੰਘ ਖ਼ਿਲਾਫ਼ ਥਾਣਾ ਸਦਰ ਦੀ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਇਸ ਸੰਬੰਧੀ ਪਿੰਡ ਵਿਚ ਇਸ ਨੀਚ ਹਰਕਤ ਨੂੰ ਲੈ ਕੇ ਪੂਰੇ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ ਪੀਡ਼ਤ ਪਰਿਵਾਰ ਸਮੇਤ ਪਿੰਡ ਦੇ ਲੋਕ ਆਪਣੇ ਪੱਧਰ ਤੇ ਪਿਛਲੇ ਕਈ ਦਿਨਾਂ ਤੋਂ ਜੁਗਰਾਜ ਸਿੰਘ ਦੀ ਇਹ ਭਾਲ ਵਿੱਚ ਲੱਗੇ ਹੋਏ ਹਨ ਪਰ ਉਸ ਦਾ ਹਾਲੇ ਕੋਈ ਸੁਰਾਗ ਨਾ ਲੱਗਾ ।ਪਿਛਲੇ ਦਿਨੀਂ ਜਨਸ਼ਕਤੀ ਨਿਊਜ਼ ਚੈਨਲ ਨੇ ਖ਼ਬਰ ਲਾਈ ਸੀ ਜਿਸ ਦਾ ਇਹ ਅਸਰ ਹੋਇਆ ਕਿ ਸਾਬਕਾ ਪ੍ਰਧਾਨ ਤੇ ਮੁਕੱਦਮਾ ਦਰਜ ਹੋ ਗਿਆ  ਥਾਣਾ ਸੁਧਾਰ ਦੇ ਮੁਖੀ ਜਸਵੀਰ ਬੁੱਟਰ ਅਨੁਸਾਰ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਦੀ ਸ਼ਿਕਾਇਤ ਉਪਰ ਮੁਲਜ਼ਮ ਜੁਗਰਾਜ ਸਿੰਘ ਵਿਰੁੱਧ ਭਾਰਤੀ ਦੰਡ ਵਾਲੀ ਦੀ ਧਾਰਾ 295 ਅਤੇ  354 ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਇਸ ਸਮੇਂ ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਸ਼ਹੀਦ ਬਾਬਾ ਜੀਵਨ ਸਿੰਘ ਭਲਾਈ ਟਰੱਸਟ ਅਤੇ ਗੁਰਮਤਿ ਗ੍ਰੰਥੀ ਸਭਾ ਦੇ ਅਹੁਦੇਦਾਰਾਂ ਦੀ ਗਰੇਵਾਲ ਨਾਲ ਮੀਟਿੰਗ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)  ਸਹੀਦ ਬਾਬਾ ਜੀਵਨ ਸਿੰਘ ਜੀ ਬੁੰਗਾਂ ਰਘਰੇਟਿਆਂ ਦਾ ਸ੍ਰੀ ਦਰਬਾਰ ਸਾਹਿਬ ਦੀ ਵੀਚਾਰ Sgpc ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਨਾਲ ਸਹੀਦ ਬਾਬਾ ਜੀਵਨ ਸਿੰਘ ਵਿਦਿਅਕ ਤੇ ਭਲਾਈ ਟਰਸਟ ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਅਹੁਦੇਦਾਰਾ ਦੀ ਮੀਟੰਗ ਹੋਈ।ਭਾਈ ਗਰੇਵਾਲ ਨੇ ਜੱਥੇਬੰਦੀ ਦੇ ਮੈਬਰਾ ਨੂੰ ਭਰੋਸਾ ਦਵਾਇਆ ਕਿ ਜਲਦੀ ਹੀ ਇਸ ਮੁੱਦੇ ਤੇ ਪ੍ਰਧਾਨ ਬੀਬੀ ਜਗੀਂਰ ਕੋਰ ਨਾਲ ਮੀਟੰਗ ਰੱਖੀ ਜਾਵੇਗੀ ਤਾ ਕਿ ਚਿਰਾਂ ਤੋ ਜੋ ਕੌਮ ਵੱਲੋ ਬੁੰਗੇ ਦੀ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਜਲਦ ਹੀ ਪੂਰਾ ਕੀਤਾ ਜਾਵੇ । ਇਸ ਮੋਕੇ ਭਾਈ ਪਾਰਸ ਭਾਈ ਦਲੇਰ ਨੇ  ਦੱਸਿਆ ਕੇ ਇਹ ਬੁੰਗਾਂ ਗੁਰੂ ਦਸਮੇਸ ਪਿਤਾ ਜੀ ਦੇ ਹੁਕਮਾ ਅਨਸਾਰ ਬਣਾਇਆ ਗਿਆ ਸੀ। ਜੋ ਮਾੜੇ ਸਿਸਟਮ ਦੀ ਕਾਰਨ ਗਲਤ ਅਨਸਰਾ ਦੀ ਸਹਿਮਤੀ ਨਾਲ ਢਾਇਆ ਗਿਆ।ਇਸ ਮੰਦਭਾਗੀ ਰਾਜ ਨੀਤੀ ਨਾਲ ਕੌਮ ਵਿੱਚ ਅੱਜ ਤੱਕ ਰੋਸ ਹੈ। ਇਸ ਮੋਕੇ ਬਾਬਾ ਜੀਵਨ ਸਿੰਘ ਵਿਦਿਅਕ ਭਲਾਈ ਟਰਸਟ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਦਲੇਰ ਜਗਰਾਉ,ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਭਾਈ ਸੁਖਦੇਵ ਸਿੰਘ ਲੋਪੋ ਭਾਈ ਜਸਵਿੰਦਰ ਸਿੰਘ ਖਾਲਸਾ ਭਾਈ ਬਲਜਿੰਦਰ ਸਿੰਘ ਬੱਲ ਭਾਈ ਅਮਨਦੀਪ ਸਿੰਘ ਡਾਂਗੀਆ ਹਾਜਰ ਸਨ।

ਸਰਹਿੰਦ ਫਤਿਹ ਦਿਵਸ ਦਾ ਇਤਿਹਾਸਿਕ ਦਿਾਹਾੜਾ ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ, ਸਿੱਧਵਾਂ ਬੇਟ (ਜਗਰਾਂਉ) ਵਿਖੇ ਮਨਾਇਆ ਗਿਆ-

ਜਗਰਾਉਂ, ਮਈ 2021 (ਜਸਮੇਲ ਗਾਲਿਬ / ਮਨਜਿੰਦਰ ਗਿੱਲ)
ਭਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ, ਸਿਧਵਾਂ ਬੇਟ ਵਿਖੇ ਸਰਹਿੰਦ ਫਤਿਹ ਦਿਵਸ ਦਾ ਇਤਿਹਾਸਕ ਦਿਹਾੜਾ ਮਨਾਇਆ ਗਿਆ। ਇਸ ਸਮੇ ਕੋਵਿਡ – 19 ਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੇਜਮੈਂਟ, ਪ੍ਰਿੰਸੀਪਲ ਮੈਡਮ ਅਨੀਤਾ ਕਾਲੜਾ ਅਤੇ ਅਧਿਆਪਕ ਇਸ ਵਿੱਚ ਸ਼ਾਮਿਲ ਹੋਏ ਅਤੇ ਬੱਚੇ ਅਰਦਾਸ ਵਿੱਚ ਆਨਲਾਈਨ (ਵੀਡੀਓ ਕਾਲ) ਸ਼ਾਮਿਲ ਹੋਏ। ਇਸ ਸਮੇਂ ਸਕੂਲ ਚੇਅਰਮੈਨ ਸਤੀਸ਼ ਕਾਲੜਾ ਜੀ ਨੇ ਆਨਲਾਈਨ ਬੱਚਿਆਂ ਨੂੰ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮਗਲਾਂ ਦੇ 700 ਸਾਲਾ ਦੇ ਰਾਜ ਦਾ ਖਾਤਮਾ 2 ਸਾਲਾ ਅੰਦਰ ਕਰਕੇ ਪਹਿਲੇ ਸਿੱਖ ਲੋਕ ਰਾਜ ਦੀ ਨੀਹ 12 ਮਈ 1710 ਨੂੰ ਰੱਖੀ ਅਤੇ 14 ਮਈ ਨੂੰ ਸਰਹਿੰਦ ਤੇ ਫਤਿਹ ਦਾ ਝੰਡਾ ਲਹਿਰਾਇਆ। ਉਨ੍ਹਾਂ ਦੱਸਿਆ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇਸ ਧਰਤੀ ਤੇ ਜਬਰ ਜੁਲਮ ਹੋਇਆ। ਉਦੋ ਹੀ ਉਸ ਨੂੰ ਮਿਟਾਉਣ ਲਈ ਕੋਈ ਨਾ
ਕੋਈ ਸੂਰਵੀਰ ਅੱਗੇ ਆਇਆ। ਉਨ੍ਹਾ ਨੇ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੁਲਮ ਕਰਨਾ ਤੇ ਸਹਿਣਾ ਦੋਨੋਂ ਹੀ ਪਾਪ ਹਨ। ਇਸ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਅਰਦਾਸ ਉੱਪਰੰਤ ਕੜਾਹ – ਪ੍ਰਸ਼ਾਦਿ ਦੀ ਦੇਗ ਵੀ ਵਰਤਾਈ ਗਈ। ਇਸ ਸਮੇਂ ਸਕੂਲ ਦੇ ਮਨੇਜਮੈਂਟ ਦੇ ਮੈਬਰ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਡਇਰੈਕਟਰ ਰਾਜੀਵ ਸੱਗੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਜਨਮ ਦਿਨ ਮੁਬਾਰਕਾਂ

ਜਗਰਾਉਂ  ਮੲਈ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ ) 

ਅੱਜ ਸਂਯਮ ਗੋਇਲ ਦੇ ਜਨਮ ਦਿਨ ਤੇ ਅਦਾਰਾ ਜਨ ਸ਼ਕਤੀ ਵੱਲੋ  ਬਹੁਤ ਬਹੁਤ ਮੁਬਾਰਕਾਂ 

ਸਰਕਾਰ ਸਾਡਾ ਇਮਤਿਹਾਨ ਲੈਣਾ ਛੱਡ ਦੇਵੇ ਕਾਨੂੰਨ ਤਾਂ ਅਸੀਂ ਹਰ ਹੀਲੇ ਰੱਦ ਕਰਵਾ ਕੇ ਹੀ ਹਟਾਂਗੇ ਪ੍ਰਧਾਨ ਮੋਹਣੀ

ਅਜੀਤਵਾਲ ਬਲਵੀਰ ਸਿੰਘ ਬਾਠ  

ਕਿਸਾਨ ਮਜ਼ਦੂਰਾਂ ਦੇ ਮੌਤ ਦਾ ਬੰਤ ਕੇਂਦਰ ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੇ  ਬਾਡਰਾਂ ਤੇ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਕਿਸਾਨੀ ਅੰਦੋਲਨ ਨੂੰ ਸਫਲ ਬਣਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਬੈਠੇ ਹਾਂ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਆਗੂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨ ਸਕਤੀ  ਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ  ਪ੍ਰਧਾਨ ਮੋਹਣੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਇਮਤਿਹਾਨ ਲੈਣਾ ਛੱਡ ਦੇਵੇ  ਕਾਲੇ ਕਾਨੂੰਨ ਤਾਂ ਅਸੀਂ ਹਰ ਹੀਲੇ ਰੱਦ ਕਰਵਾ ਕੇ ਹੀ ਹਟਾਂਗੇ  ਉਨ੍ਹਾਂ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਦੇਸ਼ ਵਿੱਚ ਪਹਿਲਾਂ ਹੀ ਲੱਕ ਤੋੜਵੀਂ ਮਹਿੰਗਾਈ ਕਰਕੇ ਸਰਕਾਰ ਨੇ ਜਨਤਾ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ  ਜੋ ਗ਼ਰੀਬ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲਦਾ ਸੀ ਅੱਜ ਉਹ ਆਤਮ ਹੱਤਿਆ ਕਰਨ ਨੂੰ ਮਜਬੂਰ ਕਰਦੀਆਂ ਨੇ ਸਰਕਾਰਾਂ  ਪਰ ਅੱਜ ਮੇਰੇ ਦੇਸ਼ ਦਾ ਕਿਸਾਨ ਮਜ਼ਦੂਰ ਜਾ ਚੁੱਕਿਆ ਹੈ  ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਇੱਟ ਦਾ ਪੱਥਰ ਨਾ ਦੇਹ ਨੂੰ ਹਰ ਕੁਰਬਾਨੀ ਲਈ ਤਿਆਰ ਬੈਠੇ ਹਨ  ਇਸ ਲਈ ਭਰਾਵੋ ਬੇਨਤੀ ਕਰਦੇ ਹਾਂ ਕਿ ਇਕ ਵਾਰ ਫਿਰ ਤੋਂ ਕਿਸਾਨੀ ਅੰਦੋਲਨ ਲਈ ਹੰਭਲਾ ਮਾਰਨ ਦੀ ਜ਼ਰੂਰਤ ਹੈ  ਤਾਂ ਹੀ ਅਸੀਂ ਕਿਸਾਨੀ ਅੰਦੋਲਨ ਜਿੱਤ ਕੇ ਝੰਡੇ ਬੁਲੰਦ ਕਰਕੇ ਘਰਾਂ ਨੂੰ  ਮੁੜਾਂਗੇ

ਕਿਸਾਨੀ ਅੰਦੋਲਨ ਚ ਸਾਰੇ ਧਰਮ ਪਾ ਰਹੇ ਨੇ ਆਪਣਾ ਬਣਦਾ ਯੋਗਦਾਨ ਹਰਜੀਤ ਸਿੰਘ ਦਿਓਲ

ਅਜੀਤਵਾਲ ਬਲਵੀਰ ਸਿੰਘ ਬਾਠ

ਕੇਂਦਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਮੇਰੇ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ  ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਜਿਸ  ਚ ਸਾਰੇ ਧਰਮਾਂ ਦੇ ਲੋਕ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਆਗੂ ਹਰਜੀਤ ਸਿੰਘ ਦਿਓਲ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਕਿਸਾਨ ਆਗੂ ਦਿਓਲ ਨੇ ਕਿਹਾ ਕਿ ਇਕ ਵਾਰ ਫਿਰ ਤੋਂ ਦੇਸ਼ ਭਰ ਦੇ ਕਿਸਾਨਾਂ ਨੂੰ ਹੰਭਲਾ ਮਾਰਨ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਸਰਕਾਰ ਤੋਂ ਇਹ ਕਾਲੇ ਕਾਨੂੰਨ ਰੱਦ  ਕਰਵਾਉਣ ਵਿੱਚ ਕਾਮਯਾਬ ਹੋਵਾਂਗੇ ਅਤੇ ਜਿੱਤ ਦੇ ਝੰਡੇ ਬੁਲੰਦ ਕਰਕੇ ਵਾਪਸ ਪੰਜਾਬ ਆਪਣੇ ਘਰਾਂ ਨੂੰ ਪਰਤਾਗੇ  ਉਨ੍ਹਾਂ ਦੇਸ਼ ਭਰ ਦੀਆਂ  ਸੰਗਤਾਂ ਲਈ  ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਆਓ ਉਸ ਨੇ ਪਿਛਲੀ ਵਾਰ ਦੀ ਤਰ੍ਹਾਂ ਰਲ ਮਿਲ ਕੇ ਕਿਸਾਨਾਂ ਨੇ ਅੰਦੋਲਨ ਦਾ ਸਾਥ ਦੇਈਏ

ਦੀਪ ਸਦਰਪੁਰੀ,ਦਾ ਨਵਾਂ ਗੀਤ "ਕਾਲੀ ਮਹਿੰਦੀ" ਨੂੰ ਦਰਸਕਾਂ ਵੱਲੋਂ ਭਰਮਾਂ ਹੁੰਗਾਰਾ

ਜਗਰਾਉਂ(ਮਨਜਿੰਦਰ ਗਿੱਲ)ਇੱਥੋਂ ਨਜ਼ਦੀਕ ਪਿੰਡ ਸਦਰਪੁਰਾ ਦੇ ਨਵੇਂ ਚਿਹਰੇ ਦੀਪ ਸਦਰਪੁਰੀ ਅਤੇ ਪਾਇਲ ਕੌਰ ਦਾ ਨਵਾਂ ਗੀਤ "ਕਾਲੀ ਮਹਿੰਦੀ "ਦਰਸ਼ਕਾਂ ਦੀ ਕਚਹਿਰੀ ਵਿੱਚ ਹਜੇ ਕੱਲ੍ਹ ਹੀ ਰੀਲੀਜ਼ ਕੀਤਾ ਸੀ ਅਤੇ ਰੀਲੀਜ਼ ਹੋਣ ਦੇ ਨਾਲ ਹੀ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਮਾਂ ਹੁੰਗਾਰਾ ਮਿਲਿਆ ਹੈ ਇਸ ਗੀਤ ਦਾ ਮਿਊਜ਼ਕ ਅਤੇ ਇਸ ਗੀਤ ਨੂੰ ਲਿਖਿਆ ਵੀ ਦੀਪ ਸਦਰਪੁਰੀ ਨੇ ਹੀ ਹੈ। ਇਸ ਗੀਤ ਨੂੰ ਰੀਲੀਜ਼ ਮਾਹਲਾ ਪ੍ਰੋਡਕਸ਼ਨ  ਕੰਪਨੀ ਨੇ ਕੀਤਾ। ਦੀਪ ਸਦਰਪੁਰੀ ਦੇ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦੀ ਕਚਹਿਰੀ ਵਿੱਚ ਆ ਚੁੱਕੇ ਹਨ ਅਤੇ ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਜਦੋਂ ਸਾਡੇ ਪੱਤਰਕਾਰ ਨੇ ਦੀਪ ਸਦਰਪੁਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੋ ਹਮੇਸ਼ਾ ਮੇਰੇ ਗੀਤਾਂ ਨੂੰ ਪਿਆਰ ਕਰਦੇ ਨੇ ਮੈਂ ਅੱਗੇ ਵੀ ਕੋਸ਼ਿਸ਼ ਕਰਾਂਗਾ ਕਿ ਦਰਸ਼ਕਾਂ ਦੀ ਕਚਹਿਰੀ ਵਿੱਚ ਕੁੱਝ ਵਧੀਆ ਅਤੇ ਸਭ ਤੋਂ ਵੱਖਰਾ ਲੈ ਕੇ ਆਵਾਂ।

ਪਿੰਡ ਕਾਉਂਕੇ ਕਲਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੀ ਕੋਰੋਨਾ ਨਾਲ ਹੋਈ ਮੌਤ

ਸਿੱਧਵਾਂ ਬੇਟ ( ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਕਾਉਂਕੇ ਕਲਾਂ ਦੇ ਇਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਅਕਤੀ ਦੀ ਕੋਰੋਨਾ ਦੀ ਮਹਾਂਮਾਰੀ ਬਿਮਾਰੀ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ  ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਉਂਕੇ ਕਲਾਂ ਦੇ ਅਜੈਬ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਦੀ ਕੋਰੋਨਾ ਦੀ ਬੀਮਾਰੀ ਤੋਂ ਪੀਡ਼ਤ ਸੀ ਜਿਸ ਦਾ ਲੁਧਿਆਣੇ ਵਿਖੇ ਇਲਾਜ ਚੱਲ ਰਿਹਾ ਸੀ ਜਿਸ ਦੀ  ਅੱਜ ਮੌਤ ਹੋ ਗਈ  ਅਜੈਬ ਸਿੰਘ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਆਗੂ ਸਨ  ਇਸ ਸਮੇਂ ਅੱਜ ਵੱਖ ਵੱਖ ਪਾਰਟੀ ਦੇ ਸੀਨੀਅਰ ਆਗੂਆਂ  ਨੇ ਅਜੈਬ ਸਿੰਘ ਦੀ ਹੋਈ ਮੌਤ ਤੇ ਵੱਖ ਵੱਖ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ।ਸਵਰਗੀ ਅਜੈਬ ਸਿੰਘ ਦਾ ਪੁੱਤਰ ਬਲਪ੍ਰੀਤ ਸਿੰਘ ਵੀ ਇਸ ਸਮੇਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਵਜੋਂ ਸੇਵਾ ਕਰ ਰਿਹਾ ਹੈ ।

ਕਿਸ਼ਨਪੁਰਾ ਕਲਾਂ ਦੇ ਨੌਜਵਾਨ ਜਤਿੰਦਰਪਾਲ ਸਿੰਘ ਦੀ ਦਰੱਖਤ ਪੁੱਟਦੇ ਸਮੇਂ ਕਰੰਟ ਲੱਗਣ ਨਾਲ ਹੋਈ ਮੌਤ, ਪਿੰਡ ਵਿੱਚ ਸੋਗ ਦੀ ਲਹਿਰ

ਸਿਧਵਾਂ ਬੇਟ (ਜਸਮੇਲ ਗਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਕੋਕਰੀ ਬੁੱਟਰਾਂ ਦੇ ਕਿਸਾਨ ਨੰਬਰਦਾਰ ਗੁਰਸੇਵਕ ਸਿੰਘ ਦੇ ਖੇਤਾਂ ਚ ਦਰਖਤ ਪਟਦੇ  ਸਮੇਂ  ਅਚਾਨਕ  ਬਿਜਲੀ ਦੇ ਕਰੰਟ ਨਾਲ  ਇਕ ਨੌਜਵਾਨ ਦੀ  ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ    ਪ੍ਰਾਪਤ ਜਾਣਕਾਰੀ ਅਨੁਸਾਰ ਠੇਕੇਦਾਰ ਪਾਲੂ ਰਾਮ ਅਤੇ ਉਸ  ਦੇ ਭਤੀਜੇ ਜਤਿੰਦਰ ਸਿੰਘ ਉਮਰ 26 ਸਾਲ ਪੁੱਤਰ ਬਲਦੇਵ ਰਾਮ ਵਾਸੀ ਪਿੰਡ ਕਿਸ਼ਨਪੁਰਾ ਕਲਾਂ ਜ਼ਿਲ੍ਹਾ ਮੋਗਾ ਜਦੋਂ ਉਕਤ ਕਿਸਾਨ ਦੇ ਖੇਤਾਂ ਵਿੱਚ ਸਵੇਰੇ 8.30 ਵਜੇ ਦਰਖਤ ਪੱਟ ਰਹੇ  ਉਹ ਟਰੈਕਟਰ ਨਾਲ ਲੋਹੇ ਦੀ ਤਾਰ ਪਾ ਕੇ ਜਦੋਂ ਦਰਖਤਾਂ ਨੂੰ ਹੇਠਾਂ ਸੁੱਟਣ  ਲੱਗੇ ਤਾਂ  ਲੋਹੇ ਦੀ ਤਾਰ  ਪਾ ਕੇ ਜਦੋਂ ਦਰੱਖਤ ਤੋਂ ਹੇਠਾਂ ਸੁੱਟਣ ਲੱਗੇ ਤਾਂ ਲੋਹੇ ਦੀ ਤਾਰ ਕਿਸਾਨ ਦੇ ਘਰ ਨੂੰ ਆ ਰਹੀ ਬਿਜਲੀ ਦੀ ਸਿੰਗਲ ਫੇਸ ਤਾਰਾਂ ਨਾਲ ਟਕਰਾ ਗਈ ਤੇ ਕਰੰਟ ਲੱਗਣ ਨਾਲ ਮਜ਼ਦੂਰ ਨੌਜਵਾਨ ਜਤਿੰਦਰ ਸਿੰਘ ਮਿੰਟੂ ਦੀ ਮੌਕੇ ਤੇ ਹੀ ਮੌਤ ਹੋ ਗਈ  ਨੌਜਵਾਨ ਜਤਿੰਦਰ ਸਿੰਘ ਦਾ ਸਿਰਫ਼ ਛੇ ਮਹੀਨੇ ਪਹਿਲਾਂ ਕੰਚਨ ਕੌਰ ਪੁੱਤਰੀ ਕੇਸਰ ਚੰਦ ਵਾਸੀ ਬਠਿੰਡਾ ਨਾਲ ਵਿਆਹ ਹੋਇਆ ਸੀ ਨੌਜਵਾਨ ਜਤਿੰਦਰ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਪਤਨੀ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਚਲਾ ਗਿਆ ਜਤਿੰਦਰ ਸਿੰਘ ਦੀ ਹੋਈ ਅਚਾਨਕ ਮੌਤ ਨਾਲ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਨੌਜਵਾਨ ਜਤਿੰਦਰ ਸਿੰਘ ਦਾ ਪਿੰਡ ਕਿਸ਼ਨਪੁਰਾ ਕਲਾਂ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ  ਇਸ ਸਮੇਂ ਪਿੰਡ ਕਿਸ਼ਨਪੁਰਾ ਕਲਾਂ ਦੇ ਸਰਪੰਚ ਬੀਬੀ ਹਰਿੰਦਰ ਕੌਰ ਸ਼ਾਹ ਨੇ ਅਤੇ ਸਮੂਹ ਗਰਾਮ ਪੰਚਾਇਤ ਨੇ ਪੰਜਾਬ ਸਰਕਾਰ ਤੋਂ ਗਰੀਬ ਪਰਿਵਾਰ ਨੂੰ ਆਰਥਿਕ ਮਦਦ ਕਰਕੇ ਯੋਗ ਮੁਆਵਜ਼ਾ ਦੇਣ ਦੀ ਅਪੀਲ ਕੀਤੀ  ਹੈ

ਸੁਧਾਰ ਬਜਾਰ ‘ਚ ਪੁਲਿਸ ਨੇ ਕੀਤਾ ਫਲਾਇੰਗ ਮਾਰਚ,ਲੋਕਾਂ ਨੂੰ ਬਾਹਰ ਨਾ ਘੁੰਮਣ ਦੀ ਕੀਤੀ ਅਪੀਲ 

ਗੁਰੂਸਰ ਸੁਧਾਰ 10 ਮਈ (ਜਗਰੂਪ ਸਿੰਘ ਸ਼ਧਾਰ )

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਭਾਵ ਨਾਲ ਪੰਜਾਬ ਅੰਦਰ ਲਗਾਤਾਰ ਵੱਧ ਰਹੇ ਕੋਰੋਨਾ  ਦੇ ਮਾਮਲਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਦੁਪਹਿਰ 12 ਤੋਂ ਸਵੇਰ 5 ਵਜੇ ਤਕ ਰੋਜਾਨਾ ਕਰਫਿਉ ਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ।ਇਹਨਾਂ ਹੁਕਮਾਂ ਦੀ ਪਾਲਣਾਂ ਕਰਵਾਉਣ ਲਈ ਅੱਜ ਜਿਲਾ੍ਹ ਜਗਰਾਉ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਐਸ.ਪੀ.(ਡੀ) ਬਲਵਿੰਦਰ ਸਿੰਘ ਦੀ ਅਗੁਵਾਈ ਹੇਠ ਡੀ.ਐਸ.ਪੀ.(ਡੀ) ਰਾਜੇਸ਼ ਕੁਮਾਰ ਸ਼ਰਮਾ,ਸਬ ਇੰਸਪੈਕਟਰ ਜਸਬੀਰ ਸਿੰਘ ਬੁੱਟਰ ਥਾਣਾ ਮੁਖੀ ਸੁਧਾਰ,ਪੇ੍ਰਮ ਸਿੰਘ ਥਾਣਾ ਮੁਖੀ ਦਾਖਾ ਸਮੇਤ ਪੁਲਿਸ ਗੱਡੀਆਂ ਕਾਫਲਾ ਸਮੇਤ ਫਲਾਇੰਗ ਮਾਰਚ ਕੀਤਾ ਗਿਆ।ਸੁਧਾਰ ਬਜਾਰ ਤੇ ਨਵੀਂ ਅਬਾਦੀ ਅਕਾਲਗੜ੍ਹ ਬਜਾਰ ਵਿਖੇ ਵੀ ਪੁਲਿਸ ਵੱਲੋਂ ਕੀਤੇ ਗਏ ਫਲਾਇੰਗ ਮਾਰਚ ਦੌਰਾਨ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਘਰਾਂ ‘ਚੋਂ ਬਿਨਾ੍ਹ ਕਿਸੇ ਜਰੂਰੀ ਕੰਮ ਦੇ ਬਾਹਰ ਨਾ ਨਿਕਲਣ।ਬਿਨਾਂ੍ਹ ਕਿਸੇ ਕੰਮ ਸੜਕਾਂ ਤੇ ਘੁੰਮਣ ਵਾਲੇ ਵਿਅਕਤੀਆਂ ਦੇ ਚਲਾਨ ਕੱਟਣ ਦੇ ਨਾਲ ਹੀ ਮੁਕੱਦਮਾ ਵੀ ਦਰਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਰੇਕ ਵਿਅਕਤੀ ਮੁੰਹ ਤੇ ਮਾਸਕ ਲਗਾਕੇ ਰੱਖੇ ਅਤੇ ਸਮਾਜਿਕ ਦੂਰੀ ਦਾ ਵੀ ਖਿਆਲ ਰੱਖਣ।ਦੂਜੇ ਪਾਸੇ ਫਲਾਇੰਗ ਮਾਰਚ ਦੌਰਾਨ ਸੁਧਾਰ ਵਿਖੇ ਬਾਦਲਾਂ ਦੀ ਬਸ ਦੇ ਨਾਂ ਨਾਲ ਜਾਣੀ ਜਾਂਦੀ ਆਰਬਿੱਟ ਬੱਸ ਦੇ ਚਾਲਕਾਂ ਵੱਲੋਂ ਸਰਕਾਰੀ ਹੁਕਮਾਂ ਦੀ ਅਣਦੇਖੀ ਕਰ ਬਸ ਵਿੱਚ 50% ਤੋਂ ਵੱਧ ਸਵਾਰੀਆਂ ਬਿਠਾਈਆਂ ਹੋਣ ਕਾਰਣ ਡੀ.ਐਸ.ਪੀ. ਦਾਖਾ ਗੁਰਬੰਸ ਸਿੰਘ ਬੈਂਸ ਵਲੋਂ ਕੀਤੀ ਜਾਂਚ ਉਪਰੰਤ ਬਸ ਦਾ ਚਲਾਨ ਕੱਟਿਆ ਗਿਆ।