You are here

ਲੁਧਿਆਣਾ

ਮੋਦੀ ਸਰਕਾਰ ਬਿਨਾਂ ਦੇਰ ਕਾਲੇ ਕਾਨੂੰਨ ਰੱਦ ਕਰ :ਕਿਸਾਨ ਆਗੂ ਕਿਰਨਦੀਪ ਕੌਰ ਤਲਵੰਡੀ ਮੱਲੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਕੇਂਦਰ  ਕਾਲੇ ਕਾਨੂੰਨ ਰੱਦ ਕਰੇ  ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਕਿਸਾਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ  ਇਸ ਸੰਘਰਸ਼ ਚ 400 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਪਰ ਮੋਦੀ ਸਰਕਾਰ ਆਪਣੇ ਹੰਕਾਰ ਨੂੰ  ਛੱਡ ਨਹੀਂ ਰਹੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਆਗੂ ਕਿਰਨਦੀਪ ਕੌਰ ਤਲਵੰਡੀ ਮੱਲੀਆਂ ਨੇ ਮੋਦੀ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਇਹ ਕਾਨੂੰਨ ਬਿਨਾਂ ਸ਼ਰਤ ਰੱਦ ਕੀਤੇ  ਜਾਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਅੰਨਦਾਤਾ ਹੀ ਰੁੜ੍ਹ ਗਿਆ ਤਾਂ ਹੋਰ ਕਿਸੇ ਦਾ ਕੀ ਹਾਲ ਹੋਵੇਗਾ ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਬਿਨਾਂ ਕਿਸੇ ਦੇਰੀ ਇਹ ਕਾਲੇ ਕਾਨੂੰਨ ਨੂੰ ਰੱਦ ਕਰੇ ਤਾਂ ਜੋ ਕਿਸਾਨ ਖੁਸ਼ਹਾਲ ਹੋ ਸਕੇ  ਉਨ੍ਹਾਂ ਕਿਹਾ ਕਿ ਜੇਕਰ ਛੇ ਮਹੀਨਿਆਂ ਦੇ ਉੱਪਰ ਸਮੇਂ ਲੰਘ ਜਾਣ ਦੇ ਬਾਵਜੂਦ ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ ਰੱਬ ਹੀ ਰਾਖਾ ਪਰ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਕਿਸਾਨਾਂ ਦੇ ਨਾਂ ਰਹੀ ਸਰਕਾਰਾਂ ਰਾਜ ਕਰ ਸਕਦੀਆਂ ਹਨ

ਗ਼ਾਲਿਬ ਪਰਿਵਾਰ ਦੇ ਨਜ਼ਦੀਕ ਸਾਥੀ ਮੈਂਬਰ ਪੰਚਾਇਤ ਗੁਰਮੀਤ ਸਿੰਘ ਗੱਗੀ ਦੀ ਆਕਸੀਜਨ ਘਟਣ ਨਾਲ ਹੋਈ ਮੌਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਇਕ ਨੌਜਵਾਨ ਜੀ ਆਕਸੀਜਨ ਘਟਣ ਨਾਲ ਦੁਖਦਾੲੀ ਮੌਤ ਹੋ ਗਈ ।ਪ੍ਰਾਪਤ ਜਾਣਕਾਰੀ ਅਨੁਸਾਰ  ਮੈਂਬਰ ਪੰਚਾਇਤ ਗੁਰਮੀਤ ਸਿੰਘ ਗੱਗੀ(45) ਪੁੱਤਰ ਪ੍ਰੀਤਮ ਸਿੰਘ ਜਿਨ੍ਹਾਂ ਨੂੰ ਪਿਛਲੇ ਦਿਨੀਂ ਅਚਾਨਕ ਸਾਹ ਲੈਣ ਚ ਸਮੱਸਿਆ ਆਉਣ ਤੇ ਜਗਰਾਉਂ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਕਰੋਨਾ ਰਿਪੋਰਟ ਪੋਜੀਟਿਵ  ਆਉਣ  ਤੋਂ ਬਾਅਦ ਹਾਲਾਤ ਜ਼ਿਆਦਾ ਖ਼ਰਾਬ  ਹੋਣ ਤੇ ਲੁਧਿਆਣਾ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਆਕਸੀਜਨ ਮੁਹੱਈਆ ਕਰਵਾਈ ਗਈ ਤੇ ਲਗਾਤਾਰ ਪੰਦਰਾਂ ਦਿਨਾਂ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਕੋਰੋਨਾ ਨੈਗੇਟਿਵ  ਆ ਗਈ ਪਰ ਭਿਆਨਕ ਕੋਰੋਨਾ ਵਾਇਰਸ ਨੇ ਅੰਦਰੂਨੀ ਤੌਰ ਤੇ ਫੇਫਡ਼ਿਆਂ ਨੂੰ ਕਾਫੀ ਨੁਕਸਾਨ ਪਹੁੰਚਾਇਆ  ਅੱਜ ਦੁਪਹਿਰ ਸਮੇਂ  ਉਨ੍ਹਾਂ ਸੰਸਾਰ  ਨੂੰ ਅਲਵਿਦਾ ਆਖ ਦਿੱਤਾ।ਮੈਂਬਰ ਪੰਚਾਇਤ ਗੁਰਮੀਤ ਸਿੰਘ ਗੱਗੀ ਆਪਣੇ ਪਿੱਛੇ ਇਕਲੌਤੇ ਮਾਸੂਮ  10ਸਾਲ ਦੇ ਬੇਟੇ ਅਤੇ ਪਤਨੀ ਨੂੰ ਰੋਂਦੇ ਕੁਰਲਾਉਂਦਿਆਂ ਛੱਡ ਗਿਆ ਕਹਿਰ ਦੀ ਮੌਤ ਕਾਰਨ ਪਰਿਵਾਰ ਮੈਂਬਰਾਂ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ ਸੀ  ਮ੍ਰਿਤਕ ਪੰਚ ਗੱਗੀ ਮਰਹੂਮ ਸਾਬਕਾ ਲੋਭ ਮੈਂਬਰ ਗੁਰਚਰਨ ਸਿੰਘ ਗਾਲਿਬ ਦੇ ਪਰਿਵਾਰ ਦੀ ਪਿਛਲੇ ਚੌਵੀ ਸਾਲਾਂ ਤੋਂ ਸੇਵਾ ਕਰਦਾ ਰਿਹਾ ਸੀ ਤੇ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਵੀ ਆਪਣੇ ਵਫਾਦਾਰ ਸਿਪਾਈ  ਨੂੰ ਬਚਾਉਣ ਲਈ ਪੂਰਾ ਜ਼ੋਰ ਲਾਇਆ ਪਰ ਪਰਮਾਤਮਾ  ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਿੰਡ ਵਿੱਚ ਸੋਗ ਮਈ ਦਾ ਮਾਹੌਲ ਹੈ ਇਸ ਸਮੇਂ ਸਰਪੰਚ ਸਿਕੰਦਰ ਸਿੰਘ ਗਾਲਬ ਨੇ ਦੁਖੀ ਮਨ ਨਾਲ ਦੱਸਿਆ ਕਿ  ਮੈਂਬਰ ਪੰਚਾਇਤ ਗੱਗੀ  ਦੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ  ਨੌਜਵਾਨ ਗੱਗੀ ਹਮੇਸ਼ਾਂ ਪਿੰਡ ਦੀ ਲੋਕ ਭਲਾਈ  ਤੇ ਲੋਕਾਂ ਦੀਆਂ ਸਮੱਸਿਆ ਨੂੰ ਹੱਲ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ ਹੈ ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ  ਸਵਰਗੀ ਗੁਰਮੀਤ ਸਿੰਘ ਗੱਗੀ ਦਾਦਿਨ ਵੀਰਵਾਰ ਨੂੰ  11 ਵਜੇ ਪਿੰਡ ਗਾਲਿਬ ਕਲਾਂ ਵਿਖੇ ਅੰਤਮ ਸਸਕਾਰ ਕੀਤਾ ਜਾਵੇਗਾ ।

ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਡੀਏਵੀ ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਜੀ ਦਾ  ਕੀਤਾ ਸਨਮਾਨ

ਜਗਰਾਉਂ( ਅਮਿਤ ਖੰਨਾ)

ਜਗਰਾਉਂ ਅੱਜ ਸਥਾਨਕ ਡੀ, ਏ, ਵੀ ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਜੀ ਨੂੰ ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਸਕੂਲ ਵਿੱਚ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਨਮਾਨਤ ਕੀਤਾ ਗਿਆ। ਇਸ ਮੌਕੇ ਜਗਰਾਉਂ ਵੈਲਫੇਅਰ ਸੁਸਾਇਟੀ ਦੇ ਮੈਂਬਰ ਗੁਰਿੰਦਰ ਸਿੰਘ ਸਿੱਧੂ ,ਰਾਜ ਕੁਮਾਰ ਭੱਲਾ, ਰਾਜਿੰਦਰ ਜੈਨ, ਕੈਪਟਨ ਨਰੇਸ਼ ਵਰਮਾ ਨੇ ਪਿ੍ੰਸੀਪਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਉਨ੍ਹਾਂ ਦਾ ਸਨਮਾਨ ਕਰਦਿਆਂ ਮਾਣ ਹੈ ਕਿ ਸਾਨੂੰ ਬ੍ਰਿਜ ਮੋਹਨ ਜੀ ਵਰਗਾ ਪ੍ਰਿੰਸੀਪਲ ਮਿਲਿਆ ਹੈ, ਜਿਸ ਨੇ ਤਿੰਨ ਸਾਲ ਸਕੂਲ ਵਿੱਚ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕਰਦਿਆਂ +1 ਅਤੇ +2 ਕਲਾਸਾਂ ਸ਼ੁਰੂ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।ਪ੍ਰਿੰਸੀਪਲ  ਬ੍ਰਿਜ ਮੋਹਨ ਜੀ ਨੇ ਸੁਸਾਇਟੀ ਦੁਆਰਾ ਦਿੱਤੇ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਿਰਫ ਇੱਕ ਉਦੇਸ਼ ਹੈ ਕਿ ਜਗਰਾਓ ਅਤੇ ਆਸ ਪਾਸ ਦੇ ਬੱਚੇ, ਜੋ ਦੂਰੋਂ-ਦੂਰੋਂ ਦਾਖਲਾ ਲੈਂਦੇ ਸਨ, ਉਨ੍ਹਾਂ ਦੇ ਮਾਪੇ ਵੀ ਚਿੰਤਤ ਸਨ, ਹੁਣ ਕਿਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਇਸ ਸਕੂਲ ਵਿੱਚ ਬੱਚਿਆਂ ਨੂੰ ਦਾਖਲਾ ਕਰਵਾ ਕੇ ਉਹ ਆਪਣਾ ਭਵਿੱਖ ਸੁਨਹਿਰੀ ਬਣਾ ਸਕਦੇ ਹਨ। ਇਸ ਮੌਕੇ , ਗੁਰਿੰਦਰ ਸਿੰਘ ਸਿੱਧੂ, ਰਾਜਿੰਦਰ ਜੈਨ, ਰਾਜ ਕੁਮਾਰ ਭੱਲਾ ,ਡਾ: ਨਰਿੰਦਰ ਸਿੰਘ, ,ਕੈਪਟਨ ਨਰੇਸ਼ ਵਰਮਾ ,ਪੱਪੂ ਯਾਦਵ, ਡੀ ਪੀ ਹਰਦੀਪ ਸਿੰਘ, ਡੀਪੀ ਸੁਰਿੰਦਰਪਾਲ ਵਿੱਜ, ਦਿਨੇਸ਼ ਗੁਪਤਾ,  ਮੈਡਮ ਸੀਮਾ, ਮੈਡਮ ਨੀਸ਼ੂ ਭੱਲਾ , ਸਕੂਲ ਦਾ ਸਟਾਫ਼ ਹਾਜ਼ਰ ਸੀ।

ਸਰਕਲ ਰਾਏਕੋਟ ਦੇ ਵਿੱਚ ਸੰਧੂ ਅਤੇ ਧਾਲੀਵਾਲ ਵੱਲੋਂ ਯੂਥ ਆਗੂਆਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

ਰਾਏਕੌਟ 2 ਜੂਨ (ਗੁਰਕੀਰਤ ਸਿੰਘ)-

ਯੂਥ ਅਕਾਲੀ ਦਲ ਜਿਲਾ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੱਲੋਂ ਜਿਲਾ ਪੱਧਰ ਤੇ ਨਿਯੁਕਤੀਆਂ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ।ਜਿਸਦੇ ਤਹਿਤ ਉਨਾਂ ਵੱਲੋਂ ਸਰਕਲ ਰਾਏਕੋਟ ਦੇ ਵਿੱਚ ਯੂਥ ਆਗੂਆਂ ਅਜੇ ਕੁਮਾਰ ਜੱਸਾ, ਹਰਪਾਲ ਸਿੰਘ ਥਿੰਦ ਅਤੇ ਬਲਵੰਤ ਸਿੰਘ ਗੁਰੀ ਨੂੰ ਸੀਨੀਅਰ ਵਾਈਸ ਪ੍ਰਧਾਨ, ਸਨਦੀਪ ਸਿੰਘ ਸੀਪਾ, ਦੀਪਕ ਕੁਮਾਰ ਦੀਪੂ, ਰਵਿੰਦਰ ਸਿੰਘ ਔਲਖ ਨੂੰ ਵਾਈਸ ਪ੍ਰਧਾਨ, ਬਲਜੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਜਨਰਲ ਸੈਕਟਰੀ ਦੀ ਜਿੰਮੇਵਾਰੀ ਸੌਪੀ ਗਈ।ਇਸ ਮੌਕੇ ਸੰਧੂ ਅਤੇ ਧਾਲੀਵਾਲ ਨੇ ਸਾਂਝੇ ਬਿਆਨ ਅਨੁਸਾਰ ਕਿਹਾ ਕਿ ਇਹ ਆਗੂ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਵਧ ਚੜ੍ਹਕੇ ਭਾਗ ਲੈਂਦੇ ਹੋਏ ਪੂਰੀ ਤਨਦੇਹੀ ਦੇ ਨਾਲ ਪਾਰਟੀ ਦੀ ਸੇਵਾ ਕਰ ਰਹੇ ਹਨ।ਜਿਸਦੇ ਚਲਦਿਆਂ ਇਨਾਂ ਨੂੰ ਇਹ ਜਿੰਮੇਵਾਰੀਆਂ ਸੌਪੀਆਂ ਗਈਆਂ ਹਨ।ਉਨਾਂ ਕਿਹਾ ਕਿ ਹਲਕੇ ਸਮੇਤ ਪੂਰੇ ਜਿਲੇ ਭਰ ਵਿੱਚ ਦੇ ਵਿੱਚੋਂ ਪਾਰਟੀ ਪ੍ਰਤੀ ਵਧੀਆ ਚੰਗੀਆਂ ਸਰਗਰਮੀਆਂ ਦਿਖਾਉਣ ਵਾਲੇ ਨੌਜਵਾਨਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ।ਇਸ ਮੌਕੇ ਨਿਯੁਕਤੀ ਪੱਤਰ ਹਾਸਿਲ ਕਰਨ ਵਾਲੇ ਆਗੂਆਂ ਨੇ ਵੀ ਪਾਰਟੀ ਹਾਈਕਮਾਂਡ ਸਮੇਤ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਜਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਇਨਾਂ ਜਿੰਮੇਵਾਰੀਆਂ ਨਾਲ ਉਨਾਂ ਦੇ ਹੌਂਸਲੇ ਹੋਰ ਵੀ ਜਿਆਦਾ ਬੁਲੰਦ ਹੋਣਗੇ ਅਤੇ ਉਹ ਦਿੱਤੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਗਿੱਲ, ਸਰਪੰਚ ਮਿੰਟੂ ਜੱਟਪੁਰਾ, ਰਿੰਕਾ ਕੁਤਬਾ ਬਾਹਮਣੀਆ,ਸਰਕਲ ਪ੍ਰਧਾਨ ਗੁਰਮੇਲ ਸਿੰਘ ਆਂਡਲੂ, ਗਗਨਪ੍ਰੀਤ ਸਿੰਘ ਛੰਨਾ ਆਦਿ ਹਾਜਿਰ ਸਨ।

ਸਫਾਈ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਨੂੰ ਆਪਣੇ ਨਿੱਜੀ ਸੁਆਰਥਾਂ ਲਈ ਖੋਰਾ ਨਾ ਲਾਓ -ਪੰਜਾਬ ਪ੍ਰਧਾਨ 

ਜਗਰਾਉਂ( ਅਮਿਤ ਖੰਨਾ)  ਪਿਛਲੇ 20 ਦਿਨਾਂ ਤੋਂ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਹੜਤਾਲ ਕੀਤੀ ਹੋਈ ਹੈ ਬੀਤੇ ਕੱਲ੍ਹ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਸਮਾਜ ਸੇਵੀ ਸੰਸਥਾਵਾਂ ਤੇ ਕਿਸਾਨਾਂ ਜੱਥੇਬੰਦੀਆਂ ਦੇ ਆਹੁਦੇਦਾਰਾਂ ਦੇ ਸਹਿਯੋਗ ਨਾਲ ਘੜਾ ਭੰਨ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਤਾਂ ਜੋ ਹੱਕੀ ਮੰਗਾਂ ਨੂੰ ਮਨਵਾਇਆ ਜਾ ਸਕੇ ਪੰਜਾਬ ਪ੍ਰਧਾਨ  ਅਸ਼ੋਕ ਸਾਰਵਾਨ ਨੇ ਅੱਜ ਦੁੱਖ ਤੇ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਅਸੀਂ ਵੀ ਸ਼ਹਿਰ ਦਾਰ ਹਾ ਅਸੀਂ ਅਤੇ ਸਾਡੇ ਪ੍ਰੀਵਾਰ ਵੀ ਸਾਰੀਆਂ ਸਮੱਸਿਆਵਾਂ ਚੌਂ ਗੁਜਰ ਰਹੇ ਹਨ ਸਮਾਜਿਕ ਤੌਰ ਤੇ ਅਸੀਂ ਸ਼ਹਿਰ ਵਾਸੀਆਂ ਦਾ ਅੰਗ ਹਾ ਪਰ ਸਾਡੇ ਵੱਲੋਂ ਜੋ ਹੜਤਾਲ ਕੀਤੀ ਗਈ ਹੈ ਉਸ ਦਾ ਮਤਲਵ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨਾ ਨਹੀਂ ਹੈ ਕੇਵਲ ਸਰਕਾਰ ਨੂੰ ਜਗਾਉਣਾ ਹੈ ਪ੍ਰੰਤੂ ਕੁਝ ਗਿਣੇ ਚੁਣੇ ਆਮ ਤੇ ਰਾਜਨੈਤਿਕ ਲੋਕ ਆਪਣਾ ਵੋਟ ਬੈਂਕ ਪੱਕਾ ਕਰਨ ਤੇ ਆਪਣੇ ਨਿੱਜੀ ਸੁਆਰਥਾਂ ਨੂੰ ਪੂਰਾ ਕਰਨ ਲਈ ਸਾਡੇ ਸਫਾਈ ਦੇ ਕੰਮ ਨੂੰ ਕਰਕੇ ਸਾਡੇ ਸਘੰਰਸ਼ ਨੂੰ ਖੋਰਾ ਲਾ ਰਹੇ ਹਨ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਅਜਿਹਾ ਨਾ ਕਰਨ ਜਿਸ ਨਾਲ ਸਾਡੇ ਮਨ ਵਿੱਚ ਰੋਸ ਪੈਦਾ ਕਰਨ ਰੋਸ ਦੇ ਕਾਰਨ ਸ਼ਾਤਮੲਈ ਸਘੰਰਸ਼ ਵਾਲਾ ਮਾਹੌਲ ਖਰਾਬ ਹੋਵੈ ਜਿਸ ਨਾਲ ਸਮਾਜਿਕ ਪਾੜਾ ਵਧੇ ਜ਼ਿਲਾ ਪ੍ਰਧਾਨ ਅਰੁਣ ਗਿਲ ਨੇ ਕਿਹਾ ਕਿ ਕੁੱਝ ਦਿਨਾਂ ਦੀ ਗੱਲ ਹੈ ਸਰਕਾਰ ਨਾਲ ਆਖਰੀ ਦੌਰ ਦੀ ਗੱਲਬਾਤ ਜਲਦੀ ਹੋਵੇਗੀ ਤੇ ਸਾਰਿਆਂ ਦੇ ਸਹਿਯੋਗ ਨਾਲ ਸਾਰਥਿਕ ਨਤੀਜਾ ਨਿਕਲੇਗਾ ਪਿਛਲੇ ਲੰਮੇ ਸਮੇਂ ਤੋਂ ਨਾ ਮਾਤਰ ਤਨਖਾਹ ਤੇ ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਇਨਸਾਫ ਮਿਲੇਗਾ ਸ਼ਹਿਰ ਅੰਦਰ ਮੰਗਾ ਅਨੁਸਾਰ ਸਫਾਈ ਦਾ ਕੰਮ ਹੋਰ ਸੁਚਾਰੂ ਢੰਗ ਨਾਲ ਕਰਨ ਵਿੱਚ ਮੱਦਦ ਮਿਲੇਗੀ

ਜਗਰਾਓਂ ਵੈੱਲਫੇਅਰ ਸੁਸਾਇਟੀ ਨੇ ਸਿਵਲ ਹਸਪਤਾਲ ਨੂੰ ਦਿੱਤਾ ਏਸੀ

ਜਗਰਾਓਂ 2 ਜੂਨ 2021 (ਅਮਿਤ ਖੰਨਾ )ਜਗਰਾਓਂ ਵੈੱਲਫੇਅਰ ਸੁਸਾਇਟੀ ਵੱਲੋਂ ਮੰਗਲਵਾਰ ਨੂੰ ਸਿਵਲ ਹਸਪਤਾਲ ਨੂੰ ਏਅਰ ਕੰਡੀਸ਼ਨ ਭੇਟ ਕੀਤਾ। ਸਥਾਨਕ ਏ ਐੱਸ ਆਟੋ-ਮੋਬਾਈਲ ਵਿਖੇ ਸੁਸਾਇਟੀ ਮੈਂਬਰਾਂ ਨੇ ਐੱਸਐੱਮਓ ਪ੍ਰਦੀਪ ਮਹਿੰਦਰਾ ਨੂੰ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਵਾਸਤੇ ਏਅਰ ਕੰਡੀਸ਼ਨ ਭੇਟ ਕਰਦਿਆਂ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੁਸਾਇਟੀ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਰ ਕੇ ਜੱਚਾ-ਬੱਚਾ ਵਿਭਾਗ ਨੂੰ ਆਉਂਦੀ ਮੁਸ਼ਕਲ ਕਾਰਨ ਐੱਸਐੱਮਓ ਦੀ ਮੰਗ 'ਤੇ ਹਸਪਤਾਲ ਨੂੰ ਏਅਰ ਕੰਡੀਸ਼ਨ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ,ਕੌਂਸਲਰ ਹਿਮਾਂਸ਼ੂ ਮਲਿਕ , ਕੌਂਸਲਰ ਅਮਨ ਕਪੂਰ ਬੌਬੀ,  ਬਲਜਿੰਦਰ ਸਿੰਘ ਹੈਪੀ,   ਸੁਸਾਇਟੀ ਦੇ ਚੇਅਰਮੈਨ ਰਾਜਿੰਦਰ ਜੈਨ, ਰਾਜ ਕੁਮਾਰ ਭੱਲਾ, ਡਾ. ਨਰਿੰਦਰ ਸਿੰਘ, ਸ਼ਿਵ ਗੋਇਲ, ਪਵਨ ਵਰਮਾ ਤੇੇ ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ।

ਸੇਵਾ ਮੁਕਤੀ ਤੇ ਵਿਸ਼ੇਸ਼ 

ਸ੍ਰੀਮਤੀ ਪਰਮਿੰਦਰ ਕੌਰ 31 ਮਈ 2021 ਨੂੰ ਗੁੱਜਰਖਾਨ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਲੁਧਿਆਣਾ ਤੋਂ ਤਕਰੀਬਨ 37 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋਏ ਹਨ। ਇਹਨਾਂ ਦਾ ਜਨਮ 23 ਅਕਤੂਬਰ 1970 ਈਸਵੀ ਨੂੰ ਮਾਤਾ ਮੁਖਤਿਆਰ ਕੌਰ ਜੀ ਦੀ ਕੁੱਖੋਂ ਸਰਦਾਰ ਹਰੀ ਸਿੰਘ ਦੇ ਘਰ ਕੋਟਕਪੂਰਾ ਵਿਖੇ ਹੋਇਆ। ਆਪਣੀ ਬੀ ਏ ਬੀ ਐਡ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪ ਜੀ ਨੇ ਡੀਏਵੀ ਸਕੂਲ ਕੋਟਕਪੂਰਾ ਵਿਖੇ 2 ਸਾਲ ਦੀ ਸੇਵਾ ਨਿਭਾਈ। ਮਿਤੀ 22 ਫਰਵਰੀ 1986 ਨੂੰ ਆਪ ਜੀ ਦਾ ਵਿਆਹ ਸਰਦਾਰ ਜਗਜੀਤ ਸਿੰਘ ਜੋ ਕਿ ਯੂਕੋ ਬੈਂਕ ਤੋਂ ਸੀਨੀਅਰ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ ਨਾਲ ਹੋਇਆ। ਸਾਰੇ ਪਰਿਵਾਰ ਵਿੱਚ ਆਪ ਜੀ ਦਾ ਪਿਆਰ ਆਪ ਜੀ ਦੀ ਉੱਚੀ ਸੋਚ, ਮਿਲਾਪੜੇ ਅਤੇ ਨਿੱਘੇ ਸੁਭਾਅ ਦਾ ਪ੍ਰਤੀਕ ਹੈ। ਆਪਣੀ ਅਗਾਂਹ ਵਧੂ ਸੋਚ ਦੇ ਸਦਕਾਂ ਆਪ ਜੀ ਨੇ ਵਿਆਹ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਏ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਆਪ ਜੀ ਨੇ 4 ਸਾਲ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦਸਮੇਸ਼ ਨਗਰ ਲੁਧਿਆਣਾ ਵਿਖੇ ਸੇਵਾ ਨਿਭਾਈ ਅਤੇ ਉਸ ਤੋਂ ਬਾਅਦ 11 ਮਈ 1990 ਨੂੰ ਗੁੱਜਰਖਾਨ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਲੁਧਿਆਣਾ ਏਡਿਡ ਪੋਸਟ ਤੇ ਜੁਆਇੰਨ ਕੀਤਾ। ਆਪ ਜੀ ਨੇ ਆਪਣੀ ਸੂਝ-ਬੂਝ ਸਦਕਾ ਪਰਿਵਾਰ ਅਤੇ ਆਪਣੀ ਡਿਊਟੀ ਵਿੱਚ ਬਹੁਤ ਵਧੀਆ ਤਾਲਮੇਲ ਬਣਾ ਕੇ ਕੰਮ ਕੀਤਾ। ਪਰਮਾਤਮਾ ਦੀ ਮਿਹਰ ਸਦਕਾ ਆਪ ਜੀ ਨੇ 31 ਮਈ 2012 ਨੂੰ ਪ੍ਰਮੋਸ਼ਨ ਹੋਣ ਉਪਰੰਤ ਇਸੇ ਹੀ  ਸਕੂਲ ਵਿੱਚ ਪ੍ਰਿੰਸੀਪਲ ਦੀ ਪੋਸਟ ਤੇ ਜ੍ਰਆਇੰਨ ਕੀਤਾ। ਆਪਣੀ ਇਸ 9 ਸਾਲਾਂ ਦੀ  ਸੇਵਾ ਦੌਰਾਨ ਆਪ ਜੀ ਨੇ ਆਪਣੇ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਇਆ। ਪਰਿਵਾਰ ਦਾ ਸਹਿਯੋਗ ਆਪ ਜੀ ਨੂੰ ਹਮੇਸ਼ਾ ਹੀ ਮਿਲਦਾ ਰਿਹਾ ਹੈ। ਆਪ ਜੀ ਦੇ ਪਰਿਵਾਰ ਵਿੱਚ ਆਪ ਜੀ ਦਾ ਇੱਕ ਬੇਟਾ ਸੁਮਿਤ ਸਿੰਘ ਜੋ ਕਿ ਬੀ ਟੈਕ ਦੀ ਪੜ੍ਹਾਈ ਕਰਨ ਉਪਰੰਤ  ਆਪਣੀ ਪਤਨੀ ਮੰਨਤ ਕੌਰ  ਨਾਲ ਕੈਨੇਡਾ ਵਿੱਚ ਸੈਂਟਲਡ  ਹੈ। ਮਾਂ-ਪਿਉ ਵੱਲੋਂ ਦਿੱਤੇ ਸੰਸਕਾਰ ਬੇਟੇ ਸੁਮਿਤ ਵਿੱਚ ਪ੍ਰਤੱਖ ਦੇਖਣ ਨੂੰ ਮਿਲਦੇ ਹਨ। ਸ੍ਰੀਮਤੀ ਪਰਮਿੰਦਰ ਕੌਰ ਜੀ ਇਕ ਬਹੁਤ ਹੀ ਵਿਲੱਖਣ ਅਤੇ ਪ੍ਰਭਾਵਸ਼ਾਲੀ ਸ਼ਖ਼ਸ਼ੀਅਤ ਦੇ ਮਾਲਕ ਉੱਚੀ ਅਤੇ ਸੁੱਚੀ ਸੋਚ ਦੇ ਧਾਰਨੀ, ਨਿਮਰਤਾ ਅਤੇ ਸਾਦਗੀ ਦੀ ਮੂਰਤ ਹਨ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਚੰਗੀ ਸਿਹਤ ਬਖਸ਼ੇ ਅਤੇ ਪਰਿਵਾਰ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। ਪਰਮਾਤਮਾ ਆਪਣਾ ਮੇਹਰ ਭਰਿਆ ਹੱਥ ਹਮੇਸ਼ਾ ਪਰਿਵਾਰ ਤੇ ਰੱਖਣ।
ਵੱਲੋਂ ਪੱਤਰਕਾਰ ਜਸਮੇਲ ਗ਼ਾਲਿਬ

ਜ਼ਿਲ੍ਹਾ ਭਾਜਪਾ ਜਗਰਾਓਂ ਨੇ ਭਾਜਪਾ ਸਰਕਾਰ ਦੇ 7 ਸਾਲ ਪੂਰੇ ਹੋਣ ‘ਤੇ ਸੇਵਾ ਮਹਾਂ ਸੰਗਠਨ ਮੁਹਿੰਮ ਤਹਿਤ ਸਮਾਜ ਸੇਵਾ ਪ੍ਰੋਜੈਕਟ ਲਗਾਏ

ਜਗਰਾਓਂ, 1 ਜੁਨ (ਅਮਿਤ ਖੰਨਾ,)ਕੇਂਦਰ ਦੀ ਭਾਜਪਾ ਸਰਕਾਰ ਦੇ 7 ਸਾਲ ਪੂਰੇ ਹੋਣ ‘ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਹੇਠ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੀਆਂ ਸਾਰੀਆਂ ਡਵੀਜ਼ਨਾਂ ਵਿੱਚ ਸਮਾਜਿਕ ਕਾਰਜ ਕੀਤੇ ਗਏ। ਸੇਵਾ ਸੰਗਠਨ ਮੁਹਿੰਮ ਦੇ ਕਾਰਨ, ਹਰ ਜਗ੍ਹਾ ਮਾਸਕ ਵੰਡੇ ਗਏ ਅਤੇ ਖਾਣ ਪੀਣ ਦੀਆਂ ਚੀਜ਼ਾਂ ਗਰੀਬਾਂ ਵਿੱਚ ਵੰਡੀਆਂ ਗਈਆਂ. ਜ਼ਿਲ੍ਹਾ ਪ੍ਰਧਾਨ ਖੁੱਲਰ ਨੇ ਕਿਹਾ ਕਿ ਹਾਈ ਕਮਾਨ ਦੀਆਂ ਹਦਾਇਤਾਂ ਅਨੁਸਾਰ ਕੋਈ ਵੱਡਾ ਪ੍ਰੋਗਰਾਮ ਨਹੀਂ ਕੀਤਾ ਗਿਆ ਸੀ, ਬਲਕਿ ਸਿਰਫ ਸਮਾਜ ਸੇਵਾ ਦਾ ਕੰਮ ਕੀਤਾ ਗਿਆ ਸੀ। ਖੁਨ ਕੈਂਪ ਨੌਜਵਾਨ ਮੋਰਚਾ ਜਗਰਾਓ ਜ਼ਿਲ੍ਹਾ ਪ੍ਰਧਾਨ ਅਨਿਲ ਪਰੂਥੀ ਅਤੇ ਓ ਬੀ ਸੀ ਮੋਰਚਾ ਦੇ ਪ੍ਰਧਾਨ ਰਮੇਸ਼ ਬੰਜਨੀਆ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਸ਼ਮਾ ਅਰੋੜਾ ਅਤੇ ਸ਼ਬਨਮ ਜੀ ਦੀ ਅਗਵਾਈ ਵਿੱਚ ਮਹਿਲਾ ਮੋਰਚਾ ਵੱਲੋਂ ਮਾਸਕ ਵੰਡੇ ਗਏ। ਉਨ੍ਹਾਂ ਦੱਸਿਆ ਕਿ ਬੱਸ ਅੱਡੇ, ਸਿਵਲ ਹਸਪਤਾਲ ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਮਾਸਕ ਵੰਡਣ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ। ਸ਼ਹਿਰ ਦੀਆਂ ਝੁੱਗੀਆਂ ਵਿੱਚ ਫਲ ਵੰਡੇ ਗਏ।ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਅਤੇ ਮੰਡਲ ਪ੍ਰਧਾਨ ਹਨੀ ਗੋਇਲ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਮੋਦੀ ਸਰਕਾਰ ਨੇ ਗਰੀਬ ਲੋਕਾਂ ਲਈ ਵੱਖ ਵੱਖ ਲੋਕ ਭਲਾਈ ਸਕੀਮਾਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਕਿੱਟਾਂ, ਹਸਪਤਾਲਾਂ ਵਿੱਚ ਮਰੀਜ਼ਾਂ ਲਈ ਖਾਣਾ ਬਣਾਉਣ ਅਤੇ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਜ਼ਿਲ੍ਹਾ ਭਾਜਪਾ ਜਗਰਾਓਂ ਵੱਲੋਂ ਕੀਤੀਆਂ ਜਾਣਗੀਆਂ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਅਤੇ ਸੇਵਾ ਹੀ ਸੰਗਠਨ ਮੁਹਿੰਮ ਦੇ ਕਨਵੀਨਰ ਸੰਚਿਤ ਗਰਗ, ਸੂਬਾ ਕਾਰਜਕਾਰੀ ਮੈਂਬਰ ਰਜਿੰਦਰ ਸ਼ਰਮਾ, ਯੁਵਾ ਮੋਰਚਾ ਦੇ ਜਨਰਲ ਮੰਤਰੀ ਨਵਲ ਧੀਰ, ਮੀਤ ਪ੍ਰਧਾਨ ਮਨਦੀਪ ਸਿੰਘ, ਓਬੀਸੀ ਮੋਰਚਾ ਦੇ ਉਪ ਪ੍ਰਧਾਨ ਵਿਕਾਸ ਵਰਮਾ, ਪ੍ਰਦੀਪ ਕੁਮਾਰ, ਭਾਜਪਾ ਜ਼ਿਲ੍ਹਾ ਸਕੱਤਰ ਵਿਵੇਕ ਭਾਰਦਵਾਜ ਅਤੇ ਸੁਸ਼ੀਲ ਜੈਨ, ਯੁਵਾ ਮੋਰਚਾ ਦੇ ਕਸ਼ੀਰ ਰੋਹਿਤ ਕੁਮਾਰ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਅੰਕੁਸ਼ ਗੋਇਲ, ਮੰਡਲ ਜਨਰਲ ਸਕੱਤਰ ਰਾਜੇਸ਼ ਅਗਰਵਾਲ, ਮੰਡਲ ਮੀਤ ਪ੍ਰਧਾਨ ਦਿਨੇਸ਼ ਪਾਠਕ, ਮੰਡਲ ਸਕੱਤਰ ਗਗਨ ਸ਼ਰਮਾ, ਸੀਨੀਅਰ ਸਿਟੀਜ਼ਨ ਸੈੱਲ ਦੇ ਕਨਵੀਨਰ ਦਰਸ਼ਨ ਕੁਮਾਰ ਸ਼ੰਮੀ, ਸਿੱਖਿਆ ਸੈੱਲ ਦੇ ਐਸ. ਕੋਆਰਡੀਨੇਟਰ ਹਰੀ ਓm ਵਰਮਾ, ਯੁਵਾ ਮੋਰਚਾ ਦੇ ਸਕੱਤਰ ਕਮਲ ਹਸਨ, ਗਗਨਦੀਪ ਸਿੰਘ ਆਦਿ ਵਰਕਰ ਹਾਜ਼ਰ ਸਨ।

ਨੂੰਹ ਦੇ ਜਨਮਦਿਨ ਮੌਕੇ 26 ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਤੇ ਰਾਸ਼ਨ ਵੰਡਿਆ

  ਜਗਰਾਓਂ, 1 ਜੁਨ (ਅਮਿਤ ਖੰਨਾ,)

ਨੂੰਹ ਵੀ ਕਿਸੇ ਦੀ ਬੇਟੀ ਹੁੰਦੀ ਐ ਜੇ ਆਪਾਂ ਉਸ ਨੂੰ ਆਪਣੀ ਬੇਟੀ ਸਮਝ ਕੇ ਸਤਿਕਾਰ ਦੇਈਏ  ਤਾਂ ਪ੍ਰਮਾਤਮਾ ਦਾ ਵੱਡਾ ਆਸ਼ੀਰਵਾਦ ਮਿਲਦਾ ਹੈ ਇਸ ਗੱਲ ਦਾ ਪ੍ਰਗਟਾਵਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਆਪਣੀ ਨੂੰਹ ਡਾ :ਅੰਕਿਸ਼ਾ  ਵਰਮਾ  ਦੇ ਜਨਮਦਿਨ ਮੌਕੇ ਰੱਖੇ ਮਹੀਨਾਵਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਦੌਰਾਨ ਕੀਤਾ  ਇਸ ਮੌਕੇ ਆਰ ਕੇ ਸਕੂਲ ਜਗਰਾਉਂ ਵਿੱਚ ਰੱਖੇ ਸਮਾਗਮ ਦੇ ਮੁੱਖ ਮਹਿਮਾਨ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਆਪਣੇ ਕਰ ਕਮਲਾਂ ਨਾਲ  26 ਬਜ਼ੁਰਗਾਂ ਮਹੀਨਾਵਾਰ ਪੈਨਸ਼ਨ ਦੇ ਰਾਸ਼ਨ ਵੰਡਿਆ ਜਿਨ•ਾਂ  ਇਸ ਮੌਕੇ  ਵਰਮਾ ਪਰਿਵਾਰ ਦੇ ਇਸ ਨੇਕ  ਉਪਰਾਲੇ ਦੀ  ਸ਼ਲਾਘਾ ਕੀਤੀ  ਇਸ ਮਹੀਨੇ ਦੀ ਪੈਨਸ਼ਨ ਡਾ :ਅੰਕਿਸ਼ਾ  ਵਰਮਾ ਦੇ ਜਨਮਦਿਨ  ਦੀ ਖ਼ੁਸ਼ੀ ਵਿੱਚ  ਵਰਮਾ ਪਰਿਵਾਰ ਵੱਲੋਂ ਕੈਪਟਨ ਨਰੇਸ਼ ਵਰਮਾ ਡਿੰਪਲ ਵਰਮਾ ਅਤੇ ਮੋਹਿਤ ਵਰਮਾ ਨੇ  ਆਪਣੀ ਨੇਕ ਕਮਾਈ ਵਿਚੋਂ ਦਿੱਤੀ  ਇਸ ਮੌਕੇ  ਡਾ: ਅੰਕਿਸ਼ਾ  ਵਰਮਾ ਤੇ ਇੰਜੀਨੀਅਰ ਮੋਹਿਤ ਵਰਮਾ ਦੀ ਖਵਾਹਿਸ਼ ਮੁਤਾਬਕ ਬਜ਼ੁਰਗਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੀ ਦਿੱਤਾ ਗਿਆ  ਕੈਪਟਨ ਨਰੇਸ਼ ਵਰਮਾ ਵੱਲੋਂ ਆਪਣੇ ਪਿਤਾ ਸਵਰਗੀ ਸੰਸਾਰ ਚੰਦ ਵਰਮਾ ਦੀ ਯਾਦ ਵਿੱਚ  ਗੁਰੂ ਨਾਨਕ ਸਹਾਰਾ ਸੁਸਾਇਟੀ ਦੇ ਬੈਨਰ ਹੇਠ ਪਿਛਲੇ 144 ਮਹੀਨਿਆਂ ਤੋਂ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡਿਆ ਜਾਂਦਾ ਹੈ  ਇਸ ਮੌਕੇ ਸਾਰੇ ਬਜ਼ੁਰਗਾਂ ਨੂੰ ਚਾਹ ਦਾ ਨਾਸ਼ਤਾ ਵੀ ਕਰਵਾਇਆ ਗਿਆ  ਇਸ ਮੌਕੇ ਕੈਪਟਨ ਨਰੇਸ਼ ਵਰਮਾ, ਪ੍ਰੇਮ ਵਰਮਾ, ਗੁਰਿੰਦਰ ਸਿੰਘ ਸਿੱਧੂ, ਰਜਿੰਦਰ ਜੈਨ,  ਐਡਵੋਕੇਟ ਨਵੀਨ ਗੁਪਤਾ, ਕੰਚਨ ਗੁਪਤਾ, ਡਿੰਪਲ ਵਰਮਾ, ਡਾ ਪਰਮਿੰਦਰ ਸਿੰਘ, ਰਮਨ ਜੈਨ , ਦਵਿੰਦਰ ਜੈਨ, ਕ੍ਰਿਸ਼ਨ ਬਜਾਜ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਇੰਦਰਾ ਸਿੰਗਲਾ, ਰਾਜੇਸ਼ ਸਿੰਗਲਾ, ਰੇਨੂੰ ਸ਼ਰਮਾ , ਪਰਮਜੀਤ ਉੱਪਲ ਗਗਨਦੀਪ ਕੌਰ, ਡੋਲੀ, ਸਤਪਾਲ ਸਿੰਘ ਦੇਹਡ਼ਕਾ, ਡਾ ਰਾਕੇਸ਼   ਭਾਰਦਵਾਜ ਆਦਿ ਹਾਜ਼ਰ ਸਨ

ਜਗਰਾਉਂ ’ਚ ਅੱਕੇ ਸਫਾਈ ਕਰਮਚਾਰੀਆਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਅਤੇ ਮਟਕੇ ਭੰਨੇ

ਜਗਰਾਓਂ, 31 ਮਈ (ਅਮਿਤ ਖੰਨਾ,)

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਦਰ ਸਫ਼ਾਈ ਕਰਮਚਾਰੀਆਂ ਦੀ ਪੰਜਾਬ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਲਈ ਚੱਲ ਰਹੀ ਹੜਤਾਲ ਅੱਜ 19ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਤਹਿਤ ਹੀ ਨਗਰ ਕੌਂਸਲ ਜਗਰਾਉਂ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੇ ਅੱਜ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਨਗਰਪਾਲਿਕਾ ਦਫਤਰ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਕੱਢੇ ਰੋਸ ਮਾਰਚ ਮੌਕੇ ਉਨ•ਾਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਝਾਂਸੀ ਰਾਣੀ ਚੌਕ ਵਿਚ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਅਤੇ ਘੜੇ ਭੰਨੇ ।ਇਸ ਮੌਕੇ ਸਫ਼ਾਈ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਅਰੁਣ ਗਿੱਲ ਆਦਿ ਨੇ ਦੱਸਿਆ ਕਿ ਉਹ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਪਿਛਲੇ 19 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਪ੍ਰਤੀ ਗੰਭੀਰਤਾ ਨਹੀਂ ਵਿਖਾਈ, ਜਿਸ ਕਰਕੇ ਅੱਜ ਮਟਕੇ ਭੰਨਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਵੱਲੋਂ ਉਨ•ਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਦੇਰੀ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਲੋਕ ਆਗੂ ਕੰਵਲਜੀਤ ਖੰਨਾ ਨੇ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮੁੱਖ ਰੱਖਦੇ ਹੋਏ ਕਿਹਾ ਕਿ  ਕੈਪਟਨ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਨ•ਾਂ ਦੇ ਜਿਹੜੇ ਕੱਚੇ ਮੁਲਾਜ਼ਮ ਹਨ  ਜੋ ਕਿ 2400 ਮਹੀਨੇ ਤੇ ਕੰਮ ਕਰਦੇ ਹਨ ਤੇ 80ਰੁਪਏ ਦਿਹਾੜੀ ਬਣਦੀ ਹੈ ਇਸ ਲਈ ਕੈਪਟਨ ਸਰਕਾਰ ਨੂੰ ਜਲਦ ਹੀ ਇਨ•ਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ । ਇਸ ਮੌਕੇ ਸਫ਼ਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿੱਲ, ਸੈਕਟਰੀ ਰਜਿੰਦਰ ਕੁਮਾਰ, ਜੁਆਇੰਟ ਸੈਕਟਰੀ ਬਲਵੀਰ ਕੁਮਾਰ,  ਚੇਅਰਮੈਨ ਰਾਜ ਕੁਮਾਰ ਅਤੇ ਅਨੂਪ ਕੁਮਾਰ , ਲੋਕ ਆਗੂ  ਕੰਵਲਜੀਤ ਖੰਨਾ, ਪ੍ਰਿਥਵੀਪਾਲ, ਪ੍ਰਦੀਪ ਕੁਮਾਰ, ਭੂਸ਼ਨ ਗਿੱਲ, ਗੋਵਰਧਨ , ਮਿਸਰੋ, ਆਸ਼ਾ ਰਾਣੀ, ਨੀਨਾ, ਵਾਟਰ ਸਪਲਾਈ ਅਤੇ ਸੀਵਰੇਜ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ, ਰਾਜ ਕੁਮਾਰ, ਡਿੰਪਲ,  ਬਲਵਿੰਦਰ ਸਿੰਘ ,ਕਲੈਰੀਕਲ ਸਟਾਫ ਪ੍ਰਧਾਨ ਵਿਜੇ ਕੁਮਾਰ ਸੈਣੀ, ਨਰਿੰਦਰ ਸਿੰਘ, ਜਤਿੰਦਰਪਾਲ, ਗੋਰਾ ਅਤੇ ਸਮੂਹ ਸਰਵ ਕਰਮਚਾਰੀ ਹਾਜ਼ਰ ਸਨ