You are here

ਲੁਧਿਆਣਾ

ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਫਰੀ ਕਣਕ ਵੰਡੀ ਗਈ ਗੁਰੂਸਰ ਸੁਧਾਰ ਵਿਖੇ

ਸੁਧਾਰ, ਮਈ 2021 ( ਜਗਰੂਪ ਸਿੰਘ ਸੁਧਾਰ  )
 ਪੰਜਾਬ ਸਰਕਾਰ ਦੀਆਂ ਹਦਾਇਤਾ ਤੇ  ਐਸ ਡੀ ਐਮ  ਡਾਕਟਰ ਹਿਮਾਸੂ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਆਈ 10 ਕਿਲੋ ਕਣਕ ਦੀਆਂ ਪਰਚੀਆਂ ਕੱਟੀਆਂ ਗਈਆਂ ਇਸ ਮੌਕੇ ਹਾਜ਼ਰ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਹੋਇਆਂ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਗਿਆ ਅਤੇ  ਸਪੈਸ਼ਲ ਕੈਂਪ ਲਗਾਕੇ ਨਵੇਂ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਬਣਾਏ ਗਏ ਨਵੀਂ ਆਬਾਦੀ ਅਕਾਲਗੜ੍ਹ ਦੇ ਤਕਰੀਬਨ 475 ਲਾਭਪਾਤਰੀਆਂ ਹਨ ਇਸ ਮੌਕੇ ਹਾਜ਼ਰ ਸਮਾਜ ਸੇਵੀ ਜਸਵਿੰਦਰਪਾਲ ਸਿੰਘ ਜੋਨੀ ਸੁਰਜੀਤ ਸਿੰਘ ਕਲਾਥ ਹਾਊਸ ਵਾਲੇ ਪੰਚ ਬਾਬੂ ਨਾਇਕ ਪੰਚ ਰਾਮ ਮਰੂਤੀ ਪਰਿੰਮਦਰ ਸਿੰਘ ਪੰਮੀ ਪ੍ਰਧਾਨ।

ਪਿੰਡ ਝੰਡਿਆਣਾ ਸ਼ਰਕੀ ਵਿਖੇ ਸਮੂਹ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਸੰਗਤਾਂ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਇੱਥੋਂ ਨਜ਼ਦੀਕ ਪਿੰਡ ਝੰਡਿਆਣਾ ਸ਼ਰਕੀ ਵਿਖੇ ਸਮੂਹ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਸੰਗਤਾਂ ਦੇ ਸਹਿਯੋਗ ਨਾਲ 15 ਦਿਨ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ 30ਦੇ ਕਰੀਬ ਬੱਚਿਆਂ ਨੇ ਕੈਂਪ ਵਿੱਚ ਭਾਗ ਲਿਆ । ਕੈਂਪ ਵਿੱਚ ਮਾਲਵਾ ਪੱਗੜੀ ਏ ਕੋਚਿੰਗ ਮੋਗਾ ਵਾਲਿਆਂ ਨੇ ਬੱਚਿਆਂ  ਨੌੰ ਸੁੰਦਰ ਪੱਗਾਂ ਬੰਨ੍ਹਣ ਦੀ ਟ੍ਰੇਨਿੰਗ ਦਿੱਤੀ ਗਈ ਕੈਂਪ ਉਪਰੰਤ ਆਖ਼ਿਰ ਦਿਨ ਸਾਰੇ ਬੱਚਿਆ ਦੇ ਮੁਕਾਬਲੇ ਕਰਵਾਏ ਗਏ। ਪਹਿਲੇ ਦੂਜੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ ।ਕੈਂਪ ਵਿੱਚ ਭਾਈ ਮੋਹਨ ਸਿੰਘ ਦਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ।ਇਸ ਕੈਂਪ ਵਿੱਚ ਸਰਪੰਚ ਇਕਬਾਲ ਸਿੰਘ, ਜਗਦੀਸ਼ ਸਿੰਘ ਕਾਕਾ ਸੇਖੋਂ, ਮਨਮੋਹਨ ਸਿੰਘ,ਸੁਰਜੀਤ ਸਿੰਘ, ਸਾਬਕਾ ਸਰਪੰਚ,ਸਵਰਨ ਸਿੰਘ ਮਟਵਾਣੀ ਆਦਿ ਹਾਜ਼ਰ ਸਨ

ਸੌਦਾ ਸਾਧ ਅਤੇ ਮੋਦੀ ਲਈ ਅਰਦਾਸ ਕਰਨ ਵਾਲੇ ਗ੍ਰੰਥੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇ ;ਪ੍ਰਧਾਨ ਬੰਸੀਪੁਰਾ , ਢੋਲਣ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਜ਼ਿਲ੍ਹਾ ਬਠਿੰਡਾ ਦੇ ਪਿੰਡ ਬੀੜ ਤਲਾਬ ਵਿੱਚ ਗੁਰਦਵਾਰੇ ਚ ਇੱਕ ਭੇਖੀ ਤੇ ਖੋਤੀ ਗ੍ਰੰਥੀ ਵੱਲੋਂ ਬਲਾਤਕਾਰੀ ਅਤੇ ਕਾਤਲ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਰਿਹਾਈ ਅਤੇ ਮੋਦੀ ਦੀ ਚਡ਼੍ਹਦੀ ਕਲਾ ਲਈ ਕੀਤੀ ਅਰਦਾਸ ਨੇ ਸਿੱਖ ਕੌਮ ਦੇ ਹਿਰਦੇ ਵਲੂੰਧਰ ਦਿੱਤੇ ਹਨ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਲੁਧਿਆਣਾ ਦੇ ਪ੍ਰਧਾਨ ਜਥੇਦਾਰ ਮੋਹਣ ਸਿੰਘ ਬੰਸੀਪੁਰਾ ਅਤੇ  ਭਾਈ ਜਸਪ੍ਰੀਤ ਸਿੰਘ ਢੋਲਣ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ।ਉਨ੍ਹਾਂ ਕਿਹਾ ਕਿ ਘਟੀਆ ਘਟਨਾ ਗਿਣੀ ਮਿਥੀ ਸਾਜ਼ਿਸ਼ ਤਹਿਤ ਕੀਤੀ ਗਈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇ ਜਾ ਸਕਦਾ ।ਉਨ੍ਹਾਂ ਕਿਹਾ ਕਿ ਪਹਿਲਾਂ ਸਾਜ਼ ਤਹਿਤ ਅਰਦਾਸ ਕਰਵਾਈ ਗਈ ਤੇ ਇਸ ਦੀ ਵੀਡੀਓ ਜਾਰੀ ਕੀਤੀ ਗਈ ਤੇ ਨਾਲ ਹੀ ਉੱਧਰੋਂ ਗੁਰਮਤ ਰਾਮ ਰਹੀਮ ਨੂੰ ਕੁਝ ਦਿਨਾਂ ਲਈ ਪੈਰੋਲ ਤੇ ਜੇਲ੍ਹ ਚੋਂ ਬਾਹਰ ਕੱਢ ਕੇ ਸਿੱਖਾਂ ਨੂੰ ਪੁੰਗਰਾਉਣ ਭਰਮਾਉਣ ਅਤੇ ਭੜਕਾਉਣ ਦਾ ਯਤਨ ਕੀਤਾ ਗਿਆ ਹੈਂ ਤੇ ਭਗਵੇਂ ਡੀ ਐਸ ਚਾਹਲ ਨੇ ਖ਼ਾਲਸਾ ਪੰਥ ਨੂੰ ਭਾਰੀ ਰੋਹ ਤੇ ਰੋਸ ਪ੍ਰਗਟਾਇਆ ਕਿ ਮੁੱਢੋਂਹੀ ਨਕਾਰ ਦਿੱਤਾ ਹੈ  ਉਨ੍ਹਾਂ ਕਿਹਾ ਕਿ ਸਿੱਖ ਕੌਮ ਪਹਿਲਾਂ ਈ ਬੜੇ ਨਾਜ਼ੁਕ ਮੋੜ ਮੋੜ ਚੋਂ ਗੁਜ਼ਰ ਰਹੀ ਹੈ ਵਾਰ ਵਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਕੌਮ ਦਾ ਇਮਤਿਹਾਨ  ਨਾ ਲਿਆ ਜਾਵੇ ਨਹੀਂ ਤਾਂ ਹਾਲਾਤ ਵਿਗੜ ਸਕਦੇ ਹਨ ਉਨ੍ਹਾਂ ਕਿਹਾ ਕਿ ਇਹ ਅਖੌਤੀ ਗ੍ਰੰਥ ਹੈ ਜੋ ਅਸਲ ਚ ਡੇਰਾ ਪ੍ਰੇਮੀ ਹੈ ਇਹ ਹੁਣ ਧਾਰਮਿਕ ਭਾਵਨਾ ਭੜਕਾਉਣ ਦੇ ਦੋਸ਼ ਚ ਜੇਲ੍ਹ ਦੀ ਹਵਾ ਤਾਂ ਖਾਵੇਂਗਾ ਹੀ ਪਰ ਇਸ ਦੇ ਨਾਲ ਹੀ ਸਿੱਖ ਸੰਗਤਾਂ ਬਾਅਦ ਚ ਵੀ ਇਸੇ ਪੰਥ ਦੋਖੀ ਨੂੰ ਕਦੇ ਮੂੰਹ ਨਾ ਲਾਉਣ ਸਗੋਂ ਇਸ ਦਾ ਮੂੰਹ ਕਾਲਾ  ਕਰ ਕੇ ਪਿੰਡ ਚ ਘੁੰਮਾਉਣ ।ਪ੍ਰਧਾਨ ਬਾਂਸੀਪੁਰਾ ਅਤੇ ਢੋਲਣ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਭਾਵਨਾਵਾਂ ਨਾਲ ਖਲਵਾੜ ਕਰਨ ਤੇ ਵਿਵਾਦ ਅਰਦਾਸ ਕਰਨ ਵਾਲੇ ਗ੍ਰੰਥੀ ਖ਼ਿਲਾਫ਼ ਦੋ 295ਏ  ਪਰਚਾ ਦਰਜ ਕੀਤਾ ਜਾਵੇ ਅਤੇ ਸਿਰਸਾ ਦੇ ਸ਼ਬਦਾਂ ਸਾਦੀ ਪੈਰੋਲ  ਨੂੰ ਰੱਦ ਕਰਕੇ ਜੇਲ੍ਹ ਵਿਚ ਡੱਕਿਆ ਜਾਵੇ ।

ਕੈਪਟਨ ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨ ਕੇ ਹੜਤਾਲ ਖਤਮ ਕਰਾਈ ਜਾਵੇ :ਮਾਣੂੰਕੇ

ਸਿੱਧਵਾਂ ਬੇਟ (ਜਸਮੇਲ ਗਾਇਬ)

ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਜ਼ਿੱਦ ਕਾਰਨ ਪੰਜਾਬ ਵਿੱਚ ਕੋਰੋਨਾ ਮਹਾਵਾਰੀ ਦੌਰਾਨ ਸਾਫ਼ ਸਫ਼ਾਈ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨ ਕੇ ਹੜਤਾਲ ਖਤਮ ਕਰਾਈ ਜਾਵੇ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੀ ਉਪ ਨੇਤਾ ਅਤੇ ਹਲਕਾ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਫ਼ਾਈ ਕਰਮਚਾਰੀਆਂ ਨੇ ਸਾਫ ਸਫਾਈ ਦਾ ਕੰਮ ਕਰਨ ਅਤੇ ਕੂੜਾ ਚੁੱਕਣਾ ਬੰਦ ਕਰ ਦਿੱਤਾ ਅਤੇ ਬਾਜ਼ਾਰਾਂ ਵਿੱਚ ਹਸਪਤਾਲ ਨੇੜੇ ਕੂੜੇ ਦੇ ਵੱਡੇ -ਵੱਡੇ ਢੇਰ ਲੱਗ ਗਏ ਹਨ ਜਿਸ ਕਾਰਨ ਕੋਰੋਨਾ ਕਾਲ ਚ ਕਈ ਹੋਰ ਬੀਮਾਰੀਆਂ ਫੈਲਣ ਦਾ ਖ਼ਤਰਾ ਬਣ ਬਣ ਗਿਆ ਹੈ ਬੀਬੀ ਮਾਣੂੰਕੇ ਨੇ ਕਿਹਾ ਇੱਕ ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਦੇ ਲੋਕਾਂ ਦੀ ਜਾਨ ਨੂੰ ਪਹਿਲਾਂ ਹੀ ਖ਼ਤਰਾ ਬਣਿਆ ਹੋਇਆ ਹੈ ਸਾਫ਼ ਸਫ਼ਾਈ ਦੀ ਅਵਸਥਾ ਠੱਪ ਹੋਣ ਕਾਰਨ ਮਹਾਂਮਾਰੀ  ਕਾਰਨ ਪੰਜਾਬ ਦੇ ਲੋਕਾਂ ਦੀ ਜਾਨ ਨੂੰ ਪਹਿਲਾਂ ਹੀ ਖਤਰਾ ਬਣਿਆ ਹੋਇਆ ਸਾਫ ਸਫਾਈ ਦੀ ਵਿਵਸਥਾ ਠੱਪ ਹੋਣ ਕਾਰਨ ਮਹਾਂਮਾਰੀ ਦਾ ਖ਼ਤਰਾ ਹੋਰ ਜ਼ਿਆਦਾ ਵਧ ਗਿਆ ਹੈ ਸ਼ਹਿਰਾਂ ਦੇ ਬਾਜ਼ਾਰਾਂ ਅਤੇ ਹਸਪਤਾਲ ਨੇੜੇ ਗੰਦਗੀ ਦੇ ਢੇਰ ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਨਾ ਤਾਂ ਆਮ ਲੋਕਾਂ ਦੇ ਜੀਵਨ ਦਾ ਸੁਰੱਖਿਆ ਵੱਲ ਧਿਆਨ ਦੇ ਰਹੀ ਹੈ ਅਤੇ ਨਾ ਹੀ ਸੂਬੇ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਕਾਰਵਾਈ ਕਰਦੀ ਹੈ  ਉਨ੍ਹਾਂ ਕਿਹਾ ਹੈ ਕਿ ਮੰਤਰੀ ਅਤੇ ਵਿਧਾਇਕ ਆਪੋ ਆਪਣੀ ਕੁਰਸੀ ਬਚਾਉਣ ਲਈ ਲੜ ਰਹੇ ਹਨ ਕੈਪਟਨ ਸਰਕਾਰ ਵਲੋਂ ਸਫਾਈ ਸੇਵਕ ਯੂਨੀਅਨ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸਜ਼ਾ ਪੰਜਾਬ ਦੀ ਆਮ ਜਨਤਾ ਭੁਗਤ ਰਹੀ ਹੈ ਉਨ੍ਹਾਂ ਕੈਪਟਨ ਸਰਕਾਰ ਨੂੰ ਕਿਹਾ ਹੈ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਜਲਦੀ ਮੰਗਾਂ ਮੰਨੀਆਂ ਜਾਣ ਤਾਂ ਕਿ ਸ਼ਹਿਰਾਂ ਦੀ ਸਫ਼ਾਈ ਜਲਦੀ ਹੋ ਸਕੇ ।

ਸੌਦਾ ਸਾਧ ਦੀ ਰਿਹਾਈ ਲਈ ਅਰਦਾਸ ਕਰਨ ਵਾਲੇ ਗ੍ਰੰਥੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ;ਪ੍ਰਧਾਨ ਪ੍ਰਿਤਪਾਲ ਸਿੰਘ ਪਾਰਸ

ਸਿੱਧਵਾਂ ਬੇਟ ((ਜਸਮੇਲ ਗਾਇਬ)ਬੀਤੇ ਕੱਲ੍ਹ ਬਠਿੰਡੇ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਵਿਚ ਗ੍ਰੰਥੀ ਵੱਲੋਂ ਗੁਰੂਘਰ ਅੰਦਰ ਸੌਦਾ ਸਾਧ ਦੀ ਰਿਹਾਈ  ਕੀਤੀ ਅਰਦਾਸ ਦੀ ਸਖ਼ਤ ਨਿਖੇਧੀ ਕਰਦਿਆਂ  ਗੁਰਮਤਿ ਗ੍ਰੰਥੀ ਢਾਡੀ ਰਾਗੀ ਪ੍ਰਚਾਰਕ ਸਭਾ ਇੰਟਰਨੈਸ਼ਨਲ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਨਾਲ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਨਾਲ ਹੀ ਪੰਥ ਚੋਂ ਛੇਕਿਆ ਜਾਵੇ ਤਾਂ ਜਾਂ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਰਕਤ ਨਾ ਕਰ ਸਕੇ ।ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਰਨ ਵਾਲੇ ਗ੍ਰੰਥੀ ਨੂੰ ਤੁਰੰਤ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣਾ ਚਾਹੀਦਾ ਹੈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਉਕਤ ਗ੍ਰੰਥੀ ਤੇ 295 ਏ ਤਹਿਤ ਪਰਚਾ ਦਰਜ ਕਰਕੇ ਜੇਲ੍ਹ ਚ ਸੁੱਟਿਆ ਜਾਵੇ ਤੇ ਸ੍ਰੀ ਅਕਾਲ ਤਖਤ ਸਾਹਿਬ ਉਸ ਨੂੰ ਪੰਥ ਚੋਂ ਛੇਕਿਆ ਜਾਵੇ

ਜਗਰਾਉਂ ਦੇ ਡੇਰਾ ਰਾਧਾ ਸਵਾਮੀ ਵਿਖੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਸਾਬਕਾ ਮੰਤਰੀ ਦਾਖਾ ਅਤੇ ਐਸਡੀਐਮ ਧਾਲੀਵਾਲ ਨੇ ਨਿਰੀਖਣ ਕੀਤਾ

ਜਗਰਾਓਂ, 21 ਮਈ (ਅਮਿਤ ਖੰਨਾ, )

ਲੁਧਿਆਣਾ ਦੇ ਜਗਰਾਉਂ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦਿਆਂ ਸਰਕਾਰ ਲੋਕਾਂ ਦੀ ਸਹੂਲਤ ਲਈ ਆਪਣੇ ਪੱਧਰ ‘ਤੇ ਪ੍ਰਬੰਧ ਕਰ ਰਹੀ ਹੈ। ਉਹੀ ਧਾਰਮਿਕ ਸੰਸਥਾਵਾਂ ਅੱਗੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਤਹਿਤ ਸਥਾਨਕ ਡੇਰਾ ਬਿਆਸ ਦੇ ਸਤਿਸੰਗ ਘਰ ਵਿੱਚ ਲੈਵਲ 1 ਵਿੱਚ ਇੱਕ 25 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਐਸ.ਡੀ.ਐਮ ਨਰਿੰਦਰ ਸਿੰਘ ਧਾਲੀਵਾਲ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਐਸ.ਐਮ.ਓ ਡਾ: ਪ੍ਰਦੀਪ ਮਹਿੰਦਰਾ ਕੋਵਿਡ ਸੈਂਟਰ ਦੇ ਨੋਡਲ ਅਫਸਰ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਇਸ ਦਾ ਜਾਇਜ਼ਾ ਲੈਣ ਪਹੁੰਚੇ।ਇਸ ਮੌਕੇ ਸਾਬਕਾ ਮੰਤਰੀ ਦਾਖਾ ਅਤੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨੇ ਡੇਰਾ ਰਾਧਾ ਸਵਾਮੀ ਦੁਆਰਾ ਸ਼ੁਰੂ ਕੀਤੇ ਇਸ ਕੋਵਿਡ ਕੇਅਰ ਸੈਂਟਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਸ ਦੀ ਬਹੁਤ ਜ਼ਿਆਦਾ ਲੋੜ ਸੀ। ਇਹ ਦੇਖਭਾਲ ਕੇਂਦਰ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਸੰਭਾਲਣ ਲਈ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗਾ. ਇਸ ਮੌਕੇ ਯੂਥ ਕਾਂਗਰਸ ਦੇ ਆਗੂ ਮਨੀ ਗਰਗ, ਡੇਰਾ ਬਿਆਸ ਤੋਂ ਐਡਵੋਕੇਟ ਸੰਦੀਪ ਕੁਮਾਰ, ਸਿਵਲ ਹਸਪਤਾਲ ਤੋਂ ਬਲਜਿੰਦਰ ਕੁਮਾਰ ਹੈਪੀ, ਪ੍ਰਹਿਲਾਦ ਸਿੰਗਲਾ ਹਾਜ਼ਰ ਸਨ।

ਵਾਰਡ ਨੰਬਰ19 ਦੇ ਕੌਂਸਲਰ ਡਿੰਪਲ ਗੋਇਲ ਅਤੇ ਉਨ੍ਹਾਂ ਦੇ ਪਤੀ  ਰੋਹਿਤ ਗੋਇਲ ਨੇ  ਆਪਣੇ ਸਾਥੀਆਂ ਸਮੇਤ ਖੁਦ ਵਾਰਡ ਦੀ ਸਫਾਈ ਕੀਤੀ

ਜਗਰਾਉਂ, 20 ਮਈ ( ਅਮਿਤ ਖੰਨਾ )

ਸੂਬਾ ਪੱਧਰ 'ਤੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸਾਰੇ ਪੰਜਾਬ ਦੇ ਨਾਲ-ਨਾਲ ਜਗਰਾਓਂ ਚ ਵੀ ਗੰਦਗੀ ਦੇ ਢੇਰ ਫੈਲ ਗਏ। ਸਫਾਈ ਸੇਵਕ ਪਿਛਲੇ 8 ਦਿਨਾਂ ਤੋਂ ਹੜਤਾਲ 'ਤੇ ਹਨ, ਜਿਸ ਕਾਰਨ ਜਗਰਾਓਂ ਦੇ ਵੱਖ-ਵੱਖ ਮੁਹੱਲਾ ਅਤੇ ਬਾਜ਼ਾਰਾਂ ਵਿਚ ਕੂੜੇ ਦੇ ਢੇਰ ਲੱਗ ਗਏ। ਨਗਰ ਕੌਂਸਲ ਦੇ ਪ੍ਰਧਾਨ ਅਤੇ ਸਮੂਹ ਨੂੰ ਕੌਂਸਲਰਾਂ ਵੱਲੋਂ ਵਾਰ ਵਾਰ ਬੇਨਤੀਆਂ ਕਰਨ ਤੋਂ ਬਾਅਦ ਵੀ ਸਫਾਈ ਸੇਵਕਾਂ ਨੇ ਆਪਣੀ ਹੜਤਾਲ ਖਤਮ ਨਹੀਂ ਕੀਤੀ। ਜਗਰਾਓਂ ਨਿਵਾਸੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਜਗਰਾਓਂ ਦੇ ਸਲਾਹਕਾਰਾਂ ਨੇ ਖੁਦ ਜਗਰਾਓਂ ਦੀ ਸਫਾਈ ਦਾ ਕੰਮ ਸੰਭਾਲਿਆ। ਸਵੇਰ ਤੋਂ ਲੈ ਕੇ ਸਵੇਰ ਤੱਕ ਜਗਰਾਓਂ ਦੇ ਸਲਾਹਕਾਰਾਂ ਨੇ ਆਪਣੇ ਵਾਰਡਾਂ ਵਿੱਚ ਜ਼ਮੀਨੀ ਪੱਧਰ ’ਤੇ ਸਫਾਈ ਸ਼ੁਰੂ ਕਰ ਦਿੱਤੀ।ਅਜਿਹਾ ਹੀ ਨਜ਼ਾਰਾ ਵਾਰਡ ਨੰਬਰ 19 ਵਿੱਚ ਦੇਖਣ ਨੂੰ ਮਿਲਿਆ। ਸਮਾਜ ਸੇਵਕ ਰੌਕੀ ਗੋਇਲ ਨੇ ਵਾਰਡ ਦੇ ਕੌਂਸਲਰ ਡਿੰਪਲ ਗੋਇਲ ਨਾਲ ਬੁੱਧਵਾਰ ਦੇਰ ਰਾਤ ਤੱਕ ਆਪਣੇ ਸਾਥੀਆਂ ਸਮੇਤ ਉਸਦੇ ਘਰ ਤੋਂ ਕੂੜਾ ਇਕੱਠਾ ਕੀਤਾ। ਵੀਰਵਾਰ ਦੀ ਸਵੇਰ, ਰੋਹਿਤ ਗੋਇਲ ਆਪਣੇ ਸਾਥੀਆਂ ਨਾਲ ਬਾਜ਼ਾਰ ਗਿਆ ਅਤੇ ਖੁਦ ਬਾਜ਼ਾਰ ਵਿਚ ਬਾਜ਼ਾਰ ਦੀ ਸਫਾਈ ਕੀਤੀ। ਇਸ ਮੌਕੇ ਰੋਹਿਤ ਗੋਇਲ ਨੇ ਦੱਸਿਆ ਕਿ ਵਾਰਡ ਦੇ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾਉਣ ਦੁਆਰਾ ਵੱਡੀਆਂ ਉਮੀਦਾਂ ਨਾਲ ਨਗਰ ਕੌਂਸਲ ਦਫਤਰ ਭੇਜਿਆ। ਹੁਣ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਪਹਿਲ ਦੇ ਅਧਾਰ 'ਤੇ ਵਾਰਡ ਵਾਸੀਆਂ ਦੀ ਹਰ ਮੁਸ਼ਕਲ ਦਾ ਹੱਲ ਕਰਨ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਨੂੰ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣਾ ਉਸ ਦੀ ਨੈਤਿਕ ਜ਼ਿੰਮੇਵਾਰੀ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਸ਼ਾਨ ਅਰੋਡ਼ਾ, ਵਿਸ਼ਾਲ ਸ਼ਰਮਾ, ਕਾਕਾ ਰੋਮੀ ਕਪੂਰ, ਅੰਕਿਤ ਅਰੋਡ਼ਾ, ਰਿੱਕੀ , ਕਾਲਾ, ਸੰਦੀਪ ਭੱਲਾ, ਅਸ਼ਵਨੀ ਗੁਪਤਾ, ਅਜੇ ਗੋਇਲ, ਹੈਪੀ ਗੋਇਲ ਆਦਿ ਹਾਜ਼ਰ ਸਨ

ਪਿੰਡ ਗਾਲਿਬ ਕਲਾਂ ਸ਼ਹੀਦ ਬਾਬਾ ਨਿਹਾਲ ਸਿੰਘ ਪ੍ਰਬੰਧਕ ਕਮੇਟੀ ਅਤੇ ਸਮੂਹ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਅੱਜ ਪਿੰਡ ਗਾਲਿਬ ਕਲਾਂ ਵਿਖੇ ਸ਼ਹੀਦ ਬਾਬਾ ਨਿਹਾਲ ਸਿੰਘ ਪ੍ਰਬੰਧਕ  ਕਮੇਟੀ ਅਤੇ ਸਮੂਹ ਅਹੁਦੇਦਾਰਾਂ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਪਿੰਡ ਗਾਲਿਬ ਕਲਾਂ ਅਤੇ ਗਾਲਿਬ ਰਣ ਸਿੰਘ ਦੇ ਮੋਹਤਬਰ ਸੱਜਣਾਂ ਤੋਂ ਇਲਾਵਾ ਸੰਗਤ ਨੇ ਭਾਗ ਲਿਆ ਮੀਟਿੰਗ ਚ ਗੁਰਦੁਆਰਾ ਸਾਹਿਬ ਤੇ ਪਹਿਲਾਂ ਰਹਿ ਚੁੱਕੇ ਪ੍ਰਧਾਨ  ਗੁਰਮੇਲ  ਸਿੰਘ ਗੇਲਾ ਦੀ ਮੌਤ ਤੇ ਸਮੂਹ ਸੰਗਤਾਂ 2 ਮਿੰਟ ਦਾ ਮੌਨ ਧਾਰ ਕੇ  ਸ਼ਰਧਾਂਜਲੀ ਭੇਟ ਕੀਤੀ । ਇਸ  ਇਕੱਤਰਤਾ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ।ਜਿਸ ਵਿਚ ਸਮੂਹ ਸੰਗਤਾਂ ਨੇ ਸਰਬ ਸੰਮਤੀ ਨਾਲ ਸੁਖਦੀਪ ਸਿੰਘ ਸੀਪਾ ਨੂੰ ਪ੍ਰਧਾਨ, ਭਾਈ ਅਜਮੇਰ ਸਿੰਘ ਰਾਣਾ ਨੂੰ ਮੀਤ ਪ੍ਰਧਾਨ ਅਤੇ ਚਰਨਜੀਤ ਸਿੰਘ ਨੂੰ ਖ਼ਜ਼ਾਨਚੀ,ਜਦੋਂ ਕਿ ਰਾਜਿੰਦਰ ਸਿੰਘ ਕਾਕਾ,ਰਣਜੀਤ ਸਿੰਘ ਗਿੱਲ,ਤੇਜਿੰਦਰ ਸਿੰਘ ਤੇਜੀ, ਹਾਕਮ ਸਿੰਘ ਹਾਕੂ,ਗੁਰਦੀਪ ਸਿੰਘ, ਜਤਿੰਦਰ ਸਿੰਘ ਨੂੰ ਗੁਰਦੁਆਰਾ ਕਮੇਟੀ ਦੇ ਮੈਂਬਰ ਚੁਣਿਆ ਗਿਆ।ਸਮੂਹ ਸੰਗਤ ਨੇ ਹੱਥੋ ਖੜ੍ਹੇ ਕਰਕੇ ਪੂਰਨ ਸਹਿਮਤੀ ਨਾਲ  9 ਮੈਂਬਰਾਂ ਕਮੇਟੀ ਮੈਂਬਰਾਂ ਨੂੰ ਪ੍ਰਵਾਨਗੀ ਦਿੱਤੀ ਗਈ ਤੇ ਜੈਕਾਰਿਆਂ ਦੀ ਗੂੰਜ ਚ ਭਰਵਾਂ ਸਵਾਗਤ ਕੀਤਾ ਗਿਆ ਇਸ ਸਮੇਂ ਸਰਪੰਚ ਸਿਕੰਦਰ ਸਿੰਘ ਪੈਚ, ਸਾਬਕਾ ਸਰਪੰਚ ਮਨਜੀਤ ਸਿੰਘ ਗਿੱਲ, ਹਰਿੰਦਰ ਸਿੰਘ ਚਾਹਲ, ਸਾਬਕਾ ਸਰਪੰਚ ਹਰਬੰਸ ਸਿੰਘ ਅਤੇ ਬਾਬਾ ਮਲਕੀਤ ਸਿੰਘ ਨੇ ਨਵੀਂ ਚੁਣੀ ਸਮੂਹ ਕਮੇਟੀ ਦਾ ਸਿਰੋਪਾਓ ਨਾਲ ਸਨਮਾਨ ਕੀਤਾ ।

ਵਾਰਡ ਨੰਬਰ 13 ਦੇ ਕੌਂਸਲਰ ਦੇ ਪਤੀ ਨੇ ਸਫਾਈ ਲਈ ਆਪ ਹੀ ਚੁੱਕਿਆ ਝਾਡ਼ੂ                

ਜਗਰਾਉ (ਅਮਿਤ ਖੰਨਾ)

ਪਿਛਲੇ ਛੇ ਦਿਨਾਂ ਤੋਂ ਲੈ ਕੇ  ਸਫ਼ਾਈ ਸੇਵਕ ਜੋ ਹੜਤਾਲ ਤੇ ਚੱਲ ਰਹੇ ਨੇ     ਤੇ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਲੱਗ ਗਏ ਨੇ  ਇਨ੍ਹਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਕੌਂਸਲਰਾਂ ਨੇ  ਆਪਣੇ ਸਾਥੀਆਂ ਸਮੇਤ ਅੱਜ ਖ਼ੁਦ ਸੜਕਾਂ ਤੇ ਸਫਾਈ ਲਈ ਉਤਰੇ ਨੇ  ਇਨ੍ਹਾਂ ਨੂੰ ਦੇਖਦੇ ਵਾਰਡ ਨੰਬਰ 13 ਦੀ ਕੌਂਸਲਰ ਅਨੀਤਾ ਰਾਣੀ ਸੱਭਰਵਾਲ ਦੇ ਪਤੀ  ਸ਼ਹਿਰੀ ਬਲਾਕ ਕਾਂਗਰਸ  ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਫੀਨਾ  ਖ਼ੁਦ ਆਪਣੇ ਸਾਥੀਆਂ ਨਾਲ ਮੁਹੱਲੇ ਦੇ ਵਿੱਚ ਸਫ਼ਾਈ ਲਈ ਪਹੁੰਚੇ  ਜਿੱਥੇ ਸਫ਼ਾਈ ਨਾ ਹੋਣ ਕਰਕੇ ਨਾਲੀਆਂ ਬੰਦ ਪਈਆਂ ਸਨ  ਮੁਹੱਲੇ ਦੀਆਂ ਸੜਕਾਂ ਤੇ ਕੂੜਾ ਕਰਕਟ ਖਿਲਰਿਆ ਹੋਇਆ ਸੀ  ਉਨ੍ਹਾਂ ਨੇ ਆਪ ਆਪਣੇ ਸਾਥੀਆਂ ਸਮੇਤ ਹੱਥੀਂ  ਕੂੜਾ ਚੁੱਕ ਕੇ  ਹਰੇਕ ਘਰ ਦਾ ਕੁੰਡਾ ਖੜਕਾ ਕੇ  ਕੂੜਾ ਰੇਹੜੀ ਦੇ ਵਿੱਚ ਸੁਟਵਾਇਆ  ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਫਾਈ ਸੇਵਕਾਂ   ਦੀਆਂ  ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ  ਆਪਣੀ ਹੀ ਸਰਕਾਰ ਨੂੰ ਮੰਗਾਂ ਤੁਰੰਤ ਲਾਗੂ ਕਰਨ ਦੀ  ਅਪੀਲ ਕੀਤੀ  ਅਤੇ ਨਾਲ ਹੀ ਅੱਜ ਦੂਸਰੇ ਦਿਨ ਸਾਰੇ ਵਾਰੜ ਨੂੰ ਸੈਨੀਟਾਈਜ਼ਰ ਕਰਵਾਇਆ ਗਿਆ  ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਕੋਰੂਨਾ ਵਰਗੀ ਭਿਅੰਕਰ ਮਹਾਂਮਾਰੀ  ਜੋ ਚੱਲ ਰਹੀ ਹੈ ਇਸ ਕਰਕੇ ਸਾਨੂੰ ਖ਼ੁਦ ਹੀ ਸੜਕਾਂ ਤੇ ਉਤਰਨਾ ਪਿਆ ਹੈ  ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ਕਮਲ ਵਰਮਾ ਸੌਰਵ ਧੀਰ ਬਬਲੂ ਗੌਰਵ ਮੜ੍ਹੀਆ  ਵਿਜੇ ਸੱਭਰਵਾਲ ਸ਼ਾਨੂ ਸੱਭਰਵਾਲ ਪਵਨ ਗੋਰਾ ਕਪੂਰ ਸਾਹਿਲ ਜੈਨ ਟੀਟਾ ਜੈਨ ਆਦਿ ਹਾਜ਼ਰ ਸਨ

ਗੁਰਦੁਆਰਾ ਸਹਿਬਾਨ ਅੰਦਰ ਸਰਕਟ ਸ਼ਾਰਟ ਹੋਣ ਤੋਂ ਰੋਕਣ ਲਈ ਸੁਚੇਤ ਹੋਈਏ :ਪ੍ਰਧਾਨ ਸਰਤਾਜ ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਬਿਜਲੀ  ਸਰਕਟ ਸ਼ਾਰਟ ਹੋਣ ਕਾਰਨ ਜਾਂ ਪਲਾਸਟਿਕ ਦੇ ਪੱਖੇ ਸੜ ਜਾਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨੀ ਭੇਟ ਹੋਣ ਦੀਆਂ ਦੁਖਦਾਈ ਘਟਨਾ ਵਾਪਰ ਰਹੀਆਂ ਹਨ।ਇਨ੍ਹਾਂ ਨੂੰ ਰੋਕਣ ਲਈ ਗੁਰੂਘਰਾਂ ਦੇ ਗ੍ਰੰਥੀ ਸਿੰਘਾਂ ਪ੍ਰਬੰਧ ਕਮੇਟੀਆਂ ਸਮੇਤ ਸਾਰੇ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਪਿੰਡ ਗਾਲਬ ਰਣ ਸਿੰਘ ਦੇ ਪ੍ਰਧਾਨ ਸਰਤਾਜ ਸਿੰਘ ਗਾਲਿਬ ਨੇ ਪੱਤਰਕਾਰਾਂ ਨਾਲ ਗਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਜਦੋਂ ਵੀ ਗ੍ਰੰਥੀ ਜਾਂ ਪ੍ਰਬੰਧ ਕਮੇਟੀ ਸਾਹਿਬ ਦੇ ਅੰਦਰ ਪੱਖੇ ਜਾਂ ਬਿਜਲੀ ਉਪਕਰਨ ਬੰਦ ਨਹੀਂ ਕਰਦੇ ਤਾਂ ਚੱਲਦੇ ਰਹਿਣ ਦਿੰਦੇ ਹਨ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਹਿਬਾਨ ਦੇ ਬਾਹਰ ਜਾਂਦੇ ਸਮੇਂ ਬਿਜਲੀ ਉਪਕਰਨ ਪੱਖਿਆਂ ਆਦਿ ਨੂੰ ਬੰਦ ਕਰ ਦੇਣਾ ਚਾਹੀਦਾ ਜਿਸ ਨਾਲ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਹੋਣ ਤੋਂ ਬਚਾ ਸਕਦੇ ਹਾਂ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਵੀ ਭਰਮ ਭੁਲੇਖੇ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਗੁਰੂ ਹਨ ਅਤੇ ਗੁਰੂ ਘਰ ਦੀਆਂ ਹਰ ਸੁਵਿਧਾਵਾਂ ਸੰਗਤਾਂ ਲਈ ਹਨ ।