You are here

ਲੁਧਿਆਣਾ

ਸਮਾਜ ਸੇਵੀ ਰੋਹਿਤ ਗੋਇਲ ਅਤੇ ਹੈਲਪਿੰਗ ਹੈਂਡ  ਜਗਰਾਉਂ ਵੱਲੋਂ ਮਿਉਂਸਿਪਲ ਪਾਰਕ ਦਾ ਕੰਮ ਸ਼ੁਰੂ ਹੋਇਆ  

ਜਗਰਾਓਂ, 25 ਮਈ (ਅਮਿਤ ਖੰਨਾ )  ਜਗਰਾਉਂ ਵਿਖੇ ਨਗਰ ਕੌਂਸਲ ਦੇ ਸਾਹਮਣੇ ਮਿਉਂਸਪਲ ਪਾਰਕ  ਜੋ ਕਿ ਪਿਛਲੇ ਦੋ ਤਿੰਨ ਸਾਲ ਪਹਿਲਾਂ ਵੀ ਹੈਲਪਿੰਗ ਹੈਂਡਸ ਨੇ  ਨਵੀਂ ਤਕਨੀਕ ਨਾਲ ਤਿਆਰ ਕੀਤੀ ਸੀ  ਉਸ ਤੋਂ ਬਾਅਦ ਹੁਣ ਨਗਰ ਕੌਂਸਲ ਦੇ ਸਹਿਯੋਗ  ਅਤੇ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ  ਨੇ ਕਿਹਾ ਕਿ ਇਸ ਪਾਰਕ ਦੇ ਵਿੱਚ ਵਧੀਆ ਕਿਸਮ ਦੇ ਬੂਟੇ  ਅਤੇ ਝੂਲੇ ਲਗਾਏ ਜਾਣਗੇ ਅਤੇ ਵਾਰਡ ਨੰਬਰ 19 ਦੇ ਕੌਂਸਲਰ ਡਿੰਪਲ ਗੋਇਲ ਦੇ ਪਤੀ ਰੋਹਿਤ ਗੋਇਲ ਨੇ ਕਿਹਾ ਕਿ  ਪਾਰਕ ਨੂੰ ਆਧੁਨਿਕ ਵਧੀਆ ਤਰੀਕੇ ਦੇ ਨਾਲ ਬਣਾਇਆ ਜਾਵੇਗਾ ਜਿਸ ਦੇ ਵਿਚ  ਲੋਕ ਸ਼ਾਮ ਨੂੰ ਸੈਰ ਕਰਨਗੇ ਅਤੇ ਬੱਚੇ ਝੂਲਿਆਂ ਦਾ ਆਨੰਦ ਮਾਣ ਸਕਣਗੇ  ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ  ਰੋਹਿਤ ਗੋਇਲ, ਉਮੇਸ਼ ਛਾਬਡ਼ਾ, ਦਕਸ਼ ਗੋਇਲ,  ਵਿਸ਼ਾਲ ਸ਼ਰਮਾ, ਸ਼ਾਨ ਅਰੋੜਾ, ਹੈਲਪਿੰਗ ਐਂਡ ਦੇ ਮੈਂਬਰ ਹਾਜ਼ਰ ਸਨ

ਸਮਾਜ ਸੇਵੀ ਰੋਹਿਤ ਗੋਇਲ ਅਤੇ ਹੈਲਪਿੰਗ ਹੈਂਡ  ਜਗਰਾਉਂ ਵੱਲੋਂ ਮਿਉਂਸਿਪਲ ਪਾਰਕ ਦਾ ਕੰਮ ਸ਼ੁਰੂ ਹੋਇਆ  

ਜਗਰਾਓਂ, 25 ਮਈ (ਅਮਿਤ ਖੰਨਾ )  

ਜਗਰਾਉਂ ਵਿਖੇ ਨਗਰ ਕੌਂਸਲ ਦੇ ਸਾਹਮਣੇ ਮਿਉਂਸਪਲ ਪਾਰਕ  ਜੋ ਕਿ ਪਿਛਲੇ ਦੋ ਤਿੰਨ ਸਾਲ ਪਹਿਲਾਂ ਵੀ ਹੈਲਪਿੰਗ ਹੈਂਡਸ ਨੇ  ਨਵੀਂ ਤਕਨੀਕ ਨਾਲ ਤਿਆਰ ਕੀਤੀ ਸੀ  ਉਸ ਤੋਂ ਬਾਅਦ ਹੁਣ ਨਗਰ ਕੌਂਸਲ ਦੇ ਸਹਿਯੋਗ  ਅਤੇ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ  ਨੇ ਕਿਹਾ ਕਿ ਇਸ ਪਾਰਕ ਦੇ ਵਿੱਚ ਵਧੀਆ ਕਿਸਮ ਦੇ ਬੂਟੇ  ਅਤੇ ਝੂਲੇ ਲਗਾਏ ਜਾਣਗੇ ਅਤੇ ਵਾਰਡ ਨੰਬਰ 19 ਦੇ ਕੌਂਸਲਰ ਡਿੰਪਲ ਗੋਇਲ ਦੇ ਪਤੀ ਰੋਹਿਤ ਗੋਇਲ ਨੇ ਕਿਹਾ ਕਿ  ਪਾਰਕ ਨੂੰ ਆਧੁਨਿਕ ਵਧੀਆ ਤਰੀਕੇ ਦੇ ਨਾਲ ਬਣਾਇਆ ਜਾਵੇਗਾ ਜਿਸ ਦੇ ਵਿਚ  ਲੋਕ ਸ਼ਾਮ ਨੂੰ ਸੈਰ ਕਰਨਗੇ ਅਤੇ ਬੱਚੇ ਝੂਲਿਆਂ ਦਾ ਆਨੰਦ ਮਾਣ ਸਕਣਗੇ  ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ  ਰੋਹਿਤ ਗੋਇਲ, ਉਮੇਸ਼ ਛਾਬਡ਼ਾ, ਦਕਸ਼ ਗੋਇਲ,  ਵਿਸ਼ਾਲ ਸ਼ਰਮਾ, ਸ਼ਾਨ ਅਰੋੜਾ, ਹੈਲਪਿੰਗ ਐਂਡ ਦੇ ਮੈਂਬਰ ਹਾਜ਼ਰ ਸਨ

ਐੱਨਜੀਓ ਨਾਲ ਰਲ ਕੇ ਕੀਤੀ ਜਾਵੇਗੀ ਸ਼ਹਿਰ ਦੀ ਸਫ਼ਾਈ 

ਜਗਰਾਓਂ, 25 ਮਈ (ਅਮਿਤ ਖੰਨਾ )

 ਜਗਰਾਉਂ ਦੇ ਸਫਾਈ ਸੇਵਕਾਂ ਦੀ ਹੜਤਾਲ ਤੋਂ ਬਾਅਦ ਸਫ਼ਾਈ ਦਾ ਜ਼ਿੰਮਾ ਲੈਣ ਵਾਲੇ ਕੌਂਸਲਰਾਂ ਦੇ ਨਾਲ ਹੁਣ ਸ਼ਹਿਰ ਦੀਆਂ 5 ਸਮਾਜ ਸੇਵੀ ਜਥੇਬੰਦੀਆਂ ਦੀ ਸਫ਼ਾਈ ਕਮਾਨ ਸੰਭਾਲਣਗੀਆਂ  ਇਨ•ਾਂ ਸਮਾਜ ਸੇਵੀ ਜਥੇਬੰਦੀਆਂ ਦੇ ਕੌਂਸਲਰਾਂ ਦੀ ਅੱਜ ਮੀਟਿੰਗ ਪ੍ਰਧਾਨ ਜਤਿੰਦਰ ਪਾਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ  ਮੀਟਿੰਗ ਦੇ ਵਿੱਚ  ਸ਼ਹਿਰ ਸਫ਼ਾਈ ਦੀ ਸਥਿਤੀ ਨੂੰ ਦੇਖਦਿਆਂ  ਕੌਂਸਲਰਾਂ  ਨੂੰ ਸਹਿਯੋਗ ਦੀ ਲੋੜ ਤੇ ਵਿਚਾਰ ਵਟਾਂਦਰਾ ਕੀਤੀਆਂ ਗਈਆਂ  ਇਸ ਮੀਟਿੰਗ ਵਿਚ ਕੌਂਸਲਰਾਂ ਵੱਲੋਂ ਖ਼ੁਦ ਸਫ਼ਾਈ ਵਿਵਸਥਾ ਆਪਣੇ ਹੱਥਾਂ ਵਿੱਚ ਲੈਣ ਅਤੇ ਉਨ•ਾਂ ਵੱਲੋਂ ਨਿੱਤ ਖੁਦ ਸਫਾਈ ਕਰਨ ਦੀ ਸ਼ਲਾਘਾ ਕੀਤੀ ਗਈ  ਇਸ ਦੇ ਨਾਲ ਹੀ ਸਮਾਜ ਸੇਵੀ ਸੰਸਥਾ ਜਿਨ•ਾਂ ਦੇ ਮੈਂਬਰ ਦੀ ਵੱਡੀ ਗਿਣਤੀ ਹੈ ਨੇ ਖੁਦ ਕੌਂਸਲਰਾਂ ਨਾਲ ਮਿਲ ਕੇ ਸਫ਼ਾਈ ਮੁਹਿੰਮ ਚ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ  ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਕਰ ਭਲਾ ਹੋ ਭਲਾ ਲੋਕ ਸੇਵਾ ਸੁਸਾਇਟੀ ਹੈਲਪਿੰਗ ਐਂਡ ਸੇਵਾ ਭਾਰਤੀ ਅਤੇ ਗਰੀਨ ਮਿਸ਼ਨ ਪੰਜਾਬ ਦੇ ਮੈਂਬਰ ਸਹਿਯੋਗ ਕਰਨਗੇ  ਇਸ ਮੌਕੇ ਅਮਨ ਕਪੂਰ ਬੌਬੀ,  ਵਿਕਰਮ ਜੱਸੀ, ਜਗਜੀਤ ਸਿੰਘ ਜੱਗੀ, ਰੋਹਿਤ ਗੋਇਲ, ਕਾਲਾ ਕਲਿਆਣ, ਅਮਰਜੀਤ ਸਿੰਘ ਮਾਲਵਾ, ਸਤੀਸ਼ ਕੁਮਾਰ ਪੱਪੂ ,ਦਵਿੰਦਰਜੀਤ ਸਿੰਘ ਸਿੱਧੂ,  ਐਡਵੋਕੇਟ ਅੰਕੁਸ਼ ਧੀਰ, ਵਰਿੰਦਰ ਸਿੰਘ ਕਲੇਰ, ਹਿਮਾਂਸ਼ੂ ਮਲਿਕ,  ਕੰਵਰਪਾਲ ਸਿੰਘ, ਰਵਿੰਦਰ ਕੁਮਾਰ ਸੱਭਰਵਾਲ ਫੀਨਾ, ਅਜੀਤ ਸਿੰਘ ਠੁਕਰਾਲ, ਸੰਜੀਵ ਕੱਕੜ  ਆਦਿ ਕੌਂਸਲਰ ਹਾਜ਼ਰ ਸਨ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਚ 26 ਮਈ ਨੂੰ ਕਾਲਾ ਦਿਵਸ ਮਨਾਇਆ ਜਾਵੇ: ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਧੱਕੇ ਨਾਲ ਲਿਆਂਦੇ ਜਾ ਰਹੇ ਖੇਤੀ ਵਿਰੋਧੀ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ 26ਮਈ ਨੂੰ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਟੈਲੀਫੋਨ ਰਾਹੀਂ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਨੇ ਕਿਸਾਨਾਂ ਦੇ ਹੱਕ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ।ਖੇਲਾ ਨੇ ਕਿਹਾ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਦਿਨ ਰਾਤ ਦਾ ਧਰਨਾ ਦਿੱਲੀ ਵਿੱਚ ਜਾਰੀ ਹੈ ਇਸ ਤੋਂ ਇਲਾਵਾ ਬਾਡਰਾਂ ਤੇ 26 ਮਈ ਨੂੰ ਛੇ ਮਹੀਨੇ ਪੂਰੇ ਹੋਣ ਜਾ ਰਹੇ ਹਨ ਇੰਨੇ ਲੰਮੇ ਲੰਮੇ ਚੱਲ ਰਹੇ ਸੰਘਰਸ਼ ਦੌਰਾਨ ਸਰਕਾਰ ਅਤੇ ਕਿਸਾਨਾਂ ਵਿਚਕਾਰ ਗਿਆਰਾਂ ਮੀਟਿੰਗਾਂ ਹੋਈਆਂ ਜਿਨ੍ਹਾਂ ਵਿੱਚ ਕਿਸਾਨ ਆਗੂਆਂ ਵੱਲੋਂ ਖੇਤੀ   ਵਿਰੁੱਧ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਸਰਕਾਰੀ ਖਰੀਦ ਜਾਰੀ ਰੱਖਣ ਸਬੰਧੀ  ਅਤੇ ਐੱਮ ਐੱਸ ਪੀ ਦੀ ਗਾਰੰਟੀ ਦੀ ਮੰਗ ਕੀਤੀ ਗਈ। ਪਰ ਸਰਕਾਰ ਇਨ੍ਹਾਂ ਮੰਗਾਂ ਤੋਂ ਪੱਲਾ ਝਾੜਦੀ ਦਿਖਾਈ ਹੀ ਦਿੱਤੀ ਇਨ੍ਹਾਂ ਗਿਆਰਾਂ ਮੀਟਿੰਗਾਂ ਕਰਨ ਤੋਂ ਬਾਅਦ ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਕੋਈ ਮੀਟਿੰਗ ਨਹੀਂ ਰੱਖੀ ਗਈ ਇਸ ਲਈ ਸੰਯੁਕਤ ਮੋਰਚੇ 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਸੰਯੁਕਤ ਮੋਰਚੇ ਦੇ ਫ਼ੈਸਲੇ ਨੂੰ ਲਾਗੂ ਕਰਦੇ ਹੋਏ 26 ਮਈ ਨੂੰ ਸਾਰੇ ਪਿੰਡਾਂ  ਆਪਣੇ ਘਰਾਂ ਅਤੇ  ਆਵਾਜਾਈ ਦੇ ਸਾਧਨਾਂ ਤੇ ਕਾਲੀਆਂ ਝੰਡੀਆਂ ਲਾ ਕੇ ਕਾਲਾ ਦਿਵਸ ਮਨਾਇਆ ਜਾਵੇ ।ਉਨ੍ਹਾਂ ਕਿਹਾ ਕਿ  ਮੋਦੀ ਦੇ ਪੁਤਲੇ ਫੂਕੇ ਜਾਣ ਅਤੇ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇ।

ਵਾਰਡ ਨੰਬਰ 3 ਦੇ ਕੌਂਸਲਰ ਦੇ ਪਤੀ ਨੇ ਸਫਾਈ ਲਈ ਆਪ ਹੀ ਚੁੱਕਿਆ ਝਾਡ਼ੂ          

       
ਜਗਰਾਓਂ, 24 ਮਈ (ਅਮਿਤ ਖੰਨਾ,)  ਪਿਛਲੇ 10 ਦਿਨਾਂ ਤੋਂ ਲੈ ਕੇ  ਸਫ਼ਾਈ ਸੇਵਕ ਜੋ ਹੜਤਾਲ ਤੇ ਚੱਲ ਰਹੇ ਨੇ ਤੇ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਲੱਗ ਗਏ ਨੇ  ਇਨ•ਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਕੌਂਸਲਰਾਂ ਨੇ  ਆਪਣੇ ਸਾਥੀਆਂ ਸਮੇਤ ਅੱਜ ਖ਼ੁਦ ਸੜਕਾਂ ਤੇ ਸਫਾਈ ਲਈ ਉਤਰੇ ਨੇ  ਇਨ•ਾਂ ਨੂੰ ਦੇਖਦੇ ਵਾਰਡ ਨੰਬਰ 3 ਦੀ ਕੌਂਸਲਰ ਬੀਬੀ ਰਜਿੰਦਰ ਕੌਰ ਠੁਕਰਾਲ ਦੇ ਪਤੀ ਅਜੀਤ ਸਿੰਘ ਠੁਕਰਾਲ ਖ਼ੁਦ ਆਪਣੇ ਸਾਥੀਆਂ ਨਾਲ ਮੁਹੱਲੇ ਦੇ ਵਿੱਚ ਸਫ਼ਾਈ ਲਈ ਪਹੁੰਚੇ  ਜਿੱਥੇ ਸਫ਼ਾਈ ਨਾ ਹੋਣ ਕਰਕੇ ਨਾਲੀਆਂ ਬੰਦ ਪਈਆਂ ਸਨ  ਮੁਹੱਲੇ ਦੀਆਂ ਸੜਕਾਂ ਤੇ ਕੂੜਾ ਕਰਕਟ ਖਿਲਰਿਆ ਹੋਇਆ ਸੀ  ਉਨ•ਾਂ ਨੇ ਆਪ ਆਪਣੇ ਸਾਥੀਆਂ ਸਮੇਤ ਹੱਥੀਂ  ਕੂੜਾ ਚੁੱਕ ਕੇ  ਹਰੇਕ ਘਰ ਦਾ ਕੁੰਡਾ ਖੜਕਾ ਕੇ  ਕੂੜਾ ਰੇਹੜੀ ਦੇ ਵਿੱਚ ਸੁਟਵਾਇਆ  ਇਸ ਦੌਰਾਨ ਉਨ•ਾਂ ਨੇ ਕਿਹਾ ਕਿ ਸਫਾਈ ਸੇਵਕਾਂ   ਦੀਆਂ  ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ  ਆਪਣੀ ਹੀ ਸਰਕਾਰ ਨੂੰ ਮੰਗਾਂ ਤੁਰੰਤ ਲਾਗੂ ਕਰਨ ਦੀ  ਅਪੀਲ ਕੀਤੀ  ਅਤੇ ਨਾਲ ਹੀ ਅੱਜ ਦੂਸਰੇ ਦਿਨ ਸਾਰੇ ਵਾਰੜ ਨੂੰ ਸੈਨੀਟਾਈਜ਼ਰ ਕਰਵਾਇਆ ਗਿਆ ਵਾਰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਕੂੜਾ ਸੜਕਾਂ ਤੇ ਨਾ ਖਿਲਾਰੋ  ਆਪਣੇ ਘਰਾਂ ਵਿਚ ਇਕ ਪੌਲੀਥੀਨ ਲਾ ਕੇ ਉਹਦੇ ਵਿੱਚ ਕੂੜਾ ਇਕੱਠਾ ਕਰ ਲਓ ਅਸੀਂ ਤੁਹਾਡੇ ਘਰੋਂ ਆਪ ਕੂੜਾ ਚੁੱਕ ਕੇ ਲੈ ਕੇ ਜਾਵਾਂਗੇ  ਉਨ•ਾਂ ਨੇ ਕਿਹਾ ਕਿ ਅੱਜਕੱਲ• ਕੋਰੂਨਾ ਵਰਗੀ ਭਿਅੰਕਰ ਮਹਾਂਮਾਰੀ  ਜੋ ਚੱਲ ਰਹੀ ਹੈ ਇਸ ਕਰਕੇ ਸਾਨੂੰ ਖ਼ੁਦ ਹੀ ਸੜਕਾਂ ਤੇ ਉਤਰਨਾ ਪਿਆ ਹੈ  ਉਨ•ਾਂ ਦੇ ਨਾਲ ਐਡਵੋਕੇਟ ਨਵੀਨ ਗੁਪਤਾ, ਜਗਤਾਰ ਸਿੰਘ ਚਾਵਲਾ, ਹਰਜੀਤ ਸਿੰਘ ਸੋਨੂੰ ਅਰੋਡ਼ਾ ਪ੍ਰਾਪਰਟੀ ਡੀਲਰ,  ਹਰਮੀਤ ਸਿੰਘ ਬਜਾਜ, ਸੰਦੀਪ ਲੇਖੀ, ਸੁਖਵਿੰਦਰ ਸਿੰਘ ਭਸੀਨ, ਸਤਨਾਮ ਸਿੰਘ ਪੱਪੀ, ਜਸਮਿੰਦਰ ਸਿੰਘ , ਸੁਭਾਸ਼ ਚੰਦਰ ਪੱਪੀ ਮੌਜੂਦ ਸਨ

ਰਾਮ ਰਹੀਮ ਅਤੇ ਮੋਦੀ ਦੀ ਅਰਦਾਸ ਕਰਨ ਵਾਲਾ ਗ੍ਰੰਥੀ ਨਹੀ ਸੀ;ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਗਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀਟੰਗ ਗੁਰਦੁਆਰਾ ਗੋਬਿੰਦ ਪੂਰਾ ਮਾਈ ਦਾ ਜਗਰਾਉ ਵਿਖੇ ਹੋਈ ਜਿਸ ਵਿੱਚ ਬੀਤੇ ਦਿਨੀ ਰਾਮ ਰਹੀਮ ਅਤੇ ਮੋਦੀ ਦੀ ਅਰਦਾਸ ਕਰਨ ਵਾਲੇ ਵਿਆਕਤੀ ਤੇ ਵਿਸੇਸ ਵੀਚਾਰ ਹੋਈ।ਜਿਸ ਵਿੱਚ ਪੂਰੀ ਪੜਤਾਲ ਤੋ ਪਤਾ ਲੱਗਿਆ ਕੇ ਅਰਦਾਸ ਕਰਨ ਵਾਲਾ ਵਿਆਕਤੀ ਬਿਤੋਰ ਗ੍ਰੰਥੀ ਸਿੰਘ ਨਹੀ ਸੀ ਕਿਊ ਕਿ ਉਹ ਮੋਜੂਦਾ ਸਮੇ ਸੇਵਾ ਨਹੀ ਨਿਭਾ ਰਿਹਾ ਸੀ।ਇਹਨਾ ਸਬਦਾ ਦਾ ਪਰਗਟਾਵਾਂ ਜੱਥੇਬੰਦੀ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕੀਤਾ।ਉਹਨਾ ਕਿਹਾ ਕਿਹਾ ਕਿ ਗ੍ਰੰਥੀ ਜਾ ਰਾਗੀ ਢਾਡੀ ਪ੍ਰਚਾਰਕ ਸਿੰਘਾ ਦਾ ਨਾ ਵਰਤਨ  ਤੋ ਪਹਿਲਾ ਸੋਚ ਅਤੇ ਘੋਖ ਕਰ ਲੈਣੀ ਚਾਹੀਦੀ ਹੈ।ਕਿਉ ਕੈ ਅਸਲੀ ਧਰਮ ਦੇ ਪ੍ਰਚਾਰਕ ਕਦੇ ਵੀ ਮਰਯਾਦਾ ਤੋ ਊੱਲਟ ਨਹੀ ਚੱਲ ਸਕਦੇ । ਇਸ ਮੋਕੇ ਬਲਜਿੰਦਰ ਸਿੰਘ ਦੀਵਾਨਾ  ਗਿਆਨੀ ਭੋਲਾ ਸਿੰਘ ਬਲਜਿੰਦਰ ਸਿੰਘ ਬੱਲ ਜਸਵਿੰਦਰ ਸਿੰਘ ਖਾਲਸਾ ਅਮਨਦੀਪ ਸਿੰਘ ਡਾਂਗੀਆ  ਗੁਰਮੇਲ ਸਿੰਘ ਬੰਸੀ ਭਾਈ ਰਣਜੀਤ ਸਿੰਘ ਖਾਲਸਾ ਮੱਦੋਕੈ ਇੰਦਰਜੀਤ  ਸਿੰਘ ਬੋਦਲਵਾਲਾ ਦਲਜੀਤ ਸਿੰਘ ਮਸਾਂਲ ਉਕਾਂਰ ਸਿੰਘ ਸੁਖਪਾਲ ਸਿੰਘ ਕਾਕਾ ਸਤਨਾਮ ਸਿੰਘ ਲੋਪੋ ਸੰਤੋਖ ਸਿੰਘ ਗੁਰਚਰਨ ਸਿੰਘ ਦਲੇਰ ਸੁਖਦੇਵ ਸਿੰਘ ਲੋਪੋ ਸਤਨਾਮ ਸਿੰਘ ਸਫਰੀ ਬਲਜਿੰਦਰ ਸਿੰਘ ਕੁਲਵੰਤ ਸਿੰਘ ਰੌਤਾਂਂ ਅਮਨਦੀਪ ਸਿੰਘ ਪਰਵਾਨਾ ਅਲੀਗੜ  ਰਣਜੀਤ ਸਿੰਘ ਕੋਠੇ ਜੀਵੇ ਸੁਖਵਿੰਦਰ ਸਿੰਘ ਖਾਲਸਾ ਮਨਦੀਪ ਸਿੰਘ ਮੋੜੀ ਹਰਨੇਕ ਸਿੰਘ ਗੁਰੂਸਰ ਗੂਰਵਿੰਦਰ ਸਿੰਘ ਮਨਸੀਹਾਂ ਆਦਿ ਹਾਜਰ ਸਨ।

26 ਨੂੰ ਪਿੰਡਾਂ ਚ ਕਾਲਾ ਦਿਨ ਮਨਾ ਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ:ਪ੍ਰਧਾਨ ਕਿਰਨਦੀਪ ਕੌਰ ਤਲਵੰਡੀ ਮੱਲ੍ਹੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਸੰਯੁਕਤ ਕਿਸਾਨ ਮੋਰਚੇ ਵੱਲੋਂ 26ਮਈ ਨੂੰ ਕਾਲਾ ਦਿਨ ਮਨਾਉਣ ਦਿੱਤੇ ਸੱਦੇ ਤਹਿਤ ਅੱਜ ਕਿਸਾਨ ਉਗਰਾਹਾਂ ਦੀ ਜਥੇਬੰਦੀ ਦੇ ਪ੍ਰਧਾਨ ਕਿਰਨਦੀਪ ਕੌਰ ਤਲਵੰਡੀ ਮੱਲ੍ਹੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ  ਇਸ ਦਿਨ ਆਪਣੇ ਘਰਾਂ ਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਗਟਾਇਆ ਜਾਏ।ਉਨ੍ਹਾਂ ਆਖਿਆ ਹੈ ਕਿ 26 ਮਈ ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨ ਖ਼ਿਲਾਫ਼ ਪੇਸ਼ਕਸ਼ ਕਰਦਿਆਂ ਨੂੰ  6 ਮਹੀਨੇ ਪੂਰੇ ਹੋ ਜਾਣਗੇ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋ ਰਹੇ ਹਨ ਜਿਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ ਪ੍ਰਧਾਨ ਕਿਰਨਦੀਪ ਕੌਰ ਤਲਵੰਡੀ ਮੱਲੀਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਉਕਤ ਆਗੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਲਈ ਕਾਲਾ ਦੌਰ ਮੰਨਿਆ ਜਾਵੇਗਾ।ਉਨ੍ਹਾਂ ਕਿਹਾ ਲੋਕਾਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਸਮੂਹ ਲੋਕਾਂ ਨੂੰ ਆਪਣੇ ਘਰਾਂ ਤੇ ਕਾਲੇ ਝੰਡੇ ਲਗਾਉਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਇਸ ਦਿਨ ਕੇਂਦਰ ਦੀ ਮੋਦੀ ਸਰਕਾਰ ਦੇ ਪਿੰਡਾਂ ਚ ਪੁਤਲੇ ਫੂਕੇ ਜਾਣਗੇ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਅਡ਼ੀਅਲ  ਰਵੱਈਏ ਕਾਰਨ ਕਿਸਾਨ ਮਜ਼ਦੂਰ ਦਿੱਲੀ ਦੇ ਬਾਰਡਰਾਂ ਤੇ ਪਿਛਲੇ ਛੇ ਮਹੀਨਿਆਂ ਤੋਂ ਬੈਠੇ ਹਨ ।ਜਿਨ੍ਹਾਂ ਨੂੰ ਬਦਨਾਮ ਕਰਨ ਲਈ ਕੇਂਦਰ ਸਰਕਾਰ ਨੇ ਪੂਰਾ ਤਾਣ ਲਾਇਆ ਕਿਸਾਨ ਅਤੇ ਮਜ਼ਦੂਰ ਸ਼ਾਂਤੀਮਈ ਢੰਗ ਨਾਲ ਜੰਗ ਲੜ ਰਹੇ ਹਨ ।ਇਸ ਸਮੇਂ ਉਨ੍ਹਾਂ ਕਿਹਾ ਕਿ 26 ਮਈ ਨੂੰ ਆਪਣੇ ਘਰਾਂ ਦੇ ਉੱਪਰ ਕਾਲੇ ਝੰਡੇ ਲਾਏ ਜਾਣ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣ

ਮੁਲਾਜ਼ਮਾਂ ਵੱਲੋਂ ਸਿੱਧਵਾਂ ਬੇਟ ਵਿਖੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਸਿੱਧਵਾਂ ਬੇਟ ਵਿਖੇ ਪੰਜਾਬ ਦੀਆਂ ਸਮੂਹ ਫੈਡਰੇਸ਼ਨਾਂ ਦੇ ਸੱਦੇ ਤੇ ਸਾਂਝੇ ਮੁਲਾਜ਼ਮ ਮੋਰਚੇ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਸਮੇਂ ਅਧਿਆਪਕ ਯੂਨੀਅਨ ਦੇ ਆਗੂ ਜਗਦੀਸ਼ ਸਿੰਘ ਜੌਹਲ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ 10 ਸਾਲ ਤੋਂ ਕੰਮ ਕਰ ਰਹੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ।  ਥੋੜ੍ਹੀਆਂ ਤਨਖ਼ਾਹਾਂ ਤੇ ਕੰਮ ਕਰਦੇ ਬਲੰਟਰੀਆ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ ਤੇ 6ਵੇ ਕਮਿਸ਼ਨ ਦੀ ਰਿਪੋਰਟ 1ਜਨਵਰੀ 2016 ਤੋਂ ਲਾਗੂ ਕੀਤੀ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਬਕਾਇਆ ਸਮੇਤ ਦਿੱਤੀਆਂ ਜਾਣ ਅਤੇ ਮੈਡੀਕਲ ਭੱਤੇ ਵਿੱਚ ਵਾਧਾ ਕੀਤਾ ਜਾਵੇ ।ਉਨ੍ਹਾਂ ਕਿਹਾ ਕਿ ਕੋਰੋਨਾ ਮਹਾਵਾਰੀ ਦੌਰਾਨ ਸਕੂਲਾਂ ਵਿੱਚ ਦਾਖ਼ਲੇ ਬੰਦ ਕੀਤੇ ਜਾਣ ਤੇ ਪ੍ਰਾਇਮਰੀ ਸਕੂਲਾਂ ਦੀਆਂ ਕੀਤੀਆਂ ਬਦਲੀਆਂ ਤੁਰੰਤ ਲਾਗੂ ਕੀਤੀਆਂ ਜਾਣ ਇਸ ਸਮੇਂ ਸਬ ਤਹਿਸੀਲ ਸਿੱਧਵਾਂਬੇਟ ਸੀਡੀਪੀਓ ਦਫ਼ਤਰ ਅਤੇ ਬਲਾਕ ਪ੍ਰਾਇਮਰੀ ਸਕੂਲ ਅਫ਼ਸਰ ਦੇ ਕਰਮਚਾਰੀਆਂ ਨੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਇਸ ਸਮੇਂ ਸੁਖਵਿੰਦਰ ਸਿੰਘ,ਲਵਪ੍ਰੀਤ ਸਿੰਘ ਗਿੱਲ,ਨਵਦੀਪ ਕੁਮਾਰ,ਸੁਖਦੇਵ ਸਿੰਘ ਹਠੂਰ, ਬਲਜੀਤ ਸਿੰਘ, ਦਲਜੀਤ ਸਿੰਘ, ਜਸਬੀਰ ਸਿੰਘ, ਹਰਨਾਮ ਸਿੰਘ,ਸੁਖਦੇਵ ਸਿੰਘ ਜੱਟਪੁਰੀ, ਗੁਰਮੀਤ ਸਿੰਘ, ਉਰਸ਼ਵਿੰਦਰ ਸਿੰਘ, ਕਪਿਲ ਕੁਮਾਰ, ਕੰਨਗੋ ਦਲੀਪ ਸਿੰਘ,ਅਵਤਾਰ ਸਿੰਘ ਆਦਿ ਹਾਜ਼ਰ ਸਨ

ਨਗਰ ਕੌਂਸਲ ਚ ਹੋਏ ਹੰਗਾਮੇ ਨੂੰ ਲੈ ਕੇ ਬੀਜੇਪੀ ਦੇ ਆਗੂਆਂ ਨੇ ਕੀਤੀ ਪ੍ਰੈੱਸ ਕਾਨਫ਼ਰੰਸ-Video

ਸਫ਼ਾਈ ਸੇਵਕਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜ•ਾਂਗੇ ਮੰਡਲ ਪ੍ਰਧਾਨ- ਹਨੀ ਗੋਇਲ
ਜਗਰਾਓਂ, 23 ਮਈ (ਅਮਿਤ ਖੰਨਾ)

ਜਗਰਾਉਂ ਭਾਜਪਾ ਦੇ ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਡਾਕਟਰਾਂ, ਸਿਹਤ ਕਰਮਚਾਰੀਆਂ ਵਾਂਗ ਸਫ਼ਾਈ ਸੇਵਕ ਸਮਾਜ ਦੇ ਮੋਹਰੀ ਯੋਧੇ ਹਨ, ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੀ ਡਿਊਟੀ ’ਤੇ ਰੁੱਝੇ ਰਹਿੰਦੇ ਹਨ। ਪਰ ਪਿਛਲੇ 10-12 ਦਿਨਾਂ ਤੋਂ ਸਫਾਈ ਸੇਵਕ ਯੂਨੀਅਨ ਜਗਰਾਉਂ ਹੜਤਾਲ ਤੇ ਹਨ ਕਿਉਂਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਉਨ•ਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸਨ। ਇਸ ਲਈ ਆਪਣੀਆਂ ਮੰਗਾਂ ਨੂੰ ਮੰਨਣ ਲਈ ਹੜਤਾਲ ਤੇ ਹੈ। ਉਨ•ਾਂ ਕਿਹਾ ਕਿ ਭਾਜਪਾ ਜਗਰਾਉਂ ਦੇ ਵਰਕਰ ਸਫ਼ਾਈ ਸੇਵਕ ਯੂਨੀਅਨ ਦੀ ਹੜਤਾਲ ਦਾ ਸਮਰਥਨ ਕਰਨ ਲਈ ਸਫ਼ਾਈ ਵਰਕਰਾਂ ਕੋਲ ਗਏ ਸਨ। ਪਰ ਉਸ ਸਮੇਂ ਜਗਰਾਉਂ ਮਿਉਂਸਪਲ ਕੌਂਸਲ ਦੇ ਪ੍ਰਧਾਨ ਜਤਿੰਦਰਪਰ ਰਾਣਾ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਭਾਜਪਾ ਵਰਕਰਾਂ ਨਾਲ ਦੁਰਵਿਵਹਾਰ ਕੀਤਾ ਅਤੇ ਕਿਹਾ ਕਿ ਭਾਜਪਾ ਪਾਰਟੀ ਸਫਾਈ ਸੇਵਕਾਂ ਦੀ ਹੜਤਾਲ ’ਤੇ ਰੋਟੀਆਂ ਸੇਕਣ ਆਈ ਹੈ। ਇਸ ਤੇ ਬੀਜੇਪੀ ਦੇ ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਹਰ ਪਾਰਟੀ, ਚਾਹੇ ਕਾਂਗਰਸ ਹੋਵੇ ਜਾਂ ਭਾਜਪਾ ਜਾਂ ਆਮ ਵਰਗ, ਨੂੰ ਨਗਰ ਕੌਂਸਲ ਵਿੱਚ ਆਉਣ ਦਾ ਅਧਿਕਾਰ ਹੈ। ਇਹ ਨਗਰ ਕੌਂਸਲ ਕਿਸੇ ਦੀ ਵੀ ਨਿੱਜੀ ਜਾਇਦਾਦ ਨਹੀਂ ਹੈ. ਉਨ•ਾਂ ਕਿਹਾ ਕਿ ਰਾਜਨੀਤਿਕ ਵਿਚਾਰਧਾਰਾ ਵੱਖਰੀ ਹੋ ਸਕਦੀ ਹੈ, ਪਰ ਸਾਨੂੰ ਸਮਾਜਿਕ ਚੱਕਰ ਵਿਚ ਰਹਿੰਦੇ ਹੋਏ ਇਕ ਦੂਜੇ ਨਾਲ ਚੰਗਾ ਵਰਤਾਓ ਕਰਨਾ ਚਾਹੀਦਾ ਹੈ। ਇਹ ਚੰਗੀ ਸ਼ਖਸੀਅਤ ਦੀ ਨਿਸ਼ਾਨੀ ਹੈ. ਭਾਜਪਾ ਇਸੇ ਤਰ•ਾਂ ਦਲਿਤ ਅਤੇ ਪੱਛੜੇ ਵਰਗ ਦੇ ਮੁੱਦੇ ਉਠਾ ਕੇ ਅਧਿਕਾਰ ਦੇਵੇਗੀ। ਖੁੱਲਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਅਤੇ ਮੀਂਹ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਜੇਕਰ ਸਫਾਈ ਸੇਵਕਾਂ ਵੱਲੋਂ ਹੜਤਾਲ ਜਾਰੀ ਰਹੀ ਤਾਂ ਸ਼ਹਿਰ ਵਿਚ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਪੈਦਾ ਹੋ ਜਾਵੇਗਾ। ਇਸ ਲਈ ਭਾਜਪਾ ਵਰਕਰ ਸਫਾਈ ਸੇਵਕਾਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕਰਨ ਗਏ। ਉਨ•ਾਂ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਗਲਤ ਸ਼ਬਦਾਵਲੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਉਨ•ਾਂ ਕਿਹਾ ਕਿ ਜਦੋਂ ਰਾਜ ਵਿੱਚ ਭਾਜਪਾ ਦੀ ਸਰਕਾਰ ਸੀ ਤਾਂ ਸੈਂਕੜੇ ਸਫਾਈ ਸੇਵਕ ਘੋਸ਼ਿਤ ਕੀਤੇ ਗਏ ਸਨ ਅਤੇ ਹੁਣ ਪੰਜਾਬ ਸਰਕਾਰ ਨੂੰ ਸਫਾਈ ਸੇਵਕਾਂ ਦੀ ਹੜਤਾਲ ਬੰਦ ਕਰਕੇ ਸ਼ਹਿਰ ਦਾ ਨਰਕ ਖਤਮ ਕਰਨਾ ਚਾਹੀਦਾ ਹੈ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਮੁਖੀ ਅਰੁਣ ਗਿੱਲ ਨੂੰ ਪੁੱਛਿਆ ਤਾਂ ਉਨ•ਾਂ ਕਿਹਾ ਕਿ ਸਾਡੀ ਹੜਤਾਲ ਜਾਇਜ਼ ਹੈ ਅਤੇ ਹਰ ਰਾਜਨੀਤਿਕ ਪਾਰਟੀ ਚਾਹੇ ਇਹ ਭਾਜਪਾ ਅਤੇ ਅਕਾਲੀ ਹੈ ਅਤੇ ‘ਆਪ ਸਾਡੀ ਹੜਤਾਲ ਖਤਮ ਕਰਨ ਆ ਰਹੀ ਹੈ। ਪਰ ਸਾਡੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇਸ ਮੌਕੇ ਭਾਜਪਾ ਜ਼ਿਲ•ਾ ਜਨਰਲ ਸਕੱਤਰ ਪ੍ਰਦੀਪ ਜੈਨ, ਮੰਡਲ ਪ੍ਰਧਾਨ ਜਗਰਾਉਂ ਹਨੀ ਗੋਇਲ ਹਾਜ਼ਰ ਸਨ।

Facebook Link ; https://fb.watch/5GmufQnIDs/

ਡੀਜੀਪੀ ਪੰਜਾਬ ਨੇ ਪੰਜਾਬ ਪੁਲਿਸ ਦੀ ਅਗਵਾਈ ਵਿੱਚ ਸ਼ਹੀਦ ਏਐਸਆਈ ਭਗਵਾਨ ਸਿੰਘ ਨੂੰ ਉਨ੍ਹਾਂ ਦੇ ਭੋਗ ਸਮਾਰੋਹ ਵਿੱਚ ਅਥਾਹ ਸ਼ਰਧਾਂਜਲੀ ਭੇਟ ਕੀਤੀ

ਜਗਰਾਓਂ, 23 ਮਈ (ਅਮਿਤ ਖੰਨਾ)

ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਪੰਜਾਬ ਦਿਨਕਰ ਗੁਪਤਾ ਨੇ ਪਿੰਡ ਕੋਠੇ ਅਥ ਚੱਕ ਸਥਿਤ ਦਸ਼ਮੇਸ਼ ਗੁਰਦੁਆਰਾ ਵਿਖੇ ਕਰਵਾਏ ਗਏ ਭੋਗ ਸਮਾਰੋਹ ਦੌਰਾਨ ਪੁਲਿਸ ਸ਼ਹੀਦ ਸਹਾਇਕ ਸਬ-ਇੰਸਪੈਕਟਰ (ਏਐਸਆਈ) ਭਗਵਾਨ ਸਿੰਘ ਦੁਆਰਾ ਦਿੱਤੀ ਸਰਬੋਤਮ ਕੁਰਬਾਨੀ ਨੂੰ ਯਾਦ ਕਰਦਿਆਂ ਸਮੂਹ ਪੰਜਾਬ ਪੁਲਿਸ ਬਲ ਦੀ ਅਗਵਾਈ ਕੀਤੀ।.ਏਐਸਆਈ ਭਗਵਾਨ ਸਿੰਘ, ਜੋ 1990 ਵਿਚ ਬਤੌਰ ਕਾਂਸਟੇਬਲ ਪੁਲਿਸ ਫੋਰਸ ਵਿਚ ਭਰਤੀ ਹੋਇਆ ਸੀ ਅਤੇ ਇਸ ਵੇਲੇ ਲੁਧਿਆਣਾ ਦਿਹਾਤੀ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ (ਸੀਆਈਏ) ਵਿੰਗ ਵਿਚ ਤਾਇਨਾਤ ਸੀ, 15 ਮਈ, 2021 ਨੂੰ ਜਗਰਾਉਂ ਵਿਚ ਅਪਰਾਧੀਆਂ ਦਾ ਪਿੱਛਾ ਕਰਨ ਅਤੇ ਉਸਦਾ ਸਾਹਮਣਾ ਕਰਦਿਆਂ ਆਪਣੀ ਜਾਨ ਗੁਆ ਬੈਠਾ ਸੀ।  ਉਸਦੀ ਪਤਨੀ ਅਤੇ 15 ਸਾਲਾ ਬੇਟੇ ਦੁਆਰਾ.ਡੀ.ਜੀ.ਪੀ. ਦਿਨਕਰ ਗੁਪਤਾ, ਜਿਨ੍ਹਾਂ ਨੇ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਵਿਚ ਸ਼ਿਰਕਤ ਕੀਤੀ, ਨੇ ਏ.ਪੀ.ਆਈ. ਭਗਵਾਨ ਸਿੰਘ ਨੂੰ ਅਮੀਰ ਸ਼ਰਧਾਂਜਲੀ ਭੇਟ ਕਰਨ ਵਾਲੇ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਸਮੇਤ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਕੀਤੀ, ਜਿਨ੍ਹਾਂ ਅਪਰਾਧ ਅਤੇ ਨਸ਼ਾ ਤਸਕਰਾਂ ਨਾਲ ਲੜਦਿਆਂ ਆਪਣੀ ਜਾਨ ਦੇ ਦਿੱਤੀ।  “ਅਸੀਂ ਸਾਰੇ, ਜੋ ਕਿ ਪੰਜਾਬ ਦੇ 82000 ਮਜਬੂਤ ਪੁਲਿਸ ਬਲ ਦਾ ਪਰਿਵਾਰ ਹਾਂ, ਹਮੇਸ਼ਾਂ ਏ.ਐੱਸ.ਆਈ. ਦੀ ਸਰਹੱਦੀ ਰਾਜ ਦੇ ਨਾਗਰਿਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਏ.ਐੱਸ.ਆਈ ਦੀ ਸਰਬੋਤਮ ਕੁਰਬਾਨੀ ਤੇ ਸਦਾ ਮਾਣ ਰੱਖਦੇ ਹਾਂ ਅਤੇ ਉਸ ਦੀ ਕੁਰਬਾਨੀ ਨੂੰ    ਵਿਅਰਥ, ਜਾਣ ਨਹੀਂ ਦੇਵਾਂਗੇ। ਡੀਜੀਪੀ ਨੇ ਕਿਹਾ ਕਿ ਏਐਸਆਈ ਭਗਵਾਨ ਨੇ ਆਪਣੀ ਪੂਰੀ ਸੇਵਾ ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਲੜਦਿਆਂ ਖਰਚ ਕੀਤੀ ਸੀ। ਅਤੇ ਜਗਰਾਉਂ ਵਿੱਚ ਵੀ ਉਸਨੇ ਗੈਂਗਸਟਰਾਂ ਨਾਲ ਬਹਾਦਰੀ ਨਾਲ ਲੜਿਆ ਸੀ।  ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ “ਅਸੀਂ ਉਸਨੂੰ ਵਾਪਸ ਨਹੀਂ ਲਿਆ ਸਕਦੇ ਪਰ ਉਹ ਹਮੇਸ਼ਾਂ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗਾ,” ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਹਮੇਸ਼ਾ ਸ਼ਹੀਦ ਦੇ ਪਰਿਵਾਰ ਨਾਲ ਡਟੇ ਰਹਿਣਗੇ।  ਉਨ੍ਹਾਂ ਭਰੋਸਾ ਦਿੱਤਾ ਕਿ ਏਐਸਆਈ ਭਗਵਾਨ ਸਿੰਘ ਦੇ ਪਰਿਵਾਰ ਨੂੰ ਐਚਡੀਐਫਸੀ ਬੈਂਕ ਵੱਲੋਂ ਰਾਹਤ ਵਜੋਂ 1 ਕਰੋੜ ਰੁਪਏ ਦੀ ਰਾਸ਼ੀ ਅਦਾ ਕੀਤੀ ਜਾਏਗੀ, ਇਸ ਤੋਂ ਇਲਾਵਾ ਉਸ ਦੇ ਲੜਕੇ ਦੀ ਉਮਰ ਆਉਣ ’ਤੇ ਪੁਲਿਸ ਨੌਕਰੀ ਸਮੇਤ ਹੋਰ ਲਾਭ ਦਿੱਤੇ ਜਾਣਗੇ। ਇਸ ਦੌਰਾਨ, ਕੋਵਿਡ.-19 ਮਾਮਲਿਆਂ ਵਿੱਚ ਤਾਜ਼ਾ ਵਾਧੇ ਕਾਰਨ ਇਕੱਠ ਕਰਨ ਦੀਆਂ ਪਾਬੰਦੀਆਂ ਦੇ ਬਾਅਦ, ਸਿਰਫ ਇੱਕ ਸੀਮਤ ਗਿਣਤੀ ਦੇ ਲੋਕਾਂ ਨੂੰ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ।ਅਤੇ ਇਸ ਮੌਕੇ ਲੋਕ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲੁਧਿਆਣਾ ਦਿਹਾਤੀ ਐਸ ਐਸ ਪੀ ਚਰਨਜੀਤ ਸਿੰਘ ਸੋਹਲ਼, ਹਲਕਾ ਜਗਰਾਓਂ ਕਾਂਗਰਸ ਇੰਚਾਰਜ ਮਲਕੀਤ ਸਿੰਘ ਦਾਖਾ,ਜਗਰਾਓਂ ਵਿਧਾਇਕ ਸਰਬਜੀਤ ਕੌਰ ਮਾਣੂਕੇ,ਜਿਲਾ ਲੁਧਿਆਣਾ ਦਿਹਾਤੀ ਅਕਾਲੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ,ਜਗਰਾਓ ਸਾਬਕਾ ਵਿਧਾਇਕ ਐਸ ਆਰ ਕਲੇਰ,ਪਰਸ਼ੋਤਮ ਖਲੀਫਾ,ਕੈਪਟਨ ਨਰੇਸ਼ ਵਰਮਾ,ਸਤਿੰਦਰ ਪਾਲ ਸਿੰਘ ਕਾਕਾ ਗਰੇਵਾਲ, ਸਮੁੱਚੇ ਪੁਲਿਸ ਅਧਿਕਾਰੀ, ਅਤੇ ਹੋਰ ਪਰਮੁੱਖ ਸਖਸੀਤਾਂ ਹਾਜਿਰ ਸਨ।