You are here

ਲੁਧਿਆਣਾ

ਸਾਬਕਾ ਸਰਪੰਚ ਕੁਲਦੀਪ ਸਿੰਘ ਚੂਹੜਚੱਕ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅਜੀਤਵਾਲ ਬਲਵੀਰ ਸਿੰਘ ਬਾਠ  

ਇਤਿਹਾਸਕ ਪਿੰਡ ਚੂਹੜਚੱਕ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ  ਅੱਜ ਪੰਜ ਤੱਤਾਂ ਚ ਵਿਲੀਨ ਹੋ ਗਏ ਉਨ੍ਹਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ  ਕਰਦਿਆਂ ਵੱਖ ਵੱਖ ਪਾਰਟੀਆਂ ਦੇ ਰਾਜਨੀਤਕ ਆਗੂਆਂ ਵੱਲੋਂ  ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਗਈ ਵਾਹਿਗੁਰੂ ਇਨ੍ਹਾਂ ਦੀ ਆਤਮਾ ਨੂੰ  ਆਪਣੇ ਚਰਨ ਕਮਲਾਂ ਚ ਨਿਵਾਸ ਬਖਸ਼ੇ ਕਿਸੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਤੋਂ ਇਲਾਵਾ ਅੱਜ  ਪਿੰਡ ਚੂਹੜਚੱਕ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ  ਸੰਸਕਾਰ ਕੀਤਾ ਗਿਆ  ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ  ਪੈਂਦੇ  ਪਿੰਡ ਚੂਹੜਚੱਕ ਵਿਖੇ ਦੱਸ ਸਾਲ ਸਰਪੰਚੀ ਦੀ ਡਿਊਟੀ ਨਿਭਾ ਕੇ ਸੰਗਤਾਂ ਦੀ ਸੇਵਾ ਕੀਤੀ  ਅੱਜ ਉਨ੍ਹਾਂ ਦੇ ਮੌਤ ਦਾ ਜਿੱਥੇ ਸਾਕ ਸਬੰਧੀਆਂ ਰਿਸ਼ਤੇਦਾਰਾਂ ਅਤੇ ਨੂੰ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ  ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ

ਪੰਜਾਬ  ਪੁਲਿਸ ਦੇ ਦੋ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਅਦਾਲਤ ਚ ਪੇਸ਼ ਕਰਕੇ ਪੁੱਛਗਿਛ ਲਈ 29 ਮਈ ਤੱਕ ਦਾ ਪੁਲਿਸ ਰਿਮਾਂਡ ਵਧਾ ਲਿਆ 

ਸਹੌਲੀ ਦੀ ਪਤਨੀ ਤੇ ਅੱਧਾ ਕਿੱਲੋ ਅਫ਼ੀਮ ਦਾ ਮਾਮਲਾ ਦਰਜ

ਜਗਰਾਓਂ, 27 ਮਈ (ਅਮਿਤ ਖੰਨਾ, )  

ਪੰਜਾਬ  ਪੁਲਿਸ ਦੇ ਦੋ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਗੈਂਗਸਟਰ ਜੈਪਾਲ ਭੁੱਲਰ ਤੇ ਉਸ ਦੇ ਸਾਥੀ ਬਲਜਿੰਦਰ ਸਿੰਘ ਬੱਬੀ, ਦਰਸ਼ਨ ਸਿੰਘ ਸਹੌਲੀ ਅਤੇ ਜਸਪ੍ਰੀਤ ਸਿੰਘ ਖਰੜ ਦੀ ਪੈੜ ਦੱਬਣ ਲਈ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਓਕੂ ਦੇ ਅਧਿਕਾਰੀ ਜਿਥੇ ਜਗਰਾਉਂ ਪੁਲਿਸ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ, ਉਥੇ ਇਸ ਟੀਮ ਦੀ ਅਗਵਾਈ ਕਰਨ ਵਾਲੇ ਅਧਿਕਾਰੀ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਡੀ.ਐੱਸ.ਪੀ. ਬਿਕਰਮਜੀਤ ਸਿੰਘ ਬਰਾੜ ਵਲੋਂ ਜਗਰਾਉਂ ਚ ਪੁੱਜ ਕੇ ਇਸ ਮਾਮਲੇ ਚ ਨਾਮਜ਼ਦ ਕੀਤੇ ਛੇ ਹੋਰ ਕਥਿਤ ਦੋਸ਼ੀਆਂ, ਜਿੰਨ•ਾਂ ਚ ਦੋ ਮਹਿਲਾਵਾਂ ਵੀ ਸ਼ਾਮਿਲ ਹਨ, ਉਨ•ਾਂ ਪਾਸੋਂ ਪੁੱਛਗਿਛ ਵੀ ਕੀਤੀ ਗਈ ਹੈ | ਪੰਜਾਬ ਪੁਲਿਸ ਦੀ ਇਹ ਵਿਸ਼ੇਸ਼ ਟੀਮ ਰਾਜ ਚ ਗੈਂਗਸਟਰਾਂ ਤੇ ਕਾਬੂ ਪਾਉਣ ਲਈ ਬਣਾਈ ਗਈ ਸੀ ਤੇ ਇਸ ਟੀਮ ਵਲੋਂ ਕਈ ਨਾਮੀ ਗੈਂਗਸਟਰਾਂ ਖ਼ਿਲਾਫ਼ ਸਖ਼ਤ ਐਕਸ਼ਨ ਵੀ ਕੀਤੇ ਹਨ ਤੇ ਹੁਣ ਜਦੋਂ ਤੋਂ ਜਗਰਾਉਂ ਚ ਦੋ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਨਾਂਅ ਆਇਆ ਹੈ, ਉਸ ਦਿਨ ਤੋਂ ਹੀ ਓਕੂ ਟੀਮ ਦੇ ਇਹ ਅਧਿਕਾਰੀ ਤੇ ਖੁਫ਼ੀਆ ਏਜੰਸੀਆਂ ਜੈਪਾਲ ਭੁੱਲਰ ਤੇ ਉਸ ਦੇ ਸਾਥੀਆਂ ਦਾ ਥਹੁ–ਪਤਾ ਲਗਾਉਣ ਲਈ ਵੱਖ-ਵੱਖ ਥਿਊਰੀਆਂ ਤੇ ਕੰਮ ਕਰ ਰਹੀਆਂ ਹਨ | ਇਸੇ ਦੌਰਾਨ ਹੀ ਜਗਰਾਉਂ ਪੁਲਿਸ ਵਲੋਂ ਇਸ ਮਾਮਲੇ ਚ ਨਾਮਜ਼ਦ ਕੀਤੇ ਗੁਰਪ੍ਰੀਤ ਸਿੰਘ ਉਰਫ਼ ਲੱਕੀ ਤੇ ਉਸ ਦੀ ਪਤਨੀ ਰਮਨਪ੍ਰੀਤ ਕੌਰ ਸਮੇਤ ਦਰਸ਼ਨ ਸਿੰਘ ਸਹੌਲੀ ਦੀ ਪਤਨੀ ਸੱਤਪਾਲ ਕੌਰ, ਗਗਨਦੀਪ ਸਿੰਘ ਉਰਫ਼ ਨੰਨਾ, ਜਸਪ੍ਰੀਤ ਸਿੰਘ ਜਗਰਾਉਂ ਅਤੇ ਨਾਨਕਚੰਦ ਸਿੰਘ ਉਰਫ਼ ਢੋਲੂ ਦਾ ਵੀ ਅੱਜ ਪੰਜ ਦਿਨ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਪੁਲਿਸ ਵਲੋਂ ਅੱਜ ਮੁੜ ਕਥਿਤ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰਕੇ ਪੁੱਛਗਿਛ ਲਈ 29 ਮਈ ਤੱਕ ਦਾ ਪੁਲਿਸ ਰਿਮਾਂਡ ਵਧਾ ਲਿਆ ਗਿਆ | ਪੁਲਿਸ ਭਾਵੇਂ ਇਸ ਮਾਮਲੇ ਚ ਅਜੇ ਕੋਈ ਖੁਲਾਸਾ ਨਹੀਂ ਕਰ ਰਹੀ, ਪਰ ਇਸ ਮਾਮਲੇ ਦੀ ਜਾਂਚ ਟੀਮ ਚ ਸ਼ਾਮਿਲ ਇੰਸਪੈਕਟਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿਛ ਦੌਰਾਨ ਹੋਏ ਖੁਲਾਸੇ ਅਨੁਸਾਰ ਪੁਲਿਸ ਜੈਪਾਲ ਭੁੱਲਰ ਤੱਕ ਪੁੱਜਣ ਲਈ ਛਾਪੇਮਾਰੀ ਕਰ ਰਹੀ ਹੈ |ਸਹੌਲੀ ਦੀ ਪਤਨੀ ਤੇ ਅੱਧਾ ਕਿੱਲੋ ਅਫ਼ੀਮ ਦਾ ਮਾਮਲਾ ਦਰਜਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਮੱੁਖ ਤੌਰ ਤੇ ਸ਼ਾਮਿਲ ਕਹੇ ਜਾਂਦੇ ਦਰਸ਼ਨ ਸਿੰਘ ਸਹੌਲੀ ਦੀ ਪਤਨੀ ਸੱਤਪਾਲ ਕੌਰ, ਜਿਸ ਨੂੰ ਬਾਅਦ ਚ ਇਸ ਕੇਸ ਚ ਨਾਮਜ਼ਦ ਕੀਤਾ ਗਿਆ ਸੀ, ਉਸ ਪਾਸੋਂ ਪੁੱਛਗਿਛ ਦੌਰਾਨ ਪੁਲਿਸ ਵਲੋਂ ਅੱਧਾ ਕਿਲੋ ਅਫ਼ੀਮ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ | ਇਸ ਸਬੰਧੀ ਪੁਲਿਸ ਨੇ ਥਾਣਾ ਜੋਧਾਂ ਵਿਖੇ ਮਾਮਲਾ ਦਰਜ ਕਰ ਲਿਆ | ਇਸ ਦੀ ਪੁਸ਼ਟੀ ਥਾਣਾ ਜੋਧਾਂ ਦੇ ਐੱਸ.ਐੱਚ.ਓ. ਅੰਮ੍ਤਿਪਾਲ ਸਿੰਘ ਨੇ ਗੱਲਬਾਤ ਦੌਰਾਨ ਕੀਤੀ ਹੈ |

27 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਪੁਲ ਦਾ ਕੰਮ ਸ਼ੁਰੂ ਕਰਵਾਇਆ

ਜਗਰਾਓਂ, 27 ਮਈ (ਅਮਿਤ ਖੰਨਾ,)  

ਮਾਰਕੀਟ ਕਮੇਟੀ ਜਗਰਾਉਂ ਅਧੀਨ ਗੁਰੂਸਰ ਕਾਉਂਕੇ ਤੋਂ  ਜੀਟੀ ਰੋਡ ਨੂੰ ਜਾਂਦੀ ਸੜਕ ਤੇ ਸੇਮ ਉੱਪਰ ਨਵੇਂ ਪੁਲ ਦਾ ਕੰਮ ਸ਼ੁਰੂ ਕਰਵਾਇਆ ਗਿਆ  ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਦੱਸਿਆ ਕਿ ਇਸ ਵਿੱਚ 27 ਲੱਖ ਰੁਪਏ ਦੀ ਲਾਗਤ ਨਾਲ 26ਫੁੱਟ ਲੰਬਾਈ  ਤੇ 24 ਫੁੱਟ ਚੜ•ਾਈ ਵਾਲਾ ਨਵਾਂ ਪੁਲ ਤਿਆਰ ਕੀਤਾ ਜਾਵੇਗਾ ਉਨ•ਾਂ ਦੱਸਿਆ ਕਿ ਮਾਰਕੀਟ ਕਮੇਟੀ ਦੇ ਅਧੀਨ ਆਉਂਦੇ ਪੁਲ ਅਤੇ ਸੜਕਾਂ ਦੇ ਨਿਰਮਾਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ  ਇਸ ਮੌਕੇ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ,ਸਰਪੰਚ ਜਗਜੀਤ ਸਿੰਘ ਕਾਉਂਕ,ੇ ਸਰਪੰਚ ਗੁਰਪ੍ਰੀਤ ਸਿੰਘ ਗੁਰੂਸਰ, ਯੂਥ ਆਗੂ ਮਨੀ ਗਰਗ,  ਜਤਿੰਦਰ ਸਿੰਘ ਸਫੀਪੁਰਾ ,ਕੌਂਸਲਰ ਰਾਜੂ ਕਾਮਰੇਡ ,ਪਰਮਿੰਦਰ ਸਿੰਘ ਜੇਈ, ਰਿੰਪਨ ਝਾਂਜੀ,ਮਨੀ ਜੋਹਲ, ਜੋਤੀ ਮੈਬਰ, ਰਣਧੀਰ ਮੈਬਰ, ਕੁਲਦੀਪ ਮੈਬਰ, ਹਾਕਮ ਸਿੰਘ ਭੂਟੋ, ਤੇ ਸੁਰਜੀਤ ਸਿੰਘ ਸਰਪੰਚ ਹਾਜ਼ਰ ਸਨ

ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਆਕਸੀਜਨ ਕਸਟਰੈਟਰ ਦਾਨ ਵਜੋਂ ਦਿੱਤੇ ਗਏ 

ਜਗਰਾਓਂ, 27 ਮਈ (ਅਮਿਤ ਖੰਨਾ, )  

ਜਗਰਾਉਂ ਵੈਲਫਅਰ ਸੁਸਾਇਟੀ ਵੱਲੋਂ ਏ ਐਸ ਆਟੋਮੋਬਾਈਲਜ਼ ਵਿਖੇ ਜਗਰਾਂਉਂ ਨਿਵਾਸੀਆ ਲਈ ਆਕਸੀਜਨ ਕਸਟਰੈਟਰ ਦਾਨ ਵਜੋਂ ਦਿੱਤੇ ਗਏ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ  ਜ਼ਿਲ•ਾ ਲੁਧਿਆਣਾ ਰੂਲਰ ਦੇ ਐੱਸਐੱਸਪੀ ਸਰਦਾਰ ਚਰਨਜੀਤ ਸਿੰਘ ਸੋਹਲ ਹਨ ਇਹ ਆਕਸੀਜਨ ਕਸਟਰੈਟਰ ਜ਼ਰੂਰਤਮੰਦ ਵਿਅਕਤੀ ਡਾਕਟਰ ਦੀ ਸਲਾਹ ਨਾਲ ਸੁਸਾਇਟੀ ਦੇ ਦਫ਼ਤਰ ਵਿੱਚੋਂ ਮੁਫਤ ਲਿਜਾ ਸਕਦੇ ਹਨ ਅਤੇ ਇਸ ਤੋਂ ਬਾਅਦ ਮਰੀਜ਼ ਦੀ ਜਾਨ ਬਚਾ ਕੇ ਦਬਾਰਾ ਵਾਪਿਸ  ਕਰ ਸਕਦੇ ਹਨ ਤਾਂ ਕਿ ਕਿਸੇ ਹੋਰ ਜ਼ਰੂਰਤਮੰਦ ਵਿੱਆਕਤੀ ਦੀ ਜਾਨ ਬਚਾਈ ਜਾ ਸਕੇ ਇਨ•ਾਂ ਮਸ਼ੀਨਾਂ ਨਾਲ ਇੱਕ ਕਰੋਨਾ ਕਿੱਟ ਮੁਫਤ ਦਿੱਤੀ ਜਾਵੇਗੀ ਜਿਸ ਵਿੱਚ ਭਾਫ ਲੈਣ ਵਾਲੀ ਮਸ਼ੀਨ ਆਕਸੀਜਨ ਚੈੱਕ ਕਰਨ ਵਾਲੀ ਮਸ਼ੀਨ ਥਰਮਾਮੀਟਰ ਸੈਨੀਟਾਈਜ਼ਰ ਵਿਟਾਮਿਨ ਅਤੇ ਮਾਸਕ ਮੁਫ਼ਤ ਦਿੱਤੇ ਜਾਣਗੇ ਇਨ•ਾਂ ਵਿਚੋਂ ਇਕ ਮਸ਼ੀਨ ਸ੍ਰੀ ਗੁਰਮੇਲ ਸਿੰਘ ਢਿੱਲੋਂ ਵੱਲੋਂ ਦਾਨ ਕੀਤੀ ਗਈ ਐੱਸਐੱਸਪੀ ਸਰਦਾਰ ਚਰਨਜੀਤ ਸਿੰਘ ਸੋਹਲ ਵੱਲੋਂ ਉਨ•ਾਂ ਨੇ ਇਸ ਕਾਰਜ ਲਈ ਸੋਸਾਇਟੀ  ਦਾ  ਧੰਨਵਾਦ ਕੀਤਾ ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਵੱਲੋਂ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ  ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ , ਸ੍ਰੀ ਰਜਿੰਦਰ ਜੈਨ, ਰਾਜ ਕੁਮਾਰ ਭੱਲਾ, ਬਿੰਦਰ ਮਨੀਲਾ, ਡਾ: ਨਰਿੰਦਰ ਸਿੰਘ, ਸ਼ਿਵ ਗੋਇਲ, ਪਵਨ ਵਰਮਾ ਲੱਡੂ ਲੱਖੇ ਵਾਲ਼ੇ ਅਤੇ ਨਰੇਸ਼ ਕੁਮਾਰ ਵਰਮਾ ਹਾਜਰ ਸਨ

ਕੌਮਾਂ ਕੁਰਬਾਨੀਆਂ ਨਾਲ ਜਿਉਂਦੀਆਂ ਹਨ ਦੀਪ ਸਿੱਧੂ

ਕਤਰਾ ਕਤਰਾ ਲਹੂ ਵਹਾ ਕੇ ਆਪਣੀ ਜਾਨ੍ਹ ਵੀ ਨਿਸ਼ਾਵਰ ਕਰ ਦਿਆਂਗੇ ਕਿਸਾਨੀ ਅੰਦੋਲਨ ਲਈ        ਸਰਪੰਚ ਜਸਬੀਰ ਸਿੰਘ ਢਿੱਲੋਂ

ਅਜੀਤਵਾਲ ਬਲਵੀਰ ਸਿੰਘ ਬਾਠ  

ਕੇਂਦਰ ਸਰਕਾਰ ਵੱਲੋਂ ਤਿੱਨ ਪਾਸ ਕੀਤੇ ਕਾਲੇ ਕਾਨੂੰਨ ਜੋ ਕਿਸਾਨੀ ਲਈ ਘਾਤਕ ਸਾਬਤ ਹੋ ਰਹੇ ਹਨ  ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ  ਇਸ ਅੰਦੋਲਨ ਵਿੱਚ ਕਿਸਾਨ ਆਗੂਆਂ ਕਿਸਾਨ ਬੀਬੀਆਂ ਅਤੇ ਨੌਜਵਾਨ ਵੀਰਾਂ ਦੀਆਂ ਕੁਰਬਾਨੀਆਂ ਜਾਇਆ ਨਹੀਂ ਜਾਣਗੀਆਂ ਕਿਉਂਕਿ ਕੌਮਾਂ ਕੁਰਬਾਨੀਆਂ ਨਾਲ ਜਿਉਂਦੀਆਂ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੀਪ ਸਿੱਧੂ ਨੇ ਜਨ ਸਕਤੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਹਰ ਹਾਲਤ ਵਿੱਚ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਣਗੇ ਕਿਸਾਨ ਇਹ ਕਾਲ਼ੇ  ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੇ ਜਾਨ੍ਹਵੀ ਨਿਸ਼ਾਵਰ ਕਰ ਦਿਆਂਗੇ ਕਤਰਾ ਕਤਰਾ ਲਹੂ ਦਾ ਵਹਾ ਸਕਦੇ ਹਾਂ ਇਹ ਕੌਮਾਂ ਬਹਾਦਰ ਸੂਰਬੀਰ ਯੋਧਿਆਂ ਦੇ ਕੌਮ ਆ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਸਾਂਝੀਆਂ ਵਿਚਾਰਾਂ ਕਰਦੇ ਹੋਏ ਪ੍ਰਗਟ ਕੀਤਾ ਉਨ੍ਹਾਂ ਕਿਹਾ ਅੱਜ ਦੇਸ਼ ਦਾ ਬੱਚਾ ਬੱਚਾ ਜਾਗ ਚੁੱਕਿਆ ਹੈ ਅਤੇ ਇਨ੍ਹਾਂ ਕਾਲੇ ਬਿਲਾਂ ਬਾਰੇ ਸਭ ਜਾਣੂ ਹੋ ਚੁੱਕੇ ਹਨ ਕਿਉਂਕਿ ਕਾਲਜ ਨਾਲ ਕਿਸਾਨੀ ਲਈ ਮਜ਼ਦੂਰੀ ਲਈ ਘਾਤਕ ਹਨ  ਇਨ੍ਹਾਂ ਕਾਲੇ ਬੁੱਲ੍ਹਾਂ ਨੂੰ ਹਰ ਹਾਲ ਵਿੱਚ ਰੱਦ ਕਰਵਾ ਕੇ ਹੀ ਦਮ ਲਵਾਂਗੇ  ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨਾਂ ਚ ਸਾਰੇ ਧਰਮਾਂ ਦਾ ਵੱਡਾ ਯੋਗਦਾਨ ਹੈ ਖ਼ਾਸਕਰ ਨੌਜਵਾਨ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਤਨ ਮਨ ਇੱਕ ਕਰਕੇ  ਦਿੱਲੀ ਦੇ ਬਾਰਡਰਾਂ ਤੇ ਆਪਣੀ ਡਿਊਟੀ ਬਾਖੂਬੀ ਨਿਭਾਈ

ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੈਂਪ  

ਐੱਸਡੀਐਮ ਜਗਰਾਉਂ ਸ ਨਰਿੰਦਰ ਸਿੰਘ ਧਾਲੀਵਾਲ ਅਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ  ਨੇ ਪਿੰਡ ਵਾਸੀਆਂ ਨੂੰ ਕੀਤਾ ਸੰਬੋਧਨ  

ਜਗਰਾਉਂ, ਮਈ2021 ( ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ )- 

ਸਰਕਾਰੀ ਪ੍ਰਾਇਮਰੀ ਸਕੂਲ ਅਖਾੜਾ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਜਾਗਰੂਕਤਾ ਕੈਂਪ ਲਗਵਾਇਆ ਗਿਆਨ ਐੱਸ ਡੀ ਐੱਮ ਸਰਦਾਰ ਨਰਿੰਦਰ ਸਿੰਘ ਧਾਲੀਵਾਲ ਤੇ ਤਹਿਸੀਲਦਾਰ ਸ੍ਰੀ ਮਨੋਹਰ ਕੋਸਿਕ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਸੱਦ ਕੇ ਕੋਰੋਨਾ ਮਹਾਂਮਾਰੀ ਟੀਕਾਕਰਨ ਵਾਰੇ  ਵਿਸ਼ੇਸ਼ ਜਾਣਕਾਰੀ ਦਿੱਤੀ ਗਈ । ਇਸ ਸਮੇਂ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਮਾਸਕ ਪਾ ਕੇ ਰੱਖਣਾ ਆਪਣੇ ਘਰਾਂ ਵਿੱਚ ਰਹਿਣਾ ਅਤੇ ਸਮੇਂ ਸਿਰ ਟੀਕਾ ਲਗਵਾਉਣ ਬਾਰੇ ਦੱਸਦੇ ਹੋਏ ਸਰਕਾਰ ਕੀਤੇ ਜਾ ਰਹੇ ਪ੍ਰਬੰਧਾਂ ਦੀ ਵੀ ਪੁਖਤਾ ਜਾਣਕਾਰੀ ਪਿੰਡ ਵਾਸੀਆਂ ਨਾਲ ਸਾਂਝੀ ਕੀਤੀ  ।  ਇਸ ਸਮੇਂ ਤਹਿਸੀਲਦਾਰ ਮਨਮੋਹਨ ਕੌਸ਼ਿਕ  , ਸਰਦਾਰ ਹਰਨਰੈਣ ਸਿੰਘ ਮੁੱਖ ਅਧਿਆਪਕ , ਸਰਦਾਰ ਲਖਵੀਰ ਸਿੰਘ ਨੇ ਨੂੰ ਆਪਣੇ ਕੀਮਤੀ ਵਿਚਾਰਾਂ ਨਾਲ ਜਨਤਾ ਨੂੰ ਸੰਬੋਧਨ ਕੀਤਾ । ਇਸ ਸਮੇਂ ਸੁਖਜੀਤ ਸਿੰਘ ਤੇ ਸਮੂਹ ਸਟਾਫ ਹਾਜ਼ਰ ਸੀ ।

ਕੌਂਸਲਰ ਆਪਣੇ ਵਾਰਡ ਚ ਵਧੀਆ ਸੇਵਾਵਾਂ ਨਿਭਾਅ ਰਹੇ ਹਨ

ਅਸੀਂ ਹਰ ਵੇਲੇ ਵਾਰਡ ਵਾਸੀਆਂ ਦਾ ਖਿਆਲ ਰੱਖਾਂਗੇ - ਵਿਕਰਮ ਜੱਸੀ, ਹਿਮਾਂਸ਼ੂ ਮਲਿਕ, ਫੀਨਾ ਸਭਰਵਾਲ, ਅਮਨ ਕਪੂਰ, ਰੋਹਿਤ ਗੋਇਲ

ਜਗਰਾਓਂ, 26 ਮਈ (ਅਮਿਤ ਖੰਨਾ )

ਭਾਰਤੀ ਲੋਕਾਂ ਦੇ ਦਿਮਾਗ ਵਿਚ ਇਹ ਆਮ ਧਾਰਨਾ ਰਹੀ ਹੈ ਕਿ ਜਦੋਂ ਰਾਜਨੀਤਿਕ ਲੋਕ ਕੋਈ ਕੰਮ ਕਰਦੇ ਹਨ, ਤਾਂ ਉਹ ਸਿਰਫ ਕੁਝ ਫਾਇਦੇ ਲਈ ਕਰਦੇ ਹਨ, ਪਰ ਜੇ ਅਸੀਂ ਪੰਜਾਬ ਦੇ ਜੱਦੀ ਸ਼ਹਿਰ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਗੱਲ ਕਰੀਏ ਤਾਂ ਪਿਛਲੇ ਕਈ ਦਿਨਾਂ ਤੋਂ ਜਗਰਾਓਂ ਵਿਚ ਸਫਾਈ ਸੇਵਕਾਂ ਦੀਆਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ਕਰਨ ਕਾਰਨ ਜਗਰਾਓਂ ਵਿਚ ਸਫਾਈ ਵਿਵਸਥਾ ਬਹੁਤ ਮਾੜੀ ਹੋ ਗਈ ਸੀ। ਚੋਣਾਂ ਦੌਰਾਨ ਆਪਣੀ ਮੇਰਾ ਵਾਰਡ ਮੇਰਾ ਪਰਿਵਾਰ ਦੇ ਨਾਅਰੇ ਲਗਾਉਣ ਵਾਲੇ ਕੌਂਸਲਰਾਂ ਨੇ ਚੋਣ ਜਿੱਤਣ ਤੋਂ ਬਾਅਦ ਵੀ ਆਪਣਾ ਨਾਅਰਾ ਜਾਰੀ ਰੱਖਿਆ ਹੋਇਆ ਹੈ, ਸਾਰੇ ਕੌਂਸਲਰ ਆਪਣੇ ਵਾਰਡ ਨੂੰ ਤੰਦਰੁਸਤ ਅਤੇ ਸਾਫ ਸੁਥਰਾ ਰੱਖਣ ਲਈ ਯੁੱਧ ਪੱਧਰ ਤੇ ਕੰਮ ਕਰ ਰਹੇ ਹਨ। ਕੌਂਸਲਰ ਵਾਰਡ ਨੰ: 9 ਵਿਕਰਮ ਜੱਸੀ ਨੇ ਕਿਹਾ ਕਿ ਮੈਂ ਘਰ-ਘਰ ਜਾ ਕੇ ਕੂੜਾ ਇਕੱਠਾ ਕਰ ਰਿਹਾ ਹਾਂ। ਵਾਰਡ ਦੇ ਲੋਕਾਂ ਨੇ ਉਨ•ਾਂ ਨੂੰ ਬਹੁਤ ਵਿਸ਼ਵਾਸ ਨਾਲ ਵੱਡੀ ਗਿਣਤੀ ਨਾਲ ਜਿਤਾਇਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਨ•ਾਂ ਦੇ ਵਾਰਡ ਵਾਸੀਆਂ ਦੇ ਵਿਸ਼ਵਾਸ ਤੇ ਖਰਾ ਉਤਰਨ ਦਾ. ਕੌਂਸਲਰ ਵਾਰਡ ਨੰ: 12 ਹਿਮਾਂਸ਼ੂ ਮਲਿਕ ਨੇ ਕਿਹਾ ਕਿ ਮੈਂ ਜੇ ਸਾਡਾ ਵਾਰਡ ਸਾਫ਼ ਅਤੇ ਤੰਦਰੁਸਤ ਹੈ. ਇਸ ਲਈ ਕੋਰੋਨਾ ਵਰਗੀ ਭਿਆਨਕ ਬਿਮਾਰੀ ਵਾਰਡ ਵਿਚ ਦਾਖਲ ਨਹੀਂ ਹੋ ਸਕਦੀ. ਵਾਰਡ ਨੂੰ ਸਾਫ਼-ਸੁਥਰਾ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਕੂੜਾ ਇਕੱਠਾ ਕਰਨ ਵਿਚ ਕੋਈ ਸ਼ਰਮ ਦੀ ਗੱਲ ਨਹੀਂ ਹੈ ਬਲਾਕ ਪ੍ਰਧਾਨ ਜਗਰਾਓ ਕਾਂਗਰਸ ਫੀਨਾ ਸਭਰਵਾਲ ਨੇ ਕਿਹਾ ਕਿ ਮੇਰੀ ਪਤਨੀ ਵਾਰਡ ਨੰ: 13 ਤੋ ਕੋਸਲਰ ਹਨ ਘਰ-ਘਰ ਜਾ ਕੇ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ। ਹਰ ਘਰ ਵਿਚ ਇਹ ਕਿਹਾ ਜਾਂਦਾ ਹੈ ਕਿ ਕੂੜਾ ਕਰਕਟ ਕਰਨ ਵਾਲਾ ਆਇਆ ਹੈ ਅਤੇ ਕੂੜਾ ਸੁੱਟਦਾ ਹੈ. ਕਿਉਂਕਿ ਲੰਬੇ ਸਮੇਂ ਤੋਂ, ਵਾਰਡ ਨਿਵਾਸੀ ਆਪਣੇ ਪਰਿਵਾਰਕ ਮੈਂਬਰਾਂ ਤੇ ਭਰੋਸਾ ਕਰਕੇ ਉਨ•ਾਂ ਨੂੰ ਨਗਰ ਕੌਂਸਲ ਵਿੱਚ ਭੇਜ ਰਹੇ ਹਨ, ਉਹ ਆਪਣੇ ਵਾਰਡ ਦੇ ਮੈਂਬਰਾਂ ਨੂੰ ਇਸ ਭਿਆਨਕ ਬਿਮਾਰੀ ਵਿੱਚ ਨਹੀਂ ਛੱਡ ਸਕਦੇ. ਕੌਂਸਲਰ ਵਾਰਡ ਨੰ: 14 ਅਮਨ ਕਪੂਰ ਨੇ ਕਿਹਾ ਕਿ ਵਾਰਡ ਵਿਚ ਸਫਾਈ ਰੱਖਣਾ ਸਾਡਾ ਨੈਤਿਕ ਫਰਜ਼ ਬਣਦਾ ਹੈ. ਜੇ, ਕਿਸੇ ਕਾਰਨ ਕਰਕੇ, ਸਫਾਈ ਕਰਮਚਾਰੀ ਕੰਮ ਨਹੀਂ ਕਰ ਰਿਹਾ, ਤਾਂ ਉਹ ਆਪਣੇ ਵਾਰਡ ਦੇ ਮੈਂਬਰਾਂ ਦੀ ਮਦਦ ਨਾਲ ਆਪਣੇ ਵਾਰਡ ਨੂੰ ਸਿਹਤਮੰਦ ਰੱਖੇਗਾ. ਰੋਹਿਤ ਗੋਇਲ ਸਮਾਜ ਸੇਵੀ ਨੇ ਕਿਹਾ ਕਿ ਮੇਰੀ ਪਤਨੀ ਵਾਰਡ ਨੰ: 19 ਪਹਿਲੀ ਵਾਰ ਚੋਣ ਜਿੱਤੀ ਅਤੇ ਨਗਰ ਕੌਂਸਲ ਗਈ। ਵਾਰਡ ਦੇ ਲੋਕਾਂ ਨੇ ਬੜੇ ਵਿਸ਼ਵਾਸ ਨਾਲ ਉਨ•ਾਂ ਨੂੰ ਚੋਣਾਂ ਜਿੱਤੀਆਂ ਹਨ। ਇਸ ਭਿਆਨਕ ਬਿਮਾਰੀ ਵਿੱਚ ਅਸੀਂ ਵਾਰਡ ਦੇ ਲੋਕਾਂ ਨਾਲ ਧੋਖਾ ਨਹੀਂ ਕਰ ਸਕਦੇ। ਵਾਰਡ ਵਿੱਚ ਸਫਾਈ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਫਾਈ ਕਰਮਚਾਰੀ ਕੰਮ ਤੇ ਵਾਪਸ ਨਹੀਂ ਆਉਂਦੇ

10 ਅਕਾਲੀ ਪੰਚਾਇਤਾਂ ਨੂੰ ਤੰਗ ਕਰਨ ਤੋਂ ਪਰੇਸ਼ਾਨ ਗੰਭੀਰ ਦੋਸ਼ ਲਗਾਉਂਦਿਆਂ ਬੀਡੀਪੀਓ ਖਿਲਾਫ ਮੋਰਚਾ ਖੋਲ੍ਹ ਦਿੱਤਾ

ਜਗਰਾਓਂ, 25 ਮਈ (ਅਮਿਤ ਖੰਨਾ )

ਜਗਰਾਓਂ ਇਲਾਕੇ ਦੀਆਂ 10 ਅਕਾਲੀ ਪੰਚਾਇਤਾਂ ਨੂੰ ਤੰਗ ਕਰਨ ਤੋਂ ਪਰੇਸ਼ਾਨ ਅਕਾਲੀ ਲੀਡਰਸ਼ਿਪ ਅੱਜ ਬੀਡੀਪੀਓ ਦਫ਼ਤਰ ਜਾ ਪਹੁੰਚੀ। ਇਸ ਦੌਰਾਨ ਚਾਹੇ ਬੀਡੀਪੀਓ ਦਫ਼ਤਰ ਹਾਜ਼ਰ ਨਹੀਂ ਸਨ ਪਰ ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਦੀ ਖਾਲੀ ਕੁਰਸੀ ਅੱਗੇ ਬੈਠ ਕੇ ਉਨ੍ਹਾਂ 'ਤੇ ਸ਼ਰੇਆਮ ਕਾਂਗਰਸੀਆਂ ਦੇ ਇਸ਼ਾਰੇ 'ਤੇ ਨਿਯਮਾਂ ਦੇ ਉਲਟ ਕੰਮ ਕਰਨ, ਅਕਾਲੀ ਪੰਚਾਇਤਾਂ ਨੂੰ ਪਰੇਸ਼ਾਨ ਕਰਨ ਅਤੇ ਗਲਤ ਕੰਮਾਂ ਨੂੰ ਅੰਜ਼ਾਮ ਦੇ ਰਹੇ ਕਾਂਗਰਸੀਆਂ 'ਤੇ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਬੀਡੀਪੀਓ ਖਿਲਾਫ ਮੋਰਚਾ ਖੋਲ੍ਹ ਦਿੱਤਾ। ਸਾਬਕਾ ਵਿਧਾਇਕ ਐੱਸਆਰ ਕਲੇਰ, ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਬੀਡੀਪੀਓ ਸਰਕਾਰੀ ਹੁਕਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਿੱਦੜਵਿੰਡੀ ਦੇ ਅਕਾਲੀ ਸਰਪੰਚ ਅਵਤਾਰ ਸਿੰਘ ਨੂੰ ਨਾਜਾਇਜ਼ ਮੁਲਤਵੀ ਕਰਦਿਆਂ ਉਸ ਤੋਂ ਬਾਅਦ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਡਾਇਰੈਕਟਰ ਵੱਲੋਂ ਬਾਕੀ ਦੇ ਪੰਚਾਂ 'ਚੋਂ ਇਕ ਨੂੰ ਆਧਾਰਿਤ ਸਰਪੰਚ ਚੁਣਨ ਦੇ ਹੁਕਮਾਂ ਤਕ ਨੂੰ ਦਰ-ਕਿਨਾਰ ਕਰਦਿਆਂ ਪ੍ਰਬੰਧਕ ਨਿਯੁਕਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ 7 ਅਤੇ ਕਾਂਗਰਸ ਦੇ 3 ਪੰਚ ਹੋਣ ਕਾਰਨ ਅੱਜ ਵੀ ਬਹੁਮਤ ਅਕਾਲੀ ਦਲ ਕੋਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬੀਡੀਪੀਓ ਦੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕਰੇਗਾ ਅਤੇ ਜੇ ਲੋੜ ਪਈ ਤਾਂ ਅਦਾਲਤ ਦਾ ਦਰਵਾਜ਼ਾ ਵੀ ਖੜ੍ਹਾਉਣ ਤੋਂ ਪਿੱਛੇ ਨਹੀਂ ਹਟੇਗਾ। ਇਸ ਮੌਕੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ, ਪਰਮਿੰਦਰ ਸਿੰਘ ਚੀਮਾ, ਅਮਨਦੀਪ ਸਿੰਘ, ਸੁਖਦੇਵ ਸਿੰਘ, ਚਰਨਜੀਤ ਕੌਰ, ਹਰਬੰਸ ਕੌਰ, ਜਗਰੂਪ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।

10 ਅਕਾਲੀ ਪੰਚਾਇਤਾਂ ਨੂੰ ਤੰਗ ਕਰਨ ਤੋਂ ਪਰੇਸ਼ਾਨ ਗੰਭੀਰ ਦੋਸ਼ ਲਗਾਉਂਦਿਆਂ ਬੀਡੀਪੀਓ ਖਿਲਾਫ ਮੋਰਚਾ ਖੋਲ੍ਹ ਦਿੱਤਾ

ਜਗਰਾਓਂ, 25 ਮਈ (ਅਮਿਤ ਖੰਨਾ ) ਜਗਰਾਓਂ ਇਲਾਕੇ ਦੀਆਂ 10 ਅਕਾਲੀ ਪੰਚਾਇਤਾਂ ਨੂੰ ਤੰਗ ਕਰਨ ਤੋਂ ਪਰੇਸ਼ਾਨ ਅਕਾਲੀ ਲੀਡਰਸ਼ਿਪ ਅੱਜ ਬੀਡੀਪੀਓ ਦਫ਼ਤਰ ਜਾ ਪਹੁੰਚੀ। ਇਸ ਦੌਰਾਨ ਚਾਹੇ ਬੀਡੀਪੀਓ ਦਫ਼ਤਰ ਹਾਜ਼ਰ ਨਹੀਂ ਸਨ ਪਰ ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਦੀ ਖਾਲੀ ਕੁਰਸੀ ਅੱਗੇ ਬੈਠ ਕੇ ਉਨ੍ਹਾਂ 'ਤੇ ਸ਼ਰੇਆਮ ਕਾਂਗਰਸੀਆਂ ਦੇ ਇਸ਼ਾਰੇ 'ਤੇ ਨਿਯਮਾਂ ਦੇ ਉਲਟ ਕੰਮ ਕਰਨ, ਅਕਾਲੀ ਪੰਚਾਇਤਾਂ ਨੂੰ ਪਰੇਸ਼ਾਨ ਕਰਨ ਅਤੇ ਗਲਤ ਕੰਮਾਂ ਨੂੰ ਅੰਜ਼ਾਮ ਦੇ ਰਹੇ ਕਾਂਗਰਸੀਆਂ 'ਤੇ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਬੀਡੀਪੀਓ ਖਿਲਾਫ ਮੋਰਚਾ ਖੋਲ੍ਹ ਦਿੱਤਾ। ਸਾਬਕਾ ਵਿਧਾਇਕ ਐੱਸਆਰ ਕਲੇਰ, ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਬੀਡੀਪੀਓ ਸਰਕਾਰੀ ਹੁਕਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਿੱਦੜਵਿੰਡੀ ਦੇ ਅਕਾਲੀ ਸਰਪੰਚ ਅਵਤਾਰ ਸਿੰਘ ਨੂੰ ਨਾਜਾਇਜ਼ ਮੁਲਤਵੀ ਕਰਦਿਆਂ ਉਸ ਤੋਂ ਬਾਅਦ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਡਾਇਰੈਕਟਰ ਵੱਲੋਂ ਬਾਕੀ ਦੇ ਪੰਚਾਂ 'ਚੋਂ ਇਕ ਨੂੰ ਆਧਾਰਿਤ ਸਰਪੰਚ ਚੁਣਨ ਦੇ ਹੁਕਮਾਂ ਤਕ ਨੂੰ ਦਰ-ਕਿਨਾਰ ਕਰਦਿਆਂ ਪ੍ਰਬੰਧਕ ਨਿਯੁਕਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ 7 ਅਤੇ ਕਾਂਗਰਸ ਦੇ 3 ਪੰਚ ਹੋਣ ਕਾਰਨ ਅੱਜ ਵੀ ਬਹੁਮਤ ਅਕਾਲੀ ਦਲ ਕੋਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬੀਡੀਪੀਓ ਦੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕਰੇਗਾ ਅਤੇ ਜੇ ਲੋੜ ਪਈ ਤਾਂ ਅਦਾਲਤ ਦਾ ਦਰਵਾਜ਼ਾ ਵੀ ਖੜ੍ਹਾਉਣ ਤੋਂ ਪਿੱਛੇ ਨਹੀਂ ਹਟੇਗਾ। ਇਸ ਮੌਕੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ, ਪਰਮਿੰਦਰ ਸਿੰਘ ਚੀਮਾ, ਅਮਨਦੀਪ ਸਿੰਘ, ਸੁਖਦੇਵ ਸਿੰਘ, ਚਰਨਜੀਤ ਕੌਰ, ਹਰਬੰਸ ਕੌਰ, ਜਗਰੂਪ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।

ਐੱਨਜੀਓ ਨਾਲ ਰਲ ਕੇ ਕੀਤੀ ਜਾਵੇਗੀ ਸ਼ਹਿਰ ਦੀ ਸਫ਼ਾਈ 

ਜਗਰਾਓਂ, 25 ਮਈ (ਅਮਿਤ ਖੰਨਾ )  ਜਗਰਾਉਂ ਦੇ ਸਫਾਈ ਸੇਵਕਾਂ ਦੀ ਹੜਤਾਲ ਤੋਂ ਬਾਅਦ ਸਫ਼ਾਈ ਦਾ ਜ਼ਿੰਮਾ ਲੈਣ ਵਾਲੇ ਕੌਂਸਲਰਾਂ ਦੇ ਨਾਲ ਹੁਣ ਸ਼ਹਿਰ ਦੀਆਂ 5 ਸਮਾਜ ਸੇਵੀ ਜਥੇਬੰਦੀਆਂ ਦੀ ਸਫ਼ਾਈ ਕਮਾਨ ਸੰਭਾਲਣਗੀਆਂ  ਇਨ•ਾਂ ਸਮਾਜ ਸੇਵੀ ਜਥੇਬੰਦੀਆਂ ਦੇ ਕੌਂਸਲਰਾਂ ਦੀ ਅੱਜ ਮੀਟਿੰਗ ਪ੍ਰਧਾਨ ਜਤਿੰਦਰ ਪਾਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ  ਮੀਟਿੰਗ ਦੇ ਵਿੱਚ  ਸ਼ਹਿਰ ਸਫ਼ਾਈ ਦੀ ਸਥਿਤੀ ਨੂੰ ਦੇਖਦਿਆਂ  ਕੌਂਸਲਰਾਂ  ਨੂੰ ਸਹਿਯੋਗ ਦੀ ਲੋੜ ਤੇ ਵਿਚਾਰ ਵਟਾਂਦਰਾ ਕੀਤੀਆਂ ਗਈਆਂ  ਇਸ ਮੀਟਿੰਗ ਵਿਚ ਕੌਂਸਲਰਾਂ ਵੱਲੋਂ ਖ਼ੁਦ ਸਫ਼ਾਈ ਵਿਵਸਥਾ ਆਪਣੇ ਹੱਥਾਂ ਵਿੱਚ ਲੈਣ ਅਤੇ ਉਨ•ਾਂ ਵੱਲੋਂ ਨਿੱਤ ਖੁਦ ਸਫਾਈ ਕਰਨ ਦੀ ਸ਼ਲਾਘਾ ਕੀਤੀ ਗਈ  ਇਸ ਦੇ ਨਾਲ ਹੀ ਸਮਾਜ ਸੇਵੀ ਸੰਸਥਾ ਜਿਨ•ਾਂ ਦੇ ਮੈਂਬਰ ਦੀ ਵੱਡੀ ਗਿਣਤੀ ਹੈ ਨੇ ਖੁਦ ਕੌਂਸਲਰਾਂ ਨਾਲ ਮਿਲ ਕੇ ਸਫ਼ਾਈ ਮੁਹਿੰਮ ਚ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ  ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਕਰ ਭਲਾ ਹੋ ਭਲਾ ਲੋਕ ਸੇਵਾ ਸੁਸਾਇਟੀ ਹੈਲਪਿੰਗ ਐਂਡ ਸੇਵਾ ਭਾਰਤੀ ਅਤੇ ਗਰੀਨ ਮਿਸ਼ਨ ਪੰਜਾਬ ਦੇ ਮੈਂਬਰ ਸਹਿਯੋਗ ਕਰਨਗੇ  ਇਸ ਮੌਕੇ ਅਮਨ ਕਪੂਰ ਬੌਬੀ,  ਵਿਕਰਮ ਜੱਸੀ, ਜਗਜੀਤ ਸਿੰਘ ਜੱਗੀ, ਰੋਹਿਤ ਗੋਇਲ, ਕਾਲਾ ਕਲਿਆਣ, ਅਮਰਜੀਤ ਸਿੰਘ ਮਾਲਵਾ, ਸਤੀਸ਼ ਕੁਮਾਰ ਪੱਪੂ ,ਦਵਿੰਦਰਜੀਤ ਸਿੰਘ ਸਿੱਧੂ,  ਐਡਵੋਕੇਟ ਅੰਕੁਸ਼ ਧੀਰ, ਵਰਿੰਦਰ ਸਿੰਘ ਕਲੇਰ, ਹਿਮਾਂਸ਼ੂ ਮਲਿਕ,  ਕੰਵਰਪਾਲ ਸਿੰਘ, ਰਵਿੰਦਰ ਕੁਮਾਰ ਸੱਭਰਵਾਲ ਫੀਨਾ, ਅਜੀਤ ਸਿੰਘ ਠੁਕਰਾਲ, ਸੰਜੀਵ ਕੱਕੜ  ਆਦਿ ਕੌਂਸਲਰ ਹਾਜ਼ਰ ਸਨ